Jalandhar By poll: ਚੰਨੀ ਨੇ ਹਾਰ ਦੇ ਡਰੋਂ ਦਿੱਤਾ ਬੂਥ ਕੈਪਚਰਿੰਗ ਵਾਲਾ ਬਿਆਨ, ਅਸੀਂ ਵਿਕਾਸ ਨੂੰ ਲੈ ਕੇ ਮੰਗ ਰਹੇ ਵੋਟ-ਅਰੋੜਾ
ਜਲੰਧਰ ਜ਼ਿਮਨੀ ਚੋਣ ਪ੍ਰਚਾਰ ਦਾ ਆਖਰੀ ਦਿਨ। ਸਾਰੀਆਂ ਪਾਰਟੀਆਂ ਨੇ ਚੋਣ ਲਈ ਆਪਣੀ ਪੂਰੀ ਤਾਕਤ ਲਗਾ ਦਿੱਤੀ। ਇਸਦੇ ਤਹਿਤ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਪ੍ਰੈੱਸ ਕਾਨਫਰੰਸ ਕਰਕੇ ਕਾਂਗਰਸ ਪਾਰਟੀ ਨੂੰ ਨਿਸ਼ਾਨੇ 'ਤੇ ਲਿਆ।
‘ਕਾਂਗਰਸ ਹਾਈਕਮਾਨ ਨੇ ਨਹੀਂ ਕੀਤਾ ਚੋਣ ਪ੍ਰਚਾਰ’
ਕੈਬਨਿਟ ਮੰਤਰੀ ਨੇ ਕਿਹਾ ਕਿ ਕਾਂਗਰਸ ਹਾਈਕਮਾਨ ਨੇ ਜਲੰਧਰ ਜਿਮਨੀ (Jalandhar By poll) ਚੋਣ ਨੂੰ ਲੈ ਕੇ ਕੈਂਪੇਨਿੰਗ ਨਹੀਂ ਕੀਤੀ ਤੇ ਜਿਹੜੇ ਪ੍ਰਦੇਸ਼ ਦੇ ਆਗੂ ਚੋਣ ਪ੍ਰਚਾਰ ਕਰ ਰਹੇ ਨੇ ਉਨ੍ਹਾਂ ਨੂੰ ਪਤਾ ਹੈ ਕਿ ਕਾਂਗਰਸ ਦੀ ਜਲੰਧਰ ਵਿੱਚ ਹਾਰ ਹੋਵੇਗੀ, ਜਿਸ ਕਾਰਨ ਉਹ ਬੇਤੁੱਕੇ ਬਿਆਨ ਦੇ ਰਹੇ ਨੇ। ਅਮਨ ਅਰੋੜਾ ਨੇ ਕਿਹਾ ਕਿ ਮਾਨ ਸਰਕਾਰ ਨੇ ਇੱਕ ਸਾਲ ਵਿੱਚ ਬਹੁਤ ਕੰਮ ਕੀਤੇ ਹਨ ਤੇ ਉਹ ਉਨ੍ਹਾਂ ਕੰਮਾਂ ਦੇ ਆਧਾਰ ਤੇ ਹੀ ਜਲੰਧਰ ਦੇ ਲੋਕਾਂ ਤੋਂ ਵੋਟ ਮੰਗ ਰਹੇ ਨੇ। ਮੁਸੇਵਾਲਾ ਦੇ ਪਿਤਾ ਵੱਲੋਂ ਜਲੰਧਰ ਕੀਤੇ ਜਾ ਰਹੇ ‘ਆਪ’ ਦੇ ਵਿਰੋਧ ਕੀਤੇ ਜਾ ਰਹੇ ਪ੍ਰਚਾਰ ਤੇ ਕੈਬਨਿਟ ਮੰਤਰੀ ਨੇ ਕਿਹਾ ਕਿ ਮੂਸੇਵਾਲਾ ਦੇ ਸਾਰੇ ਕਾਤਿਲ ਸਲਾਖਾਂ ਦੇ ਪਿੱਛੇ ਹਨ ਤੇ ਜਿਨ੍ਹਾਂ ਨੂੰ ਹਾਲੇ ਤੱਕ ਗ੍ਰਿਫਤਾਰ ਨਹੀਂ ਕੀਤਾ ਗਿਆ ਉਹ ਵੀ ਜਲਦੀ ਕਾਬੂ ਕਰ ਲਏ ਜਾਣਗੇਸਾਬਕਾ ਸੀਐੱਮ ਨੇ ਲਗਾਇਆ ਸੀ ਇਹ ਇਲਜ਼ਾਮ
ਸਾਬਕਾ ਸੀਐੱਮ ਚਰਨਜੀਤ ਸਿੰਘ ਚੰਨੀ (Charanjit Singh Channi) ਜਲੰਧਰ ਵਿਖੇ ਬੀਤੇ ਦਿਨ ਚੋਣ ਪ੍ਰਚਾਰ ਕਰਦੇ ਹੋਏ ਆਪ ਤੇ ਬੂਥ ਕੈਪਚਰਿੰਗ ਦਾ ਇਲਜ਼ਾਮ ਲਗਾਇਆ ਸੀ। ਉਨ੍ਹਾਂ ਨੇ ਕਿਹਾ ਸੀ ਕਿ ਪੰਜਾਬ ਪੁਲਿਸ ਵੀ ਆਪ ਵਰਕਰਾਂ ਵਾਗੂੰ ਕੰਮ ਕਰ ਰਹੀ ਹੈ ਜਿਸ ਕਾਰਨ ਕਾਂਗਰਸ ਪਾਰਟੀ ਨੂੰ ਡਰ ਹੈ ਕਿ ਆਪ ਵਾਲੇ ਕਿਤੇ ਬੂਥ ਕੈਪਚਰਿੰਗ ਨਾ ਕਰ ਲੈਣ। ਪਰ ਸੋਮਵਾਰ ਨੂੰ ਜਲੰਧਰ ਵਿਖੇ ਪ੍ਰੈੱਸ ਕਾਨਫਰੰਸ ਕਰਕੇ ਕੈਬਨਿਟ ਮੰਤਰੀ ਨੇ ਸਾਬਕਾ ਸੀਐੱਮ ਦੇ ਇਸ ਬਿਆਨ ਦਾ ਜਵਾਬ ਦਿੱਤਾ। ਉਨ੍ਹਾਂ ਨੇ ਕਿਹਾ ਕਿ ਆਪ ਪਾਰਟੀ ਕੰਮ ਕਰਦੀ ਹੈ ਬੂਥ ਕੈਪਚਰਿੰਗ ਨਹੀਂ। ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ
Follow Us
