24ਵਾਂ ਕਾਰਗਿਲ ਵਿਜੇ ਦਿਵਸ : ਟ੍ਰਾਈ ਸਰਵਿਸ ਵੂਮੈਨ ਬਾਈਕ ਰੈਲੀ ਦਾ ਜਲੰਧਰ ਪਹੁੰਚਣ ‘ਤੇ ਨਿੱਘਾ ਸਵਾਗਤ, ਨਾਰੀ ਸ਼ਕਤੀ ਦੀ ਵਿਖੀ ਝਲਕ

Updated On: 

20 Jul 2023 12:46 PM

18 ਜੁਲਾਈ 2023 ਨੂੰ ਨੈਸ਼ਨਲ ਵਾਰ ਮੈਮੋਰੀਅਲ, ਨਵੀਂ ਦਿੱਲੀ ਤੋਂ 25-30 ਮਹਿਲਾ ਸਵਾਰਾਂ ਵਾਲੀ ਬਾਈਕ ਰੈਲੀ ਟੀਮ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ ਸੀ ਅਤੇ ਅੱਜ ਜਲੰਧਰ ਪਹੁੰਚਣ 'ਤੇ ਰੈਲੀ ਦਾ ਸਵਾਗਤ ਕੀਤਾ ਗਿਆ। 26 ਜੁਲਾਈ ਤੱਕ ਇਹ ਰੈਲੀ ਕੱਢੀ ਜਾਵੇਗੀ।

24ਵਾਂ ਕਾਰਗਿਲ ਵਿਜੇ ਦਿਵਸ : ਟ੍ਰਾਈ ਸਰਵਿਸ ਵੂਮੈਨ ਬਾਈਕ ਰੈਲੀ ਦਾ ਜਲੰਧਰ ਪਹੁੰਚਣ ਤੇ ਨਿੱਘਾ ਸਵਾਗਤ, ਨਾਰੀ ਸ਼ਕਤੀ ਦੀ ਵਿਖੀ ਝਲਕ
Follow Us On

ਜਲੰਧਰ। 24ਵੇਂ ਕਾਰਗਿਲ ਵਿਜੇ ਦਿਵਸ ਦੇ ਮਹੱਤਵਪੂਰਨ ਮੌਕੇ ਨੂੰ ਯਾਦ ਕਰਨ ਲਈ, ਭਾਰਤੀ ਫੌਜ 18 ਜੁਲਾਈ 2023 ਤੋਂ 26 ਜੁਲਾਈ 2023 ਤੱਕ ‘ਟ੍ਰਾਈ ਸਰਵਿਸ ਵੂਮੈਨ ਬਾਈਕ ਰੈਲੀ’ ਦਾ ਆਯੋਜਨ ਕਰ ਰਹੀ ਹੈ। ਜਲੰਧਰ ਪਹੁੰਚਣ ਤੇ ਇਸ ਰੈਲੀ ਦਾ ਸਵਾਗਤ ਕੀਤਾ ਗਿਆ। ਇਸ ਰੈਲੀ ਵਿੱਚ ਮਹਿਲਾ ਬਾਈਕ ਸਵਾਰਾਂ ਜੋ ਭਾਰਤੀ ਰੱਖਿਆ ਬਲਾਂ ਦੀ ਬਹਾਦਰੀ ਅਤੇ ਅਦੁੱਤੀ ਭਾਵਨਾ ਦਾ ਪ੍ਰਦਰਸ਼ਨ ਕਰ ਰਹੀਆਂ ਹਨ।

18 ਜੁਲਾਈ 2023 ਨੂੰ ਨੈਸ਼ਨਲ ਵਾਰ ਮੈਮੋਰੀਅਲ, ਨਵੀਂ ਦਿੱਲੀ ਤੋਂ 25-30 ਮਹਿਲਾ ਸਵਾਰਾਂ ਵਾਲੀ ਬਾਈਕ ਰੈਲੀ ਟੀਮ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ ਸੀ। ਰੈਲੀ ਰਾਹੀਂ ਮਹਿਲਾ ਸਸ਼ਕਤੀਕਰਨ ਦੇ ਮਿਸ਼ਨ ਵਿੱਚ ਯੋਗਦਾਨ ਪਾਉਣ ਲਈ ਨੈਸ਼ਨਲ ਵਾਰ ਮੈਮੋਰੀਅਲ, ਨਵੀਂ ਦਿੱਲੀ ਤੋਂ ਕਾਰਗਿਲ ਵਾਰ ਮੈਮੋਰੀਅਲ, ਦਰਾਸ ਤੱਕ ਕਵਰ ਕੀਤਾ ਜਾਵੇਗਾ। ਮਹਿਲਾ ਬਾਈਕਰਾਂ ਨੇ ਇੱਕ ਨਿੱਜੀ ਯੂਨੀਵਰਸਿਟੀ ਦੇ ਵਿਦਿਆਰਥੀਆਂ, ਐਨ.ਸੀ.ਸੀ. ਕੈਡਿਟਾਂ ਅਤੇ ਸਾਬਕਾ ਸੈਨਿਕਾਂ ਨਾਲ ਗੱਲਬਾਤ ਕੀਤੀ ਅਤੇ ਰਾਸ਼ਟਰ ਨਿਰਮਾਣ ਵਿੱਚ ਔਰਤਾਂ ਦੇ ਯੋਗਦਾਨ ਅਤੇ ਵਚਨਬੱਧਤਾ ‘ਤੇ ਜ਼ੋਰ ਦਿੱਤਾ।

ਬਾਈਕ ‘ਚ ਸ਼ਾਮਿਲ ਮਹਿਲਾਵਾਂ ਨੇ ਰਾਸ਼ਟਰ ਲਈ ਸਭ ਕੁੱਝ ਕੁਰਬਾਨ ਕਰਨ ਵਾਲੇ ਸੈਨਿਕਾਂ ਦੀਆਂ ਪਤਨੀਆਂ ਅਤੇ ਧੀਆਂ ਵਜੋਂ ਉਨ੍ਹਾਂ ਦੀ ਅਹਿਮ ਭੂਮਿਕਾ ਬਾਰੇ ਦੱਸਿਆ। ਵਿਦਿਆਰਥੀਆਂ ਅਤੇ ਐਨਸੀਸੀ ਕੈਡਿਟਾਂ ਖਾਸ ਕਰਕੇ ਨੌਜਵਾਨ ਲੜਕੀਆਂ ਲਈ ਇਹ ਗੱਲਬਾਤ ਬਹੁਤ ਪ੍ਰੇਰਨਾਦਾਇਕ ਸੀ। 20 ਜੁਲਾਈ, 2023 ਨੂੰ, ਔਰਤਾਂ ਦੀ ਬਾਈਕ ਰੈਲੀ ਜਲੰਧਰ ਛਾਉਣੀ ਤੋਂ ਊਧਮਪੁਰ ਰਾਹੀਂ ਕਾਰਗਿਲ ਵਾਰ ਮੈਮੋਰੀਅਲ ਦਰਾਸ ਤੱਕ ਕਵਰ ਕਰੇਗੀ।

ਟ੍ਰਾਈ ਸਰਵਿਸਿਜ਼ ਵੂਮੈਨ ਬਾਈਕ ਰੈਲੀ ਨੇ ਨਾ ਸਿਰਫ਼ ਨੌਜਵਾਨਾਂ ਨੂੰ ਪ੍ਰੇਰਿਤ ਕੀਤਾ ਬਲਕਿ ਸਾਡੇ ਬਹਾਦਰ ਸੈਨਿਕਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੁਆਰਾ ਪ੍ਰਦਰਸ਼ਿਤ ਜਜ਼ਬੇ ਅਤੇ ਦ੍ਰਿੜਤਾ ਨੂੰ ਉਜਾਗਰ ਵੀ ਕੀਤਾ। ਇਸ ਤੋਂ ਇਲਾਵਾ ਨਾਰੀ ਸ਼ਕਤੀ ਨੇ ਰਾਸ਼ਟਰ ਨਿਰਮਾਣ ਅਤੇ ਉਸ ਲਈ ਜਿਹੜੀ ਕੁਰਬਾਨੀ ਦਿੱਤੀ ਹੈ ਉਸਦੀ ਵੀ ਸ਼ਲਾਘਾ ਕੀਤੀ।

ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼, ਮਨੋਰੰਜਨ ਦੀ ਖਬਰ, ਵਿਦੇਸ਼ ਦੀ ਬ੍ਰੇਕਿੰਗ ਨਿਊਜ਼, ਪਾਕਿਸਤਾਨ ਦਾ ਹਰ ਅਪਡੇਟ, ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ