ਨਿਹੰਗਾਂ ਨਾਲ ਵਿਵਾਦ ਤੋਂ ਬਾਅਦ ਕੁੱਲ੍ਹੜ ਪੀਜ਼ਾ ਵਾਲਿਆਂ ਨੇ ਵੀਡੀਓ ਕੀਤੀ ਜਾਰੀ, ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਮੰਗੀ ਸੁਰੱਖਿਆ
ਸਹਿਜ਼ ਅਰੋੜਾ ਨੇ ਕਿਹਾ ਕਿ ਮੈਂ ਦਰਬਾਰ ਸਾਹਿਬ ਜਾਵਾਂਗਾ ਤੇ ਪੁੱਛਾਂਗਾ ਕਿ ਮੈ ਦਸਤਾਰ ਬਣ ਸਕਦਾ ਹਾਂ ਜਾਂ ਨਹੀਂ, ਉਨ੍ਹਾਂ ਨੇ ਕਿਹਾ ਜੇਕਰ ਮੈਂ ਗਲਤ ਹਾਂ ਤਾ ਮੈਨੂੰ ਸਜ਼ਾ ਮਿਲਣੀ ਚਾਹੀਦੀ ਹੈ ਤੇ ਜੇਕਰ ਮੇਰੀ ਗਲਤੀ ਨਹੀਂ ਹੈ ਤਾਂ ਇਸ ਮਾਮਲੇ 'ਤੇ ਸੁਣਵਾਈ ਕੀਤੀ ਜਾਵੇ। ਵੀਡੀਓ ਵਿੱਚ ਸਹਿਜ਼ ਅਰੋੜਾ ਦੀ ਪਤਨੀ ਵੀ ਮੌਜ਼ੂਦ ਹੈ। ਸਹਿਜ਼ ਅਰੋੜਾ ਨੇ ਇਸ ਦੇ ਨਾਲ ਕਿਹਾ ਕਿ ਸਾਡੀ ਸਿੱਖਾਂ ਦੀ ਸਰਵੋਚ ਸੰਸਥਾ ਅਕਾਲ ਤਖ਼ਤ ਸਾਹਿਬ ਹੈ, ਅਸੀਂ ਇੱਥੇ ਅਰਜ਼ੀ ਦੇਵਾਂਗੇ। ਉਨ੍ਹਾਂ ਕਿਹਾ ਕਿ ਉਹ ਜਥੇਦਾਰ ਨੂੰ ਸੁਰੱਖਿਆ ਸਬੰਧੀ ਫੈਸਲਾ ਲੈਣ ਲਈ ਵੀ ਕਹਿਣਗੇ।
ਪੰਜਾਬ ਦੇ ਜਲੰਧਰ ਵਿੱਚ ਕੁੱਲ੍ਹੜ ਪੀਜ਼ਾ ਕਪਲ ਦੇ ਖਿਲਾਫ਼ ਨਿਹੰਗ ਸਿੰਘਾਂ ਦੇ ਵਿਰੋਧ ਤੋਂ ਬਾਅਦ ਅੱਜ ਕੁਲਹੜ ਪੀਜ਼ਾ ਕਪਲ ਨੇ ਬਿਆਨ ਜਾਰੀ ਕੀਤਾ ਹੈ। ਕੁੱਲ੍ਹੜ ਪੀਜ਼ਾ ਕਪਲ (ਸਹਿਜ਼ ਅਰੋੜਾ ਤੇ ਉਨ੍ਹਾਂ ਦੀ ਪਤਨੀ ਗੁਰਪ੍ਰੀਤ ਕੌਰ) ਨੇ ਕਿਹਾ ਕਿ ਉਹ ਦਰਬਾਰ ਸਾਹਿਬ ਜਾਣਗੇ ਤੇ ਆਪਣੀ ਅਰਜ਼ੀ ਪੇਸ਼ ਕਰਨਗੇ।
ਸਹਿਜ਼ ਅਰੋੜਾ ਨੇ ਕਿਹਾ ਕਿ ਮੈਂ ਦਰਬਾਰ ਸਾਹਿਬ ਜਾਵਾਂਗਾ ਤੇ ਪੁੱਛਾਂਗਾ ਕਿ ਮੈ ਦਸਤਾਰ ਬਣ ਸਕਦਾ ਹਾਂ ਜਾਂ ਨਹੀਂ, ਉਨ੍ਹਾਂ ਨੇ ਕਿਹਾ ਜੇਕਰ ਮੈਂ ਗਲਤ ਹਾਂ ਤਾ ਮੈਨੂੰ ਸਜ਼ਾ ਮਿਲਣੀ ਚਾਹੀਦੀ ਹੈ ਤੇ ਜੇਕਰ ਮੇਰੀ ਗਲਤੀ ਨਹੀਂ ਹੈ ਤਾਂ ਇਸ ਮਾਮਲੇ ‘ਤੇ ਸੁਣਵਾਈ ਕੀਤੀ ਜਾਵੇ। ਵੀਡੀਓ ਵਿੱਚ ਸਹਿਜ਼ ਅਰੋੜਾ ਦੀ ਪਤਨੀ ਵੀ ਮੌਜ਼ੂਦ ਹੈ। ਸਹਿਜ਼ ਅਰੋੜਾ ਨੇ ਇਸ ਦੇ ਨਾਲ ਕਿਹਾ ਕਿ ਸਾਡੀ ਸਿੱਖਾਂ ਦੀ ਸਰਵੋਚ ਸੰਸਥਾ ਅਕਾਲ ਤਖ਼ਤ ਸਾਹਿਬ ਹੈ, ਅਸੀਂ ਇੱਥੇ ਅਰਜ਼ੀ ਦੇਵਾਂਗੇ। ਉਨ੍ਹਾਂ ਕਿਹਾ ਕਿ ਉਹ ਜਥੇਦਾਰ ਨੂੰ ਸੁਰੱਖਿਆ ਸਬੰਧੀ ਫੈਸਲਾ ਲੈਣ ਲਈ ਵੀ ਕਹਿਣਗੇ।
View this post on Instagram
ਕੀ ਹੈ ਮਾਮਲਾ?
ਜਲੰਧਰ ਦਾ ਕੁੱਲ੍ਹੜ ਪੀਜ਼ਾ ਕਪਲ ਇੱਕ ਵਾਰ ਫਿਰ ਵਿਵਾਦਾਂ ਵਿੱਚ ਆ ਗਿਆ, ਜਦੋਂ ਕੁੱਲ੍ਹੜ ਪੀਜ਼ਾ ਕਪਲ ਦੀ ਦੁਕਾਨ ਤੇ ਬੁੱਢਾ ਦਲ ਤੋਂ ਅਏ ਨਿਹੰਗ ਸਿੰਘ ਵੱਡੀ ਗਿਣਤੀ ਚ ਪੁੱਜੇ, ਜਿੱਥੇ ਉਨ੍ਹਾਂ ਨੇ ਭਾਰੀ ਹੰਗਾਮਾ ਕੀਤਾ। ਘਟਨਾ ਦੀ ਸੂਚਨਾ ਮਿਲਦੇ ਹੀ ਜਲੰਧਰ ਦੇ ਥਾਣਾ 4 ਦੀ ਪੁਲਿਸ ਮੌਕੇ ਤੇ ਪਹੁੰਚ ਗਈ। ਇਸ ਦੌਰਾਨ ਨਿਹੰਗ ਸਿੰਘਾਂ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਕੁੱਲ੍ਹੜ ਪੀਜ਼ਾ ਜੋੜੇ ਵੱਲੋਂ ਵਾਇਰਲ ਕੀਤੀ ਗਈ ਅਸ਼ਲੀਲ ਵੀਡੀਓ ਦਾ ਬੱਚਿਆਂ ਤੇ ਮਾੜਾ ਅਸਰ ਪੈ ਰਿਹਾ ਹੈ।
ਇਹ ਵੀ ਪੜ੍ਹੋ
ਨਿਹੰਗ ਸਿੰਘਾਂ ਵੱਲੋਂ ਇਸ ਗੱਲ ਨੂੰ ਲੈ ਕੇ ਹੰਗਾਮਾ ਕੀਤਾ ਜਾ ਰਿਹਾ ਹੈ ਕਿ ਹੁਣ ਤੱਕ ਇਸ ਮਾਮਲੇ ਵਿੱਚ ਕੁੱਲ੍ਹੜ ਪੀਜ਼ਾ ਕਪਲ ਖ਼ਿਲਾਫ਼ ਕੇਸ ਦਰਜ ਕਿਉਂ ਨਹੀਂ ਕੀਤਾ ਗਿਆ। ਨਿਹੰਗ ਸਿੰਘਾਂ ਨੇ ਕਿਹਾ ਕਿ ਜੇਕਰ ਹੁਣ ਤੱਕ ਪੁਲਿਸ ਨੂੰ ਪਤਾ ਲੱਗ ਗਿਆ ਸੀ ਕਿ ਉਨ੍ਹਾਂ ਵੱਲੋਂ ਵੀਡੀਓ ਵਾਇਰਲ ਕੀਤੀ ਗਈ ਸੀ ਤਾਂ ਉਨ੍ਹਾਂ ਖਿਲਾਫ ਕੋਈ ਕਾਰਵਾਈ ਕਿਉਂ ਨਹੀਂ ਕੀਤੀ ਗਈ।
Kulhad Pizza Couple: ਮੁੜ ਚਰਚਾਵਾਂ ਵਿੱਚ ਜਲੰਧਰ ਦਾ ਕੁਲੜ ਪੀਜਾ ਕਪਲ, ਨਿਹੰਗਾਂ ਨੇ ਦਿੱਤੀ ਚੇਤਾਵਨੀpic.twitter.com/N3PGWEK5yB
— TV9 Punjab-Himachal Pradesh-J&K (@TV9Punjab)October 10, 2024
ਇਸ ਦੌਰਾਨ ਉਨ੍ਹਾਂ ਨੇ ਖੁਦ ਪੁਲਿਸ ਨੂੰ ਇਸ ਮਾਮਲੇ ਚ ਸ਼ਿਕਾਇਤ ਦਰਜ ਕਰਵਾਉਣ ਦੀ ਗੱਲ ਆਖੀ। ਇਸ ਦੌਰਾਨ ਉਨ੍ਹਾਂ ਦੱਸਿਆ ਕਿ ਕੁੱਲ੍ਹੜ ਪੀਜ਼ਾ ਕਪਲ ਨੇ ਹੁਣ ਆਪਣੇ ਬੱਚੇ ਨੂੰ ਵੀਡੀਓ ਵਿੱਚ ਲਿਆ ਕੇ ਵੀਡੀਓ ਬਣਾਉਣਾ ਸ਼ੁਰੂ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕੁੱਲ੍ਹੜ ਪੀਜ਼ਾ ਕਪਲ ਵੱਲੋਂ ਸਿੱਖਾਂ ਦਾ ਅਪਮਾਨ ਕੀਤਾ ਜਾ ਰਿਹਾ ਹੈ, ਜੋ ਕਿ ਨਿੰਦਣਯੋਗ ਹੈ। ਨਿਹੰਗਾਂ ਨੇ ਕਿਹਾ ਜੇਕਰ ਇਸ ਤਰ੍ਹਾਂ ਦੀਆਂ ਵੀਡੀਓ ਬਣਾਉਣੀਆਂ ਹਨ ਤਾਂ ਉਹ ਪੱਗ ਲਾਹ ਦੇਵੇ। ਦੱਸ ਦਈਏ ਕਿ ਔਰਤ ਨਾਲ ਦੁਰਵਿਵਹਾਰ ਕੀਤਾ ਗਿਆ। ਜਿਸ ਤੋਂ ਬਾਅਦ ਨਿਹੰਗ ਸਿੰਘ ਨੇ ਕੁੱਲ੍ਹੜ ਪੀਜ਼ਾ ਦੀ ਦੁਕਾਨ ਤੋਂ ਬਾਹਰ ਆ ਗਏ। ਇਸ ਦੌਰਾਨ ਕੁਲੜ ਪੀਜ਼ਾ ਵਾਲਿਆਂਦੀ ਦੁਕਾਨ ਦੇ ਬਾਹਰ ਭਾਰੀ ਹੰਗਾਮਾ ਹੋਇਆ। ਇਸ ਦੌਰਾਨ ਪੁਲਿਸ ਵੀ ਮੌਕੇ ਤੇ ਪੁੱਜੀ। ਜਿਸ ਤੋਂ ਬਾਅਦ ਪੂਰੇ ਮਾਮਲੇ ਨੂੰ ਸ਼ਾਤ ਕਰਵਾਇਆ ਗਿਆ।