AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਫੋਟੋ ਗੈਲਰੀਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਵੈੱਬ ਸਟੋਰੀਜ਼ਚੋਣਾਂ 2026

ਜਲੰਧਰ ‘ਚ ਸਾਈਕਲ ਸਵਾਰ ਬਜ਼ੁਰਗ ਨੂੰ ਕਾਰ ਨੇ ਮਾਰੀ ਟੱਕਰ, 10 ਫੁੱਟ ਹਵਾ ‘ਚ ਉੱਛਲਿਆ; ਮੋਬਾਈਲ ਵੀ ਹੋਇਆ ਚੋਰੀ

ਜਲੰਧਰ ਦੀ 120 ਫੁੱਟੀ ਰੋਡ 'ਤੇ ਸ਼ਾਮ 4 ਵਜੇ ਇੱਕ ਬੇਹੱਦ ਦਰਦਨਾਕ ਹਾਦਸਾ ਵਾਪਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ, ਜਿੱਥੇ ਇੱਕ ਓਵਰਸਪੀਡ ਕਾਰ ਨੇ ਸਾਈਕਲ ਸਵਾਰ ਇੱਕ ਬਜ਼ੁਰਗ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ। ਕਾਰ ਦੀ ਟੱਕਰ ਲੱਗਦੇ ਹੀ ਸਾਈਕਲ ਸਵਾਰ ਬਜ਼ੁਰਗ ਹਵਾ ਵਿੱਚ ਉਛਲ ਕੇ ਲਗਭਗ 10 ਫੁੱਟ ਦੂਰ ਸੜਕ 'ਤੇ ਜਾ ਡਿੱਗਿਆ। ਇਸ ਭਿਆਨਕ ਹਾਦਸੇ ਕਾਰਨ ਬਜ਼ੁਰਗ ਦੇ ਸਿਰ ਦੇ ਪਾਸੇ ਕਨਪਟੀ 'ਤੇ ਗੰਭੀਰ ਚੋਟ ਆਈ ਹੈ।

ਜਲੰਧਰ 'ਚ ਸਾਈਕਲ ਸਵਾਰ ਬਜ਼ੁਰਗ ਨੂੰ ਕਾਰ ਨੇ ਮਾਰੀ ਟੱਕਰ, 10 ਫੁੱਟ ਹਵਾ 'ਚ ਉੱਛਲਿਆ;  ਮੋਬਾਈਲ ਵੀ ਹੋਇਆ ਚੋਰੀ
davinder-kumar-jalandhar
| Updated On: 08 Jun 2026 21:23 PM IST
Share

ਜਲੰਧਰ ਦੀ 120 ਫੁੱਟੀ ਰੋਡ ‘ਤੇ ਸ਼ਾਮ 4 ਵਜੇ ਇੱਕ ਬੇਹੱਦ ਦਰਦਨਾਕ ਹਾਦਸਾ ਵਾਪਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ, ਜਿੱਥੇ ਇੱਕ ਓਵਰਸਪੀਡ ਕਾਰ ਨੇ ਸਾਈਕਲ ਸਵਾਰ ਇੱਕ ਬਜ਼ੁਰਗ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ। ਕਾਰ ਦੀ ਟੱਕਰ ਲੱਗਦੇ ਹੀ ਸਾਈਕਲ ਸਵਾਰ ਬਜ਼ੁਰਗ ਹਵਾ ਵਿੱਚ ਉਛਲ ਕੇ ਲਗਭਗ 10 ਫੁੱਟ ਦੂਰ ਸੜਕ ‘ਤੇ ਜਾ ਡਿੱਗਿਆ। ਇਸ ਭਿਆਨਕ ਹਾਦਸੇ ਕਾਰਨ ਬਜ਼ੁਰਗ ਦੇ ਸਿਰ ਦੇ ਪਾਸੇ ਕਨਪਟੀ ‘ਤੇ ਗੰਭੀਰ ਚੋਟ ਆਈ ਹੈ।

ਹਾਦਸਾ ਹੁੰਦਿਆਂ ਹੀ ਰਾਹਗੀਰਾਂ ਨੇ ਤੁਰੰਤ ਮੁਸਤੈਦੀ ਦਿਖਾਉਂਦੇ ਹੋਏ ਜ਼ਖਮੀ ਬਜ਼ੁਰਗ ਨੂੰ ਸੜਕ ਤੋਂ ਚੁੱਕਿਆ ਅਤੇ ਛਾਂ ਵਿੱਚ ਲਿਟਾਇਆ। ਉਨ੍ਹਾਂ ਨੂੰ ਪਾਣੀ ਪਿਲਾਇਆ ਗਿਆ ਅਤੇ ਤੁਰੰਤ ਐਂਬੂਲੈਂਸ ਨੂੰ ਫੋਨ ਕੀਤਾ ਗਿਆ, ਪਰ ਐਂਬੂਲੈਂਸ ਘਟਨਾ ਦੇ ਕਰੀਬ 45 ਮਿੰਟ ਬਾਅਦ ਮੌਕੇ ‘ਤੇ ਪਹੁੰਚੀ। ਇਸ ਦੇ ਨਾਲ ਹੀ ਪੁਲਿਸ ਨੂੰ ਵੀ 112 ਨੰਬਰ ‘ਤੇ ਫੋਨ ਕਰਕੇ ਸੂਚਿਤ ਕੀਤਾ ਗਿਆ, ਪਰ ਜ਼ਖਮੀ ਬਜ਼ੁਰਗ ਨੂੰ ਹਸਪਤਾਲ ਲੈ ਕੇ ਜਾਣ ਤੱਕ ਪੁਲਿਸ ਘਟਨਾ ਸਥਾਨ ‘ਤੇ ਨਹੀਂ ਪਹੁੰਚੀ ਸੀ।

ਮਦਦ ਦੌਰਾਨ ਭੀੜ ‘ਚੋਂ ਕੋਈ ਬਜ਼ੁਰਗ ਦਾ ਮੋਬਾਈਲ ਚੋਰੀ ਕਰਕੇ ਭੱਜਿਆ

ਹਾਦਸੇ ਦੇ ਦੌਰਾਨ ਬਜ਼ੁਰਗ ਦਾ ਮੋਬਾਈਲ ਫੋਨ ਸੜਕ ‘ਤੇ ਡਿੱਗ ਗਿਆ ਸੀ। ਜਦੋਂ ਤੱਕ ਰਾਹਗੀਰ ਇਕੱਠੇ ਹੋ ਕੇ ਬਜ਼ੁਰਗ ਨੂੰ ਚੁੱਕ ਕੇ ਛਾਂ ਵਿੱਚ ਲੈ ਕੇ ਗਏ, ਉਦੋਂ ਤੱਕ ਭੀੜ ਦੇ ਵਿਚਕਾਰੋਂ ਕੋਈ ਅਣਪਛਾਤਾ ਨੌਜਵਾਨ ਬਜ਼ੁਰਗ ਦਾ ਮੋਬਾਈਲ ਚੁੱਕ ਕੇ ਰਫ਼ੂਚੱਕਰ ਹੋ ਗਿਆ। ਆਸ-ਪਾਸ ਦੇ ਲੋਕਾਂ ਨੇ ਡਿੱਗਿਆ ਹੋਇਆ ਮੋਬਾਈਲ ਉੱਥੇ ਖੜ੍ਹੀਆਂ ਗੱਡੀਆਂ ਦੇ ਹੇਠਾਂ ਅਤੇ ਆਲੇ-ਦੁਆਲੇ ਕਾਫੀ ਲੱਭਣ ਦੀ ਕੋਸ਼ਿਸ਼ ਕੀਤੀ, ਪਰ ਉਹ ਨਹੀਂ ਮਿਲਿਆ। ਜਦੋਂ ਉਸ ਨੰਬਰ ‘ਤੇ ਰਿੰਗ ਕੀਤੀ ਗਈ ਤਾਂ ਕਿਸੇ ਨੇ ਵੀ ਫੋਨ ਨਹੀਂ ਚੁੱਕਿਆ।

ਜ਼ਖਮੀ ਬਜ਼ੁਰਗ ਦੀ ਪਛਾਣ ਟੈਗੋਰ ਨਗਰ ਦੇ ਰਹਿਣ ਵਾਲੇ ਬੋਧ ਰਾਜ ਦੇ ਰੂਪ ਵਿੱਚ ਹੋਈ ਹੈ। ਘਟਨਾ ਤੋਂ ਬਾਅਦ ਬਜ਼ੁਰਗ ਕੋਲੋਂ ਮਿਲੇ ਦਸਤਾਵੇਜ਼ਾਂ ਅਤੇ ਮੋਬਾਈਲ ਨੰਬਰ ਦੇ ਜ਼ਰੀਏ ਉਨ੍ਹਾਂ ਦੇ ਬੇਟੇ ਨੂੰ ਹਾਦਸੇ ਬਾਰੇ ਸੂਚਿਤ ਕੀਤਾ ਗਿਆ। ਸੂਚਨਾ ਮਿਲਦਿਆਂ ਹੀ ਬੇਟੇ ਨੇ ਮੌਕੇ ‘ਤੇ ਪਹੁੰਚ ਕੇ ਪਿਤਾ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ, ਜਿੱਥੇ ਬਜ਼ੁਰਗ ਦੀ ਹਾਲਤ ਕਾਫੀ ਗੰਭੀਰ ਬਣੀ ਹੋਈ ਹੈ।

ਕਿਸੇ ਨੇ ਨਹੀਂ ਕੀਤੀ ਮਦਦ

ਘਟਨਾ ਸਥਾਨ ‘ਤੇ ਭੀੜ ਜੁੜੀ ਦੇਖ ਕੇ ਦਰਜਨਾਂ ਵਾਹਨ ਚਾਲਕ ਉੱਥੇ ਰੁਕੇ, ਪਰ ਕੋਈ ਵੀ ਜ਼ਖਮੀ ਬਜ਼ੁਰਗ ਨੂੰ ਹਸਪਤਾਲ ਪਹੁੰਚਾਉਣ ਲਈ ਤਿਆਰ ਨਹੀਂ ਹੋਇਆ। ਜਿਸ ਵੀ ਗੱਡੀ ਵਾਲੇ ਤੋਂ ਮਦਦ ਮੰਗੀ ਗਈ, ਉਨ੍ਹਾਂ ਦਾ ਇੱਕੋ ਹੀ ਜਵਾਬ ਸੀ ਕਿ ਬਜ਼ੁਰਗ ਨੂੰ ਗੱਡੀ ਵਿੱਚ ਲਿਟਾਉਣਾ ਮੁਸ਼ਕਿਲ ਹੋਵੇਗਾ। ਕੋਈ ਬੋਲਿਆ ਕਿ ਗੱਡੀ ਦੀ ਸੀਟ ਛੋਟੀ ਹੈ, ਤਾਂ ਕਿਸੇ ਨੇ ਖੂਨ ਦੇਖ ਕੇ ਮਦਦ ਕਰਨ ਤੋਂ ਮਨ੍ਹਾ ਕਰ ਦਿੱਤਾ। ਰਾਹਗੀਰਾਂ ਨੇ ਉੱਥੋਂ ਲੰਘ ਰਹੇ ਬੈਟਰੀ ਰਿਕਸ਼ਾ ਵਾਲਿਆਂ ਅੱਗੇ ਵੀ ਬਜ਼ੁਰਗ ਨੂੰ ਲੈ ਕੇ ਜਾਣ ਲਈ ਗੁਹਾਰ ਲਗਾਈ, ਪਰ ਰਿਕਸ਼ਾ ਚਾਲਕ ਐਕਸੀਡੈਂਟ ਦਾ ਕੇਸ ਦੇਖ ਕੇ ਇਹ ਬਹਾਨਾ ਬਣਾਉਂਦੇ ਨਜ਼ਰ ਆਏ ਕਿ ਉਨ੍ਹਾਂ ਦੇ ਰਿਕਸ਼ੇ ਦੀ ਬੈਟਰੀ ਘੱਟ ਹੈ ਅਤੇ ਉਹ ਹਸਪਤਾਲ ਤੱਕ ਨਹੀਂ ਪਹੁੰਚ ਸਕਣਗੇ।

ਡਾਇਲ 112 ‘ਤੇ ਸੂਚਨਾ ਦੇਣ ਦੇ ਬਾਵਜੂਦ ਨਹੀਂ ਪਹੁੰਚੀ ਪੁਲਿਸ

ਘਟਨਾ ਸਥਾਨ ਤੋਂ ਡਾਇਲ 112 ਦੇ ਜ਼ਰੀਏ ਐਮਰਜੈਂਸੀ ਸੇਵਾਵਾਂ ਲਈ ਕਾਲ ਕੀਤੀ ਗਈ ਸੀ। 112 ‘ਤੇ ਕਾਲ ਰਿਸੀਵ ਹੋਣ ਤੋਂ ਬਾਅਦ ਮੌਕੇ ‘ਤੇ ਮੌਜੂਦ ਲੋਕਾਂ ਵੱਲੋਂ ਪੂਰਾ ਪਤਾ (ਐਡਰੈੱਸ) ਨੋਟ ਕਰਵਾਇਆ ਗਿਆ, ਪਰ ਘਟਨਾ ਸਥਾਨ ‘ਤੇ ਕਰੀਬ 45 ਮਿੰਟ ਤੱਕ ਬਜ਼ੁਰਗ ਤੜਫਦਾ ਰਿਹਾ, ਇਸ ਦੇ ਬਾਵਜੂਦ ਪੁਲਿਸ ਉੱਥੇ ਨਹੀਂ ਪਹੁੰਚੀ। ਐਂਬੂਲੈਂਸ ਦੇ ਲਈ ਬੈਕ ਕਾਲ ਜ਼ਰੂਰ ਆਈ ਸੀ, ਪਰ ਉਦੋਂ ਤੱਕ ਪਰਿਵਾਰ ਅਤੇ ਲੋਕਾਂ ਨੇ ਬਜ਼ੁਰਗ ਨੂੰ ਹਸਪਤਾਲ ਲੈ ਕੇ ਜਾਣ ਦਾ ਪ੍ਰਬੰਧ ਕਰ ਲਿਆ ਸੀ।

ਆਰੀਆ ਸਕੂਲ, ਮੰਗਲ ਮੰਡੀ ਦੇ ਸਾਹਮਣੇ ਹੋਇਆ ਹਾਦਸਾ

ਬਜ਼ੁਰਗ ਦਾ ਐਕਸੀਡੈਂਟ ਆਰੀਆ ਸਕੂਲ ਮੰਗਲ ਮੰਡੀ ਦੇ ਸਾਹਮਣੇ ਬਬਰੀਕ ਚੌਂਕ ਦੇ ਕੋਲ ਹੋਇਆ। ਬਜ਼ੁਰਗ ਬੋਧ ਰਾਜ ਜਿਵੇਂ ਹੀ ਆਪਣੀ ਸਾਈਕਲ ‘ਤੇ ਸਵਾਰ ਹੋ ਕੇ ਟੈਗੋਰ ਨਗਰ ਜਾਣ ਦੇ ਲਈ 120 ਫੁੱਟ ਰੋਡ ‘ਤੇ ਚੜ੍ਹਿਆ, ਤਾਂ ਚੜ੍ਹਦੇ ਸਾਰ ਹੀ ਨਹਿਰ ਵੱਲੋਂ ਆ ਰਹੀ ਇੱਕ ਤੇਜ਼ ਰਫ਼ਤਾਰ ਕਾਰ ਨੇ ਸਾਈਕਲ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ। ਕਾਰ ਡਰਾਈਵਰ ਟੱਕਰ ਮਾਰਨ ਤੋਂ ਬਾਅਦ 100 ਤੋਂ ਵੀ ਜ਼ਿਆਦਾ ਦੀ ਸਪੀਡ ਨਾਲ ਮੌਕੇ ਤੋਂ ਫਰਾਰ ਹੋ ਗਿਆ। ਘਟਨਾ ਸਥਾਨ ਦੇ ਕੋਲ ਕੋਈ ਸੀਸੀਟੀਵੀ (CCTV) ਕੈਮਰਾ ਨਾ ਹੋਣ ਕਾਰਨ ਕਾਰ ਚਾਲਕ ਦਾ ਸਹੀ ਪਤਾ ਨਹੀਂ ਲੱਗ ਸਕਿਆ ਹੈ। ਮੌਕੇ ‘ਤੇ ਮੌਜੂਦ ਲੋਕਾਂ ਨੂੰ ਸਿਰਫ਼ ਸਿਲਵਰ ਰੰਗ ਦੀ ਕਾਰ ਦੀ ਇੱਕ ਝਲਕ ਦਿਖਾਈ ਦਿੱਤੀ ਅਤੇ ਪਲਕ ਝਪਕਦਿਆਂ ਹੀ ਕਾਰ ਡਰਾਈਵਰ ਉੱਥੋਂ ਨਿਕਲ ਗਿਆ। ਕਾਰ ਦੇ ਬ੍ਰੇਕ ਇੰਨੀ ਜ਼ੋਰ ਨਾਲ ਲੱਗੇ ਸਨ ਕਿ ਲਗਭਗ 200 ਮੀਟਰ ਤੱਕ ਟਾਇਰਾਂ ਦੇ ਰਗੜਨ ਦੀ ਆਵਾਜ਼ ਸਾਫ਼ ਸੁਣਾਈ ਦਿੱਤੀ, ਜਿਸ ਨੂੰ ਸੁਣ ਕੇ ਤੁਰੰਤ ਲੋਕ ਉੱਥੇ ਇਕੱਠੇ ਹੋ ਗਏ ਸਨ।

Follow Us
Monsoon Update: : ਕੇਰਲਮ ਵਿੱਚ ਮਾਨਸੂਨ ਦੀ ਦਸਤਕ, IMD ਦਾ ਅਲਰਟ, ਪੂਰੇ ਸੀਜ਼ਨ ਦੌਰਾਨ ਆਮ ਤੋਂ ਘੱਟ ਬਾਰਿਸ਼ ਹੋਣ ਦੀ ਸੰਭਾਵਨਾ
Monsoon Update: : ਕੇਰਲਮ ਵਿੱਚ ਮਾਨਸੂਨ ਦੀ ਦਸਤਕ, IMD ਦਾ ਅਲਰਟ, ਪੂਰੇ ਸੀਜ਼ਨ ਦੌਰਾਨ ਆਮ ਤੋਂ ਘੱਟ ਬਾਰਿਸ਼ ਹੋਣ ਦੀ ਸੰਭਾਵਨਾ...
'AAP' ਦਾ 'ਮਿਸ਼ਨ ਪੰਜਾਬ ਕਲੀਨ' ਲਾਂਚ, ਨਗਰ ਨਿਗਮ ਅਧਿਕਾਰੀਕਰਵਾਉਣਗੇ ਸਫਾਈ; ਮੰਤਰੀ VC ਰਾਹੀਂ ਲੈਣਗੇ ਹਾਜ਼ਰੀ
'AAP' ਦਾ 'ਮਿਸ਼ਨ ਪੰਜਾਬ ਕਲੀਨ' ਲਾਂਚ, ਨਗਰ ਨਿਗਮ ਅਧਿਕਾਰੀਕਰਵਾਉਣਗੇ ਸਫਾਈ; ਮੰਤਰੀ VC ਰਾਹੀਂ ਲੈਣਗੇ ਹਾਜ਼ਰੀ...
ਬਰਾਬਰ ਨੰਬਰ ਆਉਣ ਦੇ ਬਾਅਦ ਵੀ ਦੂਜੇ ਨੰਬਰ 'ਤੇ ਆਈ ਕੁੜੀ ਦਾ ਸੀਐਮ ਨੂੰ ਸਿੱਧਾ ਸਵਾਲ, ਮੁੱਖ ਮੰਤਰੀ ਨੇ ਮਿੰਟਾਂ 'ਚ ਕੱਢਿਆ ਹੱਲ
ਬਰਾਬਰ ਨੰਬਰ ਆਉਣ ਦੇ ਬਾਅਦ ਵੀ ਦੂਜੇ ਨੰਬਰ 'ਤੇ ਆਈ ਕੁੜੀ ਦਾ ਸੀਐਮ ਨੂੰ ਸਿੱਧਾ ਸਵਾਲ, ਮੁੱਖ ਮੰਤਰੀ ਨੇ ਮਿੰਟਾਂ 'ਚ ਕੱਢਿਆ ਹੱਲ...
Mohali Office Murder: ਮੋਹਾਲੀ: ਦੇ ਆਫਿਸ 'ਚ ਕੁੜੀ ਦਾ ਚਾਕੂ ਮਾਰ ਕੇ ਕਤਲ, ਲੜਕੇ ਨੇ ਵੀ ਰੇਤਿਆ ਗਲਾ, ਹਾਲਤ ਨਾਜ਼ੁਕ
Mohali Office Murder: ਮੋਹਾਲੀ: ਦੇ ਆਫਿਸ 'ਚ ਕੁੜੀ ਦਾ ਚਾਕੂ ਮਾਰ ਕੇ ਕਤਲ, ਲੜਕੇ ਨੇ ਵੀ ਰੇਤਿਆ ਗਲਾ, ਹਾਲਤ ਨਾਜ਼ੁਕ...
ਭਾਰਤ ਅਲ ਨੀਨੋ ਦਾ ਖ਼ਤਰਾ, ਸਰਕਾਰ ਨੇ ਫਸਲ ਅਤੇ ਖਾਦ ਸੁਰੱਖਿਆ ਨੂੰ ਲੈ ਕੇ ਬਣਾਇਆ ਐਕਸ਼ਨ ਪਲਾਨ
ਭਾਰਤ ਅਲ ਨੀਨੋ ਦਾ ਖ਼ਤਰਾ,  ਸਰਕਾਰ ਨੇ ਫਸਲ ਅਤੇ ਖਾਦ ਸੁਰੱਖਿਆ ਨੂੰ ਲੈ ਕੇ ਬਣਾਇਆ ਐਕਸ਼ਨ ਪਲਾਨ...
ਪ੍ਰੀ ਮਾਨਸੂਨ ਦੀ ਬਾਰਿਸ਼ ਨੇ ਡੋਡਾ 'ਚ ਮਚਾਇਆ ਕਹਿਰ, ਲੈਂਡ ਸਲਾਈਡ ਦੀਆਂ ਡਰਾਉਣ ਵਾਲੀਆਂ ਤਸਵੀਰਾਂ
ਪ੍ਰੀ ਮਾਨਸੂਨ ਦੀ ਬਾਰਿਸ਼ ਨੇ ਡੋਡਾ 'ਚ ਮਚਾਇਆ ਕਹਿਰ, ਲੈਂਡ ਸਲਾਈਡ ਦੀਆਂ ਡਰਾਉਣ ਵਾਲੀਆਂ ਤਸਵੀਰਾਂ...
India Weather Update: ਦੇਸ਼ ਭਰ ਵਿੱਚ ਬਦਲੇਗਾ ਮੌਸਮ, ਪੰਜਾਬ, ਹਰਿਆਣਾ ਅਤੇ ਦਿੱਲੀ-NCR ਸਮੇਤ ਕਈ ਰਾਜਾਂ ਵਿੱਚ ਗਰਮੀ ਤੋਂ ਮਿਲੇਗੀ ਰਾਹਤ
India Weather Update: ਦੇਸ਼ ਭਰ ਵਿੱਚ ਬਦਲੇਗਾ ਮੌਸਮ, ਪੰਜਾਬ, ਹਰਿਆਣਾ ਅਤੇ ਦਿੱਲੀ-NCR ਸਮੇਤ ਕਈ ਰਾਜਾਂ ਵਿੱਚ ਗਰਮੀ ਤੋਂ ਮਿਲੇਗੀ ਰਾਹਤ...
"ਛਾਲ ਮਾਰੋ, ਛਾਲ ਮਾਰੋ!"... ਦਿੱਲੀ ਮਾਲਵੀਆ ਨਗਰ ਅੱਗ ਹਾਦਸੇ ਦਾ ਦਿਲ ਦਹਿਲਾ ਦੇਣ ਵਾਲਾ ਵੀਡੀਓ
ਤੈਅ ਹੱਦ ਤੋਂ ਵੱਧ ਵਧਾਈ ਫੀਸ ਤਾਂ ਪ੍ਰਾਈਵੇਟ ਸਕੂਲਾਂ ਦੀ ਖੈਰ ਨਹੀਂ, ਪੰਜਾਬ ਸਰਕਾਰ ਨੇ ਕੱਸਿਆ ਸ਼ਿੰਕਜਾ
ਤੈਅ ਹੱਦ ਤੋਂ ਵੱਧ ਵਧਾਈ ਫੀਸ ਤਾਂ ਪ੍ਰਾਈਵੇਟ ਸਕੂਲਾਂ ਦੀ ਖੈਰ ਨਹੀਂ, ਪੰਜਾਬ ਸਰਕਾਰ ਨੇ ਕੱਸਿਆ ਸ਼ਿੰਕਜਾ...