Independence day: 1947 ਭਾਰਤ-ਪਾਕ ਵੰਡ ਵੇਲੇ ਦੇ ਆਜ਼ਾਦੀ ਘੁਲਾਟੀਏ ਪਰਿਵਾਰ ਦੀ ਕਹਾਣੀ, ਤੁਹਾਡੀਆਂ ਅੱਖਾਂ ਵੀ ਹੋ ਜਾਣਗੀਆਂ ਨਮ
ਪੰਜਾਬ ਦੇ ਜਲੰਧਰ ਵਿੱਚ ਇੱਕ ਅਜਿਹਾ ਪਰਿਵਾਰ ਹੈ, ਜਿਸਨੂੰ ਦੇਸ਼ ਦੇ ਆਜ਼ਾਦੀ ਘੁਲਾਟੀਏ ਕਿਹਾ ਜਾਂਦਾ ਹੈ। ਅੱਜ ਤੁਹਾਨੂੰ ਇਸ ਪਰਿਵਾਰ ਦੇ ਸੁਤੰਤਰਤਾ ਸੈਨਾਨੀ ਹੋਣ ਦਾ ਸੱਚ ਪਤਾ ਚਲੇਗਾ। ਜਿਸ ਨੂੰ ਸੁਣ ਕੇ ਤੁਹਾਡੀਆਂ ਅੱਖਾਂ ਨਮ ਹੋ ਜਾਣਗੀਆਂ।

15 ਅਗਸਤ 1947 ਦਾ ਦਿਨ ਜਿਸ ਨੂੰ ਸਾਰਾ ਦੇਸ਼ ਹਰ ਸਾਲ ਸੁਤੰਤਰਤਾ ਦਿਵਸ ਵਜੋਂ ਮਨਾਉਂਦਾ ਹੈ, ਇਸ ਦਿਨ ਭਾਰਤ ਨੂੰ ਅੰਗਰੇਜ਼ਾਂ ਤੋਂ ਆਜ਼ਾਦੀ ਮਿਲੀ ਸੀ। ਪਾਕਿਸਤਾਨ ਦਾ ਜਨਮ ਅਗਸਤ 1947 ਵਿੱਚ ਭਾਰਤ ਦੀ ਵੰਡ ਦੇ ਨਤੀਜੇ ਵਜੋਂ ਹੋਇਆ ਸੀ। ਪਾਕਿਸਤਾਨ ਦੀ ਸਥਾਪਨਾ ਆਜ਼ਾਦੀ ਦੇ ਦਿਨ ਹੋਈ ਸੀ। ਮੁਸਲਮਾਨਾਂ ਅਤੇ ਹਿੰਦੂਆਂ ਵਿੱਚ ਲੜਾਈ ਹੋਈ,ਇਸ ਲੜਾਈ ਵਿੱਚ ਹਜ਼ਾਰਾਂ ਲੋਕਾਂ ਦੀ ਜਾਨ ਚਲੀ ਗਈ।
ਪੰਜਾਬ ਦੇ ਜਲੰਧਰ ਵਿੱਚ ਇੱਕ ਅਜਿਹਾ ਪਰਿਵਾਰ ਹੈ, ਜਿਸਨੂੰ ਦੇਸ਼ ਦੇ ਆਜ਼ਾਦੀ ਘੁਲਾਟੀਏ ਕਿਹਾ ਜਾਂਦਾ ਹੈ। ਅੱਜ ਤੁਹਾਨੂੰ ਇਸ ਪਰਿਵਾਰ ਦੇ ਸੁਤੰਤਰਤਾ ਸੈਨਾਨੀ ਹੋਣ ਦਾ ਸੱਚ ਪਤਾ ਚਲੇਗਾ। ਜਿਸ ਨੂੰ ਸੁਣ ਕੇ ਤੁਹਾਡੀਆਂ ਅੱਖਾਂ ਨਮ ਹੋ ਜਾਣਗੀਆਂ।
ਜਲੰਧਰ ਦੇ ਰਵਿੰਦਰ ਨਗਰ ‘ਚ ਜਾਣੇ ਜਾਂਦੇ ਸ਼ਰਮਾ ਪਰਿਵਾਰ ਨੇ ਦੇਸ਼ ਦੀ ਆਜ਼ਾਦੀ ਲਈ ਲੜਾਈ ਲੜੀ ਸੀ ਅਤੇ ਅੱਜ ਅਸੀਂ ਤੁਹਾਨੂੰ ਉਸੇ ਪਰਿਵਾਰ ਦੇ ਮੁਖੀ ਨਾਲ ਮਿਲਵਾ ਰਹੇ ਹਾਂ। TV9 ਦੀ ਟੀਮ ਨੇ ਦੇਸ਼ ਦੀ ਆਜ਼ਾਦੀ ਲਈ 95 ਸਾਲਾ ਦੇਵ ਬ੍ਰਤ ਸ਼ਰਮਾ ਦੀ ਇੰਟਰਵਿਊ ਕੀਤੀ। ਅਜ਼ਾਦੀ ਅਤੇ ਵੰਡ ਬਾਰੇ ਵਿਸ਼ੇਸ਼ ਗੱਲਬਾਤ ਕੀਤੀ। ਦੇਵ ਬ੍ਰਤ ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਦਾ ਜਨਮ ਨਵਾਂਸ਼ਹਿਰ ਦੇ ਹਲਕਾ ਬੰਗਾ ਦੇ ਪਿੰਡ ਖਾਨਖਾਨਾ ਵਿੱਚ 1928 ਵਿੱਚ ਹੋਇਆ ਸੀ ਅਤੇ ਉਨ੍ਹਾਂ ਨੇ ਇੱਥੋਂ ਹੀ ਸਿੱਖਿਆ ਹਾਸਲ ਕੀਤੀ।
ਆਜ਼ਾਦੀ ਘੁਲਾਟੀਏ ਪਰਿਵਾਰ ਦੀ ਕਹਾਣੀ
ਦੇਸ਼ ਦੀ ਆਜ਼ਾਦੀ ਲਈ ਲੜਨ ਵਾਲੇ ਆਜ਼ਾਦੀ ਘੁਲਾਟੀਆਂ ਬਾਰੇ ਤਾਂ ਤੁਸੀਂ ਕਈ ਦਿਲਚਸਪ ਗੱਲਾਂ ਸੁਣੀਆਂ ਹੋਣਗੀਆਂ ਪਰ ਅੱਜ ਅਸੀਂ ਤੁਹਾਨੂੰ ਅਜਿਹੇ ਹੀ ਆਜ਼ਾਦੀ ਘੁਲਾਟੀਏ ਪਰਿਵਾਰ ਬਾਰੇ ਦੱਸਣ ਜਾ ਰਹੇ ਹਾਂ, ਜਿਨ੍ਹਾਂ ਨੇ ਦੇਸ਼ ਦੀ ਆਜ਼ਾਦੀ ਲਈ ਬਹੁਤ ਕੁਰਬਾਨੀਆਂ ਦਿੱਤੀਆਂ ਸਨ। ਅਸੀਂ ਗੱਲ ਕਰ ਰਹੇ ਹਾਂ ਜਲੰਧਰ ਸ਼ਹਿਰ ਦੇ ਰਵਿੰਦਰ ਨਗਰ ‘ਚ ਵੱਸਦੇ ਆਜ਼ਾਦੀ ਘੁਲਾਟੀਏ ਸ਼ਰਮਾ ਪਰਿਵਾਰ ਦੀ, ਜਿਸ ਨੇ ਦੇਸ਼ ਦੀ ਆਜ਼ਾਦੀ ਲਈ ਕਈ ਤਸੀਹੇ ਝੱਲੇ ਅਤੇ ਅੰਗਰੇਜ਼ਾਂ ਦੇ ਰਾਜ ਦੌਰਾਨ ਜੇਲ੍ਹ ਵੀ ਗਏ। ਹਰ ਸਾਲ 15 ਅਗਸਤ ਅਤੇ 26 ਜਨਵਰੀ ਨੂੰ ਰਵਿੰਦਰਾ ਨਗਰ ਵਿੱਚ ਰਹਿੰਦੇ ਸੁਤੰਤਰਤਾ ਸੈਨਾਨੀ ਪਰਿਵਾਰ ਨੂੰ ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਸਨਮਾਨਿਤ ਕਰਨ ਲਈ ਸੱਦਾ ਦਿੱਤਾ ਜਾਂਦਾ ਹੈ। ਪਰ ਸਾਡੇ ਦੇਸ਼ ਦੀਆਂ ਸਰਕਾਰਾਂ ਉਸੇ ਪਰਿਵਾਰ ਲਈ ਕੁਝ ਨਹੀਂ ਕਰ ਸਕੀਆਂ ਜੋ ਦੇਸ਼ ਦੀ ਆਜ਼ਾਦੀ ਲਈ ਲੜਿਆ ਸੀ।
ਬ੍ਰਿਟਿਸ਼ ਜੇਲ੍ਹ ‘ਤੇ ਲਹਿਰਾਇਆ ਝੰਡਾ
14 ਸਾਲ ਦੀ ਉਮਰ ਵਿੱਚ ਉਨ੍ਹਾਂ ਨੂੰ ਬ੍ਰਿਟਿਸ਼ ਪੁਲਿਸ ਨੇ ਆਜ਼ਾਦੀ ਸਮੱਗਰੀ ਵੰਡਣ ਦੇ ਦੋਸ਼ ਵਿੱਚ ਫੜ ਲਿਆ ਅਤੇ ਜੇਲ੍ਹ ਵਿੱਚ ਸੁੱਟ ਦਿੱਤਾ, ਜਿਸ ਤੋਂ ਬਾਅਦ ਉਨ੍ਹਾਂ ਨੂੰ ਬਹੁਤ ਤਸੀਹੇ ਦਿੱਤੇ ਗਏ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਪਿਤਾ ਪੰਡਿਤ ਮੂਲਰਾਜ ਸ਼ਰਮਾ ਮਹਾਨ ਆਜ਼ਾਦੀ ਘੁਲਾਟੀਏ ਸਨ। ਜਦੋਂ ਅੰਗਰੇਜ਼ਾਂ ਨੇ ਉਨ੍ਹਾਂ ਨੂੰ ਕੈਦ ਕਰ ਲਿਆ ਤਾਂ ਉਨ੍ਹਾਂ ਦੇ ਪਿਤਾ ਨੇ ਕੱਪੜੇ ਦੇ ਛੋਟੇ ਟੁਕੜਿਆਂ ਤੋਂ ਇੱਕ ਝੰਡਾ ਬਣਾ ਕੇ ਬ੍ਰਿਟਿਸ਼ ਜੇਲ੍ਹ ਦੇ ਉੱਪਰ ਲਹਿਰਾਇਆ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਦੇ ਦੋਸਤ ਬਾਬੂ ਲਾਭ ਸਿੰਘ 1947 ਵਿੱਚ ਹੋਈ ਹਿੰਸਾ ਦੌਰਾਨ ਮਾਰੇ ਗਏ। ਜਲੰਧਰ ਦਾ ਰਾਣੇਕ ਬਾਜ਼ਾਰ ਉਸ ਸਮੇਂ ਮੁਸਲਿਮ ਭਾਈਚਾਰੇ ਦੇ ਲੋਕਾਂ ਦਾ ਇਲਾਕਾ ਸੀ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਉਹ ਦ੍ਰਿਸ਼ ਅੱਜ ਵੀ ਯਾਦ ਹੈ ਜਦੋਂ ਵੰਡ ਵੇਲੇ ਹਿੰਦੂ-ਮੁਸਲਿਮ ਲੋਕਾਂ ਵਿਚਾਲੇ ਜ਼ਬਰਦਸਤ ਹਿੰਸਾ ਹੋਈ ਸੀ। ਇੱਥੋਂ ਪਾਕਿਸਤਾਨ ਜਾਣ ਦੀ ਇੱਛਾ ਰੱਖਣ ਵਾਲਿਆਂ ਦੀ ਕਿਸੇ ਨੇ ਮਦਦ ਨਹੀਂ ਕੀਤੀ। ਧਰਮ ਪਰਿਵਰਤਨ ਬਾਰੇ ਕਿਹਾ ਗਿਆ ਕਿ ਉਸ ਸਮੇਂ ਅਜਿਹੀ ਕੋਈ ਗੱਲ ਨਹੀਂ ਸੀ ਅਤੇ ਨਾ ਹੀ ਕਿਸੇ ਦਾ ਧਰਮ ਪਰਿਵਰਤਨ ਕੀਤਾ ਜਾ ਰਿਹਾ ਸੀ। ਉਨ੍ਹਾਂ ਕਿਹਾ ਕਿ ਭਾਰਤ-ਪਾਕਿਸਤਾਨ ਜੰਗ ਵਿੱਚ ਉਨ੍ਹਾਂ ਦਾ ਕੋਈ ਯੋਗਦਾਨ ਨਹੀਂ ਸੀ, ਪਰ ਜਦੋਂ ਪਾਕਿਸਤਾਨ ਵੱਲੋਂ ਭਾਰਤ ਵਿੱਚ ਬੰਬ ਸੁੱਟੇ ਗਏ ਤਾਂ ਉਹ ਵੀ ਲੋਕਾਂ ਵਾਂਗ ਘਬਰਾ ਗਏ।