AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

ਜਲੰਧਰ ਗੱਦਾ ਫ਼ੈਕਟਰੀ ਦੀ ਅੱਗ ‘ਚ ਝੁਲਸੇ ਮਜ਼ਦੂਰ ਦੀ ਹੋਈ ਮੌਤ, ਇਲਾਜ ਦੌਰਾਨ ਤੋੜਿਆ ਦਮ

ਜਲੰਧਰ ਦੇ ਬਸਤੀ ਪੀਰ ਦਾਦ ਰੋਡ 'ਤੇ ਸਥਿਤ 'ਮੋਦੀ ਮੈਟਰੈਸ ਫ਼ੈਕਟਰੀ' ਵਿੱਚ ਅਚਾਨਕ ਲੱਗੀ ਭਿਆਨਕ ਅੱਗ ਦੀ ਲਪੇਟ ਵਿੱਚ ਆ ਕੇ ਬੁਰੀ ਤਰ੍ਹਾਂ ਝੁਲਸੇ ਇੱਕ ਮਜ਼ਦੂਰ ਦੀ ਦਰਦਨਾਕ ਮੌਤ ਹੋ ਗਈ ਹੈ। ਹਾਦਸੇ ਦੌਰਾਨ ਮਜ਼ਦੂਰ ਅੰਦਰੋਂ ਸਾਮਾਨ ਬਾਹਰ ਕੱਢਣ ਦੀ ਕੋਸ਼ਿਸ਼ ਕਰ ਰਿਹਾ ਸੀ ਕਿ ਅਚਾਨਕ ਉਸ ਦਾ ਪੈਰ ਤਿਲਕ ਗਿਆ ਅਤੇ ਉਹ ਸਿੱਧਾ ਅੱਗ ਦੀਆਂ ਲਪਟਾਂ ਵਿੱਚ ਜਾ ਡਿੱਗਿਆ।

ਜਲੰਧਰ ਗੱਦਾ ਫ਼ੈਕਟਰੀ ਦੀ ਅੱਗ 'ਚ ਝੁਲਸੇ ਮਜ਼ਦੂਰ ਦੀ ਹੋਈ ਮੌਤ, ਇਲਾਜ ਦੌਰਾਨ ਤੋੜਿਆ ਦਮ
tv9-punjabi
| Updated On: 04 Sep 2026 12:05 PM IST
Share

ਜਲੰਧਰ ਦੇ ਬਸਤੀ ਪੀਰ ਦਾਦ ਰੋਡ ‘ਤੇ ਸਥਿਤ ‘ਮੋਦੀ ਮੈਟਰੈਸ ਫ਼ੈਕਟਰੀ’ ਵਿੱਚ ਅਚਾਨਕ ਲੱਗੀ ਭਿਆਨਕ ਅੱਗ ਦੀ ਲਪੇਟ ਵਿੱਚ ਆ ਕੇ ਬੁਰੀ ਤਰ੍ਹਾਂ ਝੁਲਸੇ ਇੱਕ ਮਜ਼ਦੂਰ ਦੀ ਦਰਦਨਾਕ ਮੌਤ ਹੋ ਗਈ ਹੈ। ਹਾਦਸੇ ਦੌਰਾਨ ਮਜ਼ਦੂਰ ਅੰਦਰੋਂ ਸਾਮਾਨ ਬਾਹਰ ਕੱਢਣ ਦੀ ਕੋਸ਼ਿਸ਼ ਕਰ ਰਿਹਾ ਸੀ ਕਿ ਅਚਾਨਕ ਉਸ ਦਾ ਪੈਰ ਤਿਲਕ ਗਿਆ ਅਤੇ ਉਹ ਸਿੱਧਾ ਅੱਗ ਦੀਆਂ ਲਪਟਾਂ ਵਿੱਚ ਜਾ ਡਿੱਗਿਆ। ਇਸੇ ਦੌਰਾਨ ਉੱਪਰੋਂ ਲੋਹੇ ਦੀ ਇੱਕ ਭਾਰੀ ਵਸਤੂ ਡਿੱਗਣ ਕਾਰਨ ਉਸ ਦਾ ਸਿਰ ਵੀ ਬੁਰੀ ਤਰ੍ਹਾਂ ਫੱਟ ਗਿਆ ਸੀ। ਗੰਭੀਰ ਜ਼ਖ਼ਮੀ ਹਾਲਤ ਵਿੱਚ ਉਸ ਨੂੰ ਤੁਰੰਤ ਨਿੱਜੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ, ਜਿੱਥੇ ਡਾਕਟਰਾਂ ਅਨੁਸਾਰ ਉਹ ਕਰੀਬ 70 ਫੀਸਦੀ ਤੱਕ ਝੁਲਸ ਚੁੱਕਾ ਸੀ। ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜਦਿਆਂ ਆਖ਼ਰਕਾਰ ਉਸ ਨੇ ਇਲਾਜ ਦੌਰਾਨ ਦਮ ਤੋੜ ਦਿੱਤਾ।

ਜਾਣਕਾਰੀ ਅਨੁਸਾਰ ਵੀਰਵਾਰ ਸਵੇਰੇ ਲਗਭਗ 9 ਵਜੇ ਗੱਦਾ ਫ਼ੈਕਟਰੀ ਵਿੱਚ ਅਚਾਨਕ ਅੱਗ ਭੜਕ ਉੱਠੀ। ਇਲਾਕਾ ਨਿਵਾਸੀਆਂ ਨੇ ਜਦੋਂ ਫ਼ੈਕਟਰੀ ਵਿੱਚੋਂ ਸੰਘਣਾ ਕਾਲਾ ਧੂੰਆਂ ਨਿਕਲਦਾ ਦੇਖਿਆ ਤਾਂ ਤੁਰੰਤ ਫਾਇਰ ਬ੍ਰਿਗੇਡ ਵਿਭਾਗ ਨੂੰ ਸੂਚਨਾ ਦਿੱਤੀ। ਹਾਦਸੇ ਸਮੇਂ ਫ਼ੈਕਟਰੀ ਅੰਦਰ ਮੌਜੂਦ ਕਾਮਿਆਂ ਨੇ ਭੱਜ ਕੇ ਆਪਣੀ ਜਾਨ ਬਚਾਈ।

ਫ਼ੈਕਟਰੀ ਦੇ ਅੰਦਰ ਵੱਡੀ ਮਾਤਰਾ ਵਿੱਚ ਕੈਮੀਕਲ ਮੌਜੂਦ ਹੋਣ ਕਾਰਨ ਅੱਗ ਨੇ ਕੁੱਝ ਹੀ ਪਲਾਂ ਵਿੱਚ ਭਿਆਨਕ ਰੂਪ ਧਾਰਨ ਕਰ ਲਿਆ, ਜਿਸ ‘ਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਕਰੀਬ 2 ਘੰਟੇ ਤੋਂ ਵੀ ਵੱਧ ਸਮੇਂ ਦੀ ਸਖ਼ਤ ਮੁਸ਼ੱਕਤ ਤੋਂ ਬਾਅਦ ਕਾਬੂ ਪਾਇਆ। ਮੁਢਲੀ ਜਾਂਚ ਦੌਰਾਨ ਸ਼ਾਰਟ ਸਰਕਟ ਨੂੰ ਅੱਗ ਲੱਗਣ ਦਾ ਕਾਰਨ ਮੰਨਿਆ ਜਾ ਰਿਹਾ ਹੈ। ਸਥਾਨਕ ਲੋਕਾਂ ਦਾ ਆਰੋਪ ਹੈ ਕਿ ਅੱਗ ਦੀ ਤਪਸ਼ ਅਤੇ ਧਮਾਕਿਆਂ ਕਾਰਨ ਨਾਲ ਲੱਗਦੀਆਂ ਕਰੀਬ 25 ਕੋਠੀਆਂ (ਘਰਾਂ) ਦੀਆਂ ਕੰਧਾਂ ਵਿੱਚ ਤਰੇੜਾਂ ਆ ਗਈਆਂ ਹਨ।

ਪਤਨੀ ਬੋਲੀ: ਸਵੇਰੇ ਹੀ ਭੈਣ ਨਾਲ ਕੰਮ ‘ਤੇ ਗਿਆ ਸੀ

ਮ੍ਰਿਤਕ ਵਿਸ਼ਾਲ ਦੀ ਪਤਨੀ ਸ਼ਾਂਤੀ ਨੇ ਰੋਂਦਿਆਂ ਦੱਸਿਆ ਕਿ ਉਸ ਦੇ ਪਤੀ ਸਵੇਰੇ ਹੀ ਆਪਣੀ ਭੈਣ ਨਾਲ ਡਿਊਟੀ ‘ਤੇ ਗਏ ਸਨ। ਕੁੱਝ ਦੇਰ ਬਾਅਦ ਹੀ ਫ਼ੈਕਟਰੀ ਵਿੱਚ ਅੱਗ ਲੱਗਣ ਦੀ ਖ਼ਬਰ ਆ ਗਈ। ਅੱਗ ਲੱਗਣ ‘ਤੇ ਉਹ ਫ਼ੈਕਟਰੀ ਦੇ ਅੰਦਰੋਂ ਸਾਮਾਨ ਸੁਰੱਖਿਅਤ ਬਾਹਰ ਕੱਢਣ ਦੀ ਕੋਸ਼ਿਸ਼ ਕਰ ਰਹੇ ਸਨ ਕਿ ਅਚਾਨਕ ਪੈਰ ਤਿਲਕਣ ਕਾਰਨ ਅੱਗ ਵਿੱਚ ਡਿੱਗ ਪਏ ਅਤੇ ਬੁਰੀ ਤਰ੍ਹਾਂ ਝੁਲਸ ਗਏ। ਘਰ ਦੇ ਇਕਲੌਤੇ ਕਮਾਊ ਜੀਅ ਦੀ ਮੌਤ ਤੋਂ ਬਾਅਦ ਪਰਿਵਾਰ ‘ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ। ਪੀੜਤ ਔਰਤ ਨੇ ਦੱਸਿਆ ਕਿ ਉਨ੍ਹਾਂ ਦੀਆਂ ਦੋ ਛੋਟੀਆਂ ਧੀਆਂ ਹਨ ਅਤੇ ਪਰਿਵਾਰ ਦੇ ਸਿਰ ਤੋਂ ਪਿਤਾ ਦਾ ਸਾਇਆ ਹਮੇਸ਼ਾ ਲਈ ਉੱਠ ਗਿਆ ਹੈ।

ਪੁਲਿਸ ਦੀ ਕਾਰਜਪ੍ਰਣਾਲੀ ਅਤੇ ਪ੍ਰਸ਼ਾਸਨ ‘ਤੇ ਗੰਭੀਰ ਸਵਾਲ

ਮੌਕੇ ‘ਤੇ ਮੌਜੂਦ ਕੇਸ਼ਵ ਨਾਮਕ ਸਥਾਨਕ ਨਿਵਾਸੀ ਨੇ ਪ੍ਰਸ਼ਾਸਨ ‘ਤੇ ਲਾਪਰਵਾਹੀ ਦੇ ਦੋਸ਼ ਲਾਉਂਦਿਆਂ ਦੱਸਿਆ ਕਿ ਪੀਸੀਆਰ (PCR) ਤਾਂ ਮੌਕੇ ‘ਤੇ ਮੌਜੂਦ ਸੀ, ਪਰ ਪੁਲਿਸ ਟੀਮ ਸੂਚਨਾ ਮਿਲਣ ਦੇ ਕਰੀਬ ਇੱਕ ਘੰਟੇ ਬਾਅਦ ਘਟਨਾ ਸਥਾਨ ‘ਤੇ ਪਹੁੰਚੀ। ਉਨ੍ਹਾਂ ਖ਼ੁਲਾਸਾ ਕੀਤਾ ਕਿ ਕਰੀਬ 10 ਸਾਲ ਪਹਿਲਾਂ ਵੀ ਇਸੇ ਫ਼ੈਕਟਰੀ ਵਿੱਚ ਅੱਗ ਲੱਗੀ ਸੀ। ਉਸ ਸਮੇਂ ਫ਼ੈਕਟਰੀ ਮਾਲਕ ਨੇ ਭਰੋਸਾ ਦਿੱਤਾ ਸੀ ਕਿ ਉਤਪਾਦਨ ਯੂਨਿਟ ਨੂੰ ਰਿਹਾਇਸ਼ੀ ਇਲਾਕੇ ਤੋਂ ਬਾਹਰ ਸ਼ਿਫਟ ਕਰ ਦਿੱਤਾ ਜਾਵੇਗਾ ਅਤੇ ਇਸ ਜਗ੍ਹਾ ਨੂੰ ਸਿਰਫ਼ ਗੋਦਾਮ ਵਜੋਂ ਵਰਤਿਆ ਜਾਵੇਗਾ। ਇਸ ਦੇ ਬਾਵਜੂਦ ਇੱਥੇ ਨਿਯਮਾਂ ਨੂੰ ਛਿੱਕੇ ਟੰਗ ਕੇ ਗੱਦੇ ਬਣਾਉਣ ਦਾ ਕੰਮ ਲਗਾਤਾਰ ਜਾਰੀ ਸੀ ਅਤੇ ਅੰਦਰ ਐਲਪੀਜੀ (LPG) ਦੇ ਕਮਰਸ਼ੀਅਲ ਸਿਲੰਡਰ ਵੀ ਰੱਖੇ ਹੋਏ ਸਨ।

ਨੁਕਸਾਨ ਦਾ ਅੱਜ ਹੋਵੇਗਾ ਮੁਲਾਂਕਣ

ਫ਼ੈਕਟਰੀ ਵਿੱਚ ਅੱਗ ਲੱਗਣ ਦੇ ਸਹੀ ਅਤੇ ਸਪੱਸ਼ਟ ਕਾਰਨਾਂ ਦੀ ਪੁਸ਼ਟੀ ਹੋਣੀ ਅਜੇ ਬਾਕੀ ਹੈ। ਅੱਗ ਕਾਰਨ ਆਲੇ-ਦੁਆਲੇ ਦੇ ਕਰੀਬ 25 ਘਰਾਂ ਨੂੰ ਨੁਕਸਾਨ ਪਹੁੰਚਣ ਦਾ ਦਾਅਵਾ ਕੀਤਾ ਗਿਆ ਹੈ, ਜਿਸ ਦਾ ਪ੍ਰਸ਼ਾਸਨਿਕ ਟੀਮ ਵੱਲੋਂ ਅੱਜ ਜਾਇਜ਼ਾ ਲਿਆ ਜਾਵੇਗਾ। ਇਸ ਦੇ ਨਾਲ ਹੀ ਫ਼ੈਕਟਰੀ ਵਿੱਚ ਹੋਏ ਕੁੱਲ ਨੁਕਸਾਨ ਦਾ ਮੁਲਾਂਕਣ ਵੀ ਕੀਤਾ ਜਾ ਰਿਹਾ ਹੈ। ਰਿਹਾਇਸ਼ੀ ਇਲਾਕੇ ਵਿੱਚ ਗੈਰ-ਕਾਨੂੰਨੀ ਢੰਗ ਨਾਲ ਚੱਲ ਰਹੀ ਇਸ ਫ਼ੈਕਟਰੀ ਵਿਰੁੱਧ ਹੁਣ ਤੱਕ ਕੋਈ ਠੋਸ ਪ੍ਰਸ਼ਾਸਨਿਕ ਕਾਰਵਾਈ ਅਮਲ ਵਿੱਚ ਨਹੀਂ ਲਿਆਂਦੀ ਗਈ ਸੀ, ਜਿਸ ਕਾਰਨ ਲੋਕਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ।

Follow Us
ਜਿਤੇਂਦਰ ਮਿਸ਼ਰਾ ਨੇ ਸਾਂਭਿਆ ਰਾਮ ਮੰਦਰ ਟ੍ਰਸਟ ਦੇ ਪਹਿਲੇ ਸੀਈਓ ਦਾ ਅਹੁਦਾ
ਜਿਤੇਂਦਰ ਮਿਸ਼ਰਾ ਨੇ ਸਾਂਭਿਆ ਰਾਮ ਮੰਦਰ ਟ੍ਰਸਟ ਦੇ ਪਹਿਲੇ ਸੀਈਓ ਦਾ ਅਹੁਦਾ...
Fact Check: ਨੇਪਾਲ ਹੜ੍ਹ 'ਚ ਮਿਲੇ 17 ਕਰੋੜ ਸਾਲ ਪੁਰਾਣੇ ਸ਼ਾਲੀਗ੍ਰਾਮ ਦਾ ਕੀ ਹੈ ਸੱਚ? TV9 ਦੀ ਪੜਤਾਲ
Fact Check: ਨੇਪਾਲ ਹੜ੍ਹ 'ਚ ਮਿਲੇ 17 ਕਰੋੜ ਸਾਲ ਪੁਰਾਣੇ ਸ਼ਾਲੀਗ੍ਰਾਮ ਦਾ ਕੀ ਹੈ ਸੱਚ? TV9 ਦੀ ਪੜਤਾਲ...
Mohali Firing: ਮੁਹਾਲੀ 'ਚ ਸੈਲੂਨ ਦੇ ਬਾਹਰ ਫਾਈਰਿੰਗ, ਮੁਲਜ਼ਮ ਫਰਾਰ
Mohali Firing: ਮੁਹਾਲੀ 'ਚ ਸੈਲੂਨ ਦੇ ਬਾਹਰ ਫਾਈਰਿੰਗ, ਮੁਲਜ਼ਮ ਫਰਾਰ...
ਏਅਰ ਮਾਰਸ਼ਲ ਜਿਤੇਂਦਰ ਮਿਸ਼ਰਾ ਨੂੰ ਸੌਂਪੀ ਗਈ ਰਾਮ ਮੰਦਰ ਦੇ CEO ਦੀ ਕਮਾਨ
ਏਅਰ ਮਾਰਸ਼ਲ ਜਿਤੇਂਦਰ ਮਿਸ਼ਰਾ ਨੂੰ ਸੌਂਪੀ ਗਈ ਰਾਮ ਮੰਦਰ ਦੇ CEO ਦੀ ਕਮਾਨ...
ਜਾਣਾ ਸੀ ਸ਼ਾਰਜਾਹ..ਭੇਜ ਦਿੱਤਾ ਓਮਾਨ... ਵਾਪਸ ਆਈ ਲਾਸ਼...ਕੈਨੇਡਾ ਫਰਾਡ ਨਾਲ ਵੀ ਜੁੜੇ ਤਾਰ...ਪੀੜਤਾਂ ਦਾ ਪ੍ਰਦਰਸ਼ਨ
ਜਾਣਾ ਸੀ ਸ਼ਾਰਜਾਹ..ਭੇਜ ਦਿੱਤਾ ਓਮਾਨ... ਵਾਪਸ ਆਈ ਲਾਸ਼...ਕੈਨੇਡਾ ਫਰਾਡ ਨਾਲ ਵੀ ਜੁੜੇ ਤਾਰ...ਪੀੜਤਾਂ ਦਾ ਪ੍ਰਦਰਸ਼ਨ...
Farmer Protest: ਮੁਹਾਲੀ-ਚੰਡੀਗੜ੍ਹ ਬਾਰਡਰ 'ਤੇ ਕਿਸਾਨਾਂ ਦਾ ਪੱਕਾ ਮੋਰਚਾ, ਕਿਹੋ ਜਿਹੇ ਹਨ ਹਾਲਾਤ?... ਵੇਖੋ VIDEO
Farmer Protest: ਮੁਹਾਲੀ-ਚੰਡੀਗੜ੍ਹ ਬਾਰਡਰ 'ਤੇ ਕਿਸਾਨਾਂ ਦਾ ਪੱਕਾ ਮੋਰਚਾ, ਕਿਹੋ ਜਿਹੇ ਹਨ ਹਾਲਾਤ?... ਵੇਖੋ VIDEO...
Nepal Flash Flood Update: ਨੇਪਾਲ 'ਚ ਆਈ ਤ੍ਰਾਸਦੀ ਵਾਲੀਆਂ ਵੀਡੀਓ ਦਾ ਸੱਚ?
Nepal Flash Flood Update: ਨੇਪਾਲ 'ਚ ਆਈ ਤ੍ਰਾਸਦੀ ਵਾਲੀਆਂ ਵੀਡੀਓ ਦਾ ਸੱਚ?...
America Attack On Iran: Hormuz ਤੋਂ ਤਹਿਰਾਨ ਤੱਕ ਬੰਬਾਰੀ, ਈਰਾਨ ਤੇ ਅਗਲੇ 24 ਘੰਟੇ ਭਾਰੀ
America Attack On Iran: Hormuz ਤੋਂ ਤਹਿਰਾਨ ਤੱਕ ਬੰਬਾਰੀ, ਈਰਾਨ ਤੇ ਅਗਲੇ 24 ਘੰਟੇ ਭਾਰੀ...
Ajab Gajab: ਚੋਰੀ ਦਾ ਮਾਲ ਸਮੇਟ ਕੇ ਫੋਲਡਿੰਗ 'ਤੇ ਸੌਂ ਗਿਆ ਚੋਰ, ਐਕਸਪ੍ਰੈਸ਼ਨ ਦੇਖ ਕੇ ਛੁੱਟਿਆ ਪੁਲਿਸ ਦਾ ਹਾਸਾ
Ajab Gajab: ਚੋਰੀ ਦਾ ਮਾਲ ਸਮੇਟ ਕੇ ਫੋਲਡਿੰਗ 'ਤੇ ਸੌਂ ਗਿਆ ਚੋਰ, ਐਕਸਪ੍ਰੈਸ਼ਨ ਦੇਖ ਕੇ ਛੁੱਟਿਆ ਪੁਲਿਸ ਦਾ ਹਾਸਾ...