ਕੋਟਕਪੂਰਾ ਗੋਲੀਕਾਂਡ ਮਾਮਲੇ ਚ ਪੇਸ਼ ਸਪਲੀਮੈਂਟਰੀ ਚਲਾਨ ਨੂੰ ਲੈ ਕੇ ਭਖੀ ਸਿਆਸਤ, ਬਿਆਨਬਾਜੀਆਂ ਦਾ ਦੌਰ ਸ਼ੁਰੂ
Kotakpura Firing Case ਵਿੱਚ ਦਰਜ 2 ਐਫਆਈਆਰ, ਜਿਨ੍ਹਾਂ ਵਿੱਚ 129/18 ਅਤੇ 192/15 ਦੀ ਜਾਂਚ ਕਰ ਰਹੀ ਐਸਆਈਟੀ (SIT) ਨੇ ਅੱਜ ਕਰੀਬ 2400 ਪੰਨਿਆਂ ਦੀ ਸਪਲੀਮੈਂਟਰੀ ਚਾਰਜਸ਼ੀਟ (Supplementary Chargesheet) ਪੇਸ਼ ਕੀਤੀ ਹੈ।ਇਸ ਤੋਂ ਪਹਿਲਾਂ 7000 ਪੰਨਿਆਂ ਦੀ ਚਾਰਜਸ਼ੀਟ ਪੇਸ਼ ਕੀਤੀ ਗਈ ਸੀ।
ਜਲੰਧਰ ਨਿਊਜ: ਕੋਟਕਪੂਰਾ ਗੋਲੀਕਾਂਡ ਵਿੱਚ ਐਸਆਈਟੀ (SIT) ਵੱਲੋਂ ਮੰਗਲਵਾਰ ਨੂੰ ਪੇਸ਼ ਕੀਤੇ ਗਏ 2400 ਪੰਨਿਆਂ ਦੇ ਸਪਲੀਮੈਂਟਰੀ ਚਲਾਨ ਨੂੰ ਲੈ ਕੇ ਸੂਬੇ ਦੀ ਸਿਆਸਤ ਇੱਕ ਵਾਰ ਮੁੱੜ ਗਰਮਾ ਗਈ ਹੈ। ਇੱਕ ਪਾਸੇ ਜਿੱਥੇ ਸੂਬੇ ਦਾ ਮਾਨ ਸਰਕਾਰ ਬੇਅਦਬੀ ਮਾਮਲੇ ਵਿੱਚ ਸਖਤ ਕਾਰਵਾਈ ਕਰਨ ਦਾ ਦਾਅਵਾ ਕਰ ਰਹੀ ਹੈ ਤਾਂ ਉੱਤੇ ਹੀ ਇਸਨੂੰ ਬਦਲਾਖੋਰੀ ਦੀ ਭਾਵਨਾ ਨਾਲ ਚੁੱਕਿਆ ਗਿਆ ਕਦਮ ਦੱਸ ਰਹੀ ਹੈ।
ਇਸ ਮੁੱਦੇ ਤੇ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਸੀਮਾ (Harpal Singh Cheema) ਦਾ ਕਿਹਾ ਕਿ ਕੋਟਕਪੂਰਾ ਗੋਲੀ ਕਾਂਡ ਨੂੰ ਲੈ ਕੇ ਏਜੰਸੀਆਂ ਨੂੰ ਸਾਜ਼ਿਸ਼ ਰਚਣ ਵਾਲੇ ਸਾਜ਼ਿਸ਼ਕਾਰਾਂ ਦੇ ਨਾਂ ਸਬੂਤਾਂ ਸਮੇਤ ਮਿਲੇ ਹਨ, ਜਿਨ੍ਹਾਂ ਦਾ ਰਿਪੋਰਟ ਵਿੱਚ ਵੀ ਜ਼ਿਕਰ ਕੀਤਾ ਗਿਆ ਹੈ। ਉਨ੍ਹਾਂ ਕਿਹਾ ਮੁੱਖ ਮੰਤਰੀ ਭਗਵੰਤ ਮਾਨ ਨੇ ਇੱਕ ਚੰਗਾ ਕਦਮ ਚੁੱਕਿਆ ਹੈ, 2015 ਵਿੱਚ ਧਾਰਮਿਕ ਗ੍ਰੰਥ ਸ੍ਰੀ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ, ਜਿਨ੍ਹਾਂ ਨੂੰ ਕਾਂਗਰਸ ਦੀ ਸਾਬਕਾ ਸਰਕਾਰ ਹੁਣ ਤੱਕ ਬਚਾ ਰਹੀ ਸੀ।
ਉੱਧਰ, ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ (Lal Chand Kataruchak) ਨੇ ਦਾ ਕਹਿਣਾ ਹੈ ਕਿ ਆਮ ਆਦਮੀ ਪਾਰਟੀ ਦਾ ਸਟੈਂਡ ਬਿਲਕੁਲ ਸਪੱਸ਼ਟ ਹੈ। ਉਨ੍ਹਾਂ ਕਿਹਾ ਪੰਜਾਬ ਵਿਚ ਕਾਨੂੰਨ ਅਨੁਸਾਰ ਕੰਮ ਕੀਤਾ ਜਾ ਰਿਹਾ ਹੈ। ਕੋਟਕਪੂਰਾ ਗੋਲੀਕਾਂਡ ਹੋਵੇ ਜਾਂ ਕੋਈ ਹੋਰ ਮਾਮਲਾ, ਮੁਲਜਮ ਭਾਵੇਂ ਕਿੰਨਾ ਵੀ ਵੱਡਾ ਵਿਅਕਤੀ ਕਿਉਂ ਨਾ ਹੋਵੇ, ਉਸ ਖਿਲਾਫ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਅੱਜ ਇੱਕ ਪੂਰਕ ਪੇਸ਼ ਕੀਤਾ ਗਿਆ ਹੈ, ਲੋੜ ਪੈਣ ‘ਤੇ ਅੱਗੇ ਵੀ ਅਜਿਹੀਆਂ ਕਾਰਵਾਈਆਂ ਕੀਤੀਆਂ ਜਾਣਗੀਆਂ।
ਉੱਧਰ ਸੂਬਾ ਸਰਕਾਰ ਤੇ ਨਿਸ਼ਾਨਾ ਲਾਉਂਦਿਆਂ ਅਕਾਲੀ ਦਲ ਨੇ ਇਸ ਨੂੰ ਬਦਲਾਖੋਰੀ ਨਾਲ ਚੁੱਕਿਆ ਗਿਆ ਕਦਮ ਦੱਸਿਆ ਹੈ। ਸੀਨੀਅਰ ਅਕਾਲੀ ਆਗੂ ਦਲਜੀਤ ਸਿੰਘ ਚੀਮਾ (Daljit Singh Cheema) ਨੇ ਕਿਹਾ ਕਿ ਇਸ ਤੋਂ ਪਹਿਲਾਂ ਵੀ 7000 ਪੰਨਿਆਂ ਦਾ ਚਲਾਨ ਪੇਸ਼ ਕੀਤਾ ਗਿਆ ਸੀ, ਇਹ ਨਿਆਂਇਕ ਪ੍ਰਕਿਰਿਆ ਹੈ। ਜਦੋਂ ਉਹ ਅਦਾਲਤ ਦੇ ਅੰਦਰ ਜਾਂਦਾ ਹੈ ਤਾਂ ਪੁਲਿਸ ਬਾਕਾਇਦਾ ਉਸਦਾ ਰਿਕਾਰਡ ਦਿੰਦੀ ਹੈ। ਪਰ ਆਮ ਆਦਮੀ ਪਾਰਟੀ ਆਪਣੇ ਸਿਰ ਸਿਹਰਾ ਬੰਨ੍ਹ ਰਹੀ ਹੈ। ਪਰ ਲੋਕਾਂ ਨੂੰ ਹੁਣ ਉਨ੍ਹਾਂ ਦੀ ਅਸਲੀਅਤ ਪਤਾ ਲੱਗ ਗਈ ਹੈ।
ਇਹ ਵੀ ਪੜ੍ਹੋ
ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਇਨ੍ਹਾਂ ਨੇ ਨੀਮ ਫੌਜੀ ਬਲਾਂ ਦੀ ਤਾਇਨਾਤੀ, ਇੰਟਰਨੈੱਟ ਬੰਦ ਕਰਕੇ, ਗੁਰਦੁਆਰਿਆਂ ਦੀ ਚੈਕਿੰਗ ਕਰਕੇ ਪੰਜਾਬ ਅਤੇ ਪੰਜਾਬੀਆਂ ਨੂੰ ਬਦਨਾਮ ਕੀਤਾ, ਉਸ ਨੂੰ ਲੈ ਕੇ ਸਭ ਨੂੰ ਪਤਾ ਲੱਗ ਚੁੱਕਾ ਹੈ। ਭਗਵੰਤ ਮਾਨ ਨੂੰ ਇਸ ਦਾ ਜਵਾਬ ਦੇਣਾ ਹੀ ਪਵੇਗਾ, ਚਾਹੇ ਉਹ ਜਿੰਨਾ ਮਰਜ਼ੀ ਧਿਆਨ ਭਟਕਾਉਣ। ਜਲੰਧਰ ਜਿਮਨੀ ਚੋਣ ਵਿੱਚ ਜਿੱਤ ਨੂੰ ਲੈ ਕੇ ਉਨ੍ਹਾਂ ਕਿਹਾ ਦਿੱਲੀ ਦੀ ਰਿਮੋਟ ਕੰਟਰੋਲ ਸਰਕਾਰ ਇਸ ਚੋਣ ਵਿੱਚ ਕਿਧਰੇ ਵੀ ਨਜਰ ਨਹੀਂ ਆਵੇਗੀ।