ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2025

Jalandhar By-Election 2023: ਆਖਿਰ ਕਿਉਂ ਕਾਂਗਰਸ ਦੇ ਹੱਥੋਂ ਗਿਆ ਜਲੰਧਰ? 5 ਕਾਰਨ

'ਆਪ' ਦੇ ਸੁਸ਼ੀਲ ਕੁਮਾਰ ਰਿੰਕੂ ਨੇ ਜਲੰਧਰ ਵਿਖੇ ਕਾਂਗਰਸ ਦਾ ਕਿਲ੍ਹਾ ਤੋੜ ਦਿੱਤਾ। ਇੱਥੇ ਕਾਂਗਰਸ ਪਿਛਲੇ ਚਾਰ ਦਹਾਕਿਆਂ ਤੋਂ ਜਿੱਤਦੀ ਆ ਰਹੀ ਸੀ। ਕਾਂਗਰਸ ਹਾਈਕਮਾਨ ਨੇ ਇੱਥੇ ਚੋਣ ਪ੍ਰਚਾਰ ਨਹੀਂ ਕੀਤਾ, ਜਿਹੜਾ ਉਸਦੀ ਹਾਰ ਦਾ ਸਭਤੋਂ ਵੱਡਾ ਕਾਰਨ ਮੰਨਿਆ ਜਾ ਰਿਹਾ ਹੈ।

Jalandhar By-Election 2023: ਆਖਿਰ ਕਿਉਂ ਕਾਂਗਰਸ ਦੇ ਹੱਥੋਂ ਗਿਆ ਜਲੰਧਰ? 5 ਕਾਰਨ
Follow Us
lalit-kumar
| Updated On: 13 May 2023 15:56 PM IST
ਜਲੰਧਰ। ਕਾਂਗਰਸ ਨੇ ਲਗਾਤਾਰ 14 ਵਾਰੀ ਜਲੰਧਰ (Jalandhar) ਦੀ ਲੋਕ ਸਭਾ ਸੀਟ ਤੇ ਆਪਣਾ ਜਾਦੂ ਬਰਕਰਾਰ ਰੱਖਿਆ ਪਰ ਹੁਣ ਜ਼ਿਮਨੀ ਚੋਣ ਵਿੱਚ ਆਪ ਤੋਂ ਕਾਂਗਰਸ ਦੀ ਉਮੀਦਵਾਰ ਕਰਮਜੀਤ ਕੌਰ ਚੌਧਰੀ ਬੁਰੀ ਤਰ੍ਹਾਂ ਹਾਰ ਗਏ ਹਨ। ਇੱਥੇ ਆਪ ਦੇ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਨੇ ਜਿੱਤ ਹਾਸਿਲਲ ਕੀਤੀ। ਕਾਂਗਰਸ ਦੀ ਹਾਰ ਦਾ ਸਭ ਤੋਂ ਵੱਡਾ ਕਾਰਨ ਉਸਦੀ ਹਾਈਕਮਾਨ ਨੇ ਜਲੰਧਰ ਵਿੱਚ ਪ੍ਰਚਾਰ ਬਿੱਲਕੁੱਲ ਨਹੀਂ ਕੀਤਾ।

1. ਪ੍ਰਚਾਰ ਪੱਖੋਂ ਕਮਜੋਰ ਰਹੀ ਕਾਂਗਰਸ

ਪ੍ਰਚਾਰ ਦੇ ਪੱਖੋਂ ਵੀ ਕਾਂਗਰਸ ਕਮਜੌਰ ਰਹੀ ਜਿਸ ਕਾਰਨ ਉਸਦੀ ਹਾਰ ਹੋਈ। ਹਾਈਕਮਾਨ ਦੇ ਕਿਸੇ ਵੀ ਆਗੂ ਨੇ ਜਲੰਧਰ ਵਿੱਚ ਇੱਕ ਵੀ ਰੈਲੀ ਨਹੀਂ ਕੀਤੀ। ਪਾਰਟੀ ਹਾਈਕਮਾਨ ਕਰਨਾਟਕ ਚੋਣਾਂ ਵਿੱਚ ਹੀ ਰੁੱਝੀ ਰਹੀ ਤੇ ਜਲੰਧਰ ਜ਼ਿਮਨੀ ਚੋਣ ਵੱਲ ਉਸਨੇ ਬਿੱਲਕੁੱਲ ਧਿਆਨ ਹੀ ਨਹੀਂ ਦਿੱਤਾ।

2. ਹਮਦਰਦੀ ਵੋਟ ਵੀ ਨਹੀਂ ਕਰ ਸਕੀ ਬੇੜਾ ਪਾਰ

ਜਲੰਧਰ ਤੋਂ ਕਾਂਗਰਸ ਦੇ ਸਾਂਸਦ ਚੌਧਰੀ ਸੰਤੋਖ ਸਿੰਘ ਦੇ ਦੇਹਾਂਤ ਤੋਂ ਬਾਅਦ ਪਾਰਟੀ ਹਾਈਕਮਾਨ ਨੇ ਉਨ੍ਹਾਂ ਦੀ ਧਰਮ ਪਤਨੀ ਨੂੰ ਟਿਕਟ ਦੇ ਕੇ ਲੋਕਾਂ ਤੋਂ ਹਮਦਰਦੀ ਵੋਟ ਲੈਣ ਦੀ ਕੋਸ਼ਿਸ਼ ਕੀਤੀ ਪਰ ਕਾਂਗਰਸ ਦੀ ਇਹ ਕੋਸ਼ਿਸ਼ ਵੀ ਕਾਮਯਾਬ ਨਹੀਂ ਹੋ ਸਕੀ।

3. ਨਵਾਂ ਚੇਹਰਾ ਉਤਾਰਨ ਨਾਲ ਹੋਇਆ ਨੁਕਸਾਨ

ਕਾਂਗ਼ਰਸ ਪਾਰਟੀ ਨੇ ਜਲੰਧਰ ਵਿੱਚ ਜ਼ਿਮਨੀ ਚੋਣ ਵਿੱਚ ਨਵੇਂ ਉਮੀਦਵਾਰ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਜਿਸ ਕਾਰਨ ਵੀ ਕਾਂਗਰਸ ਪਾਰਟੀ ਨੂੰ ਵੱਡਾ ਨੁਕਸਾਨ ਹੋਇਆ ਹੈ। ਕਰਮਜੀਤ ਕੌਰ ਨੂੰ ਸਿਆਸਤ ਦਾ ਕੋਈ ਅਨੁਭਵ ਨਹੀਂ ਹੈ ਇਹ ਵੀ ਕਾਂਗਰਸ ਤੇ ਭਾਰੀ ਪਿਆ। ਲੋਕਾਂ ਨੇ ਨਵਾਂ ਚਿਹਰਾ ਹੋਣ ਦੇ ਕਾਰਨ ਕਰਮਜੀਤ ਕੌਰ ਅਤੇ ਕਾਂਗਰਸ ਨੂੰ ਵੋਟ ਨਹੀਂ ਪਾਈ।

4. ਦਲਿਤ ਵੋਟਾਂ ਘੱਟ ਪਈਆਂ ‘ਤੇ ਮੁੱਦਿਆਂ ਦੀ ਘਾਟ

ਕਿਹਾ ਜਾਂਦਾ ਹੈ ਕਿ ਜਲੰਧਰ ਦੇ ਦਲਿਤ ਸਮਾਜ ਵਿੱਚ ਕਾਂਗਰਸ ਦਾ ਕਾਫੀ ਪ੍ਰਭਾਵ ਮੰਨਿਆ ਜਾਂਦਾ ਹੈ ਜਿਸ ਕਾਰਨ 1952 ਤੋਂ ਲੈ ਕੇ 2022 ਤੱਕ ਕਾਂਗਰਸ ਨੇ ਜਲੰਧਰ ਵਿੱਚ 14 ਵਾਰ ਜਿੱਤ ਹਾਸਿਲ ਕੀਤੀ। ਪਰ 2023 ਵਿੱਚ ਕਾਂਗਰਸ ਦੀ ਸਥਿਤੀ ਇੱਥੇ ਬਦਲ ਗਈ। ਚੌਧਰੀ ਸੰਤੋਖ ਸਿੰਘ ਦੇ ਦੇਹਾਂਤ ਦੇ ਕਾਰਨ ਵੀ ਕਾਂਗਰਸ ਨੂੰ ਵੱਡਾ ਨੁਕਸਾਨ ਹੋਇਆ ਹੈ ਉਨ੍ਹਾਂ ਦਾ ਦਲਿਤ ਸਮਾਜ ਵਿੱਚ ਕਾਫੀ ਪ੍ਰਭਾਵ ਮੰਨਿਆਂ ਜਾਂਦਾ ਸੀ। ਜਾਣਕਾਰਾਂ ਦਾ ਮੰਨਣਾ ਹੈ ਕਿ ਸੁਸ਼ੀਲ ਕੁਮਾਰ ਰਿੰਕੂ ਜਿਮਨੀ ਚੋਣਾਂ ਤੋਂ ਪਹਿਲਾਂ ਕਾਂਗਰਸ ਨੂੰ ਛੱਡਕੇ ਆਪ ਵਿੱਚ ਚਲੇ ਗਏ।

ਰਿੰਕੂ ਦਾ ਦਲਿਤ ਸਮਾਜ ‘ਚ ਵੱਡਾ ਪ੍ਰਭਾਵ

ਰਿੰਕੂ ਦਾ ਦਲਿਤ ਸਮਾਜ ਵਿੱਚ ਪ੍ਰਭਾਵ ਮੰਨਿਆ ਜਾਂਦਾ ਹੈ, ਜਿਸ ਕਾਰਨ ਆਪ ਵਿੱਚ ਸ਼ਾਮਿਲ ਹੋਣ ਕਾਰਨ ਸੁਸ਼ੀਲ ਕੁਮਾਰ ਰਿੰਕੂ ਕਾਫੀ ਹੱਦਤੱਕ ਦਲਿਤ ਵੋਟ ਲੈ ਕੇ ਗਏ। ਹੁਣ ਤੱਕ ਦਲਿਤ ਵੋਟਾਂ ਦੇ ਸਹਾਰੇ ਜਿੱਤਣ ਵਾਲੀ ਕਾਂਗਰਸ ਪਾਰਟੀ ਇੱਥੇ ਹਾਰ ਗਈ। ਇਸ ਤੋਂ ਇਲਾਵਾ ਚੋਣ ਪ੍ਰਚਾਰ ਦੌਰਾਨ ਪੰਜਾਬ ਕਾਂਗਰਸ ਲੋਕਾਂ ਸਾਹਮਣੇ ਕੋਈ ਖਾਸ ਮੁੱਦਾ ਵੀ ਪੇਸ਼ ਨਹੀਅ ਕਰ ਪਾਈ। ਚੋਣ ਪ੍ਰਚਾਰ ਦੌਰਾਨ ਕਾਂਗਰਸੀ ਆਗੂਆਂ ਨੇ ਸਿਰਫ ਪੰਜਾਬ ਸਰਕਾਰ ਦੀ ਨਿੰਦਾ ਹੀ ਕੀਤੀ ਜਿਸਨੂੰ ਲੋਕਾਂ ਨੇ ਪ੍ਰਵਾਨ ਨਹੀਂ ਕੀਤਾ।

5. ਕਾਂਗਰਸ ਕੋਲ ਸੀ ਮੁੱਦਿਆਂ ਦੀ ਘਾਟ

ਜੰਲਧਰ ਜ਼ਿਮਨੀ ਚੋਣ ਚ ਕਾਂਗਰਸ ਦੀ ਹਾਰ ਦੀ ਇੱਕ ਵੱਡੀ ਵਜ੍ਹਾ ਠੋਸ ਮੁੱਦਿਆਂ ਦੀ ਘਾਟ ਵੀ ਰਹੀ। ਜਦਕਿ, ਦੂਜੇ ਪਾਸੇ ਆਪ ਨੇ ਜਲੰਧਰ ਜਿਮਨੀ ਚੋਣ ਵਿੱਚ ਜਿੱਤ ਲਈ ਪੂਰੀ ਤਾਕਤ ਲਗਾ ਦਿੱਤੀ। ਪਾਰਟੀ ਵੱਲੋਂ ਇੱਥੇ ਪੁਰੀ ਤਾਕਤ ਲਗਾ ਕੇ ਚੋਣ ਪ੍ਰਚਾਰ ਕੀਤਾ ਗਿਆ। ਤੇ ਹੁਣ ਤੱਕ ਪੰਜਾਬ ਸਰਕਾਰ ਨੇ ਜਿਹੜੇ ਲੋਕ ਭਲਾਈ ਦੇ ਉਹ ਜਨਤਾ ਸਮਾਹਣੇ ਰੱਖੇ। ਬਿਜਲੀ ਦਾ ਬਿੱਲ ਜੀਰੋ ਤੇ ਮਹੁੱਲਾ ਕਲੀਨਿਕਾਂ ਵਰਗੇ ਕੰਮਾਂ ਦੇ ਕਾਰਨ ਲੋਕਾਂ ਨੇ ਆਪ ਨੂੰ ਵੋਟ ਪਾਈ। ਉਸਤੋਂ ਇਲਾਵਾ ਆਪ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਚੋਣ ਪ੍ਰਚਾਰ ਦੌਰਾਨ ਸਾਫ ਕਿਹਾ ਕਿ ਇੱਕ ਮੌਕਾ ਦਿਓ ਤੇ ਜੇ ਅਸੀਂ ਕੰਮ ਨਹੀਂ ਕਰ ਪਾਏ ਤਾਂ ਮੁੜ ਸਾਨੂੰ ਵੋਟ ਨਾ ਪਾਇਓ। ਤੇ ਪੀਸੀ ਕਰਦਿਆਂ ਆਪ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਵੀ ਕਿਹਾ ਕਿ ਹੁਣ ਲੋਕ ਵਿਕਾਸ ਨੂੰ ਵੋਟ ਪਾਉਂਦੇ ਹਨ। ਪਰਿਵਾਰਵਾਦ ਤੇ ਵਰਗੇ ਮੁੱਦੇ ਹੁਣ ਲੋਕਾਂ ਨੂੰ ਗੁੰਮਰਾਹ ਨਹੀ ਕਰ ਸਕਦੇ। ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ

Punjab Secretariat : ਪੰਜਾਬ ਸਕੱਤਰੇਤ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਚਲਾਈ ਗਈ ਭਾਲ ਮੁਹਿੰਮ
Punjab Secretariat : ਪੰਜਾਬ ਸਕੱਤਰੇਤ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਚਲਾਈ ਗਈ ਭਾਲ ਮੁਹਿੰਮ...
ਐਕਟਿੰਗ, ਸਿਗਿੰਗ, ਬਾਡੀ ਬਿਲਡਿੰਗ ਤੇ ਰੈਸਲਿੰਗ, ਮਲਟੀ ਟੈਲੇਂਟੇਡ ਅੰਮ੍ਰਿਤਸਰ ਦੇ ਗੱਭਰੂ ਰੋਨੀ ਸਿੰਘ ਵਿਦੇਸ਼ਾਂ 'ਚ ਵੀ ਪਾ ਰਿਹਾ ਧਮਾਲਾਂ
ਐਕਟਿੰਗ, ਸਿਗਿੰਗ, ਬਾਡੀ ਬਿਲਡਿੰਗ ਤੇ ਰੈਸਲਿੰਗ, ਮਲਟੀ ਟੈਲੇਂਟੇਡ ਅੰਮ੍ਰਿਤਸਰ ਦੇ ਗੱਭਰੂ ਰੋਨੀ ਸਿੰਘ ਵਿਦੇਸ਼ਾਂ 'ਚ ਵੀ ਪਾ ਰਿਹਾ ਧਮਾਲਾਂ...
Ajit Pawar Plane Crash: ਬਾਰਾਮਤੀ ਜਹਾਜ਼ ਹਾਦਸੇ 'ਚ ਅਜਿਤ ਪਵਾਰ ਦੀ ਮੌਤ 'ਤੇ ਚਸ਼ਮਦੀਦਾਂ ਦਾ ਅੱਖੀਂ ਦੇਖਿਆ ਹਾਲ
Ajit Pawar Plane Crash: ਬਾਰਾਮਤੀ ਜਹਾਜ਼ ਹਾਦਸੇ 'ਚ ਅਜਿਤ ਪਵਾਰ ਦੀ ਮੌਤ 'ਤੇ ਚਸ਼ਮਦੀਦਾਂ ਦਾ ਅੱਖੀਂ ਦੇਖਿਆ ਹਾਲ...
ਜਹਾਜ ਹਾਦਸੇ 'ਚ ਅਜਿਤ ਪਵਾਰ ਦਾ ਦੇਹਾਂਤ, ਪੀਐਮ ਮੋਦੀ ਨੇ ਸੀਐਮ ਫੜਨਵੀਸ ਤੋਂ ਲਈ ਜਾਣਕਾਰੀ
ਜਹਾਜ ਹਾਦਸੇ 'ਚ ਅਜਿਤ ਪਵਾਰ ਦਾ ਦੇਹਾਂਤ, ਪੀਐਮ ਮੋਦੀ ਨੇ ਸੀਐਮ ਫੜਨਵੀਸ ਤੋਂ ਲਈ ਜਾਣਕਾਰੀ...
SYL ਦੇ ਮੁੱਦੇ 'ਤੇ ਹੋਈ ਬੈਠਕ ਦਾ ਕੀ ਨਿਕਲਿਆ ਨਤੀਜਾ? ਜਾਣੋ...
SYL ਦੇ ਮੁੱਦੇ 'ਤੇ ਹੋਈ ਬੈਠਕ ਦਾ ਕੀ ਨਿਕਲਿਆ ਨਤੀਜਾ? ਜਾਣੋ......
India-EU Deal ਨਾਲ ਭਾਰਤੀ ਅਰਥਵਿਵਸਥਾ ਨੂੰ ਹੋਣਗੇ ਇਹ ਫਾਇਦੇ
India-EU Deal ਨਾਲ ਭਾਰਤੀ ਅਰਥਵਿਵਸਥਾ ਨੂੰ ਹੋਣਗੇ ਇਹ ਫਾਇਦੇ...
Weather Update: ਉੱਤਰੀ ਭਾਰਤ ਵਿੱਚ ਮੌਸਮ ਦਾ ਮਿਜਾਜ਼... ਬਰਫ਼ਬਾਰੀ, ਮੀਂਹ, ਅਤੇ ਕੜਾਕੇ ਦੀ ਠੰਢ
Weather Update: ਉੱਤਰੀ ਭਾਰਤ ਵਿੱਚ ਮੌਸਮ ਦਾ ਮਿਜਾਜ਼... ਬਰਫ਼ਬਾਰੀ, ਮੀਂਹ, ਅਤੇ ਕੜਾਕੇ ਦੀ ਠੰਢ...
CM ਮਾਨ ਨੇ ਹੁਸ਼ਿਆਰਪੁਰ 'ਚ ਲਹਿਰਾਇਆ ਤਿਰੰਗਾ, ਜਾਣੋ ਕੀ ਬੋਲੇ?
CM ਮਾਨ ਨੇ ਹੁਸ਼ਿਆਰਪੁਰ 'ਚ ਲਹਿਰਾਇਆ ਤਿਰੰਗਾ, ਜਾਣੋ ਕੀ ਬੋਲੇ?...
Digital Payment India: UPI ਬਣਿਆ ਦੁਨੀਆ ਦਾ ਸਭ ਤੋਂ ਤੇਜ਼ ਭੁਗਤਾਨ ਪ੍ਰਣਾਲੀ ਸਿਸਟਮ
Digital Payment India: UPI ਬਣਿਆ ਦੁਨੀਆ ਦਾ ਸਭ ਤੋਂ ਤੇਜ਼ ਭੁਗਤਾਨ ਪ੍ਰਣਾਲੀ ਸਿਸਟਮ...