ਸਾਨੂੰ ਅਰਬ ਦੇਸ਼ਾਂ ‘ਚ ਲਿਆਕੇ ਵੇਚ ਦਿੱਤਾ ਜਾਂਦਾ ਹੈ, ਪੰਜਾਬ ਪਹੁੰਚੀਆਂ ਚਾਰ ਕੁੜੀਆਂ ਨੇ ਸੁਣਾਈ ਦੁੱਖ ਭਰੀ ਕਹਾਣੀ, ਸਾਂਸਦ ਸੀਚੇਵਾਲ ਨੇ ਚੁੱਕਿਆ ਸੀ ਮੁੱਦਾ
ਅਰਬ ਦੇਸ਼ਾਂ ਵਿੱਚ ਪੰਜਾਬ ਦੀਆਂ ਕੁੜੀਆਂ ਪਰੇਸ਼ਾਨ ਹੋ ਰੋਹੀਆਂ ਹਨ। ਲੱਖ ਉਪਰਾਲਿਆਂ ਦੇ ਬਾਵਜੂਦ ਵੀ ਪੰਜਾਬ ਸਰਕਾਰ ਨਕਲੀ ਟ੍ਰੈਵਲ ਏਜੰਟਾਂ ਤੇ ਸਖਤੀ ਨਹੀਂ ਕਰ ਪਾ ਰਹੀ। ਹੁਣ ਸੂਬੇ ਦੀਆਂ ਚਾਰ ਹੋਰ ਕੁੜੀਆਂ ਆਪਣੇ ਘਰ ਪਹੁੰਚੀਆਂ ਹਨ ਜਿਹੜੀਆਂ ਵਿਦੇਸ਼ਾਂ ਵਿੱਚ ਫਸੀਆਂ ਹੋਈਆਂ ਸਨ। ਸਾਂਸਦ ਸੀਚੇਵਾਲ ਨੇ ਇਨ੍ਹਾਂ ਕੁੜੀਆਂ ਦੀ ਮਦਦ ਕੀਤੀ ਹੈ।

ਪੰਜਾਬ ਨਿਊਜ। ਸੰਸਦ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ (Balbir Singh Seechewal) ਨੇ ਅਰਬ ਦੇਸ਼ਾਂ ਵਿੱਚ ਫਸੀਆਂ 4 ਲੜਕੀਆਂ ਦਾ ਮਾਮਲਾ ਉਠਾਇਆ ਸੀ। ਸਾਰੀਆਂ ਮੁਟਿਆਰਾਂ ਆਪਣੇ ਵਤਨ ਪਰਤ ਗਈਆਂ ਹਨ। ਜਲੰਧਰ ਤੋਂ 3 ਲੜਕੀਆਂ ਨੂੰ ਇਰਾਕ ਅਤੇ ਕਪੂਰਥਲਾ ਤੋਂ 1 ਲੜਕੀ ਨੂੰ ਮਸਕਟ ਵਾਪਸ ਲਿਆਂਦਾ ਗਿਆ। ਸੰਤ ਸੀਚੇਵਾਲ ਨੇ ਦੱਸਿਆ ਕਿ ਟਰੈਵਲ ਏਜੰਟ ਅਤੇ ਖਾਸ ਕਰਕੇ ਪੀੜਤਾਂ ਦੇ ਰਿਸ਼ਤੇਦਾਰ ਉਨ੍ਹਾਂ ਨੂੰ ਫਸਾਉਂਦੇ ਹਨ। ਏਜੰਟ ਗਰੀਬ ਵਰਗ ਦੀਆਂ ਲੜਕੀਆਂ ਨੂੰ ਨਿਸ਼ਾਨਾ ਬਣਾ ਰਹੇ ਹਨ।
ਸੰਸਦ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਇਰਾਕ (Iraq) ਅਤੇ ਮਸਕਟ ਸਥਿਤ ਭਾਰਤੀ ਦੂਤਾਵਾਸਾਂ ਦਾ ਧੰਨਵਾਦ ਕੀਤਾ। ਸੀਚੇਵਾਲ ਨੇ ਕਿਹਾ- ਦੂਤਾਵਾਸਾਂ ਨੇ ਲੜਕੀਆਂ ਦੀ ਜਲਦੀ ਪਛਾਣ ਕਰਨ ਅਤੇ ਉਨ੍ਹਾਂ ਨੂੰ ਵਾਪਸ ਭੇਜਣ ਵਿੱਚ ਬਹੁਤ ਮਦਦ ਕੀਤੀ। ਜਿਸ ਕਾਰਨ ਲੜਕੀਆਂ 20 ਦਿਨਾਂ ਵਿੱਚ ਇਰਾਕ ਤੋਂ ਅਤੇ ਮਸਕਟ ਓਮਾਨ ਤੋਂ 5 ਦਿਨਾਂ ਵਿੱਚ ਵਾਪਸ ਆ ਗਈਆਂ ਹਨ।