Politics on Mukhtar Ansari: ਮੁਖ਼ਤਾਰ ਅੰਸਾਰੀ ਮਾਮਲੇ ‘ਤੇ ਕਾਂਗਰਸ ਨੇ ਝਾੜਿਆ ਪੱਲਾ, ਰਾਜ ਵੜਿੰਗ ਬੋਲੇ: ‘ਸਰਕਾਰ ਜੋ ਚਾਹੇ ਫੈਸਲਾ ਲਵੇ’
Raja Waring on Mukhtar Ansari: 2019 ਤੋਂ 2021 ਤੱਕ ਸੂਬੇ ਚ ਕਾਂਗਰਸ ਦੀ ਸਰਕਾਰ ਦੌਰਾਨ ਮੁਖਤਾਰ ਅੰਸਾਰੀ ਨੂੰ ਜੇਲ੍ਹ ਵਿੱਚ ਦਿੱਤੇ ਗਏ ਵੀਵੀਆਈਪੀ ਟ੍ਰੀਟਮੈਂਟ ਤੇ ਉਨ੍ਹਾ ਦੋ ਟੁੱਕ ਕਿਹਾ ਕਿ ਜਿਨ੍ਹਾਂ ਨੇ ਇਸ ਨੂੰ ਅੰਜਾਮ ਦਿੱਤਾ ਹੈ, ਉਨ੍ਹਾਂ ਖਿਲਾਫ ਜਰੂਰ ਕਾਰਵਾਈ ਹੋਣੀ ਚਾਹੀਦੀ ਹੈ।
ਜਲੰਧਰ ਨਿਊਜ: ਯੂਪੀ ਦੇ ਮਾਫੀਆ ਮੁਖ਼ਤਾਰ ਅੰਸਾਰੀ (Mukhtar Ansari) ਨੂੰ ਜੇਲ੍ਹ ਵਿੱਚ ਵੀਵੀਆਈਪੀ ਟ੍ਰੀਟਮੈਂਟ ਦੇਣ ਦੇ ਮਾਮਲੇ ਵਿੱਚ ਸੂਬੇ ਦੀ ਸਿਆਸਤ ਭਖੀ ਹੋਈ ਹੈ। ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਮੁਖ਼ਤਾਰ ਅੰਸਾਰੀ ਲਈ ਕੇਸ ਲੜਣ ਵਾਲੇ ਵਕੀਲ ਦੀ ਫੀਸ ਦੇਣ ਤੋਂ ਇਨਕਾਰ ਕਰਨ ਤੋਂ ਬਾਅਦ ਹੁਣ ਕਾਂਗਰਸ ਦਾ ਪ੍ਰਤੀਕਰਮ ਸਾਹਮਣੇ ਆਇਆ ਹੈ। ਜਲੰਧਰ ਲੋਕ ਸਭਾ ਜਿਮਨੀ ਚੋਣ ਲਈ ਪ੍ਰਚਾਰ ਕਰਨ ਜਲੰਧਰ ਪਹੁੰਚੇ ਸੂਬਾ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ (Amrinder Singh Raja Waring) ਨੇ ਇਸ ਮਾਮਲੇ ਤੇ ਕਾਂਗਰਸ ਦਾ ਪੱਖ ਰੱਖਿਆ।
ਮੀਡੀਆ ਵੱਲੋਂ ਸਵਾਲ ਪੁੱਛਣ ਤੇ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੇ ਕਿਹਾ ਕਿ ਵਕੀਲ ਦੇ ਪੈਸੇ ਨਹੀਂ ਦੇਣੇ ਹਨ ਤਾਂ ਨਾ ਦਿਓ, ਇਸ ‘ਚ ਕਾਂਗਰਸ ਪਾਰਟੀ ਦੀ ਕੀ ਭੂਮਿਕਾ ਹੈ। ਕਾਂਗਰਸ ਨੂੰ ਇਸ ਗੱਲ ਦੀ ਕੋਈ ਚਿੰਤਾ ਨਹੀਂ ਹੈ ਕਿ ਸਰਕਾਰ ਵਕੀਲ ਨੂੰ ਪੈਸੇ ਦੇਵੇ ਜਾਂ ਨਾ ਦੇਵੇ। ਕਿਸੇ ਦੇ ਖਿਲਾਫ ਕਾਰਵਾਈ ਕਰਨੀ ਹੈ ਜਾਂ ਨਹੀਂਂ। ਕਾਂਗਰਸ ਨੂੰ ਇਸ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਨਾ ਹੀ ਕਾਂਗਰਸ ਦੀ ਇਸ ਵਿੱਚ ਕੋਈ ਭੂਮਿਕਾ ਹੈ।
ਕਾਂਗਰਸ ਦੇ ‘ਆਪ’ ਤੋਂ ਸਵਾਲ
ਆਮ ਆਦਮੀ ਪਾਰਟੀ ਤੇ ਵਰ੍ਹਦੀਆਂ ਉਨ੍ਹਾਂ ਕਿਹਾ ਕਿ ਅਰਵਿੰਦ ਕੇਜਰੀਵਾਲ (Arvind Kejriwal) ਅਤੇ ਮੁੱਖ ਮੰਤਰੀ ਭਗਵੰਤ ਮਾਨ (Bhagwant Maan) ਜਲੰਧਰ ਵਿੱਚ ਚੋਣ ਰੈਲੀ ਕਰ ਰਹੇ ਹਨ। ਉਨ੍ਹਾਂ ਤੋਂ ਕਾਂਗਰਸ ਵਾਲ ਪੁੱਛਦੀ ਹੈ ਕਿ ਉਹ ਦੋ ਗਰੰਟੀਆਂ ਕਿੱਥੇ ਨੇ- ਜਿਨ੍ਹਾਂ ਨੂੰ ਲੈ ਕੇ ਕੇਜਰੀਵਾਲ ਜੀ ਨੇ ਵਿਧਾਨਸਭਾ ਚੋਣਾਂ ਦੌਰਾਨ ਲੋਕਾਂ ਨਾਲ ਵਾਅਦਾ ਕੀਤਾ ਸੀ। ਉਨ੍ਹਾਂ ਕਿਹਾ ਕਿ ਪਹਿਲੀ ਗਰੰਟੀ ਜਲੰਧਰ ਵਿੱਚ ਸਪੋਰਟਸ ਯੂਨੀਵਰਸਿਟੀ ਅਤੇ ਦੂਜੀ ਗਰੰਟੀ ਜਲੰਧਰ ਚ ਇੰਟਰਨੈਸ਼ਨਲ ਏਅਰਪੋਰਟ ਬਣਾਉਣ ਲਈ ਦਿੱਤੀ ਗਈ ਸੀ। ਆਪ ਦੀ ਸਰਕਾਰ ਬਣੇ ਇੱਕ ਸਾਲ ਹੋ ਗਿਆ, ਪਰ ਹਾਲੇ ਤੱਕ ਇਨ੍ਹਾਂ ਗਰੰਟੀਆਂ ਤੇ ਕੰਮ ਕਰਨਾ ਤਾਂ ਦੂਰ, ਇਨ੍ਹਾਂ ਦੀ ਚਰਚਾ ਵੀ ਨਹੀਂ ਕੀਤੀ ਗਈ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਜੀ ਦੱਸਣ ਕਿ ਉਨ੍ਹਾਂ ਨੇ ਇਸ ਵਾਰ ਦੇ ਬਜਟ ਚ ਇਨ੍ਹਾਂ ਨੂੰ ਲੈ ਕੇ ਕੋਈ ਤਜਵੀਜ ਰੱਖੀ ਹੈ ਜਾਂ ਨਹੀਂ।
ਹੁਣ @ArvindKejriwal ਜੀ ਜਲੰਧਰ ਦੇ ਲੋਕਾਂ ਨੂੰ ਕਿਹੜਾ ਨਵਾਂ ਝੂਠ ਬੋਲਣਾ ਚਾਹੁੰਦੇ ਹਨ?
ਇਹ ਵੀ ਪੜ੍ਹੋ
ਜਲੰਧਰ ਦੇ ਹਰ ਵੋਟਰ ਨੂੰ @ArvindKejriwal ਨੂੰ ਪੁੱਛਣਾ ਚਾਹੀਦਾ ਹੈ ਕਿ ਪਿਛਲੇ ਵਾਅਦੇ ਮੁਤਾਬਕ ਦੇਸ਼ ਦੀ ਸਭ ਤੋਂ ਵੱਡੀ ਯੂਨੀਵਰਸਿਟੀ ਅਤੇ ਅੰਤਰਰਾਸ਼ਟਰੀ ਹਵਾਈ ਅੱਡਾ ਕਿੱਥੇ ਹੈ?
ਉਹ ਅਤੇ @BhagwantMann ਜੀ ਲੋਕਾਂ ਨੂੰ ਜਵਾਬ ਦੇਣ ਲਈ ਦੇਣਦਾਰ ਹਨ— Amarinder Singh Raja Warring (@RajaBrar_INC) April 20, 2023
2019-21 ਤੱਕ ਰੋਪੜ ਜੇਲ੍ਹ ‘ਚ ਸੀ ਮੁਖ਼ਤਾਰ ਅੰਸਾਰੀ
ਮੁਹਾਲੀ ਦੇ ਇੱਕ ਬਿਲਡਰ ਕੋਲੋਂ ਫਿਰੌਤੀ ਮੰਗਣ ਦੇ ਦੋਸ਼ ਹੇਠ ਉੱਤਰ ਪ੍ਰਦੇਸ਼ ਦਾ ਮਾਫੀਆ ਮੁਖ਼ਤਾਰ ਅੰਸਾਰੀ ਕਾਂਗਰਸ ਦੀ ਸਰਕਾਰ ਵੇਲ੍ਹੇ 2019 ਤੋਂ 2021 ਦੇ ਵਿਚਾਲੇ ਰੋਪੜ ਜੇਲ੍ਹ ਵਿੱਚ ਬੰਦ ਸੀ। ਪੰਜਾਬ ਸਰਕਾਰ ਵੱਲੋਂ ਮੁਖ਼ਤਾਰ ਅੰਸਾਰੀ ਨੂੰ ਯੂਪੀ ਨੂੰ ਸੌਂਪਣ ਤੋਂ ਇਨਕਾਰ ਕਰਨ ਤੋਂ ਬਾਅਦ ਉੱਤਰ ਪ੍ਰੇਦਸ਼ ਸਰਕਾਰ (Uttar Pradesh Government) ਨੇ ਸੁਪਰੀਮ ਕੋਰਟ ਵਿੱਚ ਮਾਮਲਾ ਦਾਇਰ ਕੀਤਾ ਸੀ। ਜਿਸ ਤੋਂ ਬਾਅਦ ਸੁਪਰੀਮ ਕੋਰਟ ਨੇ ਪੰਜਾਬ ਸਰਕਾਰ ਨੂੰ ਮੁਖ਼ਤਾਰ ਅੰਸਾਰੀ ਨੂੰ ਯੂਪੀ ਸਰਕਾਰ ਦੇ ਹਵਾਲੇ ਕਰਨ ਦੇ ਆਦੇਸ਼ ਦਿੱਤੇ ਸਨ। ਸੁਪਰੀਮ ਕੋਰਟ ਵਿੱਚ ਇਸ ਕੇਸ ਨੂੰ ਲੜਣ ਵਾਲੇ ਵਕੀਲ ਦੀ ਫੀਸ ਤਕਰੀਬਨ 55 ਲੱਖ ਬਣੀ ਸੀ, ਜਿਸਦਾ ਭੁਗਤਾਨ ਕਰਨ ਤੋਂ ਪੰਜਾਬ ਦੇ ਮੁੱਖ ਮੰਤਰੀ ਦਫਤਰ ਨੇ ਇਨਕਾਰ ਕਰ ਦਿੱਤਾ ਹੈ।