Jalandhar News: ਜਲੰਧਰ ਪਹੁੰਚੀ CM ਮਾਨ ਦੀ ਪਤਨੀ, ਕਥਾਵਾਚਕ ਜਯਾ ਕਿਸ਼ੋਰੀ ਨਾਲ ਕੀਤੀ ਮੁਲਾਕਾਤ
ਸੀਐੱਮ ਪੰਜਾਬ ਭਗਵੰਤ ਮਾਨ ਦੀ ਪਤਨੀ ਡਾ.ਗੁਰਪ੍ਰੀਤ ਕੌਰ ਵਿਆਹ ਤੋਂ ਬਾਅਦ ਕਾਫ਼ੀ ਐਕਟੀਵ ਨਜ਼ਰ ਆਉਂਦੀ ਹੈ। ਗੁਰਪ੍ਰੀਤ ਕੌਰ ਜਲੰਧਰ ਪਹੁੰਚੀ ਜਿੱਥੇ ਕਥਾਵਾਚਕ ਜਯਾ ਕਿਸ਼ੋਰੀ ਨੇ ਭਾਗਵਤ ਕਥਾ ਦਾ ਸ਼ੁਰੂ ਕੀਤੀ ਹੈ। ਉਨ੍ਹਾਂ ਨੇ ਭਾਗਵਤ ਕਥਾ ਵਿੱਚ ਹਾਜ਼ਰੀ ਭਰੀ ਅਤੇ ਸੰਗਤਾਂ ਨਾਲ ਵੀ ਮੁਲਾਕਾਤ ਕੀਤੀ।

ਜਲੰਧਰ ਪਹੁੰਚੀ CM ਮਾਨ ਦੀ ਪਤਨੀ, ਕਥਾਵਾਚਕ ਜਯਾ ਕਿਸ਼ੋਰੀ ਨਾਲ ਕੀਤੀ ਮੁਲਾਕਾਤ | CM Mann’s Doctor Gurpreet Kaur Reached Jalandhar and met with Jaya Kishori
ਪੰਜਾਬ ਦੇ ਮੁੱਖਮੰਤਰੀ ਭਗਵੰਤ ਮਾਨ ਦੀ ਪਤਨੀ ਡਾਕਟਰ ਗੁਰਪ੍ਰੀਤ ਕੌਰ ਦੇਰ ਸ਼ਾਮ ਜਲੰਧਰ ਪਹੁੰਚੀ ਸਨ । ਉਨਾਂ ਦੇ ਜਲੰਧਰ ਪੁੱਜਣ ਤੇ ਸੈਂਟਰ ਹਲਕੇ ਦੇ ਵਿਧਾਇਕ ਰਮਨ ਅਰੋੜਾ ਅਤੇ ਵੈਸਟ ਹਲਕੇ ਦੇ ਵਿਧਾਇਕ ਸ਼ੀਤਲ ਅੰਗੁਰਾਲ ਸਵਾਗਤ ਕੀਤਾ । ਸੀਐੱਮ ਮਾਨ ਦੀ ਪਤਨੀ ਡਾ. ਗੁਰਪ੍ਰੀਤ ਕੌਰ ਸਾਈਂ ਦਾਸ ਸਕੂਲ ਦੀ ਗਰਾਊਂਡ ਵਿਖੇ ਚੱਲ ਰਹੇ ਸ਼੍ਰੀਮਦ ਭਾਗਵਤ ਕਥਾ ਵਿੱਚ ਜਾਕੇ ਆਪਣੀ ਹਾਜਰੀ ਲਗਵਾਈ ਅਤੇ ਦਰਸ਼ਨ ਕੀਤੇ । ਉਨ੍ਹਾਂ ਨੇ ਸ਼੍ਰੀਮਦ ਭਾਗਵਤ ਕਥਾ ਸੁਣਾਉਣ ਵਾਲੀ ਕ੍ਰਿਸ਼ਨ ਭਗਤ ਜਯਾ ਕਿਸ਼ੋਰੀ ਨਾਲ ਖਾਸ ਮੁਲਾਕਾਤ ਕੀਤੀ ਤੇ ਵਿਚਾਰ ਸਾਂਝੇ ਕੀਤੇ । ਉਨਾਂ ਵੱਲੋ ਸ਼੍ਰੀਮਦ ਭਾਗਵਤ ਕਥਾ ਦੇ ਸਮਾਗਮ ਦੀ ਰਸਮ ਜਯੋਤੀ ਜਲਾਕੇ ਸ਼ੁਰੂ ਕੀਤੀ ਗਈ ।