ਪੰਜਾਬ ਸਰਕਾਰ ਪਾਵੇਗੀ 1,311 ਨਵੀਆਂ ਬੱਸਾਂ, ਸੀਐਮ ਬੋਲੇ- ਬਾਦਲਾਂ ਨੇ ਬੱਸਾਂ ਦਾ ਕਰ ਦਿੱਤਾ ‘ਬਾਦਲੀਕਰਨ’, ਹੁਣ ਪਬਲਿਕ ਟ੍ਰਾਂਸਪੋਰਟ ਕਰਾਂਗੇ ਮਜ਼ਬੂਤ
ਮੁੱਖ ਮੰਤਰੀ ਭਗਵੰਤ ਮਾਨ ਨੇ ਦੱਸਿਆ ਕਿ ਪੀਆਰਟੀਸੀ ਦੀਆਂ 705 ਬੱਸਾਂ ਤੇ 606 ਪਨਬੱਸ ਬੱਸਾਂ ਸਰਕਾਰ ਪਾਵੇਗੀ। ਇਸ ਦਾ ਮਕਸਦ ਪਬਲਿਕ ਟਰਾਂਸਪੋਰਟ ਨੂੰ ਮਜ਼ਬੂਤ ਕਰਨਾ ਹੈ। ਉਨ੍ਹਾਂ ਨੇ ਕਿਹਾ ਸਾਨੂੰ ਛੋਟੇ-ਛੋਟੇ ਕੰਮਾਂ ਲਈ ਲੋਕਾਂ ਨੂੰ ਆਪਣੇ ਨਿੱਜੀ ਵਾਹਨ ਕੱਢਣੇ ਪੈਂਦੇ ਹਨ, ਜਿਸ ਨਾਲ ਲੋਕਾਂ ਦੇ ਤੇਲ ਦਾ ਖਰਚਾ ਵੱਧਦਾ ਹੈ।
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ 505 ਮਿੰਨੀ ਬੱਸਾਂ ਨੂੰ ਪਰਮਿਟ ਦਿੱਤੇ। ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ 1300 ਨਵੀਆਂ ਬੱਸਾਂ ਪਾਈਆਂ ਜਾਣਗੀਆਂ, ਜਿਸ ਨਾਲ ਪਬਲਿਕ ਟਰਾਂਸਪੋਰਟ ਸਿਸਟਮ ਮਜ਼ਬੂਤ ਹੋਵੇਗਾ। ਉਨ੍ਹਾਂ ਨੇ ਇਸ ਦੌਰਾਨ ਬਾਦਲ ਪਰਿਵਾਰ ‘ਤੇ ਨਿਸ਼ਾਨਾ ਸਾਧਿਆ। ਉਨ੍ਹਾਂ ਨੇ ਕਿਹਾ ਬਾਦਲਾਂ ਨੇ ਬੱਸਾਂ ਦਾ ਕੇਂਦਰੀਕਰਨ ਤਾਂ ਕਿ ਕਰਨਾ ਸੀ, ਸਗੋਂ ‘ਬਾਦਲੀਕਰਨ‘ ਕਰ ਦਿੱਤਾ। ਉਨ੍ਹਾਂ ਨੇ ਪੰਜਾਬ ਦੇ ਵਿਧਾਨ ਸਭਾ ਦੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਦੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਉਨ੍ਹਾਂ ਨੇ ਟਰਾਂਸਪੋਰਟ ਮੰਤਰੀ ਰਹਿੰਦੇ ਹੋਏ, ਸਭ ਤੋਂ ਜ਼ਿਆਦਾ ਟੋਲ ਪਲਾਜ਼ਾ ਲਗਾਏ।
ਇਸ ਮੌਕੇ ਸੀਐਮ ਭਗਵੰਤ ਮਾਨ ਨੇ ਨਵੇਂ ਮਿੰਨੀ ਬੱਸ ਆਪਰੇਟਰ, ਜਿਨ੍ਹਾਂ ਨੂੰ ਪਹਿਲੀ ਵਾਰ ਪਰਮਿਟ ਮਿਲ ਰਿਹਾ ਹੈ ਤੇ ਇਸ ਦੇ ਨਾਲ ਹੀ ਜਿਨ੍ਹਾਂ ਦੇ ਪਰਮਿਟ ਰਿਨਿਯੂ ਹੋਏ ਹਨ, ਉਨ੍ਹਾਂ ਨੂੰ ਵੀ ਵਧਾਈ ਦਿੱਤੀ। ਉਨ੍ਹਾਂ ਨੇ ਕਿਹਾ ਕਿ ਹੁਣ ਤੱਕ ਅਸੀਂ 1100 ਤੋਂ ਵੱਧ ਪਰਮਿਟ ਜਾਰੀ ਕਰ ਚੁੱਕੇ ਹਾਂ। ਸੀਐਮ ਮਾਨ ਨੇ ਕਿਹਾ ਕਿ ਜਦੋਂ ਮੈਨੂੰ ਦੱਸਿਆ ਕਿ 500 ਕਰੀਬ ਮਿੰਨੀ ਬੱਸ ਦੇ ਪਰਮਿਟ ਦੇਣੇ ਹਨ ਤੇ ਮੈਂ ਕਿਹਾ ਕਿ ਇੱਕ ਚੰਗੇ ਆਡੀਟੋਰੀਅਮ ‘ਚ ਪ੍ਰੋਗਰਾਮ ਰੱਖੋਂ ਸਾਰਿਆਂ ਨੂੰ ਬੁਲਾਓ। ਉਨ੍ਹਾਂ ਨੇ ਵਿਰੋਧੀਆਂ ‘ਤੇ ਨਿਸ਼ਾਨ ਸਾਧਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਕੀ ਪਤਾ ਕਿ ਮਿੰਨੀ ਬੱਸ ਪਰਮਿਟ ਮਿਲਣ ਦੀ ਕਿੰਨੀ ਖੁਸ਼ੀ ਹੁੰਦੀ ਹੈ।
ਪੰਜਾਬ ਸਰਕਾਰ ਜਲਦੀ ਹੀ ਪਾਵੇਗੀ 1,311 ਬੱਸਾਂ
ਮੁੱਖ ਮੰਤਰੀ ਭਗਵੰਤ ਮਾਨ ਨੇ ਦੱਸਿਆ ਕਿ ਪੀਆਰਟੀਸੀ ਦੀਆਂ 705 ਬੱਸਾਂ ਤੇ 606 ਪਨਬੱਸ ਬੱਸਾਂ ਸਰਕਾਰ ਪਾਵੇਗੀ। ਇਸ ਦਾ ਮਕਸਦ ਪਬਲਿਕ ਟਰਾਂਸਪੋਰਟ ਨੂੰ ਮਜ਼ਬੂਤ ਕਰਨਾ ਹੈ। ਉਨ੍ਹਾਂ ਨੇ ਕਿਹਾ ਸਾਨੂੰ ਛੋਟੇ-ਛੋਟੇ ਕੰਮਾਂ ਲਈ ਲੋਕਾਂ ਨੂੰ ਆਪਣੇ ਨਿੱਜੀ ਵਾਹਨ ਕੱਢਣੇ ਪੈਂਦੇ ਹਨ, ਜਿਸ ਨਾਲ ਲੋਕਾਂ ਦੇ ਤੇਲ ਦਾ ਖਰਚਾ ਵੱਧਦਾ ਹੈ।
ਸੜਕਾਂ ਦਾ ਨਿਰਮਾਣ
ਸੀਐਮ ਮਾਨ ਨੇ ਕਿਹਾ ਕਿ ਪਹਿਲਾਂ ਸੜਕਾਂ ਟੁੱਟੀਆਂ ਹੋਈਆਂ ਸਨ। ਹੁਣ 19 ਹਜ਼ਾਰ ਕਿਲੋਮੀਟਰ ਲਿੰਕ ਸੜਕਾ ਬਣਾਈਆਂ ਜਾ ਰਹੀਆਂ ਹਨ। ਇੰਨਾਂ ਹੀ ਨਹੀਂ ਜੋ ਵੀ ਠੇਕੇਦਾਰ ਸੜਕ ਬਣਾਉਂਦਾ ਹੈ, ਉਸ ਦੀ ਜ਼ਿੰਮੇਵਾਰੀ ਲਗਾਈ ਜਾਂਦੀ ਹੈ ਕਿ 5 ਸਾਲ ਤੱਕ ਉਹੀ ਰਿਪੇਅਰ ਕਰੇਗਾ। ਉਨ੍ਹਾਂ ਨੇ ਕਿਹਾ ਕਿ ਹੁਣ ਸਰਕਾਰ ਨੂੰ ਨੁਕਸਾਨ ਨਹੀਂ ਝੱਲਣਾ ਪੈਂਦਾ, ਠੇਕੇਦਾਰ ਖੁਦ ਹੀ ਨੁਕਸਾਨ ਦੀ ਭਰਪਾਈ ਕਰੇਗਾ। ਉਨ੍ਹਾਂ ਨੇ ਕਿਹਾ ਕੁੱਲ ਮਿਲਾ ਕੇ 43 ਹਜ਼ਾਰ ਕਿਲੋਮੀਟਰ ਸੜਕਾਂ ਦਾ ਨਿਰਮਾਣ ਕੀਤਾ ਜਾ ਰਿਹਾ ਹੈ। ਹੁਣ ਸੜਕਾਂ ਦੀ ਸਿਰਫ਼ ਲੀਪਾ-ਪੋਤੀ ਨਹੀਂ ਕੀਤੀ ਜਾਂਦੀ। ਠੇਕੇਦਾਰ ਨੂੰ 5 ਸਾਲ ਦੀ ਜ਼ਿੰਮੇਵਾਰੀ ਦਿੱਤੀ ਜਾਂਦੀ ਹੈ।
