Clash in police station: ਜਲੰਧਰ ਦੇ ਪ੍ਰਤਾਪਪੁਰਾ ਥਾਣੇ ‘ਚ ਪੁਲਿਸ ਮੁਲਾਜ਼ਮਾਂ ਵਿਚਾਲੇ ਝੜਪ, ASI ਜ਼ਖਮੀ
ਥਾਣਾ ਪ੍ਰਤਾਪਪੁਰਾ 'ਚ ਪੁਲਿਸ ਵਾਲਿਆਂ ਵਿਚਾਲੇ ਹੋਇਆ ਝਗੜਾ ਏਨਾ ਵੱਧ ਗਿਆ ਕਿ ਏਐੱਸਆਈ ਅਮਰਜੀਤ ਸਿੰਘ ਜ਼ਖਮੀ ਹੋ ਗਿਆ,, ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਭਰਤੀ ਕਰਵਾਇਆ ਗਿਆ। ਜ਼ਖਮੀ ਏਐੱਸਆਈ ਨੇ ਇਲਜ਼ਾਮ ਲਗਾਇਆ ਕਿ ਹੋਮਗਾਰਡ ਦੇ ਜਵਾਨ ਨੇ ਉਨ੍ਹਾਂ 'ਤੇ ਪਿਛਿਓਂ ਹਮਲਾ ਕੀਤਾ।

ਜਲੰਧਰ। ਜਲੰਧਰ ਦੀ ਪ੍ਰਤਾਪਪੁਰਾ ਪੁਲਿਸ ਚੌਕੀ ‘ਚ ਪੁਲਿਸ ਮੁਲਾਜ਼ਮਾਂ ਵਿਚਾਲੇ ਝੜਪ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਥਾਣੇ ‘ਚ ਕਿਸੇ ਗੱਲ ਨੂੰ ਲੈ ਕੇ ਪੁਲਿਸ ਮੁਲਾਜ਼ਮਾਂ ਵਿਚਾਲੇ ਝਗੜਾ ਹੋ ਗਿਆ। ਉਕਤ ਪੁਲਿਸ ਮੁਲਾਜ਼ਮਾਂ ਵਿਚਾਲੇ ਝਗੜਾ ਇੰਨਾ ਵੱਧ ਗਿਆ ਕਿ ਹਾਦਸੇ ‘ਚ .ਐਸ.ਆਈ.ਅਮਰਜੀਤ ਸਿੰਘ ਜ਼ਖਮੀ ਹੋ ਗਿਆ ਅਤੇ ਇਲਾਜ ਲਈ ਸਿਵਲ ਹਸਪਤਾਲ ਪਹੁੰਚੇ। ਏ.ਐਸ.ਆਈ ਨੇ ਦੋਸ਼ ਲਗਾਇਆ ਕਿ ਉਹ ਦੇਰ ਰਾਤ ਖਾਣਾ ਖਾ ਰਿਹਾ ਸੀ।
ਇਸ ਦੌਰਾਨ ਥਾਣੇ ‘ਚ ਮੌਜੂਦ ਹੋਮਗਾਰਡ ਨਾਲ ਬਹਿਸ ਹੋ ਗਈ। ਜਿਸ ਤੋਂ ਬਾਅਦ ਹੋਮਗਾਰਡ ਨੇ ਉਸ ਦੇ ਸਿਰ ‘ਤੇ ਪਿੱਛਿਓਂ ਹਮਲਾ ਕਰ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਥਾਣਾ ਜਮਸ਼ੇਰ ਥਾਣੇ ਵਿੱਚ ਇਹ ਮਾਮਲਾ ਹੋਣ ਕਾਰਨ ਸਿਵਲ ਹਸਪਤਾਲ ਵਿੱਚ ਕੋਈ ਸ਼ਿਕਾਇਤ ਨਹੀਂ ਕੀਤੀ ਗਈ।