Jalandhar Road Accident: ਇੱਕ ਕਾਰ ਨੇ ਤਿੰਨ ਨੂੰ ਦਰੜਿਆ, ਇੱਕ ਦੀ ਮੌਤ, ਦੋ ਜਖ਼ਮੀ, ਜਲੰਧਰ ‘ਚ ਭਿਆਨਕ ਸੜਕ ਹਾਦਸੇ
ਹਾਦਸੇ ਨੂੰ ਅੰਜਾਮ ਦੇਣ ਵਾਲੇ ਕਾਰ ਡਰਾਈਵਰ ਤੋਂ ਪੁਲਿਸ ਡੁੰਘਾਈ ਨਾਲ ਪੁੱਛਗਿੱਛ ਕਰ ਰਹੀ ਹੈ। ਪੁਲਿਸ ਇਹ ਵੀ ਜਾਂਚ ਰਹੀ ਹੈ ਕਿ ਕਿੱਧਰੇ ਕਾਰ ਡਰਾਈਵਰ ਨਸ਼ੇ ਦੀ ਹਾਲਤ ਵਿੱਚ ਤਾਂ ਗੱਡੀ ਨਹੀਂ ਚਲਾ ਰਿਹਾ ਸੀ।
ਜਲੰਧਰ ਨਿਊਜ਼ – ਕਪੂਰਥਲਾ-ਜਲੰਧਰ ਰੋਡ ‘ਤੇ ਇੱਕ ਇਨੋਵਾ ਕਾਰ ਨੇ ਤਿੰਨ ਘਰਾਂ ਨੂੰ ਦਰਦ ਦੇ ਦਿੱਤਾ। ਬੇਕਾਬੂ ਇਨੋਵਾ ਕਾਰ ਨੇ ਪਹਿਲਾਂ ਜਿੱਥੇ ਇੱਕ ਸਾਈਕਲ ਸਵਾਰ ਨੂੰ ਟੱਕਰ ਮਾਰੀ ਤਾਂ ਉੱਥੇ ਅੱਗੇ ਜਾ ਰਹੇ ਆਟੋ ਵਿੱਚ ਵੀ ਜਾ ਟਕਰਾਈ। ਇਸ ਹਾਦਸੇ ਵਿੱਚ ਆਟੋ ਚਾਲਕ ਕੀ ਜਾਨ ਚਲੀ ਗਈ, ਜਦਕਿ ਦੋ ਲੋਕ ਜਖਮੀ ਹੋ ਗਏ। ਦੋਵਾਂ ਜ਼ਖਮੀਆਂ ਨੂੰ ਇਲਾਜ ਲਈ ਜਲੰਧਰ ਦੇ ਸਿਵਲ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ। ਮੌਕੇ ‘ਤੇ ਪਹੁੰਚ ਕੇ ਮੰਡ ਪੁਲਿਸ ਚੌਕੀ ਮਕਸੂਦਾਂ ਦੇ ਇੰਚਾਰਜ ਨੇ ਕਾਰ ਮਾਲਕ ਖਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਹਾਦਸੇ ਵਿੱਚ ਜਖ਼ਮੀ ਹੋਏ ਸਾਈਕਲ ਸਵਾਰ ਨੇ ਹੋਸ਼ ਆਉਣ ਤੇ ਸਾਰੀ ਘਟਨਾ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ। ਉਸਨੇ ਦੱਸਿਆ ਕਿ ਉਹ ਸਾਈਕਲ ‘ਤੇ ਘਰ ਵੱਲ ਜਾ ਰਿਹਾ ਸੀ ਤਾਂ ਪਿੱਛੇ ਤੋਂ ਆਈ ਚਿੱਟੇ ਰੰਗ ਦੀ ਇਨੋਵਾ ਕਾਰ ਨੇ ਉਸ ਨੂੰ ਟੱਕਰ ਮਾਰ ਦਿੱਤੀ। ਜਿਸ ਤੋਂ ਬਾਅਦ ਉਹ ਸਾਈਕਲ ਤੋਂ ਡਿੱਗ ਗਿਆ ਅਤੇ ਪੂਰੀ ਤਰ੍ਹਾਂ ਨਾਲ ਜ਼ਖਮੀ ਹੋ ਕੇ ਬੇਹੋਸ਼ ਹੋ ਗਿਆ।


