NEET UG 2023: ਜਲੰਧਰ ਦੀ ਆਸ਼ਿਕਾ ਨੇ ਚੌਥਾ ਅਤੇ ਮਲੇਰਕੋਟਲਾ ਦੀ ਪ੍ਰਾਂਜਲ ਨੇ NEET UG ‘ਚ ਹਾਸਿਲ ਕੀਤਾ 11ਵਾਂ ਸਥਾਨ
NEET UG Topper 2023: ਜਲੰਧਰ ਦੀ ਆਸ਼ਿਕਾ ਨੇ NEET UG ਵਿੱਚ 11ਵਾਂ ਰੈਂਕ ਹਾਸਲ ਕੀਤਾ ਹੈ। ਉਨ੍ਹਾਂ ਨੇ 720 ਵਿੱਚੋਂ 715 ਅੰਕ ਪ੍ਰਾਪਤ ਕੀਤੇ ਹਨ। ਟ੍ਰੈਂਜਲ ਅਗਰਵਾਲ ਨੇ NEET UG 2023 ਵਿੱਚ ਪੰਜਾਬ ਵਿੱਚ ਪਹਿਲਾ ਸਥਾਨ ਹਾਸਲ ਕੀਤਾ ਹੈ।
NEET UG Result 2023: ਦੇਸ਼ ਦੇ ਚੋਟੀ ਦੇ ਮੈਡੀਕਲ ਕਾਲਜਾਂ ਵਿੱਚ ਦਾਖਲੇ ਲਈ ਲਈ ਗਈ NEET UG ਪ੍ਰੀਖਿਆ ਦਾ ਨਤੀਜਾ ਜਾਰੀ ਕਰ ਦਿੱਤਾ ਗਿਆ ਹੈ। ਪੰਜਾਬ ਦੀਆਂ ਦੋ ਕੁੜੀਆਂ ਨੇ ਟਾਪ-50 ਵਿੱਚ ਥਾਂ ਬਣਾਈ ਹੈ। NEET UG 2023 ਦੀ ਪ੍ਰੀਖਿਆ ਵਿੱਚ ਮਲੇਰਕੋਟਲਾ ਦੀ ਰਹਿਣ ਵਾਲੀ ਪ੍ਰਾਂਜਲ ਅਗਰਵਾਲ ਨੇ ਟਾਪ-50 ਚੋਂ ਚੌਥਾ ਸਥਾਨ ਹਾਸਿਲ ਕੀਤਾ ਹੈ। ਉੱਧਰ, ਜਲੰਧਰ ਦੀ ਆਸ਼ਿਕਾ ਅਗਰਵਾਲ ਨੇ ਵਿੱਚ 11ਵਾਂ ਰੈਂਕ ਹਾਸਲ ਕੀਤਾ ਹੈ।
ਆਸ਼ਿਕਾ ਅਗਰਵਾਲ ਦੀ ਗੱਲ ਕਰੀਏ ਤਾਂਆਕਾਸ਼ Byjus ਦੀ ਜਲੰਧਰ ਬ੍ਰਾਂਚ ਦੀ ਵਿਦਿਆਰਥਣ ਹੈ, ਜਿੱਥੇ ਉਨ੍ਹਾਂ ਨੇ ਇੱਕ ਵੀ ਕਲਾਸ ਜਾਂ ਇਮਤਿਹਾਨ ਨਹੀਂ ਛੱਡਿਆ। ਆਪਣੇ ਟੀਚਿਆਂ ਨੂੰ ਪ੍ਰਾਪਤ ਕਰਨ ਲਈ ਆਪਣੇ ਅਧਿਆਪਕਾਂ ਅਤੇ ਮਾਪਿਆਂ ਦੀਆਂ ਹਦਾਇਤਾਂ ਦੀ ਪਾਲਣਾ ਕੀਤੀ। ਉਨ੍ਹਾਂ ਨੇ NEET ਦੀ ਤਿਆਰੀ ਸਬੰਧੀ ਸੁਝਾਅ ਵੀ ਦਿੱਤੇ ਹਨ। ਨਾਲ ਹੀ ਆਪਣੀ ਮਿਹਨਤ ਬਾਰੇ ਵੀ ਦੱਸਿਆ।


