ਫਾਜਿਲਕਾ ‘ਚ ਨਿਕਲੀ 5 ਕਰੋੜ ਰੁਪਏ ਦੀ ਲਾਟਰੀ, ਵਿਜੇਤਾ ਤਲਾਸ਼ ਸ਼ੁਰੂ
ਕਹਿੰਦੇ ਨੇ ਰੱਬ ਜਿਸਨੂੰ ਵੀ ਦਿੰਦਾ ਹੈ ਛੱਪੜ ਪਾੜ ਕੇ ਦਿੰਦਾ ਹੈ। ਪਤਾ ਨਹੀਂ ਕੋਈ ਕਦੋਂ ਕਰੋੜ ਪਤੀ ਬਣ ਜਾਵੇ ਤੇ ਹੁਣ ਇਸ ਤਰ੍ਹਾਂ ਦੀ ਖਬਰ ਫਾਜਿਲਕਾ ਤੋਂ ਵੀ ਸਾਹਮਣੇ ਆਈ ਹੈ। ਇੱਥੇ ਪਹਿਲਾਂ ਇੱਕ ਬੰਦੇ ਦੀ 2.5 ਕਰੋੜ ਦੀ ਲਾਟਰੀ ਨਿਕਲੀ ਤੇ ਹੁਣ ਇੱਕ ਹੋਰ ਸਖਸ਼ ਦੀ 5 ਕਰੋੜ ਦੀ ਲਾਰਟਰੀ ਨਿਕਲਣ ਦੀ ਜਾਣਕਾਰੀ ਸਾਹਮਣੇ ਆਈ ਹੈ। ਹਾਲਾਂਕਿ 5 ਕਰੋੜ ਦੀ ਜਿਸਦੀ ਲਾਟਰੀ ਨਿਕਲੀ ਹੈ ਉਸਦਾ ਪਤਾ ਹਾਲੇ ਨਹੀਂ ਚੱਲਿਆ।
ਪੰਜਾਬ ਨਿਊਜ। ਫਾਜ਼ਿਲਕਾ ‘ਚ 2.5 ਕਰੋੜ ਦੀ ਲਾਟਰੀ ਤੋਂ ਬਾਅਦ ਹੁਣ 5 ਕਰੋੜ ਦੀ ਲਾਟਰੀ ਨਿਕਲੀ ਹੈ। ਲਾਟਰੀ ਵਿਕਰੇਤਾ ਨੇ ਜੇਤੂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਲਾਟਰੀ (Lottery) ਵਿਕਰੇਤਾ ਨੇ ਦੱਸਿਆ ਕਿ ਪਿਛਲੀ ਵਾਰ 2.5 ਕਰੋੜ ਦੀ ਲਾਟਰੀ ਅਤੇ ਫਿਰ 5 ਲੱਖ ਦੀ ਲਾਟਰੀ ਤੋਂ ਬਾਅਦ ਹੁਣ ਫਾਜ਼ਿਲਕਾ ਵਿੱਚ ਉਸਦੀ ਦੁਕਾਨ ਤੋਂ 5 ਕਰੋੜ ਰੁਪਏ ਦੀ ਲਾਟਰੀ ਨਿਕਲੀ ਹੈ।
ਲਾਟਰੀ ਵਿਕਰੇਤਾ ਨੇ ਦੱਸਿਆ ਕਿ ਉਨ੍ਹਾਂ ਨੂੰ ਫੋਨ ‘ਤੇ ਦੱਸਿਆ ਗਿਆ ਕਿ ਫਾਜ਼ਿਲਕਾ (Fazilka) ‘ਚ 5 ਕਰੋੜ ਰੁਪਏ ਦੀ ਲਾਟਰੀ ਜਿੱਤੀ ਗਈ ਹੈ। ਇਸ ਤੋਂ ਬਾਅਦ ਲਾਟਰੀ ਜੇਤੂ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ। 5 ਕਰੋੜ ਦੀ ਲਾਟਰੀ ਦੇ ਜੇਤੂ ਬਾਰੇ ਪਤਾ ਲੱਗਣ ‘ਤੇ ਮੀਡੀਆ ਨੂੰ ਸੂਚਿਤ ਕਰਾਂਗੇ।
ਇਸ ਤੋਂ ਪਹਿਲਾਂ 2.5 ਕਰੋੜ ਰੁਪਏ ਦੀ ਲਾਟਰੀ ਲੱਗੀ ਸੀ
ਇਸ ਤੋਂ ਕੁਝ ਦਿਨ ਪਹਿਲਾਂ ਪਿੰਡ ਜੱਟਾਂਵਾਲੀ ਦੇ ਇੱਕ ਵਿਅਕਤੀ ਨੇ 5 ਲੱਖ ਰੁਪਏ ਦੀ ਲਾਟਰੀ ਜਿੱਤੀ ਸੀ। ਇਸ ਤੋਂ ਪਹਿਲਾਂ ਪਿੰਡ ਰਾਮਕੋਟ ਦਾ ਰਹਿਣ ਵਾਲਾ ਭਲਾ ਰਾਮ ਵੀ 2.5 ਕਰੋੜ ਰੁਪਏ ਦੀ ਲਾਟਰੀ ਜਿੱਤ ਚੁੱਕਾ ਹੈ। ਇਸ ਤੋਂ ਬਾਅਦ ਹੁਣ 5 ਕਰੋੜ ਰੁਪਏ ਦੀ ਲਾਟਰੀ ਨਿਕਲੀ ਹੈ।