Jalandhar Lok Sabha ByPoll: ਨਾਮਜਦਗੀ ਭਰਨ ਜਾ ਰਹੇ ‘ਆਪ’ ਉਮੀਦਵਾਰ ਸੁਸ਼ੀਲ ਰਿੰਕੂ, ਵਰਕਰਾਂ ਨੇ ਪਾਏ ਭੰਗੜੇ
ਜਲੰਧਰ ਜਿਮਨੀ ਚੋਣ ਨੂੰ ਲੈ ਕੇ ਨਾਮਜਦਗੀਆਂ ਭਰਨ ਦਾ ਸਿਲਸਿਲਾ ਸ਼ੁਰੂ ਹੋ ਚੁੱਕਾ ਹੈ। ਨਾਮਜਦਗੀਆਂ ਭਰਨ ਦੀ ਆਖਰੀ ਤਰੀਕ 20 ਅਪ੍ਰੈਲ ਹੈ। ਸਾਰੀਆਂ ਸਿਆਸੀ ਪਾਰਟੀਆਂ ਨਾਮਜਦਗੀਆਂ ਭਰਨ ਦੌਰਾਨ ਸ਼ਕਤੀ ਪ੍ਰਦਰਸ਼ਨ ਕਰਨ ਚ ਜੁਟੀਆਂ ਹਨ।
ਜਲੰਧਰ ਨਿਊਜ:ਜ਼ਿਮਨੀ ਚੋਣ ਲਈ ਸਾਰੀਆਂ ਪਾਰਟੀਆਂ ਨੇ ਆਪਣਾ ਪੂਰਾ ਜੋਰ ਲਗਾਇਆ ਹੋਇਆ ਹੈ। ਆਮ ਆਦਮੀ ਪਾਰਟੀ (Aam Aadmi Party) ਵੀ ਹਰ ਹਾਲ ਵਿੱਚ ਸੀਟ ਜਿੱਤਣਾ ਚਾਹੁੰਦੀ ਹੈ। ਇਸ ਕਾਰਨ ਸੀਐੱਮ ਜਲੰਧਰ ਵਿੱਚ ਰੈਲੀਆਂ ਕਰਕੇ ਜੋਰ ਨਾਲ ਚੋਣ ਪ੍ਰਚਾਰ ਕਰ ਰਹੇ ਨੇ।ਸੋਮਵਾਰ ਨੂੰ ਭਗਵੰਤ ਮਾਨ ਜਲੰਧਰ ਵਿੱਚ ਰੋਡ ਸ਼ੋਅ ਕਰ ਰਹੇ ਹਨ।
ਇਸ ਦੌਰਾਨ ਪਾਰਟੀ ਉਮੀਦਵਾਰ ਸੁਸ਼ੀਲ ਰਿੰਕੂ ਵੱਲੋਂ ਨਾਮਜ਼ਦਗੀ ਪੱਤਰ ਦਾਖਿਲ ਕੀਤਾ ਜਾ ਰਿਹਾ ਹੈ।ਨਾਮਜਦਗੀ ਭਰਨ ਵੇਲ੍ਹੇ ਵੀ ਸੀਐੱਮ ਭਗਵੰਤ ਮਾਨ ਸਮੇਤ ਪਾਰਟੀ ਦੇ ਸਾਰੇ ਉੱਘੇ ਆਗੂ ਵੀ ਜਲੰਧਰ ਵਿੱਚ ਮੌਜਦੂ ਹਨ। ਇਸ ਦੌਰਾਨ ਆਪ ਵਰਕਰਾਂ ਵੱਲੋਂ ਭਗੜੇ ਪਾ ਕੇ ਖੁਸ਼ੀ ਦਾ ਇਜਹਾਰ ਕੀਤਾ ਗਿਆ।
ਪਾਰਟੀ ਵਰਕਰਾਂ ਨੇ ਜਲੰਧਰ ਦੇ ਕਚਹਰੀ ਚੌਕ ਤੇ ਢੋਲ ਦੀ ਥਾਪ ਤੇ ਰੱਜ ਕੇ ਭੰਗੜਾ ਪਾਇਆ ਅਤੇ ਦਾਅਵਾ ਕੀਤਾ ਕਿ ਜਿੱਤ ਉਨ੍ਹਾਂ ਦੀ ਪਾਰਟੀ ਦੀ ਹੀ ਹੋਵੇਗੀ।


