ਜਲੰਧਰ। ਪੰਜਾਬ ਵਿੱਚ ਆਏ ਹੜ੍ਹਾਂ ਨੂੰ ਲੈਕੇ ਹੁਣ ਸਿਆਸੀ ਪਾਰਟੀਆ ਨੇ ਵੀ
ਮੁੱਖ ਮੰਤਰੀ ਪੰਜਾਬ (Chief Minister Punjab) ਭਗਵੰਤ ਮਾਨ ਤੇ ਨਿਸ਼ਾਨੇ ਸਾਧਨੇ ਸ਼ੁਰੂ ਕਰ ਦਿੱਤੇ। ਪੰਜਾਬ ਦੇ ਕਈ ਜਿਲ੍ਹਿਆਂ ਵਿੱਚ ਆਏ ਹੜ੍ਹ ਨੇ ਲੋਕਾ ਦਾ ਜਿਉਣਾ ਮੁਸ਼ਕਿਲ ਕੀਤਾ ਹੋਇਆ ਹੈ। ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ
ਬਿਕਰਮ ਮਜੀਠੀਆ (Bikram Majithia) ਨੇ ਆਪਣੇ ਟਵਿਟਰ ਅਕਾਉਂਟ ਤੇ ਇੱਕ ਵੀਡੀਓ ਸ਼ੇਅਰ ਕਰਕੇ ਸੀਐੱਮ ‘ਤੇ ਨਿਸ਼ਾਨਾ ਸਾਧਿਆ ਹੈ। ਮਜੀਠੀਆ ਨੇ ਟਵਿੱਟਰ ਅਕਾਉਂਟ ‘ਤੇ ਵੀਡੀਓ ਸ਼ੇਅਰ ਕਰਦੇ ਹੋਏ ਲਿਖਿਆ ਕਿ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਦੌਰੇ ਦੌਰਾਨ ਵੀ ਸੀਐੱਮ ਸਾਬ ਫੋਟੋ ਸ਼ੂਟ ਵਿੱਚ ਜ਼ਿਆਦਾ ਮਸ਼ਰੂਫ ਹਨ, ਕਿਉਂਕਿ ਅੱਗੇ ਇਹ ਫੋਟੋਆਂ ਕਰੋੜਾਂ ਦੇ ਇਸ਼ਤਿਹਾਰ ਵਿੱਚ ਕੰਮ ਆਉਣਗੀਆਂ।
ਜਲੰਧਰ ਤੋਂ
ਭਾਜਪਾ (BJP) ਸੀਨੀਅਰ ਆਗੂ ਮਨੋਰੰਜਨ ਕਾਲੀਆ ਨੇ ਇਸ ਵੀਡੀਓ ਨੂੰ ਲੈ ਕੇ ਨਿਸ਼ਾਨੇ ਸਾਧਦੇ ਹਨ। ਮਨੋਰੰਜਨ ਕਾਲੀਆ ਨੇ ਕਿਹਾ ਹੈ ਕਿ ਅੱਜ ਮੁੱਖ ਮੰਤਰੀ ਭਗਵੰਤ ਮਾਨ ਨੇ ਹੜ੍ਹਾਂ ਵਾਲੀ ਥਾਵਾਂ ‘ਤੇ ਜਾਕੇ ਉਸ ਦਾ ਦੌਰਾ ਕੀਤਾ ਹੈ। ਪਰ ਜਿੱਥੇ ਲੋਕਾਂ ਦੀ ਮਦਦ ਕਰਨੀ ਚਾਹੀਦੀ ਸੀ ਉੱਥੇ ਮੁੱਖਮੰਤਰੀ ਭਗਵੰਤ ਮਾਨ ਫੋਟੋਆਂ ਖਚਵਾਉਂਦੇ ਰਹੇ। ਮਨੋਰੰਜਨ ਕਾਲੀਆ ਨੇ ਕਿਹਾ ਹੈ ਕਿ ਕੇਂਦਰ ਸਰਕਾਰ ਵੱਲੋਂ ਪੰਜਾਬ ਸਰਕਾਰ ਨੂੰ ਰਾਹਤ ਫੰਡ ਜਾਰੀ ਕੀਤਾ ਗਿਆ ਹੈ, ਉਸ ਬਾਰੇ ਮੁੱਖ ਮੰਤਰੀ ਐਲਾਨ ਕਿਉਂ ਨਹੀਂ ਕਰ ਰਹੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੂੰ ਚਾਹੀਦਾ ਸੀ ਇਸ ਮੁਸ਼ਕਿਲ ਦੀ ਘੜੀ ਵਿੱਚ ਲੋਕਾਂ ਦਾ ਗੰਭੀਰਤਾ ਨਾਲ ਸਾਥ ਦੇਵੇ।
ਸਿਆਸੀ ਰੋਟੀਆਂ ਸੇਕ ਰਹੇ ਵਿਰੋਧੀ-ਵਿਧਾਇਕ
ਦੂਜੇ ਪਾਸੇ ਜਲੰਧਰ ਸੈਂਟਰ ਤੋ
ਆਮ ਆਦਮੀ ਪਾਰਟੀ (Aam Aadmi Party) ਦੇ ਵਿਧਾਇਕ ਰਮਣ ਅਰੋੜਾ ਨੇ ਇਸ ਦੌਰਾਨ ਵਿਰੋਧੀ ਪਾਰਟੀਆਂ ਨੂੰ ਲੰਬੇ ਹੱਥੀਂ ਲਿਆ। ਰਮਨ ਅਰੋੜਾ ਨੇ ਕਿਹਾ ਕੀ ਮੈਨੂੰ ਇੱਕ ਗੱਲ ਦੀ ਸਮਝ ਨਹੀਂ ਲੱਗਦੀ ਇਸ ਵਿਪਦਾ ਦੀ ਘੜੀ ਵਿੱਚ ਵਿਰੋਧੀ ਪਾਰਟੀਆਂ ਦੇ ਆਗੂ ਸਿਆਸੀ ਰੋਟੀਆਂ ਕਿਉਂ ਸੇਕਣ ਲੱਗੇ ਹੋਏ ਹਨ। ਉਨ੍ਹਾਂ ਕਿਹਾ ਕਿ ਸਾਡੀ ਪਾਰਟੀ ਦੇ ਸੀਐਮ ਸਾਬ ਨੇ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਗਏ ਹਨ। ਉੱਥੇ ਹੀ ਓਹਨਾ ਨੇ ਕਿਹਾ ਮੈਂ ਤੁਹਾਨੂੰ ਉਹ ਵੀਡੀਓ ਦਿਖਾ ਸਕਦਾ ਹਾਂ ਜਿਸ ਵਿੱਚ ਬਾਕੀ ਰਿਵਾਇਤੀ ਪਾਰਟੀਆ ਦੇ ਸਾਬਕਾ ਸੀਐਮ ਹੈਲੀਕਾਪਟਰਾਂ ਦੇ ਵਿੱਚ ਹੜਾਂ ਦਾ ਜਾਇਜ਼ਾ ਲੈਂਦੇ ਸਨ।
ਸੀਐੱਮ ਖੁਦ ਮਿਲ ਰਹੇ ਪ੍ਰਭਾਵਿਤ ਲੋਕਾਂ ਨਾਲ-ਰਮਨ
ਰਮਨ ਅਰੋੜਾ ਨੇ ਸੁਖਬੀਰ ਸਿੰਘ ਬਾਦਲ, ਬਿਕਰਮ ਸਿੰਘ ਮਜੀਠੀਆ ਅਤੇ ਕੈਪਟਨ ਅਮਰਿੰਦਰ ਸਿੰਘ ਤੇ ਨਿਸ਼ਾਨਾ ਸਾਧਿਆ। ਉਨਾਂ ਨੇ ਕਿਹਾ ਕਿ ਇਹ ਲੋਕਾ ਤਾਂ ਸਿਰਫ਼ ਹੜ੍ਹ ਦੀ ਸਥਿਤੀ ਦਾ ਜਾਇਜ਼ਾ ਲੈਂਦੇ ਸਨ ਨਾਂ ਕਿ ਖੁਦ ਉਥੇ ਜਾਂਦੇ ਸਨ। ਉਨ੍ਹਾਂ ਕਿਹਾ ਭਗਵੰਤ ਮਾਨ ਪਹਿਲੇ ਅਜਿਹੇ ਸੀਐੱਮ ਹਨ ਜੋ ਹੜ੍ਹ ਵਾਲੇ ਖੇਤਰਾਂ ਵਿੱਚ ਜਾ ਕੇ ਉੱਥੇ ਦੀ ਜਾਣਕਾਰੀ ਲੋਕਾਂ ਤੋਂ ਲੈ ਰਹੇ ਹਨ। ਕਿਉਂਕਿ ਲੋਕ ਉਨ੍ਹਾਂ ਨੂੰ ਪਿਆਰ ਕਰਦੇ ਹਨ। ਉਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਹੜ੍ਹ ਪ੍ਰਭਾਵਿਤ ਲੋਕਾਂ ਦੀ ਹਰ ਮਦਦ ਕਰ ਰਹੀ ਹੈ ਵਿਰੋਧੀ ਸਾਰਾ ਝੂਠਾ ਪ੍ਰਚਾਰ ਕਰ ਰਹੇ ਨੇ।
ਵੀਆਈਪੀ ਕਲਚਰ ਕਾਰਨ ਹੋਈ ਪ੍ਰਵਾਸੀ ਦੀ ਮੌਤ-ਜਾਖੜ
ਜਲੰਧਰ ਵਿਖੇ ਹੜ੍ਹ ਪ੍ਰਭਾਵਿਤ ਇਲਾਕੇ ਦਾ ਦੌਰਾ ਕਰਨ ਆਏ ਭਾਜਪਾ ਦੇ ਪੰਜਾਬ ਪ੍ਰਧਾਨ ਸੁਨੀਲ ਜਾਖੜ ਨੇ ਮੁੱਖ ਮੰਤਰੀ ਨੂੰ ਵੀ.ਆਈ.ਪੀ ਕਲਚਰ ਨੂੰ ਰੋਕਣ ਲਈ ਕਿਹਾ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਦੇ ਵੀਆਈਪੀ ਕਲਚਰ ਦੀ ਬਦੌਲਤ ਇੱਕ ਪ੍ਰਵਾਸੀ ਦੀ ਮੌਤ ਹੋ ਗਈ ਹੈ। ਪਰ ਸੀਐੱਮ ਤਾਂ ਲੋਕਾਂ ਨੂੰ ਸਹਾਇਤਾ ਦੇਣ ਦੀ ਗੱਲ ਕਰ ਰਹੇ ਨੇ। ਜਾਖੜ ਨੇ ਕਿਹਾ ਕਿ ਵੀਆਈਪੀ ਕਲਚਰ ਦੀ ਭੇਟ ਇੱਕ ਪ੍ਰਵਾਸੀ ਚੜ੍ਹ ਗਿਆ, ਕਿਉਂਕਿ ਜਦੋਂ ਉਸਦੀ ਤਬੀਅਤ ਖਰਾਬ ਹੋਈ ਤਾਂ ਉਸਨੂੰ ਹਸਪਤਾਲ ਪਹੁੰਚਾਉਣ ਲਈ ਐਂਬੂਲੈਂਸ ਨੂੰ ਬੁਲਾਇਆ ਗਿਆ ਪਰ ਸਿਕਿਓਰਿਟੀ ਕਾਰਨਾਂ ਕਰਕੇ ਪ੍ਰਵਾਸੀ ਨੂੰ ਹਸਪਾਲ ਲਿਜਾਣ ਦੀ ਇਜ਼ਾਜਤ ਨਹੀਂ ਦਿੱਤੀ ਗਈ ਜਿਸ ਕਾਰ ਉਸਨੇ ਤੜਫ-ਤੜਫ ਕੇ ਦਮ ਤੋੜ ਦਿੱਤਾ।
ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼,ਮਨੋਰੰਜਨ ਦੀ ਖਬਰ,ਵਿਦੇਸ਼ ਦੀ ਬ੍ਰੇਕਿੰਗ ਨਿਊਜ਼,ਪਾਕਿਸਤਾਨ ਦਾ ਹਰ ਅਪਡੇਟ,ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ