Bollywood: ਅਦਾਕਾਰ ਸੁਨੀਲ ਗਰੋਵਰ ਨੇ ਸ੍ਰੀ ਤੱਲਣ ਸਾਹਿਬ ਵਿਖੇ ਟੇਕਿਆ ਮੱਥਾ

Updated On: 

02 Apr 2023 22:11 PM IST

Actor Sunil Grover ਖਾਸ ਤੌਰ 'ਤੇ ਜਲੰਧਰ ਦੇ ਗੁਰਦੁਆਰਾ ਸ੍ਰੀ ਤਲ੍ਹਣ ਸਾਹਿਬ ਜਾ ਕੇ ਨਤਮਸਤਕ ਹੋਏ ਤੇ ਜਹਾਜ ਚੜਾ ਕੇ ਉਹਨਾਂ ਨੇ ਆਪਣੀ ਸ਼ੋ ਵੈੱਬ ਸੀਰੀਜ਼ ਲਈ ਅਰਦਾਸ ਵੀ ਕੀਤੀ । ਅਰਦਾਸ ਕਰਨ ਤੋਂ ਬਾਅਦ ਉਨ੍ਹਾਂ ਨੇ ਗੁਰੂ ਘਰ ਵਿੱਚ ਸੇਵਾ ਕੀਤੀ ਅਤੇ ਲੰਗਰ ਖਾਣ ਦਾ ਵੀ ਆਨੰਦ ਲਿਆ।

Bollywood: ਅਦਾਕਾਰ ਸੁਨੀਲ ਗਰੋਵਰ ਨੇ ਸ੍ਰੀ ਤੱਲਣ ਸਾਹਿਬ ਵਿਖੇ ਟੇਕਿਆ ਮੱਥਾ

ਅਦਾਕਾਰ ਸੁਨੀਲ ਗਰੋਵਰ ਨੇ ਸ੍ਰੀ ਤੱਲਣ ਸਾਹਿਬ ਵਿਖੇ ਟੇਕਿਆ ਮੱਥਾ।

Follow Us On
ਜਲੰਧਰ। ਆਪਣੀ ਵੈਬਸੀਰੀਜ਼ ਦੇ ਪ੍ਰੋਮਸ਼ਨ ਲਈ ਅਦਾਕਾਰ ਅਤੇ ਕਮੇਡੀਅਨ (Comedian) ਸੁਨੀਲ ਗਰੋਵਰ ਜਲੰਧਰ ਪਹੁੰਚੇ। ਜਿੱਥੇ ਉਨ੍ਹਾਂ ਨੇ ਗੁਰਦੁਆਰਾ ਸ੍ਰੀ ਤੱਲਣ ਸਾਹਿਬ ਵਿਖੇ ਮੱਥਾ ਟੇਕਿਆ। ਤੇ ਕੁੱਝ ਸਮਾਂ ਸੇਵਾ ਕਰਕੇ ਉਨ੍ਹਾਂ ਨੇ ਲੰਗਰ ਖਾਧਾ। ਇਸ ਤੋਂ ਬਾਅਦ ਉਨ੍ਹਾਂ ਨੇ ਪ੍ਰੈੱਸ ਕਾਨਫਰੰਸ ਆਪਣੀ ਆਉਣ ਵਾਲੀ ਵੈੱਬ ਸੀਰੀਜ਼ ਬਾਰੇ ਮੀਡੀਆ ਨੂੰ ਜਾਣਕਾਰੀ ਦਿੱਤੀ। ਸੁਨੀਲ ਗਰੋਵਰ ਦੇ ਗੁਰਦੁਆਰਾ ਸ੍ਰੀ ਤੱਲਣ ਸਾਹਿਬ ਵਿਖੇ ਆਉਣ ਬਾਰੇ ਲੋਕਾਂ ਨੂੰ ਜਿਵੇਂ ਹੀ ਪਤਾ ਲੱਗ ਗਿਆ ਤਾਂ ਓਥੇ ਭੀੜ ਜਮ੍ਹਾਂ ਹੋ ਗਈ ਅਤੇ ਲੋਕਾਂ ਨੇ ਕਮੇਡੀਅਨ ਨਾਲ ਸੈਲਫੀਆਂ ਵੀ ਕਰਵਾਇਆ। ਸੁਨੀਲ ਗਰੋਵਰ ਨੇ ਕਿਹਾ ਕਿ ਉਹ ਜਲੰਧਰ (Jalandhar) ਆ ਕੇ ਕਾਫੀ ਖੁਸ਼ ਹਨ।

ਵੈੱਬ ਸੀਰੀਜ ਬਾਰੇ ਦਿੱਤੀ ਜਾਣਕਾਰੀ

ਸ੍ਰੀ ਤੱਲਣ ਸਾਹਿਬ ਪਹੁੰਚੇ ਸੁਨੀਲ ਗਰੋਵਰ ਨੇ ਦੱਸਿਆ ਕਿ ਇਹ ਵੈੱਬ ਸੀਰੀਜ਼ ਖਾਸ ਕਰ ਉਨ੍ਹਾਂ ਲੋਕਾਂ ਤੇ ਬਣਾਈ ਜਾ ਰਹੀ ਹੈ ਜੋ ਲੋਕ ਗੈਰ-ਕਾਨੂੰਨੀ ਤਰੀਕੇ ਨਾਲ ਵਿਦੇਸ਼ ਜਾਂਦੇ ਹਨ।ਉਨ੍ਹਾਂ ਇਹ ਵੀ ਕਿਹਾ ਕਿਸ ਵੈੱਬ ਸੀਰੀਜ਼ (Web Series) ਵਿੱਚ ਇਹ ਵੀ ਦਿਖਾਇਆ ਗਿਆ ਹੈ ਕਿਵੇਂ ਗਲਤ ਤਰੀਕੇ ਨਾਲ ਵਿਦੇਸ਼ ਉਹਨਾਂ ਨੂੰ ਤਸ਼ੱਦਦ ਸਹਿਣੀ ਪੈਂਦੀ ਹੈ । ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਸਹੀ ਪੇਪਰ ਵਰਕ ਕਰਕੇ ਹੀ ਵਿਦੇਸ਼ ਜਾਣ ਤਾਂ ਕਿ ਉਹਨਾਂ ਨੂੰ ਉੱਥੇ ਜਾ ਕੇ ਕਿਸੇ ਤਰ੍ਹਾਂ ਦੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ ।

ਵੈੱਬ ਸੀਰੀਜ਼ ‘ਚ ਮਿਲੇਗਾ ਸੁਨੀਲ ਗਰੋਬਰ ਦਾ ਅਲੱਗ ਕਿਰਦਾਰ

ਤੁਹਾਨੂੰ ਦੱਸ ਦਈਏ ਕਪਿਲ ਸ਼ਰਮਾ (Kapil Sharma) ਦਾ ਸ਼ੋਅ ਛੱਡਣ ਤੋਂ ਬਾਅਦ ਸੁਨੀਲ ਗਰੋਵਰ ਕੁੱਝ ਕਿ ਪ੍ਰੋਗਰਾਮਾਂ ਵਿੱਚ ਨਜ਼ਰ ਆਏ ਸਨ। ਉਹਨਾਂ ਦਾ ਖਾਸ ਕਰ ਕਰੈਕਟਰ ਗੁੱਥੀ ਅਤੇ ਡਾਕਟਰ ਮਸ਼ਹੂਰ ਗੁਲਾਟੀ ਦਾ ਕਿਰਦਾਰ ਲੋਕਾਂ ਨੂੰ ਬਹੁਤ ਪਸੰਦ ਸੀ ਅਤੇ ਜਿਸ ਨੂੰ ਹੁਣ ਵੀ ਲੋਕ ਬਹੁਤ ਯਾਦ ਕਰਦੇ ਹਨ। ਹੁਣ ਸੁਨੀਲ ਗਰੋਵਰ ਆਪਣਾ ਸ਼ੌ (ਵੈੱਬ ਸੀਰੀਜ਼) united ਕੱਚੇ ਲੈ ਕੇ ਆ ਰਹੇ ਹਨ ਜੋ ਲੋਕਾਂ ਨੂੰ ਕਾਫੀ ਪਸੰਦ ਆਵੇਗੀ ਅਤੇ ਸੁਨੀਲ ਗਰੋਵਰ ਦੇ ਅਲੱਗ ਕਰੈਕਟਰ ਦੇਖਣ ਨੂੰ ਮਿਲੇਗਾ। ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ