AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

ਜਸਵੀਰ ਗੜ੍ਹੀ ਨੇ SC ਕਮਿਸ਼ਨ ਦੇ ਚੇਅਰਮੈਨ ਅਹੁਦੇ ਤੋਂ ਦਿੱਤਾ ਅਸਤੀਫ਼ਾ, AAP ਨੇ ਬਣਾਇਆ ਸੀ ਚਮਕੌਰ ਸਾਹਿਬ ਦਾ ਹਲਕਾ ਇੰਚਾਰਜ

ਆਮ ਆਦਮੀ ਪਾਰਟੀ ਵੱਲੋਂ ਸ੍ਰੀ ਚਮਕੌਰ ਸਾਹਿਬ ਵਿਧਾਨ ਸਭਾ ਹਲਕੇ ਦੇ ਇੰਚਾਰਜ ਨਿਯੁਕਤ ਕੀਤੇ ਗਏ ਜਸਵੀਰ ਸਿੰਘ ਗੜ੍ਹੀ ਨੇ ਪੰਜਾਬ ਰਾਜ ਅਨੁਸੂਚਿਤ ਜਾਤੀਆਂ (SC) ਕਮਿਸ਼ਨ ਦੇ ਚੇਅਰਮੈਨ ਦੇ ਅਹੁਦੇ ਤੋਂ ਆਪਣਾ ਅਸਤੀਫ਼ਾ ਦੇ ਦਿੱਤਾ ਹੈ। ਇਸ ਗੱਲ ਦਾ ਖ਼ੁਲਾਸਾ ਉਨ੍ਹਾਂ ਨੇ ਅੱਜ (28 ਅਗਸਤ ਨੂੰ) ਚੰਡੀਗੜ੍ਹ ਵਿਖੇ ਖ਼ੁਦ ਪ੍ਰੈੱਸ ਕਾਨਫ਼ਰੰਸ ਦੌਰਾਨ ਕੀਤਾ।

ਜਸਵੀਰ ਗੜ੍ਹੀ ਨੇ SC ਕਮਿਸ਼ਨ ਦੇ ਚੇਅਰਮੈਨ ਅਹੁਦੇ ਤੋਂ ਦਿੱਤਾ ਅਸਤੀਫ਼ਾ, AAP ਨੇ ਬਣਾਇਆ ਸੀ ਚਮਕੌਰ ਸਾਹਿਬ ਦਾ ਹਲਕਾ ਇੰਚਾਰਜ
tv9-punjabi
| Published: 28 Aug 2026 17:18 PM IST
Share

ਆਮ ਆਦਮੀ ਪਾਰਟੀ ਵੱਲੋਂ ਸ੍ਰੀ ਚਮਕੌਰ ਸਾਹਿਬ ਵਿਧਾਨ ਸਭਾ ਹਲਕੇ ਦੇ ਇੰਚਾਰਜ ਨਿਯੁਕਤ ਕੀਤੇ ਗਏ ਜਸਵੀਰ ਸਿੰਘ ਗੜ੍ਹੀ ਨੇ ਪੰਜਾਬ ਰਾਜ ਅਨੁਸੂਚਿਤ ਜਾਤੀਆਂ (SC) ਕਮਿਸ਼ਨ ਦੇ ਚੇਅਰਮੈਨ ਦੇ ਅਹੁਦੇ ਤੋਂ ਆਪਣਾ ਅਸਤੀਫ਼ਾ ਦੇ ਦਿੱਤਾ ਹੈ। ਇਸ ਗੱਲ ਦਾ ਖ਼ੁਲਾਸਾ ਉਨ੍ਹਾਂ ਨੇ ਅੱਜ (28 ਅਗਸਤ ਨੂੰ) ਚੰਡੀਗੜ੍ਹ ਵਿਖੇ ਖ਼ੁਦ ਪ੍ਰੈੱਸ ਕਾਨਫ਼ਰੰਸ ਦੌਰਾਨ ਕੀਤਾ। ਉਨ੍ਹਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਨੇ 26 ਅਗਸਤ ਦੀ ਸ਼ਾਮ ਨੂੰ ਹੀ ਚੇਅਰਮੈਨ ਦੇ ਅਹੁਦੇ ਤੋਂ ਆਪਣਾ ਅਸਤੀਫ਼ਾ ਸੌਂਪ ਦਿੱਤਾ ਸੀ, ਜਿਸ ਤੋਂ ਬਾਅਦ 27 ਅਗਸਤ ਨੂੰ ਪਾਰਟੀ ਹਾਈਕਮਾਨ ਨੇ ਉਨ੍ਹਾਂ ਨੂੰ ਚਮਕੌਰ ਸਾਹਿਬ ਦਾ ਹਲਕਾ ਇੰਚਾਰਜ ਐਲਾਨਿਆ।

ਜਸਵੀਰ ਸਿੰਘ ਗੜ੍ਹੀ ਨੇ ਕਿਹਾ ਕਿ ਉਨ੍ਹਾਂ ਦੀ ਇਸ ਨਿਯੁਕਤੀ ਨੂੰ ਲੈ ਕੇ ਪੂਰੇ ਪੰਜਾਬ ਅੰਦਰ ਚਰਚਾ ਚੱਲ ਰਹੀ ਸੀ। ਉਹ ਸੂਬੇ ਤੋਂ ਬਾਹਰ ਹੋਣ ਕਾਰਨ ਬੀਤੇ ਕੱਲ੍ਹ ਕਿਸੇ ਦਾ ਫ਼ੋਨ ਵੀ ਨਹੀਂ ਚੁੱਕ ਸਕੇ ਸਨ। ਉਨ੍ਹਾਂ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦਾ ਵਿਸ਼ੇਸ਼ ਤੌਰ ‘ਤੇ ਧੰਨਵਾਦ ਕਰਦਿਆਂ ਕਿਹਾ ਕਿ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਸਿਆਸੀ ਗੜ੍ਹ ਚਮਕੌਰ ਸਾਹਿਬ ਵਿੱਚ ਆਉਣ ਵਾਲੀਆਂ ਚੋਣਾਂ ਦੇ ਮੱਦੇਨਜ਼ਰ ਸੰਗਠਨ ਨੂੰ ਮਜ਼ਬੂਤ ਕਰਨ ਦੀ ਵੱਡੀ ਜ਼ਿੰਮੇਵਾਰੀ ਉਨ੍ਹਾਂ ਨੂੰ ਸੌਂਪੀ ਗਈ ਹੈ, ਜਿਸ ਨੂੰ ਉਹ ਪੂਰੀ ਤਨਦੇਹੀ ਨਾਲ ਨਿਭਾਉਣਗੇ।

ਜਾਣੋ ਆਖ਼ਰ AAP ਨੇ ਗੜ੍ਹੀ ਨੂੰ ਕਿਉਂ ਬਣਾਇਆ ਹਲਕਾ ਇੰਚਾਰਜ

ਦਲਿਤ ਭਾਈਚਾਰੇ ਦੇ ਪ੍ਰਮੁੱਖ ਚਿਹਰਿਆਂ ਵਿੱਚ ਸ਼ੁਮਾਰ: ਜਸਵੀਰ ਸਿੰਘ ਗੜ੍ਹੀ ਨੂੰ ਚਮਕੌਰ ਸਾਹਿਬ ਵਿਧਾਨ ਸਭਾ ਹਲਕੇ ਦੀ ਜ਼ਿੰਮੇਵਾਰੀ ਸੌਂਪਣ ਪਿੱਛੇ ਆਮ ਆਦਮੀ ਪਾਰਟੀ ਦੀ ਇੱਕ ਸੋਚੀ-ਸਮਝੀ ਸਿਆਸੀ ਅਤੇ ਸਮਾਜਿਕ ਰਣਨੀਤੀ ਮੰਨੀ ਜਾ ਰਹੀ ਹੈ। ਗੜ੍ਹੀ ਪੰਜਾਬ ਦੇ ਦਲਿਤ ਭਾਈਚਾਰੇ ਦੇ ਮੋਹਰੀ ਆਗੂਆਂ ਵਿੱਚ ਗਿਣੇ ਜਾਂਦੇ ਹਨ ਅਤੇ ਉਹ ਬਹੁਜਨ ਸਮਾਜ ਪਾਰਟੀ (ਬਸਪਾ) ਦੇ ਸੂਬਾ ਪ੍ਰਧਾਨ ਵੀ ਰਹਿ ਚੁੱਕੇ ਹਨ। ਅਜਿਹੇ ਵਿੱਚ ਪਾਰਟੀ ਉਨ੍ਹਾਂ ਦੇ ਵਿਸ਼ਾਲ ਸਿਆਸੀ ਪ੍ਰਭਾਵ ਦੀ ਵਰਤੋਂ ਦਲਿਤ ਵੋਟ ਬੈਂਕ ਨੂੰ ਆਪਣੇ ਨਾਲ ਮਜ਼ਬੂਤੀ ਨਾਲ ਜੋੜਨ ਲਈ ਕਰਨਾ ਚਾਹੁੰਦੀ ਹੈ।

ਹਲਕੇ ਵਿੱਚ ਅਨੁਸੂਚਿਤ ਜਾਤੀ ਵੋਟਰਾਂ ਦਾ ਵੱਡਾ ਪ੍ਰਭਾਵ: ਚਮਕੌਰ ਸਾਹਿਬ ਦਾ ਜਾਤੀ ਸਮੀਕਰਨ ਵੀ ਕਾਫ਼ੀ ਅਹਿਮੀਅਤ ਰੱਖਦਾ ਹੈ। ਇਸ ਵਿਧਾਨ ਸਭਾ ਖੇਤਰ ਵਿੱਚ ਅਨੁਸੂਚਿਤ ਜਾਤੀ ਦੇ ਵੋਟਰਾਂ ਦੀ ਗਿਣਤੀ ਬਹੁਤ ਜ਼ਿਆਦਾ ਹੈ। ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੀ ਲਗਾਤਾਰ ਇਸੇ ਖੇਤਰ ਤੋਂ ਚੋਣ ਲੜਦੇ ਰਹੇ ਹਨ। ਅਜਿਹੇ ਹਾਲਾਤਾਂ ਵਿੱਚ ‘ਆਪ’ ਨੇ ਗੜ੍ਹੀ ਵਰਗੇ ਮਜ਼ਬੂਤ ਦਲਿਤ ਚਿਹਰੇ ਨੂੰ ਹਲਕੇ ਦੀ ਵਾਗਡੋਰ ਦੇ ਕੇ ਇੱਥੇ ਪਾਰਟੀ ਸੰਗਠਨ ਨੂੰ ਜ਼ਮੀਨੀ ਪੱਧਰ ‘ਤੇ ਮਜ਼ਬੂਤ ਕਰਨ ਦੀ ਵਿਉਂਤਬੰਦੀ ਕੀਤੀ ਹੈ।

ਪਾਰਟੀ ਪ੍ਰਤੀ ਸਰਗਰਮੀ ਦਾ ਮਿਲਿਆ ਵੱਡਾ ਇਨਾਮ: ਜਸਵੀਰ ਸਿੰਘ ਗੜ੍ਹੀ 1 ਜਨਵਰੀ 2025 ਨੂੰ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਸਨ। ਪਾਰਟੀ ਵਿੱਚ ਸ਼ਾਮਲ ਹੋਣ ਮਗਰੋਂ ਉਨ੍ਹਾਂ ਨੇ ਦਿੱਲੀ ਅਤੇ ਪੰਜਾਬ ਵਿੱਚ ਸੰਗਠਨ ਦੇ ਵਿਸਥਾਰ ਲਈ ਪੂਰੀ ਸਰਗਰਮੀ ਨਾਲ ਕੰਮ ਕੀਤਾ। ਹਲਕਾ ਇੰਚਾਰਜ ਦੀ ਇਹ ਜ਼ਿੰਮੇਵਾਰੀ ਮਿਲਣ ਨੂੰ ਪਾਰਟੀ ਅੰਦਰ ਉਨ੍ਹਾਂ ਦੀ ਲਗਾਤਾਰ ਮਿਹਨਤ ਅਤੇ ਸਰਗਰਮੀ ਦੇ ਇਨਾਮ ਵਜੋਂ ਵੀ ਦੇਖਿਆ ਜਾ ਰਿਹਾ ਹੈ।

SC ਕਮਿਸ਼ਨ ਦੀ ਸਾਖ਼ ਅਤੇ ਲੋਕ-ਪੱਖੀ ਅਕਸ ਦਾ ਫ਼ਾਇਦਾ: ਗੜ੍ਹੀ ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਦੇ ਚੇਅਰਮੈਨ ਵਜੋਂ ਸੇਵਾਵਾਂ ਨਿਭਾ ਰਹੇ ਸਨ। ਇਸ ਅਹੁਦੇ ‘ਤੇ ਰਹਿੰਦਿਆਂ ਉਨ੍ਹਾਂ ਨੇ ਲੋਕ ਅਦਾਲਤਾਂ ਅਤੇ ਖੁੱਲ੍ਹੇ ਦਰਬਾਰ ਲਗਾ ਕੇ ਦਲਿਤਾਂ ਅਤੇ ਗ਼ਰੀਬ ਵਰਗਾਂ ਦੀਆਂ ਸ਼ਿਕਾਇਤਾਂ ਦਾ ਨਿਪਟਾਰਾ ਕੀਤਾ। ਇਸ ਕਾਰਜਸ਼ੈਲੀ ਨਾਲ ਉਨ੍ਹਾਂ ਦੀ ਜ਼ਮੀਨੀ ਪੱਧਰ ‘ਤੇ ਲੋਕਾਂ ਦੇ ਦੁੱਖ-ਦਰਦ ਸੁਣਨ ਅਤੇ ਮਸਲੇ ਹੱਲ ਕਰਨ ਵਾਲੇ ਲੋਕ-ਪੱਖੀ ਨੇਤਾ ਵਜੋਂ ਮਜ਼ਬੂਤ ਪਛਾਣ ਬਣੀ ਹੈ। ਆਮ ਆਦਮੀ ਪਾਰਟੀ ਉਨ੍ਹਾਂ ਦੇ ਇਸੇ ਸਾਫ਼-ਸੁਥਰੇ ਅਤੇ ਮਿਹਨਤੀ ਅਕਸ ਦਾ ਸਿਆਸੀ ਲਾਹਾ ਲੈਣ ਦੀ ਤਿਆਰੀ ਵਿੱਚ ਹੈ।

2027 ਵਿਧਾਨ ਸਭਾ ਚੋਣਾਂ ਦੀ ਪੇਸ਼ਗੀ ਤਿਆਰੀ: ਸਾਲ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਨੂੰ ਧਿਆਨ ਵਿੱਚ ਰੱਖਦਿਆਂ ਪਾਰਟੀ ਨੇ ਹੁਣੇ ਤੋਂ ਹੀ ਚਮਕੌਰ ਸਾਹਿਬ ਵਿੱਚ ਆਪਣੇ ਸੰਗਠਨ ਨੂੰ ਮਜ਼ਬੂਤ ਕਰਨਾ ਸ਼ੁਰੂ ਕਰ ਦਿੱਤਾ ਹੈ। ਹਲਕਾ ਇੰਚਾਰਜ ਦੀ ਜ਼ਿੰਮੇਵਾਰੀ ਮਿਲਣ ਤੋਂ ਬਾਅਦ ਹੁਣ ਗੜ੍ਹੀ ਕੋਲ ਖੇਤਰ ਦੇ ਪਾਰਟੀ ਵਰਕਰਾਂ ਵਿੱਚ ਨਵਾਂ ਜੋਸ਼ ਭਰਨ ਅਤੇ ਸੰਗਠਨ ਨੂੰ ਬੂਥ ਪੱਧਰ ਤੱਕ ਮਜ਼ਬੂਤ ਬਣਾਉਣ ਦੀ ਅਹਿਮ ਕਮਾਨ ਹੋਵੇਗੀ। ਇਸ ਦੇ ਨਾਲ ਹੀ ਸਿਆਸੀ ਮਾਹਿਰ ਇਸ ਨਿਯੁਕਤੀ ਨੂੰ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਉਨ੍ਹਾਂ ਦੀ ਸੰਭਾਵੀ ਟਿਕਟ ਦਾਅਵੇਦਾਰੀ ਦੇ ਵੱਡੇ ਸੰਕੇਤ ਵਜੋਂ ਵੀ ਦੇਖ ਰਹੇ ਹਨ।

Follow Us
ਪੰਜਾਬ ਮਨੁਖੀ ਅਧਿਕਾਰ ਕਮਿਸ਼ ਦਾ ਵੱਡਾ ਐਕਸ਼ਨ, ਫੇਕ ਟ੍ਰੈਵਲ ਏਜੰਟ 'ਤੇ ਕੱਸਿਆ ਸ਼ਿਕੰਜਾ
ਪੰਜਾਬ ਮਨੁਖੀ ਅਧਿਕਾਰ ਕਮਿਸ਼ ਦਾ ਵੱਡਾ ਐਕਸ਼ਨ, ਫੇਕ ਟ੍ਰੈਵਲ ਏਜੰਟ 'ਤੇ ਕੱਸਿਆ ਸ਼ਿਕੰਜਾ...
Nepal Flood Update: ਨੇਪਾਲ ਹੜ੍ਹ 'ਚ 332 ਮੌਤਾਂ, ਸੈਂਕੜੇ ਲਾਪਤਾ; ਜਾਨ ਬਚਾ ਕੇ ਭੱਜੇ ਲੋਕ
Nepal Flood Update: ਨੇਪਾਲ ਹੜ੍ਹ 'ਚ 332 ਮੌਤਾਂ, ਸੈਂਕੜੇ ਲਾਪਤਾ; ਜਾਨ ਬਚਾ ਕੇ ਭੱਜੇ ਲੋਕ...
ਸ਼ਾਮਲੀ ਵਿੱਚ ਹਰਿਆਣਵੀ ਸਿੰਗਰ ਅੰਕਿਤ ਬਾਲਿਆਨ ਦਾ ਕਤਲ, ਗੋਗੀ ਗੈਂਗ ਨੇ ਲਈ ਜਿੰਮੇਦਾਰੀ
ਸ਼ਾਮਲੀ ਵਿੱਚ ਹਰਿਆਣਵੀ ਸਿੰਗਰ ਅੰਕਿਤ ਬਾਲਿਆਨ ਦਾ ਕਤਲ, ਗੋਗੀ ਗੈਂਗ ਨੇ ਲਈ ਜਿੰਮੇਦਾਰੀ...
Sugar Price: ਖੰਡ ਦੇ ਵਧੇ ਰੇਟਾਂ ਖਿਲਾਫ ਪੰਜਾਬ ਕਾਂਗਰਸ ਦਾ ਪ੍ਰਦਰਸ਼ਨ, ਵੜਿੰਗ ਨੇ ਉਬਾਲੀ ਚਾਹ
Sugar Price: ਖੰਡ ਦੇ ਵਧੇ ਰੇਟਾਂ ਖਿਲਾਫ ਪੰਜਾਬ ਕਾਂਗਰਸ ਦਾ ਪ੍ਰਦਰਸ਼ਨ, ਵੜਿੰਗ ਨੇ ਉਬਾਲੀ ਚਾਹ...
ਚੰਡੀਗੜ੍ਹ 'ਚ ਕਾਂਗਰਸ ਨੇ ਲਗਾਇਆ 'ਖੰਡ ਦਾ ਲੰਗਰ', 500 ਕਿਲੋ ਚੀਨੀ ਵੰਡਣ ਦਾ ਦਾਅਵਾ, ਲੋਕ ਬੋਲੇ - ਸਾਨੂੰ ਤਾਂ ਮਿਲਿਆ ਨਹੀਂ
ਚੰਡੀਗੜ੍ਹ 'ਚ ਕਾਂਗਰਸ ਨੇ ਲਗਾਇਆ 'ਖੰਡ ਦਾ ਲੰਗਰ', 500 ਕਿਲੋ ਚੀਨੀ ਵੰਡਣ ਦਾ ਦਾਅਵਾ, ਲੋਕ ਬੋਲੇ - ਸਾਨੂੰ ਤਾਂ ਮਿਲਿਆ ਨਹੀਂ...
Onion Price Hike: ਪੰਜਾਬ-ਚੰਡੀਗੜ੍ਹ 'ਚ ਪਿਆਜ ਨੇ ਕੱਢੇ ਹੰਝੂ, ਕੀ ਹੈ ਵਜ੍ਹਾ, ਵੇਖੋ TV9ਪੰਜਾਬੀ ਦੀ ਇਹ ਖਾਸ ਰਿਪੋਰਟ
Onion Price Hike: ਪੰਜਾਬ-ਚੰਡੀਗੜ੍ਹ 'ਚ ਪਿਆਜ ਨੇ ਕੱਢੇ ਹੰਝੂ, ਕੀ ਹੈ ਵਜ੍ਹਾ, ਵੇਖੋ TV9ਪੰਜਾਬੀ ਦੀ ਇਹ ਖਾਸ ਰਿਪੋਰਟ...
Onion Price Hike: ਆ ਰਹੀ 'ਕਾਂਦਾ ਐਕਸਪ੍ਰੈਸ', ਹੁਣ ਸਸਤਾ ਹੋਵੇਗਾ ਪਿਆਜ਼
Onion Price Hike: ਆ ਰਹੀ 'ਕਾਂਦਾ ਐਕਸਪ੍ਰੈਸ', ਹੁਣ ਸਸਤਾ ਹੋਵੇਗਾ ਪਿਆਜ਼...
Ram Rahim: 21 ਦਿਨਾਂ ਦੀ ਫਰਲੋ 'ਤੇ 17ਵੀਂ ਵਾਰ ਜੇਲ੍ਹ ਤੋਂ ਬਾਹਰ ਆਇਆ ਰਾਮ ਰਹੀਮ
Ram Rahim: 21 ਦਿਨਾਂ ਦੀ ਫਰਲੋ 'ਤੇ 17ਵੀਂ ਵਾਰ ਜੇਲ੍ਹ ਤੋਂ ਬਾਹਰ ਆਇਆ ਰਾਮ ਰਹੀਮ...
Chandigarh IED Recovered: ਨਿਸ਼ਾਨੇ 'ਤੇ ਸੀ ਸੈਕਟਰ-43 ਦਾ ਬੱਸ ਅੱਡਾ ਜਾਂ ਕੋਰਟ? ਹੋਇਆ ਵੱਡਾ ਖੁਲਾਸਾ
Chandigarh IED Recovered: ਨਿਸ਼ਾਨੇ 'ਤੇ ਸੀ ਸੈਕਟਰ-43 ਦਾ ਬੱਸ ਅੱਡਾ ਜਾਂ ਕੋਰਟ? ਹੋਇਆ ਵੱਡਾ ਖੁਲਾਸਾ...