Woman Rescued from Muscat: ਮਸਕਟ ‘ਚ ਬੰਧਕ ਬਣਾ ਕੇ ਰੱਖਿਆ, ਗਲਤ ਕੰਮ ਕਰਨ ਲਈ ਕਿਹਾ- ਪੰਜਾਬ ਆ ਕੇ ਔਰਤ ਨੇ ਸੁਣਾਈ ਹੱਡ ਬੀਤੀ
Woman back from Muscat: ਪੀੜਤ ਔਰਤ ਸ਼ਿਵਾਨੀ ਨੂੰ ਮਸਕਟ ਤੋਂ ਭਾਰਤ ਵਾਪਸ ਲਿਆਉਣ ਲਈ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨਾਲ ਸੰਪਰਕ ਕੀਤਾ ਗਿਆ। ਉਨ੍ਹਾਂ ਦੀਆਂ ਕੋਸ਼ਿਸ਼ਾਂ ਸਦਕਾ ਉਹ ਭਾਰਤ ਵਿੱਚ ਆਪਣੇ ਘਰ ਪਹੁੰਚ ਸਕੀ, ਪਰ ਫਿਰ ਵੀ ਏਜੰਟ ਨੇ ਸ਼ਿਵਾਨੀ ਤੋਂ ਡੇਢ ਲੱਖ ਰੁਪਏ ਦੀ ਮੰਗ ਕੀਤੀ ਸੀ।

ਜਲੰਧਰ ਨਿਊਜ: ਪੀੜਤ ਔਰਤ ਸ਼ਿਵਾਨੀ ਨੂੰ ਮਸਕਟ (Muscat) ਤੋਂ ਭਾਰਤ ਵਾਪਸ ਲਿਆਉਣ ਲਈ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨਾਲ ਸੰਪਰਕ ਕੀਤਾ ਗਿਆ। ਉਨ੍ਹਾਂ ਦੀਆਂ ਕੋਸ਼ਿਸ਼ਾਂ ਸਦਕਾ ਉਹ ਭਾਰਤ ਵਿੱਚ ਆਪਣੇ ਘਰ ਪਹੁੰਚ ਸਕੀ, ਪਰ ਫਿਰ ਵੀ ਏਜੰਟ ਨੇ ਸ਼ਿਵਾਨੀ ਤੋਂ ਡੇਢ ਲੱਖ ਰੁਪਏ ਦੀ ਮੰਗ ਕੀਤੀ ਸੀ।
ਪੰਜਾਬ ਦੇ ਕਪੂਰਥਲਾ ਦੀ ਰਹਿਣ ਵਾਲੀ ਸ਼ਿਵਾਨੀ (ਬਦਲਿਆ ਹੋਇਆ ਨਾਂ) ਨੂੰ ਮਸਕਟ ‘ਚ ਪਿਛਲੇ 2 ਮਹੀਨਿਆਂ ਤੋਂ ਬੰਧਕ ਬਣਾ ਕੇ ਰੱਖਿਆ ਗਿਆ ਸੀ। ਉਹ ਐਤਵਾਰ ਨੂੰ ਆਪਣੇ ਘਰ ਪਹੁੰਚੀ ਹੈ। ਇਹ ਸਭ ਕੁਝ ਆਮ ਆਦਮੀ ਪਾਰਟੀ (ਆਪ) ਦੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ (Sant Balbir Singh Seechewal) ਦੇ ਯਤਨਾਂ ਸਦਕਾ ਹੀ ਹੋ ਪਾਇਆ ਹੈ। ਪੀੜਤ ਔਰਤ ਪਰਮਿੰਦਰ ਨੇ ਪੰਜਾਬ ਪਰਤਣ ਤੋਂ ਬਾਅਦ ਆਪਣੀ ਹੱਡ ਬੀਤੀ ਦੱਸੀ ਹੈ, ਜਿਸ ਨੂੰ ਸੁਣ ਕੇ ਹਰ ਕੋਈ ਹੈਰਾਨ ਹੈ। ਪੰਜਾਬ ਦੀਆਂ ਕਈ ਔਰਤਾਂ ਨੂੰ ਮਸਕਟ ਵਿੱਚ ਵੇਚ ਕੇ ਘਿਣਾਉਣੇ ਕੰਮ ਕਰਨ ਲਈ ਕਿਹਾ ਗਿਆ।