“2024 ‘ਚ ਪੰਜਾਬ ਤੋਂ ਇੱਕ-ਅੱਧੀ ਸੀਟ ਹੋਰ ਆ ਸਕਦੀ ਸੀ”, ਰਾਜਾ ਵੜਿੰਗ ਬੋਲੇ- ਜੇਕਰ ਟਿਕਟ ਸਹੀ ਦਿੰਦੇ…

Updated On: 

17 Aug 2026 13:13 PM IST

2024 ਲੋਕ ਸਭਾ ਚੋਣਾਂ ਦੌਰਾਨ ਪੰਜਾਬ 'ਚ ਟਿਕਟ ਵੰਡ ਨੂੰ ਲੈ ਕੇ ਰਾਜਾ ਵੜਿੰਗ ਨੇ ਬਿਆਨ ਦਿੱਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਸ ਸਮੇਂ ਜੇਕਰ ਅਸੀਂ ਟਿਕਟ ਸਹੀ ਤਰੀਕੇ ਨਾਲ ਦਿੰਦੇ ਤਾਂ ਇੱਕ-ਅੱਧੀ ਸੀਟ ਕਾਂਗਰਸ ਹੋਰ ਜਿੱਤ ਸਕਦੀ ਸੀ। ਹਾਲਾਂਕਿ, ਰਾਜਾ ਵੜਿੰਗ ਨੇ ਇਹ ਨਹੀਂ ਦੱਸਿਆ ਕਿ ਕਿਸ ਸੀਟ 'ਤੇ ਟਿਕਟ ਵੰਡ ਨੂੰ ਲੈ ਕੇ ਗਲਤੀ ਹੋਈ ਸੀ। ਉਨ੍ਹਾਂ ਕਿਹਾ ਕਿ ਉਹ ਉਸ ਸੀਟ ਬਾਰੇ ਚਰਚਾ ਨਹੀਂ ਕਰਨਾ ਚਾਹੁੰਦੇ।

2024 ਚ ਪੰਜਾਬ ਤੋਂ ਇੱਕ-ਅੱਧੀ ਸੀਟ ਹੋਰ ਆ ਸਕਦੀ ਸੀ, ਰਾਜਾ ਵੜਿੰਗ ਬੋਲੇ- ਜੇਕਰ ਟਿਕਟ ਸਹੀ ਦਿੰਦੇ...

"2024 'ਚ ਪੰਜਾਬ ਤੋਂ ਇੱਕ-ਅੱਧੀ ਸੀਟ ਆ ਸਕਦੀ ਸੀ", ਰਾਜਾ ਵੜਿੰਗ ਬੋਲੇ- ਜੇਕਰ ਟਿਕਟ ਸਹੀ ਦਿੰਦੇ...

ਪੰਜਾਬ ਕਾਂਗਰਸ ਪ੍ਰਧਾਨ ਤੇ ਲੁਧਿਆਣਾ ਲੋਕ ਸਭਾ ਦੇ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਇਸ ਸਮੇਂ ਵੱਖ-ਵੱਖ ਕਾਰਨਾਂ ਕਰਕੇ ਚਰਚਾ ਦਾ ਵਿਸ਼ਾ ਬਣੇ ਹੋਏ ਹਨ। ਪਹਿਲਾ ਚਰਚਾ ਦਾ ਵਿਸ਼ਾ- ਰਾਜਾ ਵੜਿੰਗ ਦਾ ਚਰਨਜੀਤ ਸਿੰਘ ਚੰਨੀ ਧੜੇ ਵੱਲੋਂ ਵਿਰੋਧ ਬਣਿਆ ਹੋਇਆ ਹੈ। ਦੂਜੇ ਪਾਸੇ, ਵੜਿੰਗ ਆਪਣੇ ਬਿਆਨਾਂ ਕਰਕੇ ਚਰਚਾ ‘ਚ ਬਣੇ ਹੋਏ ਹਨ। ਹੁਣ, ਇੱਕ ਨਿੱਜੀ ਮੀਡੀਆ ਅਧਾਰੇ ਨੂੰ ਦਿੱਤੇ ਗਏ ਇੰਟਰਵਿਊ ਦੌਰਾਨ ਇੱਕ ਹੋਰ ਬਿਆਨ ਨੂੰ ਲੈ ਕੇ ਵੜਿੰਗ ਸੁਰਖੀਆਂ ‘ਚ ਆ ਗਏ ਹਨ।

2024 ਲੋਕ ਸਭਾ ਚੋਣਾਂ ਦੌਰਾਨ ਪੰਜਾਬ ‘ਚ ਟਿਕਟ ਵੰਡ ਨੂੰ ਲੈ ਕੇ ਰਾਜਾ ਵੜਿੰਗ ਨੇ ਬਿਆਨ ਦਿੱਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਸ ਸਮੇਂ ਜੇਕਰ ਅਸੀਂ ਟਿਕਟ ਸਹੀ ਤਰੀਕੇ ਨਾਲ ਦਿੰਦੇ ਤਾਂ ਇੱਕ-ਅੱਧੀ ਸੀਟ ਕਾਂਗਰਸ ਹੋਰ ਜਿੱਤ ਸਕਦੀ ਸੀ। ਹਾਲਾਂਕਿ, ਰਾਜਾ ਵੜਿੰਗ ਨੇ ਇਹ ਨਹੀਂ ਦੱਸਿਆ ਕਿ ਕਿਸ ਸੀਟ ‘ਤੇ ਟਿਕਟ ਵੰਡ ਨੂੰ ਲੈ ਕੇ ਗਲਤੀ ਹੋਈ ਸੀ। ਉਨ੍ਹਾਂ ਕਿਹਾ ਕਿ ਉਹ ਉਸ ਬਾਰੇ ਚਰਚਾ ਨਹੀਂ ਕਰਨਾ ਚਾਹੁੰਦੇ। ਉਨ੍ਹਾਂ ਕਿਹਾ ਉਸ ਸੀਟ ਬਾਰੇ ਦੱਸਣ ‘ਚ ਮੈਨੂੰ ਕੋਈ ਇਤਰਾਜ਼ ਨਹੀਂ, ਪਰ ਇਸ ਨਾਲ ਵਿਅਕਤੀਗਤ ਨੂੰ ਲੱਗਦਾ ਹੈ ਕਿ ਸ਼ਾਇਦ ਕੋਈ ਮੇਰੇ ਬਾਰੇ ‘ਚ ਕਹਿ ਰਿਹਾ ਹੈ।

“ਮੇਰੇ ਵਿਰੁੱਧ ਕਿੰਨੇ ਫਰੰਟ ਖੁਲ੍ਹ ਜਾਣ… ਇਸ ਦਾ ਡਰ ਨਹੀਂ”

ਪੰਜਾਬ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਦਾ ਡਰ ਨਹੀਂ ਕਿ ਉਨ੍ਹਾਂ (ਵਿਰੋਧ ਕਿੰਨੇ ਫਰੰਟ ਖੁਲ੍ਹ ਜਾਣਗੇ) ਖਿਲਾਫ਼ ਕਿੰਨੇ ਧੜੇ ਬਣ ਜਾਣਗੇ। ਉਨ੍ਹਾਂ ਨੇ ਕਿਹਾ ਕਿ ਰਾਜਨੀਤੀ ‘ਚ ਜੇਕਰ ਤੁਸੀਂ ਡਰੋਗੇ ਕਿ ਕਿੰਨੇ ਧੜੇ ਤੁਹਾਡੇ ਖਿਲਾਫ਼ ਬਣ ਜਾਣਗੇ ਤਾਂ ਤੁਸੀਂ ਰਾਜਨੀਤੀ ਨਹੀਂ ਕਰ ਸਕਦੇ। ਉਨ੍ਹਾਂ ਕਿਹਾ ਪਰ ਮੈਂ ਕਿਸੇ ਨੂੰ ਪਿੰਚ (ਉਕਸਾਉਣਾ/ਚੁੰਡੀ ਨਹੀਂ ਵੱਡਣਾ ਚਾਹੁੰਦਾ) ਨਹੀਂ ਕਰਨਾ ਨਹੀਂ ਚਾਹੁੰਦਾ ਕਿ ਕਿਸੇ ਨੂੰ ਮੇਰੇ ਕੋਈ ਗੱਲ ਬੁਰੀ ਲੱਗੇ।

ਕਿਹੜੀ ਸੀਟ ਦੀ ਕੀਤੀ ਗੱਲ?

ਦੱਸ ਦੇਈਏ ਕਿ 2024 ਲੋਕ ਸਭਾ ਚੋਣਾਂ ‘ਚ ਕਾਂਗਰਸ ਨੂੰ 13 ‘ਚੋਂ 7 ਸੀਟਾਂ ‘ਤੇ ਜਿੱਤ ਮਿਲੀ ਸੀ, ਜਦਕਿ 6 ਸੀਟਾਂ ‘ਤੇ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਕਾਂਗਰਸ ਨੂੰ ਖਡੂਰ ਸਾਹਿਬ, ਹੁਸ਼ਿਆਰਪੁਰ, ਸ੍ਰੀ ਆਨੰਦਪੁਰ ਸਾਹਿਬ, ਫਰੀਦਕੋਟ, ਬਠਿੰਡਾ ਤੇ ਸੰਗਰੂਰ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਰਾਜਾ ਵੜਿੰਗ ਨੇ ਇਹ ਨਹੀਂ ਦੱਸਿਆ ਹੈ ਕਿ ਇਨ੍ਹਾਂ ਸੀਟਾਂ ‘ਚੋਂ ਕਿਸ ਉਮੀਦਵਾਰ ਨੂੰ ਟਿਕਟ ਦੇਣ ‘ਚ ਗਲਤੀ ਹੋਈ ਸੀ।

2017 ਲੋਕ ਸਭਾ ‘ਚ ਰਾਜਾ ਵੜਿੰਗ ਬਠਿੰਡਾ ਤੋਂ ਚੋਣ ਲੜੇ ਸਨ ਤੇ ਉਹ ਕਾਫ਼ੀ ਘੱਟ ਅੰਤਰ ਤੋਂ ਹਰਸਿਮਰਤ ਕੌਰ ਬਾਦਲ (ਸ਼੍ਰੋਮਣੀ ਅਕਾਲੀ ਦਲ) ਤੋਂ ਹਾਰੇ ਸਨ ਤੇ 2024 ਲੋਕ ਸਭਾ ਚੋਣਾਂ ਦੌਰਾਨ ਚਰਚਾ ਸੀ ਕਿ ਜੇਕਰ ਉਨ੍ਹਾਂ ਨੂੰ ਬਠਿੰਡਾ ਤੋਂ ਟਿਕਟ ਦਿੱਤੀ ਜਾਂਦੀ ਤਾਂ ਉਹ ਜਿੱਤ ਸਕਦੇ ਸਨ। ਹਾਲਾਂਕਿ, ਉਹ ਲੁਧਿਆਣਾ ਤੋਂ ਚੋਣ ਲੜੇ ਤੇ ਜਿੱਤੇ ਸਨ।

ਸੀਟ ਕਾਂਗਰਸ ਉਮੀਦਵਾਰ ਨਤੀਜਾ
ਗੁਰਦਾਸਪੁਰ ਸੁਖਜਿੰਦਰ ਸਿੰਘ ਰੰਧਾਵਾ ਜਿੱਤੇ
ਅੰਮ੍ਰਿਤਸਰ ਗੁਰਜੀਤ ਸਿੰਘ ਔਜਲਾ ਜਿੱਤੇ
ਖਡੂਰ ਸਾਹਿਬ ਕੁਲਬੀਰ ਸਿੰਘ ਜ਼ੀਰਾ ਹਾਰੇ
ਜਲੰਧਰ ਚਰਨਜੀਤ ਸਿੰਘ ਚੰਨੀ ਜਿੱਤੇ
ਹੁਸ਼ਿਆਰਪੁਰ ਯਾਮਿਨੀ ਗੋਮਰ ਹਾਰੇ
ਸ੍ਰੀ ਆਨੰਦਪੁਰ ਸਾਹਿਬ ਵਿਜੈ ਇੰਦਰ ਸਿੰਗਲਾ ਹਾਰੇ
ਲੁਧਿਆਣਾ ਅਮਰਿੰਦਰ ਸਿੰਘ ਰਾਜਾ ਵੜਿੰਗ ਜਿੱਤੇ
ਫਤਿਹਗੜ੍ਹ ਸਾਹਿਬ ਡਾ. ਅਮਰ ਸਿੰਘ ਜਿੱਤੇ
ਫਰੀਦਕੋਟ ਅਮਰਜੀਤ ਕੌਰ ਸਾਹੋਕੇ ਹਾਰੇ
ਫਿਰੋਜ਼ਪੁਰ ਸ਼ੇਰ ਸਿੰਘ ਘੁਬਾਇਆ ਜਿੱਤੇ
ਬਠਿੰਡਾ ਜੀਤ ਮਹਿੰਦਰ ਸਿੰਘ ਸਿੱਧੂ ਹਾਰੇ
ਸੰਗਰੂਰ ਸੁਖਪਾਲ ਸਿੰਘ ਖਹਿਰਾ ਹਾਰੇ
ਪਟਿਆਲਾ ਡਾ. ਧਰਮਵੀਰ ਗਾਂਧੀ ਜਿੱਤੇ
Loading...
Unable to load recommendations.
Follow Us
Related Stories
ਗੁਰਦੁਆਰਾ ਬੰਗਲਾ ਸਾਹਿਬ ਨਤਮਸਤਕ ਹੋਏ ਪਰਗਟ ਸਿੰਘ, ਵਰਕਰਾਂ ਨੂੰ ਬੋਲੇ- ਬੂਥ ਪੱਧਰ ‘ਤੇ ਕਾਂਗਰਸ ਨੂੰ ਕਰੋ ਮਜ਼ਬੂਤ
ਜਲੰਧਰ ‘ਚ ਬੰਦ ਘਰ ਨੂੰ ਚੋਰਾਂ ਨੇ ਬਣਾਇਆ ਨਿਸ਼ਾਨਾ, ਪਰਿਵਾਰ ਗਿਆ ਸੀ ਵਰਿੰਦਾਵਨ; ਪਿੱਛੋਂ 1.5 ਲੱਖ ਕੈਸ਼ ਤੇ 6 ਤੋਲੇ ਸੋਨਾ ਚੋਰੀ
ਤੜਕਸਾਰ ਹੀ ਐਕਸ਼ਨ ‘ਚ ਅੰਮ੍ਰਿਤਸਰ ਪੁਲਿਸ, CASO ਆਪਰੇਸ਼ਨ ਤਹਿਤ ਕੀਤੀ ਗਈ ਛਾਪੇਮਾਰੀ; 6 ਹਿਰਾਸਤ ‘ਚ ਲਏ
ਲਖੀਮਪੁਰ ਖੀਰੀ ਕਾਂਡ ਦੀ 5ਵੀਂ ਬਰਸੀ: ਚੰਡੀਗੜ੍ਹ ‘ਚ ਕਿਸਾਨ-ਮਜ਼ਦੂਰ ਮੋਰਚਾ ਕੱਢੇਗਾ ਕੈਂਡਲ ਮਾਰਚ; ਇਨਸਾਫ਼ ਲਈ ਗੂੰਜੇਗੀ ਆਵਾਜ਼
ਵਫ਼ਾਦਾਰ ਉਡੀਕ ਹੀ ਕਰਦੇ ਰਹਿ ਗਏ… ਪਰਗਟ ਸਿੰਘ ਦੀ ਤਾਜਪੋਸ਼ੀ ‘ਤੇ ਰਵਨੀਤ ਬਿੱਟੂ ਦਾ ਕਾਂਗਰਸ ‘ਤੇ ਤਿੱਖਾ ਹਮਲਾ
ਪਰਗਟ ਸਿੰਘ ਬਣੇ ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ, 16 ਸਾਲਾਂ ਬਾਅਦ ਦੋਆਬੇ ਨੂੰ ਮਿਲੀ ਕਮਾਨ; BJP ਨੂੰ ਟੱਕਰ ਦੇਣ ਦੀ ਤਿਆਰੀ