Jalandhar: ਸੰਤ ਸੀਚੇਵਾਲ ਦੀ ਅਗਵਾਈ ‘ਚ ਲੋਕਾਂ ਨੇ ਸਤਲੁਜ ਦਾ ਇੱਕ ਪਾੜ ਪੂਰਿਆ, ਤਿੰਨ ਸੌ ਫੁੱਟ ਚੌੜੇ ਪਾੜ ਨੇ ਮਚਾਈ ਸੀ ਭਾਰੀ ਤਬਾਹੀ
ਰਾਜ ਸਭਾ ਮੈਂਬਰ ਨੇ ਸਮੂਹ ਪੰਜਾਬੀਆਂ ਦਾ ਅਤੇ ਪੰਜਾਬ ਸਰਕਾਰ ਦਾ ਧੰਨਵਾਦ ਕਰਦਿਆ ਕਿਹਾ ਕਿ ਉੱਦਮ ਅੱਗੇ ਕੋਈ ਵੀ ਚੁਣੌਤੀ ਵੱਡੀ ਨਹੀ ਹੁੰਦੀ। ਉਹਨਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪੰਜਾਬ ਦੇ ਦਰਿਆਵਾਂ ਦੀ ਹਾਲਤ ਸੁਧਾਰਨ ਲਈ ਕਾਫ਼ੀ ਸੁਹਿਰਦ ਹਨ।
11 ਜੁਲਾਈ ਨੂੰ ਸ਼ੁਰੂ ਕੀਤਾ ਸੀ ਕਾਰਸੇਵਾ ਦਾ ਕੰਮ
ਜ਼ਿਕਰਯੋਗ ਹੈ ਕਿ ਧੁੱਸੀ ਬੰਨ੍ਹ ਚ ਇਹ ਪਾੜ 9 ਤੇ 10 ਜੁਲਾਈ ਦੀ ਦਰਮਿਆਨੀ ਰਾਤ ਨੂੰ ਪਿਆ ਸੀ ਤੇ 11 ਜੁਲਾਈ ਨੂੰ ਪਾੜ ਹੋਰ ਚੌੜਾ ਨਾ ਹੋਵੇ, ਇਸ ਲਈ ਬੰਨ੍ਹ ਦੇ ਦੁਆਲੇ ਮਿੱਟੀ ਦੇ ਬੋਰੇ ਸੁੱਟਣ ਨਾਲ ਹੀ ਇਹ ਕਾਰਸੇਵਾ ਆਰੰਭ ਕਰ ਦਿੱਤੀ ਗਈ ਸੀ। ਜਿਹੜੀ ਕਿ ਅੱਜ ਦੁਪਿਹਰ 1 ਵਜੇ ਦੇ ਕਰੀਬ ਮੁਕੰਮਲ ਹੋ ਗਈ ਹੈ। ਇਸ ਕਾਰਸੇਵਾ ਦੌਰਾਨ ਮੋਗਾ, ਸ਼੍ਰੀ ਮੁਕਤਸਰ ਸਾਹਿਬ,ਬਠਿੰਡਾ, ਸੰਗਰੂਰ, ਫਿਰੋਜ਼ਪੁਰ, ਦਸੂਹਾ, ਮੁਕੇਰੀਆਂ, ਜਲੰਧਰ (Jalandhar) ਅਤੇ ਕਪੂਰਥਲੇ ਤੋਂ ਆਏ ਲੋਕਾਂ ਮਿੱਟੀ ਦੇ ਬੋਰਿਆਂ ਦੀ ਟਰਾਲੀਆਂ ਭਰ ਕੇ ਲਗਾਤਾਰ ਲਿਆਂਦੇ ਰਹੇ ਜਿਸ ਨਾਲ ਇਹ ਕੰਮ ਤੇਜ਼ੀ ਨਾਲ ਸੰਪਨ ਹੋ ਗਿਆ। ਡਰੇਨੇਜ਼ ਵਿਭਾਗ ਵੱਲੋਂ ਕਰੇਟ ਬਣਾਉਣ ਲਈ ਲੋਹਾ ਦੇ ਜਾਲ ਵੀ ਨਾਲੋਂ ਨਾਲ ਬਣਾਏ ਜਾ ਰਹੇ ਸਨ। ਇਸ ਦੌਰਾਨ ਸਥਾਨਕ ਸਰਕਾਰਾਂ ਬਾਰੇ ਮੰਤਰੀ ਬਲਕਾਰ ਸਿੰਘ, ਲੋਕ ਸਭਾ ਮੈਂਬਰ ਸ਼ੁਸੀਲ ਰਿੰਕੂ ਵੀ ਲਗਾਤਾਰ ਚੱਲ ਰਹੀ ਕਾਰਸੇਵਾ ਵਿੱਚ ਹਿੱਸਾ ਲੈਂਦੇ ਰਹੇ। ਬੀਤੇ ਕੱਲ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਵੀ ਬੰਨ੍ਹ ਦੇ ਚੱਲ ਰਹੇ ਕਾਰਜ ਨੂੰ ਦੇਖਣ ਲਈ ਪਹੁੰਚੇ ਸਨ। ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼,ਮਨੋਰੰਜਨ ਦੀ ਖਬਰ,ਵਿਦੇਸ਼ ਦੀ ਬ੍ਰੇਕਿੰਗ ਨਿਊਜ਼,ਪਾਕਿਸਤਾਨ ਦਾ ਹਰ ਅਪਡੇਟ,ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ
Follow Us
