ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2025

Parineeti Raghav Engagement: ਜਲੰਧਰ ਜਿੱਤਣ ਤੋਂ ਬਾਅਦ ਰਾਘਵ-ਪਰਿਣੀਤੀ ਦੀ ਮੰਗਣੀ ‘ਚ ਖੁਸ਼ੀ ਵੰਡਣ ਪਹੰਚ ਰਹੇ CM Maan ਅਤੇ Kejriwal

Priyanka And Parineeti Raghav Engagement: ਜਲੰਧਰ ਲੋਕ ਸਭਾ ਸੀਟ ਨੂੰ ਵੱਡੇ ਅੰਤਰ ਨਾਲ ਜਿੱਤਣ ਦੀ ਖੁਸ਼ੀ ਨੂੰ ਦੁਗਣਾ ਕਰਨ ਲਈ ਸੀਐਮ ਭਗਵੰਤ ਮਾਨ, ਅਰਵਿੰਦ ਕੇਜਰੀਵਾਲ ਅਤੇ ਹੋਰ ਆਪ ਆਗੂ ਪਰਿਣੀਤੀ ਚੋਪੜਾ ਦੀ ਮੰਗਣੀ ਦੇ ਪ੍ਰੋਗਰਾਮ ਚ ਪਹੁੰਚ ਰਹੇ ਹਨ। ਉੱਧਰ, ਅਦਾਕਾਰਾ ਪ੍ਰਿਯੰਕਾ ਚੋਪੜਾ ਵੀ ਆਪਣੀ ਚਚੇਰੀ ਭੈਣ ਦੀ ਖੁਸ਼ੀ ਚ ਸ਼ਾਮਲ ਹੋਣ ਲਈ ਅਮਰੀਕਾ ਤੋਂ ਦਿੱਲੀ ਪਹੁੰਚ ਚੁੱਕੀ ਹੈ।

Parineeti Raghav Engagement: ਜਲੰਧਰ ਜਿੱਤਣ ਤੋਂ ਬਾਅਦ ਰਾਘਵ-ਪਰਿਣੀਤੀ ਦੀ ਮੰਗਣੀ 'ਚ ਖੁਸ਼ੀ ਵੰਡਣ ਪਹੰਚ ਰਹੇ CM Maan ਅਤੇ  Kejriwal
Follow Us
tv9-punjabi
| Updated On: 13 May 2023 17:21 PM IST
Priyanka Chopra Arrives Delhi: ਫਿਲਮ ਅਦਾਕਾਰਾ ਪਰਿਣੀਤੀ ਚੋਪੜਾ (Pariniti Chopra) ਅਤੇ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਰਾਘਵ ਚੱਢਾ (Raghav Chadha) ਅੱਜ ਦਿੱਲੀ ਵਿੱਚ ਮੰਗਣੀ ਕਰਨ ਜਾ ਰਹੇ ਹਨ। ਇਸ ਦੇ ਲਈ ਦਿੱਲੀ ‘ਚ ਤਿਆਰੀਆਂ ਜ਼ੋਰਾਂ ‘ਤੇ ਹਨ। ਮੰਗਣੀ ਦਿੱਲੀ ਦੇ ਕਨਾਟ ਪਲੇਸ ਨੇੜੇ ਕਪੂਰਥਲਾ ਹਾਊਸ ‘ਚ ਹੋਣੀ ਹੈ। ਪਰਿਣੀਤੀ ਚੋਪੜਾ ਦੀ ਚਚੇਰੀ ਭੈਣ ਪ੍ਰਿਅੰਕਾ ਚੋਪੜਾ ਮੰਗਣੀ ‘ਚ ਸ਼ਾਮਲ ਹੋਣ ਲਈ ਲੰਡਨ ਤੋਂ ਦਿੱਲੀ ਪਹੁੰਚ ਗਈ ਹੈ। ਪ੍ਰਿਯੰਕਾ ਚੋਪੜਾ ਸ਼ਨੀਵਾਰ ਸਵੇਰੇ ਦਿੱਲੀ ਏਅਰਪੋਰਟ ‘ਤੇ ਮੀਡੀਆ ਦੇ ਕੈਮਰਿਆਂ ‘ਚ ਕੈਦ ਹੋ ਗਈ। ਇਸ ਦੌਰਾਨ ਉਹ ਇਕੱਲੀ ਨਜ਼ਰ ਆਈ। ਯਾਨੀ ਪ੍ਰਿਯੰਕਾ ਦੇ ਪਤੀ ਨਿਕ ਜੋਨਸ ਅਤੇ ਉਨ੍ਹਾਂ ਦੀ ਬੇਟੀ ਮਾਲਤੀ ਮੈਰੀ ਚੋਪੜਾ ਜੋਨਸ ਪਰਿਣੀਤੀ ਅਤੇ ਰਾਘਵ ਦੀ ਮੰਗਣੀ ‘ਚ ਸ਼ਾਮਲ ਨਹੀਂ ਹੋਣਗੇ। ਇਸ ਤੋਂ ਪਹਿਲਾਂ ਕੁਝ ਰਿਪੋਰਟਾਂ ਵਿੱਚ ਵੀ ਇਸ ਗੱਲ ਦੀ ਪੁਸ਼ਟੀ ਵੀ ਹੋਈ ਸੀ।

ਮੰਗਣੀ ਚ ਪਰਿਣੀਤੀ ਅਤੇ ਰਾਘਵ ਕੀ ਪਹਿਨਣਗੇ?

ਪਰਿਣੀਤੀ ਚੋਪੜਾ ਅਤੇ ਰਾਘਵ ਚੱਢਾ ਲਈ ਅੱਜ ਦਾ ਦਿਨ ਬਹੁਤ ਖਾਸ ਹੈ। ਅਜਿਹੇ ‘ਚ ਉਨ੍ਹਾਂ ਨੇ ਇਸ ਖਾਸ ਮੌਕੇ ਲਈ ਇਕ ਖਾਸ ਪਹਿਰਾਵਾ ਵੀ ਚੁਣਿਆ ਹੈ। ਕਈ ਬਾਲੀਵੁੱਡ ਅਭਿਨੇਤਰੀਆਂ ਦੀ ਤਰ੍ਹਾਂ, ਪਰਿਣੀਤੀ ਚੋਪੜਾ ਆਪਣੀ ਮੰਗਣੀ ‘ਤੇ ਮਨੀਸ਼ ਮਲਹੋਤਰਾ ਦੁਆਰਾ ਡਿਜ਼ਾਈਨ ਕੀਤਾ ਗਿਆ ਆਉਟਫਿਟ ਪਹਿਨੇਗੀ। ਕੁੜਮਾਈ ਲਈ, ਪਰਿਣੀਤੀ ਗੁਲਾਬੀ ਲਹਿੰਗਾ ਪਹਿਨੇਗੀ ਅਤੇ ਰਾਘਵ ਚੱਢਾ ਆਪਣੀ ਉਨ੍ਹਾਂ ਦੀ ਡਰੈਸ ਨਾਲ ਮੇਲ ਖਾਂਦਾ ਕੁੜਤਾ ਅਤੇ ਅਚਕਨ ਪਹਿਣਨਗੇ।

ਬਾਲੀਵੁੱਡ ਦੀਆਂ ਇਹ ਮਸ਼ਹੂਰ ਹਸਤੀਆਂ ਹੋਣਗੀਆਂ ਸ਼ਾਮਲ

ਪਰਿਣੀਤੀ ਚੋਪੜਾ ਦੀ ਮੰਗਣੀ ‘ਚ ਕਰੀਬ 150 ਲੋਕ ਸ਼ਾਮਲ ਹੋਣਗੇ। ਫੁੱਲ ਬਾਲੀਵੁੱਡ ਅਤੇ ਪੰਜਾਬੀ ਸਟਾਈਲ ‘ਚ ਮੰਗਣੀ ਹੋਵੇਗੀ। ਰਿੰਗ ਸੈਰੇਮਨੀ ‘ਚ ਬਾਲੀਵੁੱਡ ਦੇ ਕਈ ਸਿਤਾਰੇ ਸ਼ਿਰਕਤ ਕਰਨਗੇ। ਫੈਸ਼ਨ ਡਿਜ਼ਾਈਨਰ ਮਨੀਸ਼ ਮਲਹੋਤਰਾ ਪਰਿਣੀਤੀ-ਰਾਘਵ ਦੀ ਮੰਗਣੀ ‘ਚ ਸ਼ਿਰਕਤ ਕਰਨਗੇ। ਇਸ ਦੇ ਨਾਲ ਹੀ ਪਰਿਣੀਤੀ ਦੇ ਦੋਸਤ ਨਿਰਦੇਸ਼ਕ ਕਰਨ ਜੌਹਰ ਵੀ ਮੰਗਣੀ ‘ਚ ਸ਼ਾਮਲ ਹੋ ਸਕਦੇ ਹਨ। ਉੱਥੇ ਹੀ ਪਰਿਣੀਤੀ ਦੀ ਸਭ ਤੋਂ ਚੰਗੀ ਦੋਸਤ ਅਤੇ ਟੈਨਿਸ ਖਿਡਾਰਣ ਸਾਨੀਆ ਮਿਰਜ਼ਾ ਵੀ ਮੰਗਣੀ ‘ਚ ਸ਼ਾਮਲ ਹੋਣਗੇ।

ਨੇਤਾਵਾਂ ਦੀ ਲਿਸਟ ‘ਚ ਸ਼ਾਮਲ ਹੋਏ ਇਹ ਲੋਕ

ਰਾਘਵ ਚੱਢਾ ਵੱਲੋਂ ਵੀ ਇੱਕ ਵਿਸ਼ੇਸ਼ ਲਿਸਟ ਤਿਆਰ ਕੀਤੀ ਗਈ ਹੈ। ਵੀਆਈਪੀ ਮਹਿਮਾਨਾਂ ਦੀ ਸੂਚੀ ਵਿੱਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਸ਼ਾਮਲ ਹੋਣਗੇ। ਕੁੜਮਾਈ ਦਾ ਪ੍ਰੋਗਰਾਮ ਇੱਕ ਨਿੱਜੀ ਸਮਾਰੋਹ ਵਜੋਂ ਰੱਖਿਆ ਗਿਆ ਹੈ, ਜਿਸ ਵਿੱਚ ਸਿਰਫ਼ ਪਰਿਵਾਰਕ ਮੈਂਬਰ ਅਤੇ ਰਿਸ਼ਤੇਦਾਰ ਹੀ ਸ਼ਾਮਲ ਹੋਣਗੇ। ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ

Punjab Secretariat : ਪੰਜਾਬ ਸਕੱਤਰੇਤ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਚਲਾਈ ਗਈ ਭਾਲ ਮੁਹਿੰਮ
Punjab Secretariat : ਪੰਜਾਬ ਸਕੱਤਰੇਤ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਚਲਾਈ ਗਈ ਭਾਲ ਮੁਹਿੰਮ...
ਐਕਟਿੰਗ, ਸਿਗਿੰਗ, ਬਾਡੀ ਬਿਲਡਿੰਗ ਤੇ ਰੈਸਲਿੰਗ, ਮਲਟੀ ਟੈਲੇਂਟੇਡ ਅੰਮ੍ਰਿਤਸਰ ਦੇ ਗੱਭਰੂ ਰੋਨੀ ਸਿੰਘ ਵਿਦੇਸ਼ਾਂ 'ਚ ਵੀ ਪਾ ਰਿਹਾ ਧਮਾਲਾਂ
ਐਕਟਿੰਗ, ਸਿਗਿੰਗ, ਬਾਡੀ ਬਿਲਡਿੰਗ ਤੇ ਰੈਸਲਿੰਗ, ਮਲਟੀ ਟੈਲੇਂਟੇਡ ਅੰਮ੍ਰਿਤਸਰ ਦੇ ਗੱਭਰੂ ਰੋਨੀ ਸਿੰਘ ਵਿਦੇਸ਼ਾਂ 'ਚ ਵੀ ਪਾ ਰਿਹਾ ਧਮਾਲਾਂ...
Ajit Pawar Plane Crash: ਬਾਰਾਮਤੀ ਜਹਾਜ਼ ਹਾਦਸੇ 'ਚ ਅਜਿਤ ਪਵਾਰ ਦੀ ਮੌਤ 'ਤੇ ਚਸ਼ਮਦੀਦਾਂ ਦਾ ਅੱਖੀਂ ਦੇਖਿਆ ਹਾਲ
Ajit Pawar Plane Crash: ਬਾਰਾਮਤੀ ਜਹਾਜ਼ ਹਾਦਸੇ 'ਚ ਅਜਿਤ ਪਵਾਰ ਦੀ ਮੌਤ 'ਤੇ ਚਸ਼ਮਦੀਦਾਂ ਦਾ ਅੱਖੀਂ ਦੇਖਿਆ ਹਾਲ...
ਜਹਾਜ ਹਾਦਸੇ 'ਚ ਅਜਿਤ ਪਵਾਰ ਦਾ ਦੇਹਾਂਤ, ਪੀਐਮ ਮੋਦੀ ਨੇ ਸੀਐਮ ਫੜਨਵੀਸ ਤੋਂ ਲਈ ਜਾਣਕਾਰੀ
ਜਹਾਜ ਹਾਦਸੇ 'ਚ ਅਜਿਤ ਪਵਾਰ ਦਾ ਦੇਹਾਂਤ, ਪੀਐਮ ਮੋਦੀ ਨੇ ਸੀਐਮ ਫੜਨਵੀਸ ਤੋਂ ਲਈ ਜਾਣਕਾਰੀ...
SYL ਦੇ ਮੁੱਦੇ 'ਤੇ ਹੋਈ ਬੈਠਕ ਦਾ ਕੀ ਨਿਕਲਿਆ ਨਤੀਜਾ? ਜਾਣੋ...
SYL ਦੇ ਮੁੱਦੇ 'ਤੇ ਹੋਈ ਬੈਠਕ ਦਾ ਕੀ ਨਿਕਲਿਆ ਨਤੀਜਾ? ਜਾਣੋ......
India-EU Deal ਨਾਲ ਭਾਰਤੀ ਅਰਥਵਿਵਸਥਾ ਨੂੰ ਹੋਣਗੇ ਇਹ ਫਾਇਦੇ
India-EU Deal ਨਾਲ ਭਾਰਤੀ ਅਰਥਵਿਵਸਥਾ ਨੂੰ ਹੋਣਗੇ ਇਹ ਫਾਇਦੇ...
Weather Update: ਉੱਤਰੀ ਭਾਰਤ ਵਿੱਚ ਮੌਸਮ ਦਾ ਮਿਜਾਜ਼... ਬਰਫ਼ਬਾਰੀ, ਮੀਂਹ, ਅਤੇ ਕੜਾਕੇ ਦੀ ਠੰਢ
Weather Update: ਉੱਤਰੀ ਭਾਰਤ ਵਿੱਚ ਮੌਸਮ ਦਾ ਮਿਜਾਜ਼... ਬਰਫ਼ਬਾਰੀ, ਮੀਂਹ, ਅਤੇ ਕੜਾਕੇ ਦੀ ਠੰਢ...
CM ਮਾਨ ਨੇ ਹੁਸ਼ਿਆਰਪੁਰ 'ਚ ਲਹਿਰਾਇਆ ਤਿਰੰਗਾ, ਜਾਣੋ ਕੀ ਬੋਲੇ?
CM ਮਾਨ ਨੇ ਹੁਸ਼ਿਆਰਪੁਰ 'ਚ ਲਹਿਰਾਇਆ ਤਿਰੰਗਾ, ਜਾਣੋ ਕੀ ਬੋਲੇ?...
Digital Payment India: UPI ਬਣਿਆ ਦੁਨੀਆ ਦਾ ਸਭ ਤੋਂ ਤੇਜ਼ ਭੁਗਤਾਨ ਪ੍ਰਣਾਲੀ ਸਿਸਟਮ
Digital Payment India: UPI ਬਣਿਆ ਦੁਨੀਆ ਦਾ ਸਭ ਤੋਂ ਤੇਜ਼ ਭੁਗਤਾਨ ਪ੍ਰਣਾਲੀ ਸਿਸਟਮ...