AAP MLA ਦੀਆਂ ਮੁਸ਼ਕਿਲਾਂ ਵਧੀਆਂ: ਧਾਰਾ 144 ਦੌਰਾਨ ਜੂਆ ਖੇਡਣ ਦੇ ਮਾਮਲੇ ‘ਚ 12 ਜੂਨ ਨੂੰ ਅਦਾਲਤ ‘ਚ ਕੀਤਾ ਤਲਬ
ਅਦਾਲਤ ਵੱਲ਼ੋਂ ਵਿਧਾਇਕ ਨੂੰ ਨੋਟਿਸ ਜਾਰੀ ਕੀਤਾ ਗਿਆ ਸੀ ਪਰ ਉਹ ਨੋਟਿਸ ਸ਼ੀਤਲ ਨੂੰ ਨਹੀਂ ਮਿਲਿਆ। ਇਸ 'ਤੇ ਅਦਾਲਤ ਨੇ ਹੁਕਮ ਜਾਰੀ ਕੀਤਾ ਕਿ ਸ਼ੀਤਲ ਅੰਗੁਰਾਲ ਖੁਦ 12 ਜੂਨ ਨੂੰ ਅਦਾਲਤ 'ਚ ਪੇਸ਼ ਹੋਣ ਨਹੀਂ ਤਾਂ ਬਣਦੀ ਕਾਰਵਾਈ ਕੀਤੀ ਜਾਵੇਗੀ |
ਕੇਰਲ ਹਾਈਕੋਰਟ ਦਾ ਵੱਡਾ ਫੈਸਲਾ
ਜਲੰਧਰ ਨਿਊਜ। ਵਿਧਾਇਕ ਸ਼ੀਤਲ ਅੰਗੁਰਾਲ, (Sheetal Angural) ਜਦੋਂ ਉਹ ਭਾਜਪਾ ਆਗੂ ਸੀ, ਤਾਂ ਥਾਣਾ ਭਾਰਗਵ ਕੈਂਪ ਵਿਖੇ ਜੂਆ ਖੇਡਣ ਦਾ ਮਾਮਲਾ ਦਰਜ ਕੀਤਾ ਗਿਆ ਸੀ, ਜਿਸ ਤੋਂ ਬਾਅਦ ਇਹ ਕੇਸ ਅਦਾਲਤ ਵਿੱਚ ਵਿਚਾਰ ਅਧੀਨ ਸੀ। ਅਦਾਲਤ ਨੇ ਸ਼ੀਤਲ ਅੰਗੁਰਾਲ ਨੂੰ ਨੋਟਿਸ ਜਾਰੀ ਕੀਤਾ ਸੀ ਪਰ ਉਹ ਨੋਟਿਸ ਸ਼ੀਤਲ ਨੂੰ ਨਹੀਂ ਮਿਲਿਆ।
ਜੂਏ ਨਾਲ ਜੁੜੇ ਪੁਰਾਣੇ ਮਾਮਲੇ ‘ਚ ਜਲੰਧਰ (Jalandhar) ਪੱਛਮੀ ਤੋਂ ‘ਆਪ’ ਵਿਧਾਇਕ ਸ਼ੀਤਲ ਅੰਗੁਰਾਲ ਦੀਆਂ ਮੁਸ਼ਕਿਲਾਂ ਵੱਧ ਗਈਆਂ ਹਨ। ਅਦਾਲਤ ਨੇ ਉਸ ਨੂੰ 12 ਜੂਨ ਨੂੰ ਪੇਸ਼ ਹੋਣ ਦੇ ਹੁਕਮ ਦਿੱਤੇ ਹਨ। ਵਿਧਾਇਕ ਸ਼ੀਤਲ ਅੰਗੁਰਾਲ, ਜਦੋਂ ਉਹ ਭਾਜਪਾ ਆਗੂ ਸੀ, ਤਾਂ ਥਾਣਾ ਭਾਰਗਵ ਕੈਂਪ ਵਿਖੇ ਜੂਆ ਖੇਡਣ ਦਾ ਮਾਮਲਾ ਦਰਜ ਕੀਤਾ ਗਿਆ ਸੀ, ਜਿਸ ਤੋਂ ਬਾਅਦ ਇਹ ਕੇਸ ਅਦਾਲਤ ਵਿੱਚ ਵਿਚਾਰ ਅਧੀਨ ਸੀ।



