ਜਲੰਧਰ ਦੇ ਨਵੇਂ ਪੁਲਿਸ ਕਮਿਸ਼ਨਰ ਹੋਣਗੇ ਕੁਲਦੀਪ ਸਿੰਘ , 24 IPS/PPS ਦੇ ਹੋਏ ਤਬਾਦਲੇ
ਪੰਜਾਬ ਪੁਲਿਸ ਵਿਭਾਗ ਵਿੱਚ ਲਗਾਤਾਰ ਤਬਾਦਲਿਆਂ ਦਾ ਦੌਰ ਚੱਲ ਰਿਹਾ ਹੈ। ਦੂਜੇ ਪਾਸੇ ਅੱਜ ਜਾਰੀ ਹੁਕਮਾਂ ਅਨੁਸਾਰ 24 ਆਈਪੀਐਸ ਅਤੇ ਪੀਪੀਐਸ ਅਧਿਕਾਰੀਆਂ ਸਮੇਤ ਡਾ. ਐਸ ਭੂਪਤੀ ਦਾ ਜਲੰਧਰ ਤੋਂ ਤਬਾਦਲਾ ਕਰ ਦਿੱਤਾ ਗਿਆ ਹੈ ਅਤੇ ਹੁਣ ਜਲੰਧਰ ਦੇ ਨਵੇਂ ਪੁਲਿਸ ਕਮਿਸ਼ਨਰ IPS ਕੁਲਦੀਪ ਚਾਹਲ ਹੋਣਗੇ।
IPS ਕੁਲਦੀਪ ਚਾਹਲ ਹੋਣਗੇ ਜਲੰਧਰ ਦੇ ਨਵੇਂ ਪੁਲਿਸ ਕਮਿਸ਼ਨਰ
ਉਹ ਹਮੇਸ਼ਾ ਆਪਣੇ ਨਾਲ ਇੱਕ ਪਿਟਾ ਬੈਗ ਰੱਖਦੇ ਸੀ, ਜਿਸ ਵਿੱਚ ਕਿਤਾਬਾਂ ਰੱਖੀਆਂ ਹੁੰਦੀਆਂ ਸਨ। ਜਦੋਂ ਵੀ ਉਂਨਾ ਨੂੰ ਥਾਣੇ ਜਾਂ ਕਿਤੇ ਵੀ ਸਮਾਂ ਮਿਲਦਾ, ਉਹ ਕਿਤਾਬਾਂ ਕੱਢ ਕੇ ਪੜ੍ਹਨ ਲੱਗ ਪੈਂਦੇ ਸਨ। ਸਖ਼ਤ ਮਿਹਨਤ, ਮਜ਼ਬੂਤ ਇੱਛਾ ਸ਼ਕਤੀ ਅਤੇ ਸਹੀ ਦਿਸ਼ਾ ਵਿੱਚ ਕੀਤੇ ਯਤਨਾਂ ਸਦਕਾ ਉਂਨਾ ਨੇ ਤੀਜੇ ਸਾਲ ਯੂਪੀਐਸਸੀ ਵਿੱਚ 82ਵਾਂ ਰੈਂਕ ਹਾਸਲ ਕੀਤਾ। ਉਸ ਸਮੇਂ ਉਹ ਮਨੀਮਾਜਰਾ ਥਾਣੇ ਵਿੱਚ ਏਐਸਆਈ ਸਨ । ਆਈਪੀਐਸ ਬਣਨ ਉਪਰੰਤ ਟ੍ਰੇਨਿੰਗ ਲਈ ਪਹਿਲਾ ਜਲੰਧਰ ਦੇ ਥਾਣਾ 4 ਵਿੱਚ ਆਏ ਸਨ ।ਕੁਲਦੀਪ ਸਿੰਘ ਚੌਹਾਨ ਕੁਝ ਮਹੀਨੇ ਜਲੰਧਰ ਦੇ ਥਾਣਾ ਡਵੀਜ਼ਨ ਚਾਰ ਵਿੱਚ ਰਹੇ ਅਤੇ ਇਸ ਦੌਰਾਨ ਉਨ੍ਹਾਂ ਨੇ ਕਈ ਵੱਡੇ ਮਾਮਲੇ ਹੱਲ ਕੀਤੇ ਸਨ। ਇਸ ਦੌਰਾਨ ਉਂਨਾ ਨੇ ਜਲੰਧਰ ਸ਼ਹਿਰ ਵਿਚ ਸੇਵਾ ਦਿੰਦਿਆ ਕਈ ਅਪਰਾਧੀਆਂ ਦੇ ਮਨਾਂ ਵਿਚ ਡਰ ਪੈਦਾ ਕੀਤਾ ਅਤੇ ਕਈ ਅਪਰਾਧੀਆ ਨੂੰ ਉਂਨਾ ਦੇ ਖੋਜ ਦੇ ਕਾਰਨ ਸ਼ਹਿਰ ਛੱਡਣਾ ਪਿਆ। ਜਦੋਂ ਉਂਨਾ ਦੀ ਟਰੇਨਿੰਗ ਪੂਰੀ ਹੋ ਗਈ ਤਾਂ ਉਂਨਾ ਦਾ ਜਲੰਧਰ ਤੋਂ ਤਬਾਦਲਾ ਕਰ ਦਿੱਤਾ ਗਿਆ।ਕਈ ਸਾਲਾਂ ਬਾਅਦ ਕੁਲਦੀਪ ਸਿੰਘ ਚਾਹਲ ਜਲੰਧਰ ਸ਼ਹਿਰ ਦੇ ਪੁਲਿਸ ਕਮਿਸ਼ਨਰ ਵਜੋਂ ਵਾਪਸ ਆਏ ਹਨ। ਜਲੰਧਰ ਸ਼ਹਿਰ ‘ਚ ਪੁਲਿਸ ਕਮਿਸ਼ਨਰ ਦੀ ਨਿਯੁਕਤੀ ਤੋਂ ਬਾਅਦ ਸ਼ਹਿਰ ‘ਚ ਇਹ ਚਰਚਾ ਵੀ ਸ਼ੁਰੂ ਹੋ ਗਈ ਹੈ ਕਿ ਹੁਣ ਨਵੇਂ ਪੁਲਿਸ ਕਮਿਸ਼ਨਰ ਅਪਰਾਧਿਕ ਵਾਰਦਾਤਾਂ ਅਤੇ ਅਪਰਾਧੀਆਂ ‘ਤੇ ਸ਼ਿਕੰਜਾ ਕੱਸਣਗੇ ਅਤੇ ਸਫੇਦ ਪੋਸ਼ ਲੋਕਾਂ ‘ਤੇ ਵੀ ਆਪਣਾ ਡੰਡਾ ਚਲਾਉਣਗੇ।
Follow Us
