ਪੰਜਾਬਚੋਣਾਂ 2025ਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

ਮਹਾਂਸ਼ਿਵਰਾਤਰੀ ਮੌਕੇ ਜਾਣੋਂ ਕਿਉਂ ਲੁਧਿਆਣਾ ਦੇ ਇਸ ਮੰਦਿਰ ‘ਚ ਸੰਗਲਾਂ ਨੂੰ ਹਿਲਾਉਂਦੇ ਹਨ ਲੋਕ, ਕੀ ਹੈ ਮਹਤੱਤਾ?

ਅੱਜ ਦੇਸ਼ ਭਰ ਵਿੱਚ ਮਹਾਂਸ਼ਿਵਰਾਤਰੀ ਦਾ ਤਿਉਹਾਰ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ। ਸ਼ਿਵ ਮੰਦਰਾਂ ਵਿੱਚ ਜਲਾਭਿਸ਼ੇਕ ਲਈ ਸ਼ਰਧਾਲੂਆਂ ਦੀਆਂ ਲੰਬੀਆਂ ਕਤਾਰਾਂ ਵੇਖਣ ਨੂੰ ਮਿਲ ਰਹੀਆਂ ਹਨ। ਲੁਧਿਆਣਾ ਦਾ ਸੰਗਲਾ ਸ਼ਿਵਾਲਾ ਮੰਦਿਰ 500 ਤੋਂ ਵੱਧ ਸਾਲ ਪੁਰਾਣਾ ਪ੍ਰਾਚੀਨ ਮੰਦਿਰ ਹੈ। ਇਹ ਲੁਧਿਆਣਾ ਦਾ ਅਜਿਹਾ ਮੰਦਿਰ ਹੈ ਜਿੱਥੇ ਖੁਦ ਸ਼ਿਵਲਿੰਗ ਪ੍ਰਗਟ ਹੋਇਆ ਸੀ ਅਤੇ ਇਸ ਮੰਦਰ ਦੀ ਵਿਸ਼ੇਸ਼ ਮਹੱਤਤਾ ਅਤੇ ਇਸ ਦਾ ਇਤਿਹਾਸ ਹੈ।

ਮਹਾਂਸ਼ਿਵਰਾਤਰੀ ਮੌਕੇ ਜਾਣੋਂ ਕਿਉਂ ਲੁਧਿਆਣਾ ਦੇ ਇਸ ਮੰਦਿਰ ‘ਚ ਸੰਗਲਾਂ ਨੂੰ ਹਿਲਾਉਂਦੇ ਹਨ ਲੋਕ, ਕੀ ਹੈ ਮਹਤੱਤਾ?
Follow Us
rajinder-arora-ludhiana
| Updated On: 26 Feb 2025 13:32 PM

ਲੁਧਿਆਣਾ ਦਾ ਸੰਗਲਾ ਵਾਲਾ ਸ਼ਿਵਾਲਾ 500 ਤੋਂ ਵੱਧ ਸਾਲ ਪੁਰਾਣਾ ਪ੍ਰਾਚੀਨ ਮੰਦਿਰ ਹੈ। ਇਹ ਲੁਧਿਆਣਾ ਦਾ ਅਜਿਹਾ ਮੰਦਿਰ ਹੈ ਜਿੱਥੇ ਖੁਦ ਸ਼ਿਵਲਿੰਗ ਪ੍ਰਗਟ ਹੋਇਆ ਸੀ ਅਤੇ ਇਸ ਮੰਦਿਰ ਦੀ ਵਿਸ਼ੇਸ਼ ਮਹੱਤਤਾ ਅਤੇ ਇਸ ਦਾ ਇਤਿਹਾਸ ਹੈ। ਨਾਗਾ ਸੰਤ ਅਲਕ ਨਾਥ ਇਸ ਮੰਦਿਰ ਦੇ ਸਭ ਤੋਂ ਪਹਿਲੇ ਮਹੰਤ ਹੋਏ ਹਨ ਜਿਨਾਂ ਵੱਲੋਂ ਸੰਗਲ ਬੰਨ ਕੇ ਇਸ ਸ਼ਿਵਾਲੇ ਦੀ ਰੱਖਿਆ ਕੀਤੀ ਜਾਂਦੀ ਸੀ ਅਤੇ ਉਦੋਂ ਤੋਂ ਹੀ ਇਸ ਮੰਦਿਰ ਦਾ ਨਾਂ ਸ਼ਿਵਾਲਾ ਸੰਗਲਾ ਵਾਲਾ ਪੈ ਗਿਆ।

ਇਸ ਮੰਦਿਰ ਦੇ ਵਿੱਚ ਮੁੱਖ ਦੁਆਰ ਤੇ ਸੰਗਲ ਟੰਗੇ ਹੋਏ ਹਨ ਅਤੇ ਜਿਹੜੇ ਲੋਕ ਇਹਨਾਂ ਨੂੰ ਖੜਕਾਉਂਦੇ ਹਨ ਕਿਉਂਕਿ ਅਜਿਹੀ ਮਾਨਤਾਵਾਂ ਹਨ ਕਿ ਇਸ ਨੂੰ ਖੜਕਾਉਂਣ ਨਾਲ ਲੋਕਾਂ ਦੀ ਮਨੋਕਾਮਨਾਵਾਂ ਪੂਰੀਆਂ ਹੁੰਦੀਆਂ ਹਨ। ਇੱਥੇ ਲੋਕ ਦੁਰੋ-ਦੁਰੋ ਇੱਥੇ ਦਰਸ਼ਨਾਂ ਲਈ ਆਉਂਦੇ ਹਨ।

ਇੱਥੋਂ ਦੇ ਮਹੰਤ ਦੱਸਦੇ ਹਨ ਕਿ ਇੱਥੇ ਆਈ ਸੰਗਤਾਂ ਦੇ ਦੁੱਖ ਦਰਦ ਦੂਰ ਹੁੰਦੇ ਹਨ। ਮਨ ਭਾਉਂਦੀਆਂ ਮੁਰਾਦਾਂ ਮਿਲਦੀਆਂ ਹਨ। ਇਸ ਕਰਕੇ ਹੀ ਸਿਰਫ ਪੰਜਾਬ ਤੋਂ ਹੀ ਨਹੀਂ ਸਗੋਂ ਦੂਰ-ਦਰਾੜੇ ਤੋਂ ਵੀ ਲੋਕ ਮਹਾ ਸ਼ਿਵਰਾਤਰੀ ਤੇ ਵਿਸ਼ੇਸ਼ ਤੌਰ ਤੇ ਇਸ ਮੰਦਿਰ ਦੇ ਵਿੱਚ ਦਰਸ਼ਨ ਕਰਨ ਲਈ ਆਉਂਦੇ ਹਨ।

ਮੰਦਿਰ ਦੇ ਮੁੱਖ ਮਹੰਤ ਨੇ ਦੱਸਿਆ ਕਿ ਮਹਾ ਸ਼ਿਵਰਾਤਰੀ ਦੇ ਦਿਨ ਇੱਥੇ ਪੂਰਾ ਦਿਨ ਪੂਜਾ ਚੱਲਦੀ ਹੈ। ਸ਼ਿਵਲਿੰਗ ਦਾ ਜਲ ਅਤੇ ਦੁੱਧ ਦੇ ਨਾਲ ਅਭਿਸ਼ੇਕ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਸੰਗਤਾਂ ਦੇ ਵਿੱਚ ਇਹਨਾਂ ਉਤਸਾਹ ਹੁੰਦਾ ਹੈ ਕਿ ਸੈਂਕੜੇ ਦੀ ਤਾਦਾਦ ਦੇ ਵਿੱਚ ਲੋਕ ਇੱਥੇ ਕਤਾਰਾ ਬਣਾ ਕੇ ਜਲ ਅਭਿਸ਼ੇਕ ਕਰਨ ਦੀ ਉਡੀਕ ਕਰਦੇ ਹਨ। ਉਨ੍ਹਾਂ ਨੇ ਕਿਹਾ ਕਿ ਇਸ ਵਾਰ ਮਹਾਂਸ਼ਿਵਰਾਤਰੀ ਹੋਣ ਦੇ ਨਾਲ ਮਹਾਕੁੰਭ ਦਾ ਪਰਵ ਵੀ ਚੱਲ ਰਿਹਾ ਹੈ। ਜਿਸ ਕਰਕੇ ਲੋਕ ਵੱਡੀ ਤਾਦਾਦ ਦੇ ਵਿੱਚ ਮੰਦਿਰ ਦੇ ਵਿੱਚ ਨਤਮਸਤਕ ਹੋਣ ਆ ਰਹੇ ਹਨ।

ਇਸ ਦੌਰਾਨ ਮੰਦਿਰ ਵਿੱਚ ਪੁੱਜੇ ਸ਼ਰਧਾਲੂਆਂ ਨਾਲ ਗੱਲਬਾਤ ਕੀਤੀ ਗਈ। ਸ਼ਰਧਾਲੂਆਂ ਦਾ ਕਹਿਣਾ ਹੈ ਕਿ ਇਸ ਮੰਦਿਰ ਦੀ ਵਿਸ਼ੇਸ਼ ਮਹੱਤਤਾ ਹੈ। ਇੱਥੇ ਦਰਸ਼ਨ ਕਰਨ ਨਾਲ ਸਾਰੀ ਮੁਰਦਾਂ ਪੂਰੀਆਂ ਹੁੰਦੀਆਂ ਹਨ। ਇਸ ਮੌਕੇ ਕਾਂਗਰਸੀ ਲੀਡਰ ਸੰਜੇ ਤਲਵਾਰ ਨੇ ਕਿਹਾ ਕਿ ਉਹ ਇੱਥੇ ਅਕਸਰ ਆਉਂਦੇ ਰੰਹਿਦੇ ਹਨ। ਮਹਾਸ਼ਿਵਰਾਤਰੀ ਵਾਲੇ ਦਿਨ ਸ਼ਿਵਲਿੰਗ ਦੀ ਪੂਜਾ ਕਰਨ ਨਾਲ ਬਹੁਤ ਸਕੂਨ ਮਿਲਦਾ ਹੈ ਅਤੇ ਦਿਲ ਨੂੰ ਬਹੁਤ ਖੁਸ਼ੀ ਹੁੰਦੀ ਹੈ।

ਫੌਜ ਦੇ Operation Sindoor ਦਾ ਨਵਾਂ ਵੀਡੀਓ ਆਇਆ ਸਾਹਮਣੇ
ਫੌਜ ਦੇ Operation Sindoor ਦਾ ਨਵਾਂ ਵੀਡੀਓ  ਆਇਆ ਸਾਹਮਣੇ...
ਹਰਿਆਣਾ ਦੇ ਕੈਥਲ ਤੋਂ ਪਾਕਿਸਤਾਨੀ ਜਾਸੂਸ ਗ੍ਰਿਫ਼ਤਾਰ, ISI ਨੇ ਫਸਾਉਣ ਲਈ ਵਿਛਾਇਆ ਸੀ ਇਹ ਜਾਲ
ਹਰਿਆਣਾ ਦੇ ਕੈਥਲ ਤੋਂ ਪਾਕਿਸਤਾਨੀ ਜਾਸੂਸ ਗ੍ਰਿਫ਼ਤਾਰ, ISI ਨੇ ਫਸਾਉਣ ਲਈ ਵਿਛਾਇਆ ਸੀ ਇਹ ਜਾਲ...
Punjab Board 10th Result: ਪਹਿਲਾ, ਦੂਜਾ, ਤੀਜਾ...ਇਹ ਕਿਵੇਂ ਕੀਤੇ ਗਏ ਤੈਅ ? PSEB 10ਵੀਂ ਦੇ ਨਤੀਜਿਆਂ ਨੇ ਕਿਉਂ ਕਰ ਦਿੱਤਾ ਹੈਰਾਨ?
Punjab Board 10th Result:  ਪਹਿਲਾ, ਦੂਜਾ, ਤੀਜਾ...ਇਹ ਕਿਵੇਂ ਕੀਤੇ ਗਏ ਤੈਅ ? PSEB 10ਵੀਂ ਦੇ ਨਤੀਜਿਆਂ ਨੇ ਕਿਉਂ ਕਰ ਦਿੱਤਾ ਹੈਰਾਨ?...
ਪਾਕਿਸਤਾਨੀ ਜਨਰਲ ਮੁਨੀਰ ਦਾ ਜਲੰਧਰ ਨਾਲ ਕੀ ਸਬੰਧ ਹੈ?
ਪਾਕਿਸਤਾਨੀ ਜਨਰਲ ਮੁਨੀਰ ਦਾ ਜਲੰਧਰ ਨਾਲ ਕੀ ਸਬੰਧ ਹੈ?...
ਜੇਕਰ ਭਾਰਤ ਤੇ ਹਮਲਾ ਹੋਇਆ ਹੈ ਤਾਂ ਅਸੀਂ ਅੱਤਵਾਦੀਆਂ ਦੀ ਛਾਤੀ ਤੇ ਹਮਲਾ ਕੀਤਾ- ਰਾਜਨਾਥ ਸਿੰਘ
ਜੇਕਰ ਭਾਰਤ ਤੇ ਹਮਲਾ ਹੋਇਆ ਹੈ ਤਾਂ ਅਸੀਂ ਅੱਤਵਾਦੀਆਂ ਦੀ ਛਾਤੀ ਤੇ ਹਮਲਾ ਕੀਤਾ- ਰਾਜਨਾਥ ਸਿੰਘ...
ਚੰਡੀਗੜ੍ਹ ਦੀ ਕੈਫੀ 12ਵੇਂ ਸਥਾਨ 'ਤੇ ਰਹੀ, Acid Attack ਤੋਂ ਬਾਅਦ ਦੀ ਕਹਾਣੀ ਕਰ ਦੇਵੇਗੀ ਹੈਰਾਨ
ਚੰਡੀਗੜ੍ਹ ਦੀ ਕੈਫੀ 12ਵੇਂ ਸਥਾਨ 'ਤੇ ਰਹੀ, Acid Attack ਤੋਂ ਬਾਅਦ ਦੀ ਕਹਾਣੀ ਕਰ ਦੇਵੇਗੀ ਹੈਰਾਨ...
BSF ਜਵਾਨ ਪੂਰਨਮ ਕੁਮਾਰ ਸਾਹੂ ਦੀ ਵਤਨ ਵਾਪਸੀ, ਪਾਕਿਸਤਾਨ ਨੇ ਕੀਤਾ ਰਿਹਾਅ
BSF ਜਵਾਨ ਪੂਰਨਮ ਕੁਮਾਰ ਸਾਹੂ ਦੀ ਵਤਨ ਵਾਪਸੀ, ਪਾਕਿਸਤਾਨ ਨੇ ਕੀਤਾ ਰਿਹਾਅ...
ਅੰਮ੍ਰਿਤਸਰ ਦੇ ਮਜੀਠਾ ਵਿੱਚ ਨਕਲੀ ਸ਼ਰਾਬ ਪੀਣ ਨਾਲ ਲੋਕਾਂ ਦੀ ਮੌਤ; ਕੀ ਬੋਲੇ ਹਰਪਾਲ ਚੀਮਾ!
ਅੰਮ੍ਰਿਤਸਰ ਦੇ ਮਜੀਠਾ ਵਿੱਚ ਨਕਲੀ ਸ਼ਰਾਬ ਪੀਣ ਨਾਲ ਲੋਕਾਂ ਦੀ ਮੌਤ; ਕੀ ਬੋਲੇ ਹਰਪਾਲ ਚੀਮਾ!...
ਜੰਮੂ-ਕਸ਼ਮੀਰ ਦੇ ਸ਼ੋਪੀਆਂ 'ਚ 3 ਅੱਤਵਾਦੀ ਢੇਰ, ਸੁਰੱਖਿਆ ਬਲਾਂ ਤੇ ਅੱਤਵਾਦੀਆਂ ਵਿਚਕਾਰ ਹੋਇਆ ਮੁਕਾਬਲਾ
ਜੰਮੂ-ਕਸ਼ਮੀਰ ਦੇ ਸ਼ੋਪੀਆਂ 'ਚ 3 ਅੱਤਵਾਦੀ ਢੇਰ, ਸੁਰੱਖਿਆ ਬਲਾਂ ਤੇ ਅੱਤਵਾਦੀਆਂ ਵਿਚਕਾਰ ਹੋਇਆ ਮੁਕਾਬਲਾ...