Parineeti Raghav: IPL ਮੈਚ ‘ਚ ਲੱਗੇ ‘ਪਰਿਣੀਤੀ ਭਾਬੀ ਜ਼ਿੰਦਾਬਾਦ’ ਦੇ ਨਾਅਰੇ, ਰਾਘਵ ਚੱਢਾ ਨਾਲ ਮੈਚ ਦੇਖਣ ਪਹੁੰਚੀ ਪਰਿਣੀਤੀ ਚੋਪੜਾ
Parineeti Raghav: ਬੀਤੇ ਦਿਨੀਂ ਪਰਿਣੀਤੀ ਚੋਪੜਾ ਅਤੇ ਰਾਘਵ ਚੱਢਾ ਨੂੰ ਇਕੱਠੇ ਦੇਖ ਕੇ ਮੋਹਾਲੀ ਦੇ ਸਟੇਡੀਅਮ 'ਚ 'ਭਾਬੀ ਜੀ ਜ਼ਿੰਦਾਬਾਦ' ਦੇ ਨਾਅਰੇ ਲੱਗੇ ਸਨ। ਪਰਿਣੀਤੀ ਰਾਘਵ ਅਤੇ ਆਪਣੀ ਮਾਂ ਨਾਲ ਆਈਪੀਐਲ ਮੈਚ ਦੇਖਣ ਪਹੁੰਚੀ ਸੀ। ਖਬਰ ਹੈ ਕਿ ਦੋਵੇਂ ਜਲਦ ਹੀ ਵਿਆਹ ਕਰਨ ਜਾ ਰਹੇ ਹਨ।
Parineeti Chopra Raghav Chadha: ਅਦਾਕਾਰਾ ਪਰਿਣੀਤੀ ਚੋਪੜਾ (Parineeti Chopra) ਅਤੇ ਰਾਘਵ ਚੱਢਾ ਦਾ ਇੱਖ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਪਰਿਣੀਤੀ ਅਤੇ ਰਾਘਵ ਕੱਲ੍ਹ ਮੁੰਬਈ ਇੰਡੀਅਨਜ਼ ਅਤੇ ਪੰਜਾਬ ਕਿੰਗਜ਼ ਇਲੈਵਨ ਵਿਚਾਲੇ ਆਈਪੀਐਲ ਮੈਚ ਦੇਖਣ ਪਹੁੰਚੇ ਸਨ। ਦੋਵਾਂ ਨੂੰ ਇਕੱਠੇ ਦੇਖ ਕੇ ਮੋਹਾਲੀ ਸਟੇਡੀਅਮ ‘ਚ ਪਰਿਣੀਤੀ ਭਾਬੀ ਜ਼ਿੰਦਾਬਾਦ ਦੇ ਨਾਅਰੇ ਲੱਗੇ। ਵੀਡੀਓ ‘ਚ ਪਰਿਣੀਤੀ ਪ੍ਰਸ਼ੰਸਕਾਂ ਨੂੰ ਆਪਣਾ ਹੱਥ ਦਿਖਾਉਂਦੀ ਨਜ਼ਰ ਆ ਰਹੀ ਹੈ।
ਪ੍ਰਸ਼ੰਸਕਾਂ ਦੇ ਨਾਅਰੇ ਸੁਣ ਕੇ ਪਰਿਣੀਤੀ ਨੇ ਸਿਰ ਫੜ ਲਿਆ। ਪਰਿਣੀਤੀ ਅਤੇ ਰਾਘਵ ਦੀਆਂ ਵੀਡੀਓਜ਼ ਅਤੇ ਕਈ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ। ਪਰਿਣੀਤੀ ਦੇ ਨਾਲ ਰਾਘਵ ਚੱਢਾ ਦੀ ਮਾਂ ਵੀ ਮੈਚ ਦੇਖਣ ਪਹੁੰਚੀ ਸੀ। ਖਬਰ ਹੈ ਕਿ ਪਰਿਣੀਤੀ ਅਤੇ ਰਾਘਵ ਜਲਦ ਹੀ ਵਿਆਹ ਕਰਨ ਜਾ ਰਹੇ ਹਨ।


