Letter to RBI: 2000 ਦੋ ਨੋਟਾਂ ਤੋਂ ਪਰੇਸ਼ਾਨ ਪੈਟਰੋਲ ਪੰਪ ਐਸੋਸੀਏਸ਼ਨ ਨੇ RBI ਨੂੰ ਲਿਖਿਆ ਪੱਤਰ, ਸਮੱਸਿਆ ਦਾ ਹੱਲ ਕੱਢਣ ਦੀ ਅਪੀਲ

Updated On: 

26 May 2023 18:42 PM

ਆਰਬੀਆਈ ਨੇ 2,000 ਰੁਪਏ ਦੇ ਨੋਟ ਵਾਪਸ ਲੈਣ ਦਾ ਐਲਾਨ ਕੀਤਾ ਹੈ। ਨਾਲ ਹੀ ਨੋਟ ਵਾਪਸ ਕਰਨ ਲਈ 30 ਸਤੰਬਰ ਤੱਕ ਦਾ ਸਮਾਂ ਵੀ ਦਿੱਤਾ ਹੈ। ਪਰ ਲੋਕ ਘਬਰਾਹਟ ਚ ਆ ਕੇ ਬੈਂਕ ਜਾਣ ਦੀ ਬਜਾਏ ਇੱਧਰ-ਉੱਧਰ ਨੋਟ ਚਲਾਉਣ ਦੀ ਕੋਸ਼ਿਸ਼ ਕਰ ਰਹੇਹਨ।

Letter to RBI: 2000 ਦੋ ਨੋਟਾਂ ਤੋਂ ਪਰੇਸ਼ਾਨ ਪੈਟਰੋਲ ਪੰਪ ਐਸੋਸੀਏਸ਼ਨ ਨੇ RBI ਨੂੰ ਲਿਖਿਆ ਪੱਤਰ, ਸਮੱਸਿਆ ਦਾ ਹੱਲ ਕੱਢਣ ਦੀ ਅਪੀਲ
Follow Us On

ਜਲੰਧਰ ਨਿਊਜ। ਭਾਰਤੀ ਰਿਜ਼ਰਵ ਬੈਂਕ ਆਫ਼ ਇੰਡੀਆ (ਆਰਬੀਆਈ) ਵੱਲੋਂ ਜਦੋਂ ਤੋਂ 2000 ਰੁਪਏ ਦੇ ਨੋਟ ਸਰਕੂਲੇਸ਼ਨ ਚੋਂ ਬੰਦ ਕਰਨ ਦਾ ਫੈਸਲਾ ਕੀਤਾ ਗਿਆ ਹੈ, ਉਦੋਂ ਤੋਂ ਇਹ ਨੋਟ ਮਾਰਕੀਟ ਵਿੱਚ ਜਿਆਦਾ ਦਿਖਾਈ ਦੇ ਰਹੇ ਹਨ। ਲੋਕ ਸਭ ਤੋਂ ਜਿਆਦਾ ਵਰਤੋਂ ਪੈਟਰੋਲ ਪੰਪਾਂ ਤੇ ਕਰ ਰਹੇ ਹਨ। ਸ਼ੁਰੂ ਵਿੱਚ ਤਾਂ ਪੈਟਰੋਲ ਪੰਪ ਮਾਲਿਕਾਂ ਨੇ ਬਿਨਾਂ ਝਿਝਕ ਇਹ ਨੋਟ ਸਵੀਕਾਰ ਕੀਤੇ, ਪਰ ਹੁਣ ਇਨ੍ਹਾਂ ਲੋਕਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਪਰੇਸ਼ਾਨੀ ਨੂੰ ਲੈ ਕੇ ਪੰਜਾਬ ਪੈਟਰੋਲ ਪੰਪ ਡੀਲਰਜ਼ ਐਸੋਸੀਏਸ਼ਨ ਨੇ ਆਰਬੀਆਈ ਨੂੰ ਪੱਤਰ ਲਿਖਿਆ ਕੇ ਇਸ ਪਰੇਸ਼ਾਨੀ ਬਾਰੇ ਦੱਸਿਆ ਹੈ।

ਪੰਜਾਬ ਪੈਟਰੋਲੀਅਮ ਡੀਲਰਜ਼ ਐਸੋਸੀਏਸ਼ਨ ਨੇ ਆਰਬੀਆਈ ਨੂੰ ਲਿਖਿਆ ਹੈ ਕਿ ਹਰ ਰੋਜ਼ ਲੋਕ 2000 ਰੁਪਏ ਦੇ ਨੋਟਾਂ ਨਾਲ ਪੈਟਰੋਲ ਭਰਵਾਉਣ ਲਈ ਆਉਂਦੇ ਹਨ, ਜਿਸ ਕਾਰਨ ਉਨ੍ਹਾਂ ਨੂੰ ਖੁਲ੍ਹੇ ਪੈਸੇ ਦੇਣ ਵਿੱਚ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਲੰਧਰ ਦੇ ਕੇਸਰ ਪੈਟਰੋਲ ਪੰਪ ਦੇ ਮਾਲਕ ਸਿਧਾਰਥ ਕੇਸਰ ਨੇ TV9 ਭਾਰਤਵਰਸ਼ ਟੀਮ ਨਾਲ ਗੱਲਬਾਤ ਅਤੇ ਆਪਣੀ ਸਮੱਸਿਆ ਬਾਰੇ ਦੱਸਿਆ ਕਿ ਜਦੋਂ ਤੋਂ ਆਰਬੀਆਈ ਨੇ 2000 ਦੇ ਨੋਟ ਬੰਦ ਕਰਨ ਦਾ ਫੈਸਲਾ ਕੀਤਾ ਹੈ, ਉਦੋਂ ਤੋਂ ਹੀ 2000 ਦੇ ਨੋਟ ਬਜ਼ਾਰ ਵਿੱਚ ਵਾਪਸ ਦੇਖਣ ਨੂੰ ਮਿਲ ਰਹੇ ਹਨ, ਖਾਸ ਕਰਕੇ ਲੋਕ ਪੈਟਰੋਲ ਪੰਪਾਂ ‘ਤੇ ਆ ਕੇ ਤੇਲ ਲੈਣ ਲਈ 2000 ਰੁਪਏ ਦੇ ਨੋਟ ਖੁਲ੍ਹੇ ਕਰਵਾ ਰਹੇ ਹਨ।

2000 ਦੇ ਨੋਟ ਬਣੇ ਪਰੇਸ਼ਾਨੀ ਦਾ ਸਬਬ

ਸਿਧਾਰਤ ਕੇਸਰ ਨੇ ਦੱਸਿਆ ਕਿ ਛੋਟੇ ਨੋਟ ਘੱਟ ਨਜ਼ਰ ਆ ਰਹੇ ਹਨ ਜਦੋਂਕਿ ਹਰ ਕੋਈ 2000 ਦੇ ਨੋਟ ਲੈ ਕੇ ਆ ਰਿਹਾ ਹੈ। ਇਸ ਕਾਰਨ ਉਨ੍ਹਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਹੈ ਕਿ ਹੁਣ ਉਨ੍ਹਾਂ ਕੋਲ ਛੋਟੇ ਨੋਟ ਵੀ ਤਕਰੀਬਨ ਖ਼ਤਮ ਹੋ ਰਹੇ ਹਨ ਅਤੇ ਅਜਿਹੇ ‘ਚ ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਉਹ ਜਿਆਦਾ ਰੁਪਏ ਦਾ ਤੇਲ ਪਾਉਣ ਆ ਰਹੇ ਹੋਣ ਤਾਂ ਹੀ 2 ਹਜ਼ਾਰ ਦੇ ਨੋਟ ਹੀ ਲੈ ਕੇ ਆਉਣ, ਘੱਟ ਤੇਲ ਪੁਆਉਣ ਲਈ ਛੋਟੇ ਨੋਟ ਹੀ ਲੈ ਕੇ ਆਉਣ।

ਸਿਧਾਰਥ ਕੇਸਰ ਨੇ ਦੱਸਿਆ ਕਿ ਪਹਿਲਾਂ ਉਨ੍ਹਾਂ ਦੇ ਪੈਟਰੋਲ ਪੰਪ ਤੇ ਡਿਜੀਟਲ ਭੁਗਤਾਨ ਤਕਰੀਬਨ 40% ਹੁੰਦਾ ਸੀ, ਜੋ 2000 ਦੇ ਨੋਟਾਂ ਦੇ ਬੰਦ ਹੋਣ ਦੀ ਖਬਰ ਆਉਣ ਤੋਂ ਬਾਅਦ ਅਚਾਨਕ 10-20% ਤੱਕ ਘੱਟ ਗਿਆ ਹੈ। ਉੱਧਰ, ਪੈਟਰੋਲ ਪੰਪ ‘ਤੇ ਕੰਮ ਕਰਨ ਵਾਲੇ ਕੈਸ਼ੀਅਰ ਮੁਲਤਾਨ ਸਿੰਘ ਨੇ ਦੱਸਿਆ ਕਿ ਰੋਜ਼ਾਨਾ ਸਵੇਰੇ-ਸ਼ਾਮ ਜ਼ਿਆਦਾਤਰ ਲੋਕ 2 ਹਜ਼ਾਰ ਰੁਪਏ ਦੇ ਨੋਟ ਲੈ ਕੇ ਆਉਂਦੇ ਹਨ ਅਤੇ 100 ਤੋਂ 200 ਰੁਪਏ ਦਾ ਤੇਲ ਪਾ ਕੇ ਬਾਕੀ ਦੇ ਖੁਲ੍ਹੇ ਪੈਸੇ ਲੈ ਜਾਂਦੇ ਹਨ। ਇਨ੍ਹਾਂ ‘ਚ ਜ਼ਿਆਦਾਤਰ ਔਰਤਾਂ ਹਨ, ਔਰਤਾਂ 2000 ਦੇ ਨੋਟ ਦੇ ਕੇ ਸਿਰਫ਼ 50 ਤੋਂ 200 ਰੁਪਏ ਤੱਕ ਤੇਲ ਪਾ ਕੇ ਖੁਲ੍ਹੇ ਪੈਸੇ ਲੈ ਜਾਂਦੀਆਂ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਜ਼ਿਆਦਾ ਦਿੱਕਤ ਆ ਰਹੀ ਹੈ ਅਤੇ ਇਸਦਾ ਹੱਲ ਕੱਢਿਆ ਜਾਵੇ।

ਜਦੋਂ ਲੋਕਾਂ ਨਾਲ ਇਸ ਬਾਰੇ ਚਰਚਾ ਕੀਤੀ ਗਈ ਤਾਂ ਉਨ੍ਹਾਂ ਨੇ ਆਪਣੀ ਵੱਖੋ-ਵੱਖਰੀ ਪ੍ਰਤੀਕਿਰਿਆ ਦਿੱਤੀ। ਕਾਰ ਵਿੱਚ ਤੇਲ ਪਾਉਣ ਆਏ ਵਿਅਕਤੀ ਨੇ ਦੱਸਿਆ ਕਿ 2000 ਦੇ ਨੋਟ ਬਾਜ਼ਾਰ ਦੇ ਨਾਲ-ਨਾਲ ਬੈਂਕ ਵਿੱਚ ਵੀ ਲਏ ਜਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਜਦੋਂ ਲੋਕ ਉਨ੍ਹਾਂ ਕੋਲ ਸਾਮਾਨ ਲੈਣ ਆਉਂਦੇ ਹਨ ਤਾਂ ਉਹ 2000 ਦਾ ਨੋਟ ਫੜਾ ਦਿੰਦੇ ਹਨ, ਹੁਣ ਉਹ ਆਪਣੇ ਗਾਹਕ ਨੂੰ ਮੋੜ ਵੀ ਨਹੀਂ ਸਕਦੇ, ਇਸ ਲਈ ਉਨ੍ਹਾਂ ਨੂੰ 2000 ਦਾ ਨੋਟ ਲੈਣਾ ਹੀ ਪੈਂਦਾ ਹੈ। ਬਹੁਤ ਘੱਟ ਲੋਕ ਡਿਜੀਟਲ ਪੇਮੈਂਟ ਦੀ ਵਰਤੋਂ ਕਰਦੇ ਹਨ ਜਾਂ ਫਿਰ ਕਈ ਲੋਕ ਕਰਦੇ ਵੀ ਨਹੀਂ ਹਨ।

ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ‘ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼, ਮਨੋਰੰਜਨ ਦੀ ਖਬਰ, ਵਿਦੇਸ਼ ਦੀ ਬ੍ਰੇਕਿੰਗ ਨਿਊਜ਼, ਪਾਕਿਸਤਾਨ ਦਾ ਹਰ ਅਪਡੇਟ, ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ