ਜਲੰਧਰ: ਮੁਲਜ਼ਮ ਨੌਜਵਾਨ ਨੂੰ ਜ਼ਮਾਨਤ ਮਿਲਣ ਦਾ ਵਿਰੋਧ ਕਰਦਿਆਂ ਹੋਮਗਾਰਡ ਜਵਾਨ ਆਪਣੇ ਹੀ ਵਿਭਾਗ ਖਿਲਾਫ ਸੜਕ ‘ਤੇ ਲੇਟਿਆ

Updated On: 

21 Jul 2023 16:19 PM IST

ਹੋਮਗਾਰਡ ਨੂੰ ਇਸ ਗੱਲ ਦਾ ਗੁੱਸਾ ਸੀ ਕਿ ਉਸਨੇ ਮੁਲਜ਼ਮ ਨੌਜਵਾਨ ਨੂੰ ਕਾਫੀ ਮਸ਼ਕੱਤ ਤੋਂ ਬਾਅਦ ਫੜਿਆ ਸੀ। ਉਸਨੇ ਜਦੋਂ ਆਪਣੇ ਅਧਿਕਾਰੀਆਂ ਤੋਂ ਉਸ ਬਾਰੇ ਪੁੱਛਿਆ ਤਾਂ ਸਹੀ ਜਵਾਬ ਨਾ ਮਿਲਣ ਤੇ ਰੋਸ ਵੱਜੋਂ ਉਹ ਹਾਈਵੇਅ ਤੇ ਜਾ ਕੇ ਲੇਟ ਗਿਆ।

ਜਲੰਧਰ: ਮੁਲਜ਼ਮ ਨੌਜਵਾਨ ਨੂੰ ਜ਼ਮਾਨਤ ਮਿਲਣ ਦਾ ਵਿਰੋਧ ਕਰਦਿਆਂ ਹੋਮਗਾਰਡ ਜਵਾਨ ਆਪਣੇ ਹੀ ਵਿਭਾਗ ਖਿਲਾਫ ਸੜਕ ਤੇ ਲੇਟਿਆ
Follow Us On
ਜਲੰਧਰ ਦੇਹਾਤ ਦੇ ਭੋਗਪੁਰ ਇਲਾਕੇ ‘ਚ ਹੋਮ ਗਾਰਡ ਦਾ ਜਵਾਨ ਆਪਣੇ ਹੀ ਵਿਭਾਗ ਖਿਲਾਫ ਰੋਸ ਪ੍ਰਦਰਸ਼ਨ ਕਰਦੇ ਹੋਏ ਸੜਕ ‘ਤੇ ਲੇਟ ਗਿਆ। ਹੋਮ ਗਾਰਡ ਨੇ ਨੈਸ਼ਨਲ ਹਾਈਵੇਅ ਨੂੰ ਜਾਮ ਕਰ ਦਿੱਤਾ, ਜਿਸ ਕਾਰਨ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲੱਗ ਗਈਆਂ। ਦਰਅਸਲ, ਇਸ ਹੋਮਗਾਰਡ ਜਵਾਨ ਨੇ ਕੁਝ ਦਿਨ ਪਹਿਲਾਂ ਇੱਕ ਨੌਜਵਾਨ ਨੂੰ ਲੜਾਈ -ਝਗੜੇ ਦੇ ਮਾਮਲੇ ਵਿੱਚ ਫੜਿਆ ਸੀ। ਹੋਮਗਾਰਡ ਨੇ ਉਸ ਨੂੰ ਫੜਕੇ ਭੋਗਪੁਰ ਥਾਣੇ ਲੈ ਆਇਆ। ਹੁਣ ਉਸ ਨੌਜਵਾਨ ਨੂੰ ਅਦਾਲਤ ਤੋਂ ਜ਼ਮਾਨਤ ਮਿਲ ਗਈ ਹੈ। ਜਿਵੇਂ ਹੀ ਹੋਮ ਗਾਰਡ ਜਵਾਨ ਨੂੰ ਇਹ ਖ਼ਬਰ ਮਿਲੀ ਤਾਂ ਉਸ ਨੇ ਅਧਿਕਾਰੀਆਂ ਤੋਂ ਇਸ ਬਾਰੇ ਪੁੱਛਿਆ। ਅਧਿਕਾਰੀਆਂ ਵੱਲੋਂ ਕੋਈ ਸਪੱਸ਼ਟ ਜਵਾਬ ਨਾ ਮਿਲਣ ‘ਤੇ ਹੋਮਗਾਰਡ ਜਵਾਨ ਨੇ ਗੁੱਸੇ ‘ਚ ਆ ਕੇ ਪਠਾਨਕੋਟ ਹਾਈਵੇਅ ‘ਤੇ ਜਾਮ ਲਗਾ ਦਿੱਤਾ। ਇਸ ਮਾਮਲੇ ਸਬੰਧੀ ਥਾਣਾ ਭੋਗਪੁਰ ਦੇ ਇੰਚਾਰਜ ਸੁਖਜੀਤ ਸਿੰਘ ਨੇ ਦੱਸਿਆ ਕਿ ਉਕਤ ਹੋਮ ਗਾਰਡ ਜਵਾਨ ਵੱਲੋਂ ਕੁਝ ਦਿਨ ਪਹਿਲਾਂ ਇਕ ਨੌਜਵਾਨ ਨੂੰ ਝਗੜੇ ਦੇ ਇਕ ਮਾਮਲੇ ਵਿਚ ਥਾਣੇ ਲਿਆਂਦਾ ਗਿਆ ਸੀ ਪਰ ਉਸ ਮਾਮਲੇ ਵਿਚ ਉਕਤ ਨੌਜਵਾਨ ਨੇ ਅਦਾਲਤ ਵਿੱਚ ਜ਼ਮਾਨਤ ਦੀ ਅਰਜ਼ੀ ਦਾਖ਼ਲ ਕਰ ਦਿੱਤੀ, ਜਿਸ ਤੋਂ ਬਾਅਦ ਉਸਨੂੰ ਜ਼ਮਾਨਤ ਮਿਲ ਗਈ ਅਤੇ ਉਸਨੂੰ ਰਿਹਾਅ ਕਰ ਦਿੱਤਾ ਗਿਆ। ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼,ਮਨੋਰੰਜਨ ਦੀ ਖਬਰ,ਵਿਦੇਸ਼ ਦੀ ਬ੍ਰੇਕਿੰਗ ਨਿਊਜ਼,ਪਾਕਿਸਤਾਨ ਦਾ ਹਰ ਅਪਡੇਟ,ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ