Letter to RBI: 2000 ਦੋ ਨੋਟਾਂ ਤੋਂ ਪਰੇਸ਼ਾਨ ਪੈਟਰੋਲ ਪੰਪ ਐਸੋਸੀਏਸ਼ਨ ਨੇ RBI ਨੂੰ ਲਿਖਿਆ ਪੱਤਰ, ਸਮੱਸਿਆ ਦਾ ਹੱਲ ਕੱਢਣ ਦੀ ਅਪੀਲ
ਆਰਬੀਆਈ ਨੇ 2,000 ਰੁਪਏ ਦੇ ਨੋਟ ਵਾਪਸ ਲੈਣ ਦਾ ਐਲਾਨ ਕੀਤਾ ਹੈ। ਨਾਲ ਹੀ ਨੋਟ ਵਾਪਸ ਕਰਨ ਲਈ 30 ਸਤੰਬਰ ਤੱਕ ਦਾ ਸਮਾਂ ਵੀ ਦਿੱਤਾ ਹੈ। ਪਰ ਲੋਕ ਘਬਰਾਹਟ ਚ ਆ ਕੇ ਬੈਂਕ ਜਾਣ ਦੀ ਬਜਾਏ ਇੱਧਰ-ਉੱਧਰ ਨੋਟ ਚਲਾਉਣ ਦੀ ਕੋਸ਼ਿਸ਼ ਕਰ ਰਹੇਹਨ।
ਜਲੰਧਰ ਨਿਊਜ। ਭਾਰਤੀ ਰਿਜ਼ਰਵ ਬੈਂਕ ਆਫ਼ ਇੰਡੀਆ (ਆਰਬੀਆਈ) ਵੱਲੋਂ ਜਦੋਂ ਤੋਂ 2000 ਰੁਪਏ ਦੇ ਨੋਟ ਸਰਕੂਲੇਸ਼ਨ ਚੋਂ ਬੰਦ ਕਰਨ ਦਾ ਫੈਸਲਾ ਕੀਤਾ ਗਿਆ ਹੈ, ਉਦੋਂ ਤੋਂ ਇਹ ਨੋਟ ਮਾਰਕੀਟ ਵਿੱਚ ਜਿਆਦਾ ਦਿਖਾਈ ਦੇ ਰਹੇ ਹਨ। ਲੋਕ ਸਭ ਤੋਂ ਜਿਆਦਾ ਵਰਤੋਂ ਪੈਟਰੋਲ ਪੰਪਾਂ ਤੇ ਕਰ ਰਹੇ ਹਨ। ਸ਼ੁਰੂ ਵਿੱਚ ਤਾਂ ਪੈਟਰੋਲ ਪੰਪ ਮਾਲਿਕਾਂ ਨੇ ਬਿਨਾਂ ਝਿਝਕ ਇਹ ਨੋਟ ਸਵੀਕਾਰ ਕੀਤੇ, ਪਰ ਹੁਣ ਇਨ੍ਹਾਂ ਲੋਕਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਪਰੇਸ਼ਾਨੀ ਨੂੰ ਲੈ ਕੇ ਪੰਜਾਬ ਪੈਟਰੋਲ ਪੰਪ ਡੀਲਰਜ਼ ਐਸੋਸੀਏਸ਼ਨ ਨੇ ਆਰਬੀਆਈ ਨੂੰ ਪੱਤਰ ਲਿਖਿਆ ਕੇ ਇਸ ਪਰੇਸ਼ਾਨੀ ਬਾਰੇ ਦੱਸਿਆ ਹੈ।
ਪੰਜਾਬ ਪੈਟਰੋਲੀਅਮ ਡੀਲਰਜ਼ ਐਸੋਸੀਏਸ਼ਨ ਨੇ ਆਰਬੀਆਈ ਨੂੰ ਲਿਖਿਆ ਹੈ ਕਿ ਹਰ ਰੋਜ਼ ਲੋਕ 2000 ਰੁਪਏ ਦੇ ਨੋਟਾਂ ਨਾਲ ਪੈਟਰੋਲ ਭਰਵਾਉਣ ਲਈ ਆਉਂਦੇ ਹਨ, ਜਿਸ ਕਾਰਨ ਉਨ੍ਹਾਂ ਨੂੰ ਖੁਲ੍ਹੇ ਪੈਸੇ ਦੇਣ ਵਿੱਚ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਲੰਧਰ ਦੇ ਕੇਸਰ ਪੈਟਰੋਲ ਪੰਪ ਦੇ ਮਾਲਕ ਸਿਧਾਰਥ ਕੇਸਰ ਨੇ TV9 ਭਾਰਤਵਰਸ਼ ਟੀਮ ਨਾਲ ਗੱਲਬਾਤ ਅਤੇ ਆਪਣੀ ਸਮੱਸਿਆ ਬਾਰੇ ਦੱਸਿਆ ਕਿ ਜਦੋਂ ਤੋਂ ਆਰਬੀਆਈ ਨੇ 2000 ਦੇ ਨੋਟ ਬੰਦ ਕਰਨ ਦਾ ਫੈਸਲਾ ਕੀਤਾ ਹੈ, ਉਦੋਂ ਤੋਂ ਹੀ 2000 ਦੇ ਨੋਟ ਬਜ਼ਾਰ ਵਿੱਚ ਵਾਪਸ ਦੇਖਣ ਨੂੰ ਮਿਲ ਰਹੇ ਹਨ, ਖਾਸ ਕਰਕੇ ਲੋਕ ਪੈਟਰੋਲ ਪੰਪਾਂ ‘ਤੇ ਆ ਕੇ ਤੇਲ ਲੈਣ ਲਈ 2000 ਰੁਪਏ ਦੇ ਨੋਟ ਖੁਲ੍ਹੇ ਕਰਵਾ ਰਹੇ ਹਨ।


