New Party in Punjab: ਈਸਾਈ ਭਾਈਚਾਰੇ ਨੇ ਕੀਤਾ ਸਿਆਸੀ ਪਾਰਟੀ ਦਾ ਐਲਾਨ, ‘ਯੂਨਾਈਟੇਡ ਪੰਜਾਬ ਪਾਰਟੀ’ ਰੱਖਿਆ ਨਾਂ
Harpreet Deol ਨੇ ਕਿਹਾ ਕਿ ਇਸਾਈ ਭਾਈਚਾਰੇ ਦੇ ਲੋਕਾਂ ਦੀ ਕੋਈ ਸੁਣਵਾਈ ਨਹੀਂ ਹੁੰਦੀ ਹੈ ਅਤੇ ਸਰਕਾਰ ਵੱਲੋਂ ਅਜੇ ਤੱਕ ਉਨ੍ਹਾਂ ਨੂੰ ਕਬਰਸਤਾਨ ਸਬੰਧੀ ਜ਼ਮੀਨ ਅਲਾਟ ਨਹੀਂ ਕੀਤੀ ਜਾ ਰਹੀ ਹੈ।
ਕਪੂਰਥਲਾ ਨਿਊਜ: ਦੇ ਪਿੰਡ ਖੋਜੇਵਾਲ ‘ਚ ਓਪਨ ਡੋਰ ਚਰਚ (Khojewal Open Dor Chruch) ਦੇ ਮੁਖੀ ਹਰਪ੍ਰੀਤ ਦਿਓਲ (Harpreet Deol) ਨਾਲ ਜੁੜੇ ਈਸਾਈ ਭਾਈਚਾਰੇ ਦੇ ਲੋਕਾਂ ਨੇ ਸਿਆਸੀ ਪਾਰਟੀ ਬਣਾਉਣ ਦਾ ਐਲਾਨ ਕੀਤਾ ਹੈ, ਜਿਸਦਾ ਨਾਂ ਯੂਨਾਈਟਿਡ ਪੰਜਾਬ ਪਾਰਟੀ (United Punjab Party) ਰੱਖਿਆ ਗਿਆ ਹੈ। ਐਲਾਨ ਕੀਤਾ ਗਿਆ ਹੈ ਕਿ ਆਉਣ ਵਾਲੀਆਂ ਜ਼ਿਮਨੀ ਚੋਣ ਅਤੇ ਲੋਕ ਸਭਾ ਚੋਣਾਂ ਵਿੱਚ ਪਾਰਟੀ ਵੱਲੋਂ ਉਮੀਦਵਾਰ ਖੜ੍ਹੇ ਕੀਤੇ ਜਾਣਗੇ।
ਹਰਪ੍ਰੀਤ ਦਿਓਲ ਨੇ ਮੀਡੀਆ ਨੂੰ ਦੱਸਿਆ ਕਿ ਉਹ ਇਸ ਸਿਆਸੀ ਪਾਰਟੀ ਤੋਂ ਦੂਰ ਰਹਿਣਗੇ, ਪਰ ਇਸਾਈ ਭਾਈਚਾਰੇ ਦੇ ਲੋਕਾਂ ਦੀਆਂ ਸਮੱਸਿਆਵਾਂ ਅਤੇ ਹੋਰ ਕਈ ਮੁੱਦਿਆਂ ‘ਤੇ ਉਨ੍ਹਾਂ ਦੇ ਲੋਕ ਪਾਰਟੀ ਬਣਾ ਕੇ ਚੋਣ ਲੜਨਗੇ। ਉਨ੍ਹਾਂ ਕਿਹਾ ਕਿ ਅਜਿਹੇ ਕਈ ਮਸਲੇ ਹਨ, ਜਿਨ੍ਹਾਂ ਨੂੰ ਲੈ ਕੇ ਸਿਆਸੀ ਪਾਰਟੀ ਬਣਾਈ ਜਾ ਰਹੀ ਹੈ।
ਸਰਕਾਰ ਤੇ ਲਗਾਇਆ ਪੱਖਪਾਤ ਦਾ ਇਲਜਾਮ
ਉਨ੍ਹਾਂ ਨੇ ਇਹ ਵੀ ਕਿਹਾ ਕਿ ਪਾਰਟੀ ਬਣਾ ਕੇ ਕਿ ਈਸਾਈ ਭਾਈਚਾਰੇ ਦੇ ਹਰ ਮਸਲੇ ਦਾ ਹੱਲ ਕੀਤਾ ਜਾਵੇਗਾ। ਹਰਪ੍ਰੀਤ ਦਿਓਲ ਨੇ ਕਿਹਾ ਕਿ ਸਰਕਾਰ ਅਤੇ ਸਿਆਸੀ ਪਾਰਟੀਆਂ ਦੇ ਲੋਕ ਇਸਾਈ ਭਾਈਚਾਰੇ ਦੇ ਲੋਕਾਂ ਨਾਲ ਪੱਖਪਾਤ ਕਰਦੇ ਹਨ, ਇਸ ਲਈ ਇਸ ਸਿਆਸੀ ਪਾਰਟੀ ਦਾ ਗਠਨ ਕੀਤਾ ਜਾ ਰਿਹਾ ਹੈ। ਇਸ ਪਾਰਟੀ ਨਾਲ ਹੋਰ ਧਰਮ ਦੇ ਲੋਕਾਂ ਨੂੰ ਵੀ ਜੋੜਿਆ ਜਾਵੇਗਾ।
ਉੱਧਰ, ਨਵੀਂ ਬਣੀ ਇਸ ਸਿਆਸੀ ਪਾਰਟੀ ਦੇ ਮੁਖੀ ਅਲਬਰਟ ਦੁਆ ਨੇ ਕਿਹਾ ਕਿ ਜਲਦੀ ਹੀ ਉਨ੍ਹਾਂ ਦੀ ਪਾਰਟੀ ਦੇ ਲੋਕ ਪਿੰਡਾਂ ਅਤੇ ਸ਼ਹਿਰਾਂ ਵਿਚ ਕਮੇਟੀਆਂ ਬਣਾ ਕੇ ਲੋਕਾਂ ਨਾਲ ਗੱਲਬਾਤ ਕਰਨਗੇ ਅਤੇ ਨਾਲ ਹੀ ਉਨ੍ਹਾਂ ਸਪੱਸ਼ਟ ਕੀਤਾ ਕਿ ਉਨ੍ਹਾਂ ਦੀ ਪਾਰਟੀ ਵੱਲੋਂ ਇੱਕ ਉਮੀਦਵਾਰ ਮੈਦਾਨ ਵਿੱਚ ਉਤਾਰਿਆ ਜਾਵੇਗਾ। ਉਨ੍ਹਾਂ ਕਿਹਾ ਕਿ ਸਿਆਸੀ ਪਾਰਟੀ ਦਾ ਹਾਲੇ ਸਿਰਫ ਗਠਨ ਹੀ ਹੋਇਆ ਹੈ, ਇਸ ਲਈ ਕੁਝ ਸਮਾਂ ਜਰੂਰ ਲੱਗੇਗਾ ਪਰ ਜਲਦੀ ਹੀ ਹੋਰਨਾਂ ਧਰਮਾਂ ਦੇ ਲੋਕ ਵੀ ਇਸ ਨਾਲ ਜੁੜ ਜਾਣਗੇ।
ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ :