Jalandhar: ਟ੍ਰਾਂਸਪੋਰਟ ਮੰਤਰੀ ਨੇ ਬੱਸਾਂ ਦੀ ਕੀਤੀ ਚੈਕਿੰਗ, ਬਿਨ੍ਹਾਂ ਕਾਗਜਾਂ ਤੋਂ ਕਈ ਬੱਸਾਂ ਕੀਤੀਆਂ ਜ਼ਬਤ
ਬੱਸਾਂ ਦੀ ਚੈਕਿੰਗ ਦੌਰਾਨ ਟਰਾਂਸਪੋਰਟ ਮੰਤਰੀ ਨੇ ਯਾਤਰੀਆਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜੇਕਰ ਕੋਈ ਸਮੱਸਿਆ ਹੈ ਤਾਂ ਉਹ ਦੱਸ ਸਕਦੇ ਹਨ, ਇਹ ਵੀ ਦੱਸਣ ਕਿ ਬੱਸਾਂ ਦੇ ਡਰਾਈਵਰਾਂ ਦਾ ਵਿਵਹਾਰ ਕਿਹੋ ਜਿਹਾ ਹੈ, ਤੁਰੰਤ ਕਾਰਵਾਈ ਕੀਤੀ ਜਾਵੇਗੀ।
ਜਲੰਧਰ। ਜਲੰਧਰ ਵਿੱਚ ਬੱਸ ਅਪਰੇਟਰਾਂ ਵੱਲੋਂ ਮਨਮਾਨੀਆਂ ਕਰਨ ਦੀਆਂ ਸ਼ਿਕਾਇਤਾਂ ਮਿਲਣ ਤੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ (Laljit Singh Bhullar) ਸੋਮਵਾਰ ਸਵੇਰੇ ਜਲੰਧਰ ਪੁੱਜੇ ਅਤੇ ਬੱਸਾਂ ਦਾ ਅਚਨਚੇਤ ਨਿਰੀਖਣ ਕੀਤਾ। ਇਸ ਦੌਰਾਨ ਕਈ ਬੱਸਾਂ ਦੇ ਕਾਗਜ਼ਾਤ ਵੀ ਚੈਕ ਕੀਤੇ ਗਏ ਅਤੇ ਸਵਾਰੀਆਂ ਨਾਲ ਗੱਲਬਾਤ ਕਰਕੇ ਬੱਸ ਚਾਲਕਾਂ ਦੀ ਫੀਡਬੈਕ ਵੀ ਲਈ ਗਈ।
ਨਿਰੀਖਣ ਤੋਂ ਬਾਅਦ ਪਿਛਲੀਆਂ ਸਰਕਾਰਾਂ ‘ਤੇ ਸਵਾਲ ਉਠਾਉਂਦੇ ਹੋਏ ਟਰਾਂਸਪੋਰਟ ਮੰਤਰੀ (Transport Minister) ਭੁੱਲਰ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਵੱਲੋਂ ਟਰਾਂਸਪੋਰਟ ਮਾਫੀਆ ਬਣਾਇਆ ਗਿਆ। ਪਿਛਲੀਆਂ ਸਰਕਾਰਾਂ ਵਿੱਚ ਹੀ ਲੋਕਾਂ ਨੂੰ ਪਰਮਿਟ ਦਿੱਤੇ ਗਏ, ਜਿਸ ਦਾ ਖਮਿਆਜ਼ਾ ਸਰਕਾਰ ਅਤੇ ਲੋਕਾਂ ਨੂੰ ਭੁਗਤਣਾ ਪੈ ਰਿਹਾ ਹੈ।


