ਲੁਧਿਆਣਾ ਗੋਲੀਬਾਰੀ ਮਾਮਲੇ ‘ਚ ਤਿੰਨ ਗ੍ਰਿਫ਼ਤਾਰ, ਬਲਾਕ ਸੰਮਤੀ ਦੀ ਜਿੱਤ ਰੈਲੀ ਦੌਰਾਨ ਹੋਈ ਸੀ ਝੜਪ

Updated On: 

19 Dec 2025 12:40 PM IST

ਪੁਲਿਸ ਜਾਂਚ 'ਚ ਪਤਾ ਚੱਲਿਆ ਹੈ ਕਿ ਕਾਂਗਰਸ ਉਮੀਦਵਾਰ ਜਸਬੀਰ ਸਿੰਘ ਨੇ ਆਪਣੀ ਲਾਈਸੈਂਸੀ ਰਿਵਾਲਵਰ ਨਾਲ ਫਾਇਰ ਕੀਤੇ ਸਨ। ਇਸ 'ਚ ਚਾਰ ਲੋਕਾਂ ਦੀ ਜ਼ਖ਼ਮੀ ਹੋਣ ਦੀ ਖ਼ਬਰ ਹੈ। ਚਾਰਾਂ ਦੇ ਸਰੀਰ ਦੇ ਥੱਲੇ ਦੇ ਹਿੱਸੇ 'ਤੇ ਗੋਲੀਆਂ ਲੱਗੀਆਂ ਹਨ ਤੇ ਸਾਰੇ ਹੀ ਖ਼ਤਰੇ ਤੋਂ ਬਾਹਰ ਹਨ।

ਲੁਧਿਆਣਾ ਗੋਲੀਬਾਰੀ ਮਾਮਲੇ ਚ ਤਿੰਨ ਗ੍ਰਿਫ਼ਤਾਰ, ਬਲਾਕ ਸੰਮਤੀ ਦੀ ਜਿੱਤ ਰੈਲੀ ਦੌਰਾਨ ਹੋਈ ਸੀ ਝੜਪ

ਲੁਧਿਆਣਾ ਗੋਲੀਬਾਰੀ ਮਾਮਲੇ 'ਚ ਤਿੰਨ ਗ੍ਰਿਫ਼ਤਾਰ

Follow Us On

ਲੁਧਿਆਣਾ ਚ ਬਲਾਕ ਸੰਮਤੀ ਦੀਆਂ ਚੋਣਾਂ ਚ ਜਿੱਤ ਦੇ ਜਸ਼ਨ ਦੌਰਾਨ ਹੋਈ ਹਿੰਸਕ ਝੜਪ ਤੇ ਗੋਲੀਬਾਰੀ ਨੂੰ ਲੈ ਕੇ ਪੁਲਿਸ ਨੇ ਐਕਸ਼ਨ ਲਿਆ ਹੈ। ਪੁਲਿਸ ਨੇ ਇਸ ਮਾਮਲੇ ਚ 3 ਲੋਕਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਹ ਪੂਰੀ ਘਟਨਾ ਉਸ ਸਮੇਂ ਵਾਪਰੀ ਸੀ ਜਦੋਂ ਆਮ ਆਦਮੀ ਪਾਰਟੀ ਆਗੂ ਵੱਲੋਂ ਬਚਿੱਤਰ ਨਗਰ ਦੀ ਗਲੀ ਨੰਬਰ-3 ਚ ਧੰਨਵਾਦ ਰੈਲੀ ਕੱਢੀ ਜਾ ਰਹੀ ਸੀ। ਇਸ ਦੌਰਾਨ ਕਾਂਗਰਸ ਦੇ ਹਾਰਨ ਵਾਲੇ ਉਮੀਦਵਾਰ ਜਸਬੀਰ ਸਿੰਘ ਤੇ ਉਸ ਦੇ ਸਾਥੀਆਂ ਨੇ ਲੜਾਈ ਕਰਨੀ ਸ਼ੁਰੂ ਕਰ ਦਿੱਤੀ।

ਤਿੰਨ ਗ੍ਰਿਫ਼ਤਾਰ, ਕਾਂਗਰਸ ਆਗੂ ਨੇ ਕੀਤੀ ਸੀ ਫਾਇਰਿੰਗ

ਪੁਲਿਸ ਜਾਂਚ ਚ ਪਤਾ ਚੱਲਿਆ ਹੈ ਕਿ ਕਾਂਗਰਸ ਉਮੀਦਵਾਰ ਜਸਬੀਰ ਸਿੰਘ ਨੇ ਆਪਣੀ ਲਾਈਸੈਂਸੀ ਰਿਵਾਲਵਰ ਨਾਲ ਫਾਇਰ ਕੀਤੇ ਸਨ। ਇਸ ਚ ਚਾਰ ਲੋਕਾਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਹੈ। ਚਾਰਾਂ ਦੇ ਸਰੀਰ ਦੇ ਥੱਲੇ ਦੇ ਹਿੱਸੇ ਤੇ ਗੋਲੀਆਂ ਲੱਗੀਆਂ ਹਨ ਤੇ ਸਾਰੇ ਹੀ ਖ਼ਤਰੇ ਤੋਂ ਬਾਹਰ ਹਨ।

ਇਸ ਮਾਮਲੇ ਪੁਲਿਸ ਨੇ ਕਾਂਗਰਸ ਉਮੀਦਵਾਰ ਦੇ ਬੇਟੇ, ਪੂਜਾ ਨਾਮ ਦੀ ਮਹਿਲਾ ਤੇ ਹਰਪਾਲ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਇਸ ਮਾਮਲੇ ਪੀੜਤਾਂ ਦੇ ਬਿਆਨਾਂ ਚ 5-6 ਲੋਕਾਂ ਖਿਲਾਫ਼ ਮਾਮਲਾ ਦਰਜ ਕੀਤਾ ਹੈ, ਜਦੋਂ ਕਿ ਕੁੱਝ ਹੋਰ ਅਣਪਛਾਤੇ ਵੀ ਇਸ ਚ ਮੌਜੂਦ ਹਨ।

ਕਾਂਗਰਸ ਨੇਤਾ ਤੇ ਇਲਜ਼ਾਮ

ਹਸਪਤਾਲ ਚ ਦਾਖਲ ਜ਼ਖਮੀ ਰਵਿੰਦਰ ਸਿੰਘ ਨੇ ਦੱਸਿਆ ਕਿ ਉਹ ਆਮ ਆਦਮੀ ਪਾਰਟੀ ਦੀ ਜਿੱਤ ਦਾ ਜਸ਼ਨ ਮਨਾਉਣ ਲਈ ਇਲਾਕੇ ਚ ਇੱਕ ਧੰਨਵਾਦ ਰੈਲੀ ਦਾ ਆਯੋਜਨ ਕਰ ਰਿਹਾ ਸੀ। ਇਸ ਤੋਂ ਬਾਅਦ, ਕਾਂਗਰਸੀ ਨੇਤਾ ਜਸਬੀਰ ਸਿੰਘ ਨੇ ਉਨ੍ਹਾਂ ਨੂੰ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ। ਅਸੀਂ ਉਸ ਨੂੰ ਕੁੱਝ ਨਹੀਂ ਕਿਹਾ। ਉਹ ਗੁੱਸੇ ਚ ਆ ਗਿਆ ਤੇ ਲੜਨ ਲੱਗ ਪਿਆ। ਉਸ ਦੀ ਕਈ ਲੋਕਾਂ ਨਾਲ ਝੜਪ ਹੋਈ ਤੇ ਉਸ ਨੇ ਗੋਲੀਬਾਰੀ ਕੀਤੀ। ਰਵਿੰਦਰ ਦੇ ਅਨੁਸਾਰ, 15 ਤੋਂ 20 ਗੋਲੀਆਂ ਚਲਾਈਆਂ ਗਈਆਂ। ਪਿੰਡ ਦੇ ਤਿੰਨ ਤੋਂ ਚਾਰ ਲੋਕ ਜ਼ਖਮੀ ਹੋਏ। ਜ਼ਖਮੀਆਂ ਦੀਆਂ ਲੱਤਾਂ ਚ ਗੋਲੀਆਂ ਲੱਗੀਆਂ ਸਨ।

ਆਪ ਨੇਤਾ ਨੇ ਕਿਹਾ, ਧੰਨਵਾਦ ਰੈਲੀ ਦੌਰਾਨ ਚਲੀਆਂ ਗੋਲੀਆਂ

ਆਮ ਆਦਮੀ ਪਾਰਟੀ ਦੇ ਆਗੂ ਜਤਿੰਦਰਪਾਲ ਸਿੰਘ ਗਾਬੜੀਆ ਨੇ ਕਿਹਾ ਕਿ ਬਲਾਕ ਸਮਿਤੀ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਕੱਲ੍ਹ ਸਮਾਪਤ ਹੋਈਆਂ। ਸਾਡੇ ਦੋਵੇਂ ਆਪ ਉਮੀਦਵਾਰ, ਬਚਿਤਰ ਨਗਰ ਤੋਂ ਸੋਨੂੰ ਗਿੱਲ ਤੇ ਸੁਮਿਤ ਸਿੰਘ ਖੰਨਾ ਜਿੱਤ ਗਏ। ਅੱਜ ਅਸੀਂ ਇੱਕ ਧੰਨਵਾਦ ਰੈਲੀ ਕਰ ਰਹੇ ਸੀ। ਕਾਂਗਰਸੀ ਆਗੂ ਜਸਬੀਰ ਸਿੰਘ ਨੇ ਗੋਲੀਬਾਰੀ ਕੀਤੀ। ਸਾਡੇ ਚਾਰ ਮੈਂਬਰ ਜ਼ਖਮੀ ਹੋ ਗਏ। ਜਸਬੀਰ ਦੇ ਨਾਲ ਕਈ ਹੋਰ ਨੌਜਵਾਨ ਮੌਜੂਦ ਸਨ, ਜੋ ਮੌਕੇ ਤੋਂ ਭੱਜ ਗਏ।

ਕਾਂਗਰਸੀ ਨੇਤਾ ਤੋਂ ਹਾਰ ਬਰਦਾਸ਼ਤ ਨਹੀਂ

ਹਸਪਤਾਲ ਚ ਜ਼ਖਮੀ ਹੋਏ ਆਪ ਸਮਰਥਕ ਗੁਰਮੁਖ ਸਿੰਘ ਨੇ ਕਿਹਾ, ਸਾਡਾ ਉਮੀਦਵਾਰ ਜਿੱਤ ਗਿਆ ਸੀ। ਅਸੀਂ ਧੰਨਵਾਦ ਰੈਲੀ ਕਰ ਰਹੇ ਸੀ ਜਦੋਂ ਕਾਂਗਰਸੀ ਨੇਤਾ ਜਸਬੀਰ ਸਿੰਘ ਆਪਣੇ ਕੁੱਝ ਸਾਥੀਆਂ ਨਾਲ ਇੱਕ ਗੁਆਂਢ ਦੀ ਔਰਤ ਦੇ ਘਰ ਪਹੁੰਚੇ। ਉਹ ਹਾਰ ਬਰਦਾਸ਼ਤ ਨਹੀਂ ਕਰ ਸਕਿਆ। ਉਸ ਨੇ ਗੋਲੀ ਚਲਾ ਦਿੱਤੀ।

Related Stories
ਜਲੰਧਰ ਵਿੱਚ ਕਾਲਜ ਪ੍ਰਧਾਨਗੀ ਵਿਵਾਦ ਨੂੰ ਲੈ ਕੇ ਚੱਲੀਆਂ ਗੋਲੀਆਂ, 2 ਜ਼ਖਮੀ, ਜਾਂਚ ਜਾਰੀ
ਅੱਜ ਚੰਡੀਗੜ੍ਹ ਆਉਣਗੇ ਗ੍ਰਹਿ ਮੰਤਰੀ, ਚੰਡੀਗੜ੍ਹ ਪੁਲਿਸ ਨੇ ਜਾਰੀ ਕੀਤੀ Traffic Advisory
ਜਲੰਧਰ ‘ਚ ਰਿਚੀ ਟਰੈਵਲ ਏਜੰਸੀ ਸਮੇਤ 13 ਥਾਵਾਂ ‘ਤੇ ED ਦੀ ਛਾਪੇਮਾਰੀ, ਕਰੋੜਾਂ ਰੁਪਏ ਨਕਦ, 6 ਕਿਲੋ ਸੋਨਾ ਤੇ 313 ਕਿਲੋ ਚਾਂਦੀ ਬਰਾਮਦ
‘ਸ੍ਰੀ ਅਕਾਲ ਤਖ਼ਤ ਜੀ ਦੀ ਆਵਾਜ਼ ਨੂੰ ਕਮਜ਼ੋਰ ਤੇ ਬੇਵੱਸ ਨਾ ਬਣਾਓ’… ਬਲਵੰਤ ਰਾਜੋਆਣਾ ਦੀ ਜਥੇਦਾਰ ਗੜਗੱਜ ਨੂੰ ਚਿੱਠੀ
ਪੰਜਾਬ ਸਰਕਾਰ ਪਾਵੇਗੀ 1,311 ਨਵੀਆਂ ਬੱਸਾਂ, ਸੀਐਮ ਬੋਲੇ- ਬਾਦਲਾਂ ਨੇ ਬੱਸਾਂ ਦਾ ਕਰ ਦਿੱਤਾ ‘ਬਾਦਲੀਕਰਨ’, ਹੁਣ ਪਬਲਿਕ ਟ੍ਰਾਂਸਪੋਰਟ ਕਰਾਂਗੇ ਮਜ਼ਬੂਤ
ਜਨਵਰੀ ‘ਚ ਬੁਲਾਇਆ ਜਾਵੇਗਾ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਇਜ਼ਲਾਸ, CM ਮਾਨ ਬੋਲੇ- ‘ਮਨਰੇਗਾ’ ਵਿਰੁੱਧ ਧੱਕੇਸ਼ਾਹੀ ਖਿਲਾਫ਼ ਚੁੱਕਾਂਗੇ ਆਵਾਜ਼