Jalandar Bypoll: ਆਪ ਚ ਸ਼ਾਮਲ ਹੋਏ ਸੈਂਕੜੇ ਲੋਕ, ਬੋਲੇ – ‘ਸਰਕਾਰ ਦੇ ਕੰਮਾਂ ਤੋਂ ਹਾਂ ਸੰਤੁਸ਼ਟ’
Jalandhar Lok Sabha ਜ਼ਿਮਨੀ ਚੋਣ ਤੋਂ ਪਹਿਲਾਂ ਜਲੰਧਰ ਕੈਂਟ ਦੇ ਵੱਖ-ਵੱਖ ਵਾਰਡਾਂ 'ਚੋਂ ਸੈਂਕੜੇ ਲੋਕ ਆਮ ਆਦਮੀ ਪਾਰਟੀ 'ਚ ਸ਼ਾਮਿਲ ਹੋਏ। ਇਸ ਮੌਕੇ ਆਪ ਆਗੂ ਹਰਚੰਦ ਸਿੰਘ ਬਰਸਟ ਨੇ ਕਿਹਾ ਕਿਆਮ ਲੋਕਾਂ ਦਾ ਇਹ ਭਰੋਸਾ ਹੀ ਪਾਰਟੀ ਦੀ ਤਾਕਤ ਹੈ ।
ਜਲੰਧਰ ਨਿਊਜ: ਜਲੰਧਰ ਜ਼ਿਮਨੀ ਚੋਣ ਤੋਂ ਪਹਿਲਾਂ ਸਥਾਨਕ ਨਿਵਾਸੀਆਂ ਦਾ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਣਾ ਲਗਾਤਾਰ ਜਾਰੀ ਹੈ। ਇਸੇ ਲੜੀ ਤਹਿਤ ਅੱਜ ਜਲੰਧਰ ਕੈਂਟ ਤੋਂ ‘ਆਪ ਪੰਜਾਬ ਦੇ ਜਰਨਲ ਸਕੱਤਰ ਹਰਚੰਦ ਸਿੰਘ ਬਰਸਟ (Harchand Singh Barsat) ਦੀ ਅਗਵਾਈ ਵਿੱਚ ਸੈਂਕੜੇ ਆਮ ਲੋਕ ਆਪ ਮੁਹਾਰੇ ‘ਆਪ ਦੇ ਇੰਨਕਲਾਬੀ ਕਾਫ਼ਲੇ ਦਾ ਹਿੱਸਾ ਬਣੇ। ਇਸ ਮੋਕੇ ਹਰਚੰਦ ਸਿੰਘ ਬਰਸਟ ਦੇ ਨਾਲ ਜਲੰਧਰ ਕੈਂਟ ਤੋਂ ਆਪ ਦੇ ਹਲਕਾ ਇੰਚਾਰਜ ਸੁਰਿੰਦਰ ਸਿੰਘ ਸੋਢੀ ਸਮੇਤ ਰਾਜਵਿੰਦਰ ਕੌਰ ਥਿਆੜਾ ਸਕੱਤਰ ਪੰਜਾਬ, ਮੰਗਲ ਸਿੰਘ ਲੋਕ ਸਭਾ ਇੰਚਾਰਜ, ਜਿੰਨ੍ਹਾਂ ਵੱਲੋਂ ਹੋਏ ਨਵੇਂ ਮੈਂਬਰਾਂ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ।
ਹਰਚੰਦ ਸਿੰਘ ਬਰਸਟ ਨੇ ਕਿਹਾ ਪੰਜਾਬ ਵਿੱਚ ਜਦੋਂ ਤੋਂ ਭਗਵੰਤ ਮਾਨ ਦੀ ਅਗਵਾਈ ਵਿੱਚ ‘ਆਪ ਦੀ ਸਰਕਾਰ ਬਣੀ ਹੈ ਤਾਂ ਲਗਾਤਾਰ ਸੂਬੇ ਦੀ ਤਰੱਕੀ ਲਈ ਕੰਮ ਕੀਤਾ ਜਾ ਰਿਹਾ ਹੈ। ਮਸਲਾ ਭਾਂਵੇ ਪੰਜਾਬੀਆਂ ਨੂੰ ਮਹਿੰਗੇ ਬਿਜਲੀ ਬਿੱਲਾਂ ਤੋਂ ਨਿਜਾਤ ਦਿਵਾਉਣ ਦਾ ਹੋਵੇ, ਜਾਂ ਪਿਛਲੀਆਂ ਭ੍ਰਿਸ਼ਟ ਸਰਕਾਰ ਦੇ ਜੰਗਲ ਰਾਜ ‘ਚੋਂ ਕੱਢ ਸੂਬੇ ਨੂੰ ਮੁੜ ਤਰੱਕੀ ਦੇ ਰਾਹ ਤੋਰਨ ਦਾ ਹੋਵੇ। ਹਰ ਮਸਲੇ ਨੂੰ ਉਨ੍ਹਾਂ ਦੀ ਸਰਕਾਰ ਨੇ ਪਹਿਲ ਦੇ ਆਧਾਰ ਤੇ ਨਿਪਟਾਇਆ ਹੈ।