ਜਲੰਧਰ ਦੇ ਅਵਤਾਰ ਨਗਰ ਇੱਕ ਪਰਿਵਾਰ ਦੇ 6 ਜੀਆਂ ਦੀ ਮੌਤ, ਫਰਿੱਜ ਦਾ ਕੰਪਰੈਸ਼ਰ ਫੱਟਣ ਨਾਲ ਹੋਇਆ ਬਲਾਸਟ

Updated On: 

09 Oct 2023 12:32 PM

ਜਲੰਧਰ ਵਾਪਰੇ ਇਸ ਹਾਦਸੇ ਵਿੱਚ ਪਰਿਵਾਰ ਦੇ ਸੱਤ ਮੈਂਬਰਾਂ ਵਿੱਚੋਂ 6 ਦੀ ਮੌਤ ਹੋ ਗਈ ਅਤੇ ਜਦੋਂਕਿ ਸੱਤਵੇਂ ਬਜ਼ੁਰਗ ਮੈਂਬਰ ਦੀ ਹਾਲਤ ਠੀਕ ਹੈ। 15 ਸਾਲਾ ਲੜਕੀ ਅਤੇ 12 ਸਾਲਾ ਲੜਕੇ ਦੀ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਜ਼ਿੰਦਾ ਸੜ ਕੇ ਮੌਤ ਹੋ ਗਈ ਸੀ। ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਜਲੰਧਰ ਦੇ ਅਵਤਾਰ ਨਗਰ ਇੱਕ ਪਰਿਵਾਰ ਦੇ 6 ਜੀਆਂ ਦੀ ਮੌਤ, ਫਰਿੱਜ ਦਾ ਕੰਪਰੈਸ਼ਰ ਫੱਟਣ ਨਾਲ ਹੋਇਆ ਬਲਾਸਟ
Follow Us On

ਪੰਜਾਬ ਨਿਊਜ। ਜਲੰਧਰ ਪੱਛਮੀ ਦੇ ਅਵਤਾਰ ਨਗਰ ਤੋਂ ਐਤਵਾਰ ਰਾਤ ਨੂੰ ਇੱਕ ਵੱਡੀ ਅਤੇ ਦਰਦਨਾਕ ਖਬਰ ਸਾਹਮਣੇ ਆਈ ਹੈ। ਇੱਥੇ ਫਰਿੱਜ ਦਾ ਕੰਪਰੈਸ਼ਰ ਫੱਟਣ ਨਾਲ ਘਰ ਨੂੰ ਅੱਗ ਲੱਗ ਗਈ ਤੇ ਪੂਰਾ ਪਰਿਵਾਰ ਬੁਰੀ ਤਰ੍ਹਾਂ ਸੜ ਗਿਆ। ਇਸ ਵਿੱਚ ਪਰਿਵਾਰ ਦੇ ਸੱਤ ਮੈਂਬਰਾਂ ਵਿੱਚੋਂ 6 ਦੀ ਮੌਤ ਹੋ ਗਈ। ਜਦੋਂਕਿ ਸੱਤਵੇਂ ਬਜ਼ੁਰਗ ਮੈਂਬਰ ਦੀ ਹਾਲਤ ਠੀਕ ਹੈ। 15 ਸਾਲਾ ਲੜਕੀ ਅਤੇ 12 ਸਾਲਾ ਲੜਕੇ ਦੀ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਜ਼ਿੰਦਾ ਸੜ ਕੇ ਮੌਤ ਹੋ ਗਈ ਸੀ। ਕੁੱਲ਼ ਪਰਿਵਾਰ ਦੇ 6 ਜੀਆਂ ਦੀ ਮੌਤ ਹੋ ਗਈ।

ਘਟਨਾ ਤੋਂ ਬਾਅਦ ਇਲਾਕੇ ਦਾ ਮਾਹੌਲ ਗਮਗੀਨ ਹੋ ਗਿਆ। ਅਵਤਾਰ ਨਗਰ ਵਾਸੀ ਅਕਸ਼ੈ ਕੁਮਾਰ ਨੇ ਦੱਸਿਆ ਕਿ ਗਲੀ ਨੰਬਰ 12 ਦੇ ਰਹਿਣ ਵਾਲੇ ਘਈ ਪਰਿਵਾਰ ਯਸ਼ਪਾਲ ਸਿੰਘ ਭਾਈ ਜੋ ਕਿ ਭਾਜਪਾ ਆਗੂ ਦਾ ਭਰਾ ਹੈ, ਦੀ ਰਸੋਈ ‘ਚ ਪਏ ਰੱਖੇ ਫਰਿੱਜ ਦੇ ਕੰਪਰੈਸ਼ਰ ਚ ਬਲਾਸਟ ਹੋ ਗਿਆ , ਜਿਸ ਤੋਂ ਬਾਅਦ ਘਰ ਨੂੰ ਅੱਗ ਲੱਗ ਗਈ। ਤੇ ਇਹ ਹਾਦਸਾ ਵਾਪਰ ਗਿਆ।

ਦੋ ਬੱਚੇ ਪੂਰੀ ਤਰ੍ਹਾਂ ਜਿੰਦਾ ਸੜ੍ਹ ਗਏ ਸਨ

ਅੱਗ ਲੱਗਣ ਕਾਰਨ ਜਿੱਥੇ ਹਫੜਾ-ਦਫੜੀ ਮੱਚ ਗਈ, ਉੱਥੇ ਹੀ ਘਰ ਵਿੱਚ ਰਹਿੰਦੇ ਦੋ ਮਾਸੂਮ ਬੱਚਿਆਂ, ਜਿਨ੍ਹਾਂ ਦੀ ਉਮਰ ਕਰੀਬ 12-15 ਸਾਲ ਸੀ, ਦੀ ਜ਼ਿੰਦਾ ਸੜ ਜਾਣ ਕਾਰਨ ਮੌਤ ਹੋ ਗਈ। ਇਸ ਤੋਂ ਬਾਅਦ ਤਿੰਨ ਹੋਰ ਮੈਂਬਰਾਂ ਦੀ ਮੌਤ ਹੋ ਗਈ। ਘਟਨਾ ਤੋਂ ਬਾਅਦ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।