ਪੰਜਾਬਚੋਣਾਂ 2025ਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

Jalandhar Bypoll Sehedule: ਚੋਣ ਕਮਿਸ਼ਨ ਵੱਲੋਂ ਜਲੰਧਰ ਜ਼ਿਮਨੀ ਚੋਣ ਲਈ ਪ੍ਰੋਗਰਾਮ ਜਾਰੀ

Election Commission Programme: ਵੋਟਾਂ 10 ਮਈ, 2023 (ਬੁੱਧਵਾਰ) ਨੂੰ ਸਵੇਰੇ 8 ਵਜੇ ਤੋਂ ਸ਼ਾਮ 6 ਵਜੇ ਤੱਕ ਪੈਣਗੀਆਂ। ਵੋਟਾਂ ਦੀ ਗਿਣਤੀ 13 ਮਈ, 2023 (ਸ਼ਨੀਵਾਰ) ਨੂੰ ਕੀਤੀ ਜਾਵੇਗੀ। ਚੋਣ ਪ੍ਰਕ੍ਰਿਰਿਆ 15 ਮਈ, 2023 (ਸੋਮਵਾਰ) ਨੂੰ ਮੁਕੰਮਲ ਹੋ ਜਾਵੇਗੀ।

Jalandhar Bypoll Sehedule: ਚੋਣ ਕਮਿਸ਼ਨ ਵੱਲੋਂ ਜਲੰਧਰ ਜ਼ਿਮਨੀ ਚੋਣ ਲਈ ਪ੍ਰੋਗਰਾਮ ਜਾਰੀ
Follow Us
kusum-chopra
| Updated On: 12 Apr 2023 16:58 PM IST
ਚੰਡੀਗੜ੍ਹ ਨਿਊਜ: ਭਾਰਤੀ ਚੋਣ ਕਮਿਸ਼ਨ (Election Commission) ਨੇ ਲੋਕ ਸਭਾ ਹਲਕਾ ਜਲੰਧਰ ਵਿੱਚ ਜ਼ਿਮਨੀ ਚੋਣ (Jalandhar Bypoll) ਕਰਵਾਉਣ ਲਈ ਵਿਸਤ੍ਰਿਤ ਪ੍ਰੋਗਰਾਮ ਜਾਰੀ ਕਰ ਦਿੱਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆ ਪੰਜਾਬ ਦੇ ਮੁੱਖ ਚੋਣ ਅਧਿਕਾਰੀ, ਸਿਬਿਨ ਸੀ ਨੇ ਦੱਸਿਆ ਕਿ ਇਸ ਬਾਰੇ ਨੋਟੀਫਿਕੇਸ਼ਨ 13 ਅਪ੍ਰੈਲ, 2023 (ਵੀਰਵਾਰ) ਨੂੰ ਜਾਰੀ ਕੀਤਾ ਜਾਵੇਗਾ, ਜਦਕਿ ਨਾਮਜ਼ਦਗੀਆਂ ਪੇਸ਼ ਕਰਨ ਦੀ ਆਖਰੀ ਮਿਤੀ 20 ਅਪ੍ਰੈਲ, 2023 (ਵੀਰਵਾਰ) ਹੈ। ਉਨ੍ਹਾਂ ਦੱਸਿਆ ਕਿ 21 ਅਪ੍ਰੈਲ, 2023 (ਸ਼ੁੱਕਰਵਾਰ) ਨੂੰ ਨਾਮਜ਼ਦਗੀਆਂ ਦੀ ਜਾਂਚ ਕੀਤੀ ਜਾਵੇਗੀ ਅਤੇ ਨਾਮਜ਼ਦਗੀ ਵਾਪਸ ਲੈਣ ਦੀ ਆਖਰੀ ਮਿਤੀ 24 ਅਪ੍ਰੈਲ, 2023 (ਸੋਮਵਾਰ) ਹੈ। ਮੁੱਖ ਚੋਣ ਅਧਿਕਾਰੀ ਨੇ ਦੱਸਿਆ ਕਿ ਨਾਮਜ਼ਦਗੀ ਪੱਤਰ 13 ਅਪ੍ਰੈਲ, 2023 ਤੋਂ 20 ਅਪ੍ਰੈਲ, 2023 ਤੱਕ ਜਨਤਕ ਛੁੱਟੀ ਤੋਂ ਇਲਾਵਾ ਕਿਸੇ ਵੀ ਦਿਨ ਸਵੇਰੇ 11.00 ਵਜੇ ਤੋਂ ਬਾਅਦ ਦੁਪਹਿਰ 3.00 ਵਜੇ ਤੱਕ ਰਿਟਰਨਿੰਗ ਅਫ਼ਸਰ ਕੋਲ ਪੇਸ਼ ਕੀਤੇ ਜਾ ਸਕਦੇ ਹਨ। ਉਹਨਾਂ ਅੱਗੇ ਦੱਸਿਆ ਕਿ 04-ਜਲੰਧਰ (ਐਸਸੀ.) ਲੋਕ ਸਭਾ ਹਲਕੇ ਲਈ ਡਿਪਟੀ ਕਮਿਸ਼ਨਰ ਜਲੰਧਰ ਰਿਟਰਨਿੰਗ ਅਫ਼ਸਰ ਹਨ। ਇਸ ਲੋਕ ਸਭਾ ਹਲਕੇ ਵਿੱਚ ਜ਼ਿਮਨੀ ਚੋਣ ਲਈ ਨਾਮਜ਼ਦਗੀ ਪੱਤਰ ਫਾਰਮ 2ਏ ਵਿੱਚ ਭਰੇ ਜਾਣੇ ਹਨ। ਇਹ ਫਾਰਮ ਰਿਟਰਨਿੰਗ ਅਫ਼ਸਰ ਕੋਲ ਉਪਲੱਬਧ ਹਨ। ਟਾਈਪ ਕੀਤੇ ਨਾਮਜ਼ਦਗੀ ਪੱਤਰ ਵੀ ਸਵੀਕਾਰ ਕੀਤੇ ਜਾਣਗੇ ਬਸ਼ਰਤੇ ਉਹ ਨਿਰਧਾਰਤ ਫਾਰਮ ਵਿੱਚ ਹੀ ਭਰੇ ਹੋਣ। ਲੋਕ ਸਭਾ ਚੋਣ ਖੇਤਰ ਹਲਕੇ ਦੀ ਸੀਟ ਹਾਸਲ ਕਰਨ ਲਈ ਉਮੀਦਵਾਰ ਕਿਸੇ ਵੀ ਲੋਕ ਸਭਾ ਹਲਕੇ ਵਿੱਚ ਵੋਟਰ ਵਜੋਂ ਰਜਿਸਟਰ ਹੋਣਾ ਚਾਹੀਦਾ ਹੈ। ਇਸ ਸਬੰਧੀ ਰਿਟਰਨਿੰਗ ਅਫਸਰ ਦੀ ਸੰਤੁਸ਼ਟੀ ਲਈ, ਉਮੀਦਵਾਰਾਂ ਨੂੰ ਲਾਗੂ ਵੋਟਰ ਸੂਚੀ ਦੀ ਸੰਬੰਧਿਤ ਐਂਟਰੀ ਦੀ ਪ੍ਰਮਾਣਿਤ ਕਾਪੀ ਪੇਸ਼ ਕਰਨੀ ਹੋਵੇਗੀ। ਉਮੀਦਵਾਰ ਵੱਲੋਂ ਨਾਮਜ਼ਦਗੀ ਪੱਤਰ ਭਰੇ ਜਾਣ ਤੋਂ ਬਾਅਦ ਅਤੇ ਨਾਮਜ਼ਦਗੀਆਂ ਦੀ ਪੜਤਾਲ ਲਈ ਨਿਰਧਾਰਤ ਮਿਤੀ ਤੋਂ ਪਹਿਲਾਂ ਸਹੁੰ/ਪੁਸ਼ਟੀ ਸਬੰਧੀ ਸਰਟੀਫਿਕੇਟ ਪੇਸ਼ ਕੀਤਾ ਜਾਣਾ ਹੈ।

ਇਨ੍ਹਾਂ ਦਿਨਾਂ ‘ਚ ਜਮ੍ਹਾਂ ਨਹੀਂ ਹੋ ਸਕਦੇ ਨਾਮਜਦਗੀ ਪੱਤਰ

ਸੀਈਓ ਨੇ ਦੱਸਿਆ ਕਿ 14 ਅਪ੍ਰੈਲ (ਸ਼ੁੱਕਰਵਾਰ) ਨੂੰ ਵਿਸਾਖੀ ਅਤੇ ਡਾ ਬੀਆਰ ਅੰਬੇਡਕਰ ਦਾ ਜਨਮ ਦਿਨ ਹੈ। ਇਸ ਦਿਨ ਨੈਗੋਸ਼ੀਏਬਲ ਇੰਸਟਰੂਮੈਂਟ ਐਕਟ, 1881 ਤਹਿਤ ਛੁੱਟੀ ਹੈ। ਇਸ ਲਈ ਇਸ ਦਿਨ ਉਮੀਦਵਾਰ ਨਾਮਜ਼ਦਗੀ ਪੱਤਰ ਪੇਸ਼ ਨਹੀਂ ਕਰ ਸਕਣਗੇ। ਉਹਨਾਂ ਦੱਸਿਆ ਕਿ 15 ਅਪ੍ਰੈਲ ਨੂੰ ਤੀਸਰਾ ਸ਼ਨੀਵਾਰ ਹੋਣ ਕਰਕੇ ਨੈਗੋਸ਼ੀਏਬਲ ਇੰਸਟਰੂਮੈਂਟ ਐਕਟ, 1881 ਅਧੀਨ ਛੁੱਟੀ ਨਹੀਂ ਹੈ, ਇਸ ਲਈ ਉਮੀਦਵਾਰਾਂ ਵੱਲੋਂ ਉਸ ਦਿਨ ਨਾਮਜ਼ਦਗੀ ਪੱਤਰ ਪੇਸ਼ ਕੀਤੇ ਜਾ ਸਕਦੇ ਹਨ। 16 ਅਪ੍ਰੈਲ ਨੂੰ ਐਤਵਾਰ ਦੀ ਛੁੱਟੀ ਹੋਣ ਕਾਰਨ ਉਮੀਦਵਾਰ ਵੱਲੋਂ ਉਸ ਦਿਨ ਵੀ ਨਾਮਜ਼ਦਗੀ ਪੱਤਰ ਦਾਖਲ ਨਹੀਂ ਕੀਤੇ ਜਾ ਸਕਣਗੇ। ਇਸੇ ਤਰ੍ਹਾਂ 22 ਅਪ੍ਰੈਲ ਨੂੰ ਚੌਥੇ ਸ਼ਨੀਵਾਰ ਦੀ ਛੁੱਟੀ ਹੈ, ਇਸ ਲਈ ਉਸ ਦਿਨ ਉਮੀਦਵਾਰ ਵੱਲੋਂ ਨਾਮਜ਼ਦਗੀ ਪੱਤਰ ਵਾਪਸ ਨਹੀਂ ਲਏ ਜਾ ਸਕਦੇ। ਸੀਈਓ ਨੇ ਦੱਸਿਆ ਕਿ 23 ਅਪ੍ਰੈਲ ਨੂੰ ਐਤਵਾਰ ਦੀ ਛੁੱਟੀ ਹੋਣ ਕਾਰਨ ਉਸ ਦਿਨ ਵੀ ਉਮੀਦਵਾਰ ਵੱਲੋਂ ਨਾਮਜ਼ਦਗੀ ਪੱਤਰ ਵਾਪਸ ਨਹੀਂ ਲਏ ਜਾ ਸਕਦੇ। ਉਹਨਾਂ ਦੱਸਿਆ ਕਿ ਭਾਰਤੀ ਚੋਣ ਕਮਿਸ਼ਨ ਵੱਲੋਂ ਜ਼ਿਮਨੀ ਚੋਣਾਂ ਦੇ ਐਲਾਨ ਦੀ ਮਿਤੀ 29 ਮਾਰਚ, 2023 ਤੋਂ ਜ਼ਿਲ੍ਹਾ ਜਲੰਧਰ ਵਿੱਚ ਆਦਰਸ਼ ਚੋਣ ਜ਼ਾਬਤਾ ਲਾਗੂ ਹੋ ਗਿਆ ਹੈ ਅਤੇ ਇਹ ਚੋਣ ਪ੍ਰਕਿਿਰਆ ਦੇ ਮੁਕੰਮਲ ਹੋਣ ਤੱਕ ਲਾਗੂ ਰਹੇਗਾ। ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ

Pollution in Punjab-Chandigarh: ਦੀਵਾਲੀ ਮੌਕੇ ਚੱਲੇ ਪਟਾਕਿਆਂ ਤੋਂ ਬਾਅਦ ਚੰਡੀਗੜ੍ਹ-ਪੰਜਾਬ 'ਚ ਪ੍ਰਦੂਸ਼ਣ ਦਾ ਕੀ ਹੈ ਹਾਲ? ਵੇਖੋ...
Pollution in Punjab-Chandigarh: ਦੀਵਾਲੀ ਮੌਕੇ ਚੱਲੇ ਪਟਾਕਿਆਂ ਤੋਂ ਬਾਅਦ ਚੰਡੀਗੜ੍ਹ-ਪੰਜਾਬ 'ਚ ਪ੍ਰਦੂਸ਼ਣ ਦਾ ਕੀ ਹੈ ਹਾਲ? ਵੇਖੋ......
Punjab Ex-DGPs Son Death:: ਪੰਜਾਬ ਦੇ ਸਾਬਕਾ ਡੀਜੀਪੀ 'ਤੇ ਪੁੱਤਰ ਦੇ ਕਤਲ ਦਾ ਆਰੋਪ, ਵਾਇਰਲ ਵੀਡੀਓ ਚ ਹੋਇਆ ਖੁਲਾਸਾ
Punjab Ex-DGPs Son Death:: ਪੰਜਾਬ ਦੇ ਸਾਬਕਾ ਡੀਜੀਪੀ 'ਤੇ ਪੁੱਤਰ ਦੇ ਕਤਲ ਦਾ ਆਰੋਪ, ਵਾਇਰਲ ਵੀਡੀਓ ਚ ਹੋਇਆ ਖੁਲਾਸਾ...
ਸਾਬਕਾ DGP ਅਤੇ ਪਤਨੀ ਖਿਲਾਫ਼ FIR, ਜਾਣੋ..ਕੀ ਹੈ ਰੂਹ ਕੰਬਾ ਦੇਣ ਵਾਲੇ ਮਾਮਲੇ ਦਾ ਸੱਚ?
ਸਾਬਕਾ DGP ਅਤੇ ਪਤਨੀ ਖਿਲਾਫ਼ FIR, ਜਾਣੋ..ਕੀ ਹੈ ਰੂਹ ਕੰਬਾ ਦੇਣ ਵਾਲੇ ਮਾਮਲੇ ਦਾ ਸੱਚ?...
Diwali 2025: ਲਾਪਰਵਾਹੀ ਨੇ ਵਿਖਾਇਆ ਅੱਗ ਦਾ ਤਾਂਡਵ, ਦੇਸ਼ ਦੇ ਕਈ ਸ਼ਹਿਰਾਂ ਵਿੱਚ ਅਗਨੀਕਾਂਡ
Diwali 2025: ਲਾਪਰਵਾਹੀ ਨੇ ਵਿਖਾਇਆ ਅੱਗ ਦਾ ਤਾਂਡਵ, ਦੇਸ਼ ਦੇ ਕਈ ਸ਼ਹਿਰਾਂ ਵਿੱਚ ਅਗਨੀਕਾਂਡ...
ਸਰਹੱਦ 'ਤੇ ਭਾਰਤੀ ਸੈਨਿਕਾਂ ਨੇ ਇਸ ਤਰ੍ਹਾਂ ਮਨਾਈ ਦੀਵਾਲੀ, ਦੇਖੋ ਗਰਾਉਂਡ ਰਿਪੋਰਟ
ਸਰਹੱਦ 'ਤੇ ਭਾਰਤੀ ਸੈਨਿਕਾਂ ਨੇ ਇਸ ਤਰ੍ਹਾਂ ਮਨਾਈ ਦੀਵਾਲੀ, ਦੇਖੋ ਗਰਾਉਂਡ ਰਿਪੋਰਟ...
Afghanistan-Pakistan Conflict Escalates: ਅਫਗਾਨਿਸਤਾਨ-ਪਾਕਿਸਤਾਨ ਸਰਹੱਦ 'ਤੇ ਤਣਾਅ, ਹਵਾਈ ਹਮਲੇ 'ਚ ਬੱਚੇ ਅਤੇ ਔਰਤਾਂ ਸਣੇ ਕ੍ਰਿਕਟਰ ਦੀ ਮੌਤ
Afghanistan-Pakistan Conflict Escalates: ਅਫਗਾਨਿਸਤਾਨ-ਪਾਕਿਸਤਾਨ ਸਰਹੱਦ 'ਤੇ ਤਣਾਅ, ਹਵਾਈ ਹਮਲੇ 'ਚ ਬੱਚੇ ਅਤੇ ਔਰਤਾਂ ਸਣੇ ਕ੍ਰਿਕਟਰ ਦੀ ਮੌਤ...
Gangster Lawrence, Goldy Brar, Rohit Godara ਦੇ ਇੰਟਰਨੇਸ਼ਨਲ ਬਹਿਰੂਪੀਏ ਮੈਨੇਜਰ ਸੁਲਤਾਨ ਦੀ ਗਜਬ ਕਹਾਣੀ!
Gangster Lawrence, Goldy Brar, Rohit Godara ਦੇ ਇੰਟਰਨੇਸ਼ਨਲ ਬਹਿਰੂਪੀਏ ਮੈਨੇਜਰ ਸੁਲਤਾਨ ਦੀ ਗਜਬ ਕਹਾਣੀ!...
7 ਕਰੋੜ ਕੈਸ਼...1.5 ਕਿਲੋ ਸੋਨਾ! DIG ਦੇ ਘਰ CBI ਦੀ ਰੇਡ ਚੋਂ ਕੀ-ਕੀ ਮਿਲਿਆ? ਜਾਣੋ...
7 ਕਰੋੜ ਕੈਸ਼...1.5 ਕਿਲੋ ਸੋਨਾ! DIG ਦੇ ਘਰ CBI ਦੀ ਰੇਡ ਚੋਂ ਕੀ-ਕੀ ਮਿਲਿਆ? ਜਾਣੋ......
ਦਲਿਤਾਂ ਦੇ ਨਾਲ ਖੜੀ ਹੈ ਪੰਜਾਬ ਸਰਕਾਰ, ਨਹੀਂ ਹੋਣ ਦੇਵਾਂਗੇ ਅਨਿਆਂ, ਪੂਰਨ ਕੁਮਾਰ ਦੀ ਖੁਦਕੁਸ਼ੀ ਮਾਮਲੇ 'ਚ ਚੀਮਾ ਦੇ BJP 'ਤੇ ਵੱਡੇ ਹਮਲੇ
ਦਲਿਤਾਂ ਦੇ ਨਾਲ ਖੜੀ ਹੈ ਪੰਜਾਬ ਸਰਕਾਰ, ਨਹੀਂ ਹੋਣ ਦੇਵਾਂਗੇ ਅਨਿਆਂ, ਪੂਰਨ ਕੁਮਾਰ ਦੀ ਖੁਦਕੁਸ਼ੀ ਮਾਮਲੇ 'ਚ ਚੀਮਾ ਦੇ BJP 'ਤੇ ਵੱਡੇ ਹਮਲੇ...