BJP Meeting: ਜਲੰਧਰ ਲੋਕ ਸਭਾ ਜਿਮਨੀ ਚੋਣ ਨੂੰ ਲੈ ਕੇ ਭਾਜਪਾ ਦੀ ਅਹਿਮ ਬੈਠਕ
Punjab BJP Incharge ਵਿਜੇ ਰੁਪਾਨੀ ਨੇ ਕਿਹਾ ਕਿ ਨਗਰ ਨਿਗਮ ਸਮੇਤ ਸਾਰੀਆਂ ਸਥਾਨਕ ਤੇ ਲੋਕ ਸਭਾ ਦੀ ਉਪ ਚੋਣ ਲਈ ਭਾਜਪਾ ਦੀ ਪੂਰੀ ਤਿਆਰੀ ਹੈ। ਉੱਧਰ ਇਸ ਮੌਕੇ ਅਸ਼ਵਨੀ ਸ਼ਰਮਾ ਨੇ ਵੱਖ-ਵੱਖ ਮੁੱਦਿਆਂ ਤੇ ਆਪਣੀ ਰਾਏ ਰੱਖੀ।
BJP Meeting: ਜਲੰਧਰ ਲੋਕ ਸਭਾ ਜਿਮਨੀ ਚੋਣ ਨੂੰ ਲੈ ਕੇ ਭਾਜਪਾ ਦੀ ਅਹਿਮ ਬੈਠਕ
ਜਲੰਧਰ ਨਿਊਜ: ਇਥੋਂ ਦੀ ਲੋਕ ਸਭਾ ਜਿਮਨੀ ਚੋਣ ਨੂੰ ਲੈ ਕੇ ਭਾਜਪਾ ਪੰਜਾਬ ਦੇ ਸੂਬਾ ਇੰਚਾਰਜ ਵਿਜੇ ਰੁਪਾਨੀ (Vijay Rupani) ਅਤੇ ਪੰਜਾਬ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ (Ashwini Sharma) ਨੇ ਜਲੰਧਰ ਚ ਵਖ ਵਖ ਜਥੇਬੰਧਕ ਮੀਟਿੰਗਾਂ ਕੀਤੀਆਂ। ਜਲੰਧਰ ਵਿਖੇ ਭਾਜਪਾ ਜਲੰਧਰ ਦੇ ਪ੍ਰਧਾਨ ਸੁਸ਼ੀਲ ਸ਼ਰਮਾ (Sushil Sharma) ਦੀ ਪ੍ਰਧਾਨਗੀ ਹੇਠ ਉਲੀਕੀ ਗਈ ਪ੍ਰੇਸ ਕਾਨਫਰਂਸ ਨੂੰ ਸੰਬੋਧਿਤ ਕਰਦਿਆਂ ਰੁਪਾਨੀ ਨੇ ਕਿਹਾ ਕਿ ਪੰਜਾਬ ਭਾਜਪਾ ਨਗਰ ਨਿਗਮ ਸਮੇਤ ਪੰਜਾਬ ਦੀਆਂ ਸਾਰੀਆਂ ਸਥਾਨਿਕ ਤੇ ਜਲੰਧਰ ਜਿਮਨੀ ਚੋਣ ਲਈ ਤਿਆਰ ਹੈ।
ਵਿਜੇ ਰੁਪਾਨੀ ਨੇ ਪਹਿਲੀ ਬੈਠਕ ਸੂਬਾਈ ਕੋਰ ਗਰੁੱਪ ਦੇ ਅਹੁਦੇਦਾਰਾਂ ਨਾਲ ਅਤੇ ਦੂਸਰੀ ਬੈਠਕ ਵਿਧਾਨਸਭਾ ਇੰਚਾਰਜਾਂ, ਮੰਡਲ ਪ੍ਰਭਾਰੀਆਂ, ਮੰਡਲ ਪ੍ਰਧਾਨਾਂ ਨਾਲ ਕੀਤੀ, ਜਿਸ ਵਿੱਚ ਵਿਜੇ ਰੁਪਾਨੀ ਨੇ ਸੰਗਠਨਾਤਮਕ ਚਰਚਾ ਕਰਦੇ ਹੋਏ ਜਲੰਧਰ ਲੋਕਸਭਾ ਜਿਮਨੀ ਚੋਣ ਨੂੰ ਲੈ ਕੇ ਸੂਬਾਈ ਔਹਦੇਦਾਰਾਂ ਨਾਲ ਵਿਚਾਰ ਵਟਾਂਦਰਾ ਕੀਤਾ ਅਤੇ ਚੋਣ ਸੰਬੰਧੀ ਸੁਝਾਅ ਲਏ।
ਇਸ ਮੌਕੇ ਵਿਜੇ ਰੁਪਾਨੀ ਦੇ ਨਾਲ ਮੰਚ ਤੇ ਇਸ ਮੌਕੇ ਕੇਂਦਰੀ ਮੰਤਰੀ ਸੋਮ ਪ੍ਰਕਾਸ਼, ਸਹਿ-ਇੰਚਾਰਜ ਡਾ: ਨਰਿੰਦਰ ਰੈਨਾ, ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ, ਸੂਬਾ ਜਨਰਲ ਸਕੱਤਰ ਜੀਵਨ ਗੁਪਤਾ, ਸੂਬਾ ਮੀਤ ਪ੍ਰਧਾਨ ਕੇਵਲ ਸਿੰਘ ਢਿੱਲੋਂ, ਜੰਗੀ ਲਾਲ ਮਹਾਜਨ, ਮਹਾਮੰਤਰੀ ਸ਼੍ਰੀਮੰਤਰੀ ਸ਼੍ਰੀਨਿਵਾਸਲੂ, ਰਾਕੇਸ਼ ਰਾਠੌਰ, ਅਨਿਲ. ਸੱਚਰ, ਮਨੋਰੰਜਨ ਕਾਲੀਆ, ਕੇ ਕੇ ਭੰਡਾਰੀ, ਮਹਿੰਦਰ ਭਗਤ, ਸੁਸ਼ੀਲ ਸ਼ਰਮਾ, ਪੰਕਜ ਢੀਂਗਰਾ, ਰਣਜੀਤ ਪਵਾਰ,ਆਈਟੀ ਸੋਸ਼ਲ ਮੀਡੀਆ ਦੇ ਸੂਬਾ ਪ੍ਰਧਾਨ ਰਾਕੇਸ਼ ਗੋਇਲ ਆਦਿ ਹਾਜ਼ਰ ਸਨ।


