ਜਲੰਧਰ ਦੇ ਨਵੇਂ ਪੁਲਿਸ ਕਮਿਸ਼ਨਰ ਹੋਣਗੇ ਕੁਲਦੀਪ ਸਿੰਘ , 24 IPS/PPS ਦੇ ਹੋਏ ਤਬਾਦਲੇ
ਪੰਜਾਬ ਪੁਲਿਸ ਵਿਭਾਗ ਵਿੱਚ ਲਗਾਤਾਰ ਤਬਾਦਲਿਆਂ ਦਾ ਦੌਰ ਚੱਲ ਰਿਹਾ ਹੈ। ਦੂਜੇ ਪਾਸੇ ਅੱਜ ਜਾਰੀ ਹੁਕਮਾਂ ਅਨੁਸਾਰ 24 ਆਈਪੀਐਸ ਅਤੇ ਪੀਪੀਐਸ ਅਧਿਕਾਰੀਆਂ ਸਮੇਤ ਡਾ. ਐਸ ਭੂਪਤੀ ਦਾ ਜਲੰਧਰ ਤੋਂ ਤਬਾਦਲਾ ਕਰ ਦਿੱਤਾ ਗਿਆ ਹੈ ਅਤੇ ਹੁਣ ਜਲੰਧਰ ਦੇ ਨਵੇਂ ਪੁਲਿਸ ਕਮਿਸ਼ਨਰ IPS ਕੁਲਦੀਪ ਚਾਹਲ ਹੋਣਗੇ।

ਜਲੰਧਰ ਸ਼ਹਿਰ ਦੇ ਨਵੇਂ ਪੁਲੀਸ ਕਮਿਸ਼ਨਰ ਕੁਲਦੀਪ ਸਿੰਘ ਚਾਹਲ ਇਕ ਇਹੋ ਜਿਹੇ ਪੁਲਿਸ ਅਧਿਕਾਰੀ ਨੇ ਜਿਸਦੇ ਨਾਂ ਤੋਂ ਗੈਂਗਸਟਰ ਤਾਂ ਕਿ ਛੋਟੇ ਵੱਡੇ ਬਦਮਾਸ਼ ਵੀ ਡਰਦੇ ਹਨ। ਕਿਉਂਕਿ ਉਨ੍ਹਾਂ ਨੇ ਨਾ ਸਿਰਫ਼ ਕਈ ਗੈਂਗਸਟਰਾਂ ਤੇ ਬਦਮਾਸ਼ਾਂ ਨੂੰ ਸਲਾਖਾਂ ਪਿੱਛੇ ਡੱਕਿਆ ਹੈ ਸਗੋਂ ਕਈਆ ਨੂੰ ਐਨਕਾਊਂਟਰਾਂ ਵਿੱਚ ਵੀ ਮਾਰ ਦਿੱਤਾ ਹੈ। ਕੁਲਦੀਪ ਸਿੰਘ ਚਾਹਲ ਨੇ ਸਾਲ 2012 ‘ਚ ਪੰਜਾਬ ਦਾ ਮਸ਼ਹੂਰ ਗੈਂਗਸਟਰ ਸ਼ੇਰਾ ਖੁੱਬਣ ਨੂੰ ਐਨਕਾਊਂਟਰ ‘ਚ ਮਾਰਿਆ ਸੀ।ਦੂਜੇ ਪਾਸੇ ਮੋਹਾਲੀ ਦੇ ਐਸਐਸਪੀ ਦੇ ਕਾਰਜਕਾਲ ਦੌਰਾਨ ਜ਼ੀਰਕਪੁਰ ਵਿੱਚ ਇੱਕ ਅਪਰੇਸ਼ਨ ਦੌਰਾਨ ਨਾਮੀ ਗੈਂਗਸਟਰ ਲਾਰੇਂਸ ਬਿਸ਼ਨੋਈ ਦਾ ਬੇਹੱਦ ਕਰੀਬੀ ਰਹਿਣ ਵਾਲਾ ਅੰਕਿਤ ਭਾਦੂ ਐਨਕਾਊਂਟਰ ਵਿੱਚ ਮਾਰ ਦਿੱਤਾ ਸੀ। ਪੰਜਾਬ ਦੇ ਮਸ਼ਹੂਰ ਗੈਂਗਸਟਰ ਨੂੰ ਮਾਰਨ ਤੋਂ ਬਾਅਦ ਚਾਹਲ ਨੂੰ ਲਗਾਤਾਰ ਧਮਕੀਆਂ ਮਿਲਦੀਆਂ ਰਹੀਆਂ ਜਿਸ ਤੋਂ ਬਾਅਦ ਪੰਜਾਬ ਸਰਕਾਰ ਨੇ ਉਸ ਨੂੰ ਬੁਲੇਟ ਪਰੂਫ ਗੱਡੀ ਮੁਹੱਈਆ ਕਰਵਾਈ। ਇਸ ਦੇ ਨਾਲ ਹੀ ਚਾਹਲ ਦੀ ਸੁਰੱਖਿਆ ਲਈ ਵਿਸ਼ੇਸ਼ ਦਸਤਾ ਵੀ ਦਿੱਤਾ ਗਿਆ ਹੈ। ਗੁਰਪ੍ਰੀਤ ਸਿੰਘ ਭੁੱਲਰ ਤੋਂ ਬਾਅਦ ਉਹ ਲੰਬੇ ਸਮੇਂ ਤੋਂ ਮੁਹਾਲੀ ਵਿੱਚ ਤਾਇਨਾਤ ਹਨ। ਚਾਹਲ ਮੂਲ ਰੂਪ ਤੋਂ ਹਰਿਆਣਾ ਦੇ ਰਹਿਣ ਵਾਲੇ ਹਨ ਅਤੇ ਉਹ ਸਾਲ 2005 ਵਿੱਚ ਚੰਡੀਗੜ੍ਹ ਪੁਲੀਸ ਵਿੱਚ ਏਐਸਆਈ ਵਜੋਂ ਭਰਤੀ ਹੋਏ ਸੀ। ਇਸ ਦੌਰਾਨ ਉਹ ਪੰਚਕੂਲਾ ਵਿੱਚ ਆਪਣੇ ਭਰਾ ਨਾਲ ਰਹਿੰਦੇ ਸਨ। ਇਸ ਨੌਕਰੀ ਨਾਲ UPSC ਪ੍ਰੀਖਿਆ ਦੀ ਤਿਆਰੀ ਕੀਤੀ। ਕਿਉਂਕਿ ਉਹ ਨੌਕਰੀ ਛੱਡਣ ਦਾ ਜੋਖਮ ਨਹੀਂ ਲੈਣਾ ਚਾਹੁੰਦੇ ਸਨ।