Woman Rescued from Muscat: ਮਸਕਟ ‘ਚ ਬੰਧਕ ਬਣਾ ਕੇ ਰੱਖਿਆ, ਗਲਤ ਕੰਮ ਕਰਨ ਲਈ ਕਿਹਾ- ਪੰਜਾਬ ਆ ਕੇ ਔਰਤ ਨੇ ਸੁਣਾਈ ਹੱਡ ਬੀਤੀ
Woman back from Muscat: ਪੀੜਤ ਔਰਤ ਸ਼ਿਵਾਨੀ ਨੂੰ ਮਸਕਟ ਤੋਂ ਭਾਰਤ ਵਾਪਸ ਲਿਆਉਣ ਲਈ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨਾਲ ਸੰਪਰਕ ਕੀਤਾ ਗਿਆ। ਉਨ੍ਹਾਂ ਦੀਆਂ ਕੋਸ਼ਿਸ਼ਾਂ ਸਦਕਾ ਉਹ ਭਾਰਤ ਵਿੱਚ ਆਪਣੇ ਘਰ ਪਹੁੰਚ ਸਕੀ, ਪਰ ਫਿਰ ਵੀ ਏਜੰਟ ਨੇ ਸ਼ਿਵਾਨੀ ਤੋਂ ਡੇਢ ਲੱਖ ਰੁਪਏ ਦੀ ਮੰਗ ਕੀਤੀ ਸੀ।
ਟ੍ਰੈਵਲ ਏਜੰਟ ਨੇ ਗੈਰ-ਕਾਨੂੰਨਾ ਕੰਮ ਲਈ ਕੀਤਾ ਮਜਬੂਰ
ਪੀੜਤ ਔਰਤ ਅਨੁਸਾਰ, ਉਸ ਦੇ ਘਰ ਦੀ ਆਰਥਿਕ ਹਾਲਤ ਠੀਕ ਨਹੀਂ ਸੀ। ਆਪਣੀ ਆਰਥਿਕ ਹਾਲਤ ਸੁਧਾਰਨ ਲਈ ਉਹ ਇਸ ਸਾਲ ਮਾਰਚ ਵਿੱਚ ਘਰੇਲੂ ਕੰਮ ਕਰਨ ਲਈ ਮਸਕਟ ਗਈ ਸੀ। ਉਸ ਨੂੰ ਏਜੰਟ ਨੇ ਉੱਥੇ ਭੇਜਿਆ ਸੀ, ਜਿਸ ਦੇ ਬਦਲੇ ਉਸ ਤੋਂ 70 ਹਜ਼ਾਰ ਰੁਪਏ ਲਏ ਗਏ। ਮਸਕਟ ਪਹੁੰਚਦਿਆਂ ਹੀ ਉਸ ਨੂੰ ਏਜੰਟ ਨੇ ਵੇਚ ਦਿੱਤਾ। ਪੀੜਤਾ ਦਾ ਕਹਿਣਾ ਹੈ ਕਿ ਹਸਪਤਾਲ ‘ਚ ਸਫਾਈ ਦਾ ਕੰਮ ਕਰਨ ਦੀ ਆੜ ‘ਚ ਉਸ ਨੂੰ ਮਸਕਟ ਭੇਜਿਆ ਗਿਆ ਸੀ, ਪਰ ਉੱਥੇ ਉਸ ਨੂੰ ਗੈਰ-ਕਾਨੂੰਨੀ ਕੰਮ ਕਰਨ ਲਈ ਕਿਹਾ ਗਿਆ। ਇਸ ਦੌਰਾਨ ਏਜੰਟ ਨੇ ਉਸ ਕੋਲੋਂ ਪਾਸਪੋਰਟ ਅਤੇ ਮੋਬਾਈਲ ਫੋਨ ਵੀ ਖੋਹ ਲਿਆ। ਔਰਤ ਦਾ ਕਹਿਣਾ ਹੈ ਕਿ ਉਸ ਨੂੰ ਕਈ ਦਿਨਾਂ ਤੱਕ ਉੱਥੇ ਕਮਰੇ ਵਿੱਚ ਬੰਦ ਰੱਖਿਆ ਗਿਆ ਅਤੇ ਖਾਣਾ ਵੀ ਨਹੀਂ ਦਿੱਤਾ ਗਿਆ, ਜਿਸ ਕਾਰਨ ਉਹ ਬੀਮਾਰ ਹੋ ਗਈ। ਉਸ ਨੇ ਆਪਣੀ ਬਿਮਾਰੀ ਦੀ ਮਜਬੂਰੀ ਜ਼ਾਹਰ ਕਰਦਿਆਂ ਕਿਹਾ ਕਿ ਉਹ ਆਪਣੇ ਵਤਨ ਵਾਪਸ ਜਾਣਾ ਚਾਹੁੰਦੀ ਸੀ ਪਰ ਉਸ ਨੂੰ ਉੱਥੇ ਕੰਮ ਕਰਨ ਲਈ ਮਜਬੂਰ ਕੀਤਾ ਗਿਆ। ਇੰਨਾ ਹੀ ਨਹੀਂ ਉਸ ਨੂੰ ਗਲਤ ਕੰਮਾਂ ਵਿਚ ਵੀ ਧੱਕਿਆ ਜਾ ਰਿਹਾ ਸੀ। ਪੀੜਤ ਔਰਤ ਨੇ ਦਾਅਵਾ ਕੀਤਾ ਕਿ ਮਸਕਟ ਵਿੱਚ 30-35 ਹੋਰ ਲੜਕੀਆਂ ਹਨ ਜਿਨ੍ਹਾਂ ਨੂੰ ਬੰਧਕ ਬਣਾਇਆ ਗਿਆ ਹੈ। ਉਹ ਪੰਜਾਬ ਸਰਕਾਰ ਤੋਂ ਸਾਰੀਆਂ ਔਰਤਾਂ ਦੀ ਰਿਹਾਈ ਲਈ ਕਾਨੂੰਨੀ ਕਾਰਵਾਈ ਦੀ ਮੰਗ ਕਰਦੀ ਹੈ।ਫਸੀਆਂ ਔਰਤਾਂ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਤੇਜ਼
ਦਰਅਸਲ ਪੀੜਤ ਮਹਿਲਾ ਸ਼ਿਵਾਨੀ ਨੂੰ ਮਸਕਟ ਤੋਂ ਭਾਰਤ ਵਾਪਸ ਲਿਆਉਣ ਲਈ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ ਸੰਪਰਕ ਕੀਤਾ ਗਿਆ ਸੀ। ਉਨ੍ਹਾਂ ਦੀਆਂ ਕੋਸ਼ਿਸ਼ਾਂ ਸਦਕਾ ਹੀ ਉਹ ਭਾਰਤ ਵਿੱਚ ਆਪਣੇ ਘਰ ਪਹੁੰਚ ਸਕੀ, ਪਰ ਫਿਰ ਵੀ ਏਜੰਟ ਨੇ ਸ਼ਿਵਾਨੀ ਤੋਂ ਡੇਢ ਲੱਖ ਰੁਪਏ ਦੀ ਮੰਗ ਕੀਤੀ। ਦੂਜੇ ਪਾਸੇ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਇਨ੍ਹਾਂ ਮਾਮਲਿਆਂ ਵਿੱਚ ਨਿੱਤ ਦਿਨ ਹੋ ਰਹੇ ਵਾਧੇ ਤੇ ਚਿੰਤਾ ਪ੍ਰਗਟਾਈ ਹੈ। ਉਸ ਦਾ ਕਹਿਣਾ ਹੈ ਕਿ ਉੱਥੇ ਫਸੀਆਂ ਔਰਤਾਂ ਨੂੰ ਉਨ੍ਹਾਂ ਦੇ ਚੁੰਗਲ ‘ਚੋਂ ਕੱਢਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾਵੇਗੀ। ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ
Follow Us
