CM ਭਗਵੰਤ ਮਾਨ ਤੇ ਬਿਕਰਮ ਮਜੀਠੀਆ ਵਿਚਾਲੇ ਟਵਿੱਟਰ ਵਾਰ ਜਾਰੀ
CM Maan Vs Majithia: ਜਲ੍ਹਿਆਂਵਾਲਾ ਬਾਗ ਦੇ ਖੂਨੀ ਸਾਕੇ ਨੂੰ ਯਾਦ ਕਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਟਵੀਟ ਕਰ ਮਜੀਠੀਆ ਪਰਿਵਾਰ ਨੂੰ ਘੇਰਿਆ ਹੈ। ਜਿਸ ਤੋਂ ਬਾਅਦ ਬਿਕਰਮ ਮਜੀਠੀਆ ਨੇ ਸੀਐੱਮ ਮਾਨ ਦੇ ਟਵੀਟ 'ਤੇ ਟਵੀਟ ਕਰ ਪਲਟਵਾਰ ਕੀਤਾ ਹੈ।
Twitter War: 13 ਅਪ੍ਰੈਲ 1919 ਨੂੰ ਅੰਮ੍ਰਿਤਸਰ ਦੇ ਜਲਿਆਂਵਾਲਾ ਬਾਗ ਦੇ ਖੂਨੀ ਸਾਕੇ ਨੂੰ ਯਾਦ ਕਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਮਜੀਠੀਆ ਪਰਿਵਾਰ ਬਾਰੇ ਟਵੀਟ ਕਰਦਿਆਂ ਕਈ ਸਵਾਲ ਖੜ੍ਹੇ ਕੀਤੇ।
ਉਨ੍ਹਾਂ ਟਵੀਟ ਵਿੱਚ ਕਿਹਾ ਕਿ 13 ਅਪ੍ਰੈਲ 1919 ਨੂੰ ਜਲਿਆਂ ਵਾਲਾ ਬਾਗ (Jallianwala Bagh) ‘ਚ 1000 ਤੋਂ ਵੱਧ ਲੋਕਾਂ ਨੂੰ ਸ਼ਹੀਦ ਅਤੇ 3100 ਤੋਂ ਵੱਧ ਨੂੰ ਜ਼ਖ਼ਮੀ ਕਰਕੇ ਜਨਰਲ ਡਾਇਰ ਨੇ ਕਿਨ੍ਹਾਂ ਦੇ ਘਰ ਸ਼ਰਾਬ ਨਾਲ ਡਿਨਰ ਕੀਤਾ ਸੀ ? ਉਨ੍ਹਾਂ ਕਿਹਾ ਕਿ ਮਜੀਠੀਆ ਪਰਿਵਾਰ, ਜਿਸ ਨੇ ਕਾਤਲ ਨੂੰ ਡਿਨਰ ਕਰਵਾਇਆ, ਉਹ ਪਰਿਵਾਰ ਜਾਂ ਤਾਂ ਮੇਰੀ ਗੱਲ ਦਾ ਖੰਡਨ ਕਰੇ ਜਾਂ ਫਿਰ ਦੇਸ਼ਵਾਸੀਆਂ ਤੋਂ ਮੁਆਫ਼ੀ ਮੰਗ ਲਵੇ।
13 ਅਪ੍ਰੈਲ 1919 ਨੂੰ ਜਲਿਆਂ ਵਾਲਾ ਬਾਗ ਚ 1000 ਤੋਂ ਵੱਧ ਲੋਕਾਂ ਨੂੰ ਸ਼ਹੀਦ ਅਤੇ 3100 ਤੋਂ ਵੱਧ ਨੂੰ ਜ਼ਖਮੀ ਕਰਕੇ ..ਜਨਰਲ ਡਾਇਰ ਕਿੰਨਾ ਦੇ ਘਰ ਸ਼ਰਾਬ ਨਾਲ ਡਿਨਰ ਕਰਨ ਪਹੁੰਚਿਆ ? .ਮਜੀਠੀਆ ਪਰਿਵਾਰ ..ਜਿਸ ਪਰਿਵਾਰ ਨੇ ਕਾਤਲ ਨੂੰ ਡਿਨਰ ਕਰਾਇਆ ਓਹ ਪਰਿਵਾਰ ਜਾਂ ਤਾਂ ਮੇਰੀ ਗੱਲ ਦਾ ਖੰਡਨ ਕਰੇ ..ਜਾਂ ਫਿਰ ਦੇਸ਼ ਵਾਸੀਆਂ ਤੋਂ ਮਾਫ਼ੀ ਮੰਗੇ..
— Bhagwant Mann (@BhagwantMann) April 13, 2023
ਬਿਕਰਮ ਮਜੀਠੀਆ ਨੇ ਮੋੜਵਾਂ ਜਵਾਬ ਦਿੱਤਾ
CM ਭਗਵੰਤ ਸਿੰਘ ਮਾਨ (Bhagwant Singh Mann) ਦੇ ਟਵੀਟ ਤੋਂ ਬਾਅਦ ਸ਼੍ਰੋਮਣੀ ਅਕਾਲੀ ਦੇ ਸੀਨੀਅਰ ਆਗੂ ਬਿਕਰਮ ਮਜੀਠੀਆ ਨੇ ਪਲਟਵਾਰ ਕਰਦਿਆਂ ਲਗਾਤਾਰ 2 ਟਵੀਟ ਕੀਤੇ। ਬਿਕਰਮ ਮਜੀਠੀਆ ਨੇ ਟਵੀਟ ਵਿੱਚ ਲਿਖਿਆ ਕਿ ਤੂੰ ਇੱਧਰ ਉਧਰ ਕੀ ਬਾਤ ਨਾ ਕਰਯੇ ਬਤਾ ਕੇ ਕਾਫ਼ਿਲਾ ਕੈਸੇ ਲੁਟਾ। ਹੱਥ ਚ ਗਲਾਸੀ ਫੜ, ਕੇਂਦਰ ਦੀ ਬੁੱਕਲ਼ ਚ ਬੈਠ ਕੇ, ਸਿੱਖਾਂ ਦੇ ਬੇਕਸੂਰ ਮੁੰਡੇ ਚੁੱਕਵਾ ਕੇ, ਉੱਭਰਦੀ ਜਵਾਨੀ ਕਤਲ ਕਰਵਾ ਕੇ, ਆਪਣੇ ਪੂਰੇ ਖ਼ਾਨਦਾਨ ਨੂੰ VVIP ਸਟੇਟਸ ਦੇ ਕੇ , ਲਤੀਫ਼ਪੁਰ ਦਾ ਉਜਾੜਾ ਕਰਵਾ ਕੇ ਤੇ ਗੱਲਾਂ ਗਦਾਰੀ ਦੀਆਂ ਕਰੋ ਇਹ ਸ਼ੋਭਾ ਨਹੀਂ ਦਿੰਦਾ।ਬਿਕਰਮ ਮਜੀਠੀਆ ਦਾ ਦੂਜਾ ਟਵੀਟ
ਸ਼੍ਰੋਮਣੀ ਅਕਾਲੀ ਦੇ ਸੀਨੀਅਰ ਆਗੂ ਬਿਕਰਮ ਮਜੀਠੀਆ ਨੇ ਆਪਣੇ ਦੂਜੇ ਟਵੀਟ ਵਿੱਚ ਮੁੜ ਮੁੱਖ ਮੰਤਰੀ ਭਗਵੰਤ ਸਿੰਘ ਮਾਨ ‘ਤੇ ਨਿਸ਼ਾਨਾ ਸਾਧਿਆ ਉਨ੍ਹਾਂ ਲਿਖਿਆ ਲੋਕ ਚੰਗੀ ਤਰ੍ਹਾਂ ਜਾਣਦੇ ਨੇ ਕਿ ਅਜ਼ਾਦ ਮੁਲਕ ਚ ਕੇਂਦਰ ਦਾ ਗੁਲਾਮ ਤੇ ਸੂਬੇ ਦਾ ਗ਼ਦਾਰ ਕੌਣ ਹੈ ! ਜਨਹਿਤ ਸੂਚਨਾ :- ਸ਼ਰਾਬ ਸਿਹਤ ਲਈ ਹਾਨੀਕਾਰਕ ਹੈ। 10 ਮਿੰਟ ‘ਚ ਦੋ ਸੇਮ ਪੋਸਟਾਂ।ਤੂੰ ਇੱਧਰ ਉਧਰ ਕੀ ਬਾਤ ਨਾ ਕਰ ਯੇ ਬਤਾ ਕੇ ਕਾਫ਼ਿਲਾ ਕੈਸੇ ਲੁਟਾ।
ਹੱਥ ਚ ਗਲਾਸੀ ਫੜ, ਕੇਂਦਰ ਦੀ ਬੁੱਕਲ਼ ਚ ਬੈਠ ਕੇ, ਸਿੱਖਾਂ ਦੇ ਬੇਕਸੂਰ ਮੁੰਡੇ ਚੁੱਕਵਾ ਕੇ, ਉੱਭਰਦੀ ਜਵਾਨੀ ਕਤਲ ਕਰਵਾ ਕੇ, ਆਪਣੇ ਪੂਰੇ ਖ਼ਾਨਦਾਨ ਨੂੰ VVIP ਸਟੇਟਸ ਦੇ ਕੇ , ਲਤੀਫ਼ਪੁਰ ਦਾ ਉਜਾੜਾ ਕਰਵਾ ਕੇ ਤੇ ਗੱਲਾਂ ਗਦਾਰੀ ਦੀਆਂ ਕਰੋ ਇਹ ਸ਼ੋਭਾ ਨਹੀਂ ਦਿੰਦਾ। pic.twitter.com/dHjmj8agRg — Bikram Singh Majithia (@bsmajithia) April 13, 2023
CM ਮਾਨ ਤੇ ਮਜੀਠੀਆ ਵਿਚਾਲੇ ਟਵਿੱਟਰ ਵਾਰ
ਪੰਜਾਬ ਦੇ ਸੀਐੱਮ ਭਗਵੰਤ ਸਿੰਘ ਮਾਨ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਮਜੀਠੀਆ (Bikram Majithia) ਵੱਲੋਂ ਟਵਿੱਟਰ ‘ਤੇ ਨਿਸ਼ਾਨੇ ਸਾਧੇ ਜਾ ਰਹੇ ਹਨ। ਦੋਵੇਂ ਇੱਕ ਦੂਜੇ ਨੂੰ ਨਿਸ਼ਾਨੇ ‘ਤੇ ਲੈ ਕੇ ਸਵਾਲ ਖੜ੍ਹੇ ਕਰ ਰਹੇ ਹਨ ।ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ‘ਤੇ ਜਾਓਲੋਕ ਚੰਗੀ ਤਰ੍ਹਾਂ ਜਾਣਦੇ ਨੇ ਕਿ ਅਜ਼ਾਦ ਮੁਲਕ ਚ ਕੇਂਦਰ ਦਾ ਗੁਲਾਮ ਤੇ ਸੂਬੇ ਦਾ ਗ਼ਦਾਰ ਕੌਣ ਹੈ ! ਜਨਹਿਤ ਸੂਚਨਾ :- ਸ਼ਰਾਬ ਸਿਹਤ ਲਈ ਹਾਨੀਕਾਰਕ ਹੈ। 10 ਮਿੰਟ ਚ ਦੋ ਸੇਮ ਪੋਸਟਾਂ 😊
— Bikram Singh Majithia (@bsmajithia) April 13, 2023ਇਹ ਵੀ ਪੜ੍ਹੋ


