Shocking News: ਇੱਕ ਅਰਬ ਦੀ ਨਿਕਲੀ ਲਾਟਰੀ ਫਿਰ ਅਜਿਹਾ ਕੁੱਝ ਹੋਇਆ, ਡਿਪ੍ਰੈਸ਼ਨ ‘ਚ ਗਈ ਔਰਤ
ਜੈਨੇਟ ਬਾਲੇਂਟੀ ਨਾਂਅ ਦੀ ਔਰਤ ਨੇ ਆਪਣੀ ਮੰਦਭਾਗੀ ਕਿਸਮਤ ਦੀ ਕਹਾਣੀ ਸੁਣਾਈ ਹੈ। ਉਸ ਨੇ ਦੱਸਿਆ ਹੈ ਕਿ ਕਿਵੇਂ ਉਸ ਨੇ ਲਾਟਰੀ ਟਿਕਟ 'ਤੇ ਇਕ ਅਰਬ ਰੁਪਏ ਜਿੱਤੇ ਸਨ, ਪਰ ਫਿਰ ਇੱਕ ਗਲਤੀ ਕਾਰਨ ਉਸ ਨੇ ਸਾਰੇ ਪੈਸੇ ਗੁਆ ਦਿੱਤੇ। ਜੈਨੇਟ ਨੂੰ ਜਦੋਂ ਪਤਾ ਲੱਗਾ ਕਿ ਉਸ ਦਾ ਇੱਕ ਅਰਬ ਰੁਪਏ ਦਾ ਨੁਕਸਾਨ ਹੋ ਗਿਆ ਹੈ ਤਾਂ ਉਹ ਇਹ ਸੋਚ ਕੇ ਡਿਪ੍ਰੈਸ਼ਨ 'ਚ ਚਲੀ ਗਈ। ਇਸ ਦੀ ਸਾਰੀ ਕਹਾਣੀ ਉਸ ਨੇ ਖ਼ੁਦ ਸੁਣਾਈ ਹੈ।
ਜੋ ਕੁਝ ਕਿਸਮਤ ਵਿੱਚ ਲਿਖਿਆ ਹੁੰਦਾ ਹੈ, ਉਹੀ ਮਿਲਦਾ ਹੈ ਅਤੇ ਜੋ ਕਿਸਮਤ ਵਿੱਚ ਨਹੀਂ ਹੁੰਦਾ, ਉਹ ਮਨੁੱਖ ਨੂੰ ਕਦੇ ਵੀ ਨਹੀਂ ਮਿਲਦਾ, ਚਾਹੇ ਉਹ ਕਿੰਨੀ ਵੀ ਕੋਸ਼ਿਸ਼ ਕਰ ਲਵੇ। ਤੁਸੀਂ ਕਈ ਵਾਰ ਦੇਖਿਆ ਹੋਵੇਗਾ ਕਿ ਕੁਝ ਲੋਕ, ਜਿਨ੍ਹਾਂ ਕੋਲ ਨਾ ਤਾਂ ਭੋਜਨ-ਪਾਣੀ ਅਤੇ ਨਾ ਹੀ ਰਹਿਣ ਲਈ ਕੋਈ ਥਾਂ ਹੈ ਤੇ ਫਿਰ ਅਚਾਨਕ ਉਨ੍ਹਾਂ ਦੀ ਬੰਪਰ ਲਾਟਰੀ (Lottary) ਲੱਗ ਜਾਂਦੀ ਹੈ। ਫਿਰ ਲਾਟਰੀ ਜਿੱਤ ਕੇ ਉਹ ਇੱਕ ਵਾਰ ਵਿੱਚ ਕਰੋੜਪਤੀ ਅਤੇ ਅਰਬਪਤੀ ਬਣ ਜਾਂਦੇ ਹਨ। ਪਰ ਕੁਝ ਲੋਕ ਅਜਿਹੇ ਵੀ ਹਨ ਜਿਨ੍ਹਾਂ ਦੀ ਕਰੋੜਾਂ-ਅਰਬਾਂ ਦੀ ਦੌਲਤ ਉਨ੍ਹਾਂ ਦੀਆਂ ਅੱਖਾਂ ਸਾਹਮਣੇ ਲੁੱਟ ਜਾਂਦੀ ਹੈ। ਅਜਿਹਾ ਹੀ ਕੁਝ 30 ਸਾਲ ਪਹਿਲਾਂ ਇੱਕ ਔਰਤ ਨਾਲ ਹੋਇਆ ਸੀ ਅਤੇ ਉਦੋਂ ਤੋਂ ਹੀ ਉਹ ਆਪਣੀ ਕਿਸਮਤ ਨੂੰ ਕੋਸ ਰਹੀ ਹੈ।
ਦਰਅਸਲ ਔਰਤ ਨੇ 30 ਸਾਲ ਪਹਿਲਾਂ ਇੱਕ ਲਾਟਰੀ ਟਿਕਟ ਖ਼ਰੀਦੀ ਸੀ, ਜਿਸ ਤੋਂ ਉਸ ਨੂੰ 12 ਮਿਲੀਅਨ ਡਾਲਰ ਯਾਨੀ ਅੱਜ ਤੱਕ ਲਗਭਗ ਇੱਕ ਅਰਬ ਰੁਪਏ ਦੀ ਇਨਾਮ ਨਿਕਲਿਆ, ਪਰ ਇਹ ਪੈਸਾ ਉਸ ਦੀ ਕਿਸਮਤ ਵਿੱਚ ਨਹੀਂ ਸੀ। ਉਸਦੀ ਇੱਕ ਗਲਤੀ ਉਸਨੂੰ ਮਹਿੰਗੀ ਪਈ ਅਤੇ ਉਸਨੇ ਸਾਰਾ ਪੈਸਾ ਗੁਆ ਦਿੱਤਾ। ਮਾਮਲਾ ਸਾਲ 1991 ਦਾ ਹੈ। ਔਰਤ ਦਾ ਨਾਂਅ ਜੈਨੇਟ ਵੈਲੇਨਟੀ ਹੈ, ਜੋ ਹੁਣ 77 ਸਾਲ ਦੀ ਹੋ ਚੁੱਕੀ ਹੈ।
ਕੀਤੀ ਵੱਡੀ ਗਲਤੀ
ਡੇਲੀ ਸਟਾਰ ਦੀ ਰਿਪੋਰਟ ਮੁਤਾਬਕ ਜੈਨੇਟ ਦੇ ਪਤੀ ਦੀ ਮੌਤ ਹੋ ਗਈ ਸੀ ਅਤੇ ਉਸ ‘ਤੇ ਦੋ ਬੱਚਿਆਂ ਨੂੰ ਪਾਲਣ ਦੀ ਵੱਡੀ ਜਿੰਮੇਵਾਰੀ ਆ ਗਈ ਸੀ। ਅਜਿਹੇ ‘ਚ ਉਸ ਨੇ ਆਪਣੀ ਆਰਥਿਕ ਹਾਲਤ ਸੁਧਾਰਨ ਲਈ ਲਾਟਰੀ ਖ਼ਰੀਦਨ ਦਾ ਫੈਸਲਾ ਲਿਆ ਹੈ। ਉਹ ਅਕਸਰ ਲਾਟਰੀ ਦੀਆਂ ਟਿਕਟਾਂ ਖਰੀਦਦੀ ਸੀ, ਇਸ ਉਮੀਦ ਵਿੱਚ ਕਿ ਕਿਸੇ ਦਿਨ ਉਸਦੀ ਕਿਸਮਤ ਉਸ ਦਾ ਸਾਥ ਦੇਵੇਗੀ। ਸਾਲ 1991 ਵਿੱਚ ਵੀ ਉਸ ਨੇ ਕੁਝ ਲਾਟਰੀ ਟਿਕਟਾਂ ਖ਼ਰੀਦੀਆਂ ਸਨ, ਪਰ ਜਿਸ ਦਿਨ ਲਾਟਰੀ ਜੇਤੂਆਂ ਦਾ ਐਲਾਨ ਹੋਇਆ, ਉਸ ਨੂੰ ਕਿਤੇ ਜਾਣਾ ਪੈ ਗਿਆ। ਇਸ ਲਈ ਉਸ ਨੇ ਕਾਹਲੀ ਵਿੱਚ ਟਿਕਟਾਂ ਚੈੱਕ ਕੀਤੀਆਂ ਅਤੇ ਬਿਨਾਂ ਧਿਆਨ ਦਿੱਤੇ ਟਿਕਟ ਡਸਟਬਿਨ ਵਿੱਚ ਸੁੱਟ ਦਿੱਤੀ। ਬਾਅਦ ਵਿੱਚ ਉਸ ਨੂੰ ਪਤਾ ਲੱਗਾ ਕਿ ਉਸ ਨੇ ਉਸੇ ਟਿਕਟ ‘ਤੇ 1 ਅਰਬ ਰੁਪਏ ਦੀ ਲਾਟਰੀ ਜਿੱਤੀ ਸੀ, ਜਿਸ ਨੂੰ ਉਸ ਨੇ ਕੂੜੇ ਵਿੱਚ ਸੁੱਟ ਦਿੱਤਾ ਸੀ।
ਡਿਪ੍ਰੈਸ਼ਨ ਦਾ ਹੋਈ ਸ਼ਿਕਾਰ
ਖਬਰਾਂ ਮੁਤਾਬਕ ਜੈਨੇਟ ਨੂੰ ਜਦੋਂ ਪਤਾ ਲੱਗਾ ਕਿ ਉਸ ਦਾ ਇੱਕ ਅਰਬ ਰੁਪਏ ਦਾ ਨੁਕਸਾਨ ਹੋ ਗਿਆ ਹੈ ਤਾਂ ਉਹ ਇਹ ਸੋਚ ਕੇ ਡਿਪ੍ਰੈਸ਼ਨ ‘ਚ ਚਲੀ ਗਈ। ਹਾਲਾਂਕਿ ਹੁਣ ਉਨ੍ਹਾਂ ਦੀ ਹਾਲਤ ਕਾਫੀ ਹੱਦ ਤੱਕ ਠੀਕ ਹੈ। ਉਸ ਨੇ ਆਪਣੀ ਮੰਦਭਾਗੀ ਤਕਦੀਰ ਦੀ ਕਹਾਣੀ ਸਾਂਝੀ ਸੁਣਾਈ ਹੈ। ਉਸ ਨੇ ਅਜਿਹੇ ਲੋਕਾਂ ਦੀਆਂ ਕਹਾਣੀਆਂ ਨੇ ਉਸ ਨੂੰ ਡਿਪ੍ਰੈਸ਼ਨ ਵਿੱਚੋਂ ਬਾਹਰ ਕੱਢਣ ਵਿੱਚ ਮਦਦ ਕੀਤੀ ਹੈ, ਜਿਨ੍ਹਾਂ ਨੇ ਬੰਪਰ ਲਾਟਰੀ ਜਿੱਤਣ ਤੋਂ ਬਾਅਦ ਵੀ ਸਾਰਾ ਪੈਸਾ ਖਰਚ ਕਰ ਦਿੱਤਾ ਸੀ। ਮੁੜ ਉਨ੍ਹਾਂ ਦੀ ਹਾਲਤ ਪਹਿਲਾਂ ਵਾਂਗ ਹੀ ਹੋ ਗਈ ਸੀ।