AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਫੋਟੋ ਗੈਲਰੀਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਵੈੱਬ ਸਟੋਰੀਜ਼ਚੋਣਾਂ 2026

ਮੋਰਿੰਡਾ: ਕਾਂਗਰਸ ‘ਚ ਸ਼ਾਮਲ ਹੋਈ AAP ਬਲਾਕ ਪ੍ਰਧਾਨ ਨੇ ਘੰਟੇ ਬਾਅਦ ਫਿਰ ਕੀਤੀ ਘਰ ਵਾਪਸੀ

ਮੋਰਿੰਡਾ ਸ਼ਹਿਰ ਅੱਜ ਰਾਜਨੀਤੀ ਦੇ ਉਤਾਰ-ਚੜ੍ਹਾਵ ਦਾ ਕੇਂਦਰ ਬਣਿਆ ਜਦ ਸਾਬਕਾ ਮੁੱਖ ਮੰਤਰੀ ਅਤੇ ਮੈਂਬਰ ਪਾਰਲੀਮੈਂਟ ਚਰਨਜੀਤ ਸਿੰਘ ਚੰਨੀ ਨੇ ਆਪਣੇ ਮੋਰਿੰਡਾ ਸਥਿਤ ਨਿਵਾਸ ਤੇ ਆਮ ਆਦਮੀ ਪਾਰਟੀ (ਆਪ) ਦੀ ਸੀਨੀਅਰ ਆਗੂ ਅਤੇ ਬਲਾਕ ਪ੍ਰਧਾਨ ਮਨਜੀਤ ਕੌਰ ਨੂੰ ਕਾਂਗਰਸ ਪਾਰਟੀ ਵਿੱਚ ਸ਼ਾਮਿਲ ਕਰਵਾਉਣ ਦਾ ਐਲਾਨ ਕੀਤਾ ਅਤੇ ਉਸਨੂੰ ਸਰੋਪਾ ਪਾਕੇ ਫੋਟੋ ਵੀ ਜਾਰੀ ਕੀਤੀ।

ਮੋਰਿੰਡਾ: ਕਾਂਗਰਸ 'ਚ ਸ਼ਾਮਲ ਹੋਈ AAP ਬਲਾਕ ਪ੍ਰਧਾਨ ਨੇ ਘੰਟੇ ਬਾਅਦ ਫਿਰ ਕੀਤੀ ਘਰ ਵਾਪਸੀ
tv9-punjabi
| Updated On: 08 Jun 2026 19:33 PM IST
Share

ਮੋਰਿੰਡਾ ਸ਼ਹਿਰ ਅੱਜ ਰਾਜਨੀਤੀ ਦੇ ਉਤਾਰ-ਚੜ੍ਹਾਵ ਦਾ ਕੇਂਦਰ ਬਣਿਆ ਜਦ ਸਾਬਕਾ ਮੁੱਖ ਮੰਤਰੀ ਅਤੇ ਮੈਂਬਰ ਪਾਰਲੀਮੈਂਟ ਚਰਨਜੀਤ ਸਿੰਘ ਚੰਨੀ ਨੇ ਆਪਣੇ ਮੋਰਿੰਡਾ ਸਥਿਤ ਨਿਵਾਸ ਤੇ ਆਮ ਆਦਮੀ ਪਾਰਟੀ (ਆਪ) ਦੀ ਸੀਨੀਅਰ ਆਗੂ ਅਤੇ ਬਲਾਕ ਪ੍ਰਧਾਨ ਮਨਜੀਤ ਕੌਰ ਨੂੰ ਕਾਂਗਰਸ ਪਾਰਟੀ ਵਿੱਚ ਸ਼ਾਮਿਲ ਕਰਵਾਉਣ ਦਾ ਐਲਾਨ ਕੀਤਾ ਅਤੇ ਉਸਨੂੰ ਸਰੋਪਾ ਪਾਕੇ ਫੋਟੋ ਵੀ ਜਾਰੀ ਕੀਤੀ।

ਪਰ ਸਿਰਫ ਇੱਕ ਘੰਟੇ ਬਾਅਦ ਹੀ ਹਲਚਲ ਮਚ ਗਈ ਜਦ ਮਨਜੀਤ ਕੌਰ ਨੇ ਦੁਬਾਰਾ ਆਪਣੀ ਆਮ ਆਦਮੀ ਪਾਰਟੀ ਦੀ ਪਹਿਲੀ ਪਹਿਚਾਣ ਸਥਾਪਿਤ ਕਰਦਿਆਂ ਆਮ ਆਦਮੀ ਪਾਰਟੀ ਦਾ ਸਿਰੋਪਾ ਪਾ ਕੇ ਵਿਧਾਇਕ ਡਾ. ਚਰਨਜੀਤ ਸਿੰਘ ਦੀ ਅਗਵਾਈ ਵਿੱਚ ਆਮ ਆਦਮੀ ਪਾਰਟੀ ‘ਤੇ ਆਪਣਾ ਭਰੋਸਾ ਜਤਾਇਆ। ਇੱਕ ਹੀ ਦਿਨ ਵਿੱਚ ਅਤੇ ਕੁਝ ਘੰਟਿਆਂ ਵਿੱਚ ਹੀ ਵਾਪਰੀਆਂ ਇਹਨਾਂ ਦੋਵੇਂ ਘਟਨਾਵਾਂ ਨੇ ਰਾਜਨੀਤਿਕ ਗਲਿਆਰਿਆਂ ਵਿੱਚ ਨਵੀਂ ਚਰਚਾ ਛੇੜਦਿਆਂ ਅਚੰਭਾ ਪੈਦਾ ਕਰ ਦਿੱਤਾ।

ਸਵੇਰੇ ਚੰਨੀ ਦੇ ਨਿਵਾਸ ‘ਤੇ ਹੋਇਆ ਸੀ ਐਲਾਨ

ਸਵੇਰੇ ਸਾਬਕਾ ਮੁੱਖ ਮੰਤਰੀ ਅਤੇ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਨੇ ਮਨਜੀਤ ਕੌਰ ਨੂੰ ਆਪਣੇ ਨਿਵਾਸ ‘ਚ ਸੱਦ ਕੇ ਵੱਡੀ ਗਿਣਤੀ ਵਿੱਚ ਮੌਜੂਦ ਸ਼ਹਿਰ ਵਾਸੀਆਂ ਅਤੇ ਰਾਜਨੀਤਿਕ ਆਗੂਆਂ ਦੀ ਹਾਜ਼ਰੀ ਵਿੱਚ ਕਾਂਗਰਸ ਵਿਚ ਸ਼ਾਮਿਲ ਹੋਣ ਦਾ ਐਲਾਨ ਕੀਤਾ ਸੀ। ਇਸ ਘਟਨਾ ਨੂੰ ਲੈ ਕੇ ਸਿਆਸੀ ਗਲਿਆਰਿਆਂ ਵਿੱਚ ਇੱਕ ਨਵੀਂ ਚਰਚਾ ਛਿੜ ਗਈ ਅਤੇ ਕਈ ਨੇਤਾ ਤੇ ਸਥਾਨਕ ਲੋਕਾਂ ਨੇ ਇਸ ਘਟਨਾ ਨੂੰ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਇੱਕ ਵੱਡੀ ਸਿਆਸੀ ਜਿੱਤ ਵਜੋਂ ਵੇਖਿਆ।

ਇਸ ਮੌਕੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਇਲਾਕੇ ਵਿੱਚ ਲੋਕਾਂ ਦੀਆਂ ਉਮੀਦਾਂ ਬਦਲ ਰਹੀਆਂ ਹਨ ਅਤੇ ਰੂਲਿੰਗ ਪਾਰਟੀ ਦੇ ਆਗੂ ਵੀ ਆਪ ਨੂੰ ਅਲਵਿਦਾ ਕਹਿ ਕੇ ਕਾਂਗਰਸ ਪਾਰਟੀ ਵਿੱਚ ਸ਼ਾਮਿਲ ਹੋ ਰਹੇ ਹਨ ਅਤੇ ਇਹਦੇ ਨਾਲ ਹੀ ਕਾਂਗਰਸ ਪਾਰਟੀ ਨੂੰ ਵੱਡੀ ਤਾਕਤ ਮਿਲੀ ਹੈ।

ਘੰਟੇ-ਡੇਢ ਘੰਟੇ ਬਾਅਦ ਹੀ ਪਰਤਿਆ ਨਵਾਂ ਰੁੱਖ

ਪਰ ਇਹ ਘਟਨਾ ਸਿਰਫ ਇੱਕ ਡੇਢ ਘੰਟੇ ਬਾਅਦ ਹੀ ਨਵਾਂ ਰੁੱਖ ਮੋੜ ਲੈਂਦੀ ਵੇਖੀ ਗਈ ਜਦੋਂ ਮਨਜੀਤ ਕੌਰ ਫਿਰ ਤੋਂ ਹਲਕਾ ਵਿਧਾਇਕ ਡਾਕਟਰ ਚਰਨਜੀਤ ਸਿੰਘ ਦੇ ਦਫਤਰ ਪਹੁੰਚ ਗਈ ਅਤੇ ਫਿਰ ਤੋਂ ਆਮ ਆਦਮੀ ਪਾਰਟੀ ਵਿੱਚ ਸ਼ਮੂਲੀਅਤ ਕੀਤੀ। ਇਸ ਮੌਕੇ ‘ਤੇ ਵਿਧਾਇਕ ਡਾਕਟਰ ਚਰਨਜੀਤ ਸਿੰਘ ਵੱਲੋਂ ਮਨਜੀਤ ਕੌਰ ਨੂੰ ਸਿਰੋਪਾ ਪਹਿਨਾ ਕੇ ਆਮ ਆਦਮੀ ਪਾਰਟੀ ਦੀ ਵਫਾਦਾਰ ਨੇਤਾ ਕਰਾਰ ਦਿੱਤਾ।

ਕਾਂਗਰਸ ‘ਤੇ ਲਾਏ ਗੁਮਰਾਹ ਕਰਨ ਦੇ ਦੋਸ਼

ਮਨਜੀਤ ਕੌਰ ਨੇ ਆਪਣੇ ਇਸ ਸਬੰਧੀ ਸਪਸ਼ਟ ਕਰਦਿਆਂ ਕਿਹਾ ਕਿ ਉਹ ਪਹਿਲਾਂ ਦੀ ਤਰ੍ਹਾਂ ਹੀ ਆਮ ਆਦਮੀ ਪਾਰਟੀ ਦੀ ਵਫਾਦਾਰ ਸਿਪਾਹੀ ਹੈ ਅਤੇ ਕਿਸੇ ਤਰ੍ਹਾਂ ਕਾਂਗਰਸ ਵੱਲੋਂ ਉਸਨੂੰ ਗੁਮਰਾਹ ਕੀਤਾ ਗਿਆ ਸੀ। ਉਸਨੇ ਦੱਸਿਆ ਕਿ ਉਸ ਸਮੇਂ ਵੀ ਉਹ ਕਾਂਗਰਸ ਵਿੱਚ ਸ਼ਾਮਿਲ ਹੋਣ ਲਈ ਸਹਿਮਤ ਨਹੀਂ ਸੀ, ਪ੍ਰੰਤੂ ਉਸਨੂੰ ਗੁਮਰਾਹ ਕੀਤਾ ਗਿਆ ਅਤੇ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕੀਤੀ ਗਈ।

ਇਸ ਤੋਂ ਬਾਅਦ ਮਨਜੀਤ ਕੌਰ ਨੇ ਆਪ ਦਾ ਸਰੋਪਾ ਧਾਰਨ ਕਰਦੇ ਹੋਏ ਵਿਧਾਇਕ ਡਾ. ਚਰਨਜੀਤ ਸਿੰਘ ਦੀ ਹਾਜ਼ਰੀ ਵਿੱਚ ਆਪਣਾ ਭਰੋਸਾ ਜਤਾਇਆ ਅਤੇ ਇਹ ਵੀ ਮਹਿਸੂਸ ਕੀਤਾ ਕਿ ਇਸ ਘਟਨਾ ਨਾਲ ਲੋਕਾਂ ਵਿੱਚ ਉਲਝਣ ਪੈਦੀ ਹੋਈ। ਆਮ ਆਦਮੀ ਪਾਰਟੀ ਦੀ ਬਲਾਕ ਪ੍ਰਧਾਨ ਮਨਜੀਤ ਕੌਰ ਜੀ ਕਾਂਗਰਸ ਵਿੱਚ ਸ਼ਮੂਲੀਅਤ ਅਤੇ ਫਿਰ ਤੇਜ਼ੀ ਨਾਲ ਹੋਈ ਵਾਪਸੀ ਨੇ ਇਲਾਕੇ ਵਿੱਚ ਇੱਕ ਨਵੀਂ ਚਰਚਾ ਛੇੜ ਦਿੱਤੀ ਹੈ।

Follow Us
Monsoon Update: : ਕੇਰਲਮ ਵਿੱਚ ਮਾਨਸੂਨ ਦੀ ਦਸਤਕ, IMD ਦਾ ਅਲਰਟ, ਪੂਰੇ ਸੀਜ਼ਨ ਦੌਰਾਨ ਆਮ ਤੋਂ ਘੱਟ ਬਾਰਿਸ਼ ਹੋਣ ਦੀ ਸੰਭਾਵਨਾ
Monsoon Update: : ਕੇਰਲਮ ਵਿੱਚ ਮਾਨਸੂਨ ਦੀ ਦਸਤਕ, IMD ਦਾ ਅਲਰਟ, ਪੂਰੇ ਸੀਜ਼ਨ ਦੌਰਾਨ ਆਮ ਤੋਂ ਘੱਟ ਬਾਰਿਸ਼ ਹੋਣ ਦੀ ਸੰਭਾਵਨਾ...
'AAP' ਦਾ 'ਮਿਸ਼ਨ ਪੰਜਾਬ ਕਲੀਨ' ਲਾਂਚ, ਨਗਰ ਨਿਗਮ ਅਧਿਕਾਰੀਕਰਵਾਉਣਗੇ ਸਫਾਈ; ਮੰਤਰੀ VC ਰਾਹੀਂ ਲੈਣਗੇ ਹਾਜ਼ਰੀ
'AAP' ਦਾ 'ਮਿਸ਼ਨ ਪੰਜਾਬ ਕਲੀਨ' ਲਾਂਚ, ਨਗਰ ਨਿਗਮ ਅਧਿਕਾਰੀਕਰਵਾਉਣਗੇ ਸਫਾਈ; ਮੰਤਰੀ VC ਰਾਹੀਂ ਲੈਣਗੇ ਹਾਜ਼ਰੀ...
ਬਰਾਬਰ ਨੰਬਰ ਆਉਣ ਦੇ ਬਾਅਦ ਵੀ ਦੂਜੇ ਨੰਬਰ 'ਤੇ ਆਈ ਕੁੜੀ ਦਾ ਸੀਐਮ ਨੂੰ ਸਿੱਧਾ ਸਵਾਲ, ਮੁੱਖ ਮੰਤਰੀ ਨੇ ਮਿੰਟਾਂ 'ਚ ਕੱਢਿਆ ਹੱਲ
ਬਰਾਬਰ ਨੰਬਰ ਆਉਣ ਦੇ ਬਾਅਦ ਵੀ ਦੂਜੇ ਨੰਬਰ 'ਤੇ ਆਈ ਕੁੜੀ ਦਾ ਸੀਐਮ ਨੂੰ ਸਿੱਧਾ ਸਵਾਲ, ਮੁੱਖ ਮੰਤਰੀ ਨੇ ਮਿੰਟਾਂ 'ਚ ਕੱਢਿਆ ਹੱਲ...
Mohali Office Murder: ਮੋਹਾਲੀ: ਦੇ ਆਫਿਸ 'ਚ ਕੁੜੀ ਦਾ ਚਾਕੂ ਮਾਰ ਕੇ ਕਤਲ, ਲੜਕੇ ਨੇ ਵੀ ਰੇਤਿਆ ਗਲਾ, ਹਾਲਤ ਨਾਜ਼ੁਕ
Mohali Office Murder: ਮੋਹਾਲੀ: ਦੇ ਆਫਿਸ 'ਚ ਕੁੜੀ ਦਾ ਚਾਕੂ ਮਾਰ ਕੇ ਕਤਲ, ਲੜਕੇ ਨੇ ਵੀ ਰੇਤਿਆ ਗਲਾ, ਹਾਲਤ ਨਾਜ਼ੁਕ...
ਭਾਰਤ ਅਲ ਨੀਨੋ ਦਾ ਖ਼ਤਰਾ, ਸਰਕਾਰ ਨੇ ਫਸਲ ਅਤੇ ਖਾਦ ਸੁਰੱਖਿਆ ਨੂੰ ਲੈ ਕੇ ਬਣਾਇਆ ਐਕਸ਼ਨ ਪਲਾਨ
ਭਾਰਤ ਅਲ ਨੀਨੋ ਦਾ ਖ਼ਤਰਾ,  ਸਰਕਾਰ ਨੇ ਫਸਲ ਅਤੇ ਖਾਦ ਸੁਰੱਖਿਆ ਨੂੰ ਲੈ ਕੇ ਬਣਾਇਆ ਐਕਸ਼ਨ ਪਲਾਨ...
ਪ੍ਰੀ ਮਾਨਸੂਨ ਦੀ ਬਾਰਿਸ਼ ਨੇ ਡੋਡਾ 'ਚ ਮਚਾਇਆ ਕਹਿਰ, ਲੈਂਡ ਸਲਾਈਡ ਦੀਆਂ ਡਰਾਉਣ ਵਾਲੀਆਂ ਤਸਵੀਰਾਂ
ਪ੍ਰੀ ਮਾਨਸੂਨ ਦੀ ਬਾਰਿਸ਼ ਨੇ ਡੋਡਾ 'ਚ ਮਚਾਇਆ ਕਹਿਰ, ਲੈਂਡ ਸਲਾਈਡ ਦੀਆਂ ਡਰਾਉਣ ਵਾਲੀਆਂ ਤਸਵੀਰਾਂ...
India Weather Update: ਦੇਸ਼ ਭਰ ਵਿੱਚ ਬਦਲੇਗਾ ਮੌਸਮ, ਪੰਜਾਬ, ਹਰਿਆਣਾ ਅਤੇ ਦਿੱਲੀ-NCR ਸਮੇਤ ਕਈ ਰਾਜਾਂ ਵਿੱਚ ਗਰਮੀ ਤੋਂ ਮਿਲੇਗੀ ਰਾਹਤ
India Weather Update: ਦੇਸ਼ ਭਰ ਵਿੱਚ ਬਦਲੇਗਾ ਮੌਸਮ, ਪੰਜਾਬ, ਹਰਿਆਣਾ ਅਤੇ ਦਿੱਲੀ-NCR ਸਮੇਤ ਕਈ ਰਾਜਾਂ ਵਿੱਚ ਗਰਮੀ ਤੋਂ ਮਿਲੇਗੀ ਰਾਹਤ...
"ਛਾਲ ਮਾਰੋ, ਛਾਲ ਮਾਰੋ!"... ਦਿੱਲੀ ਮਾਲਵੀਆ ਨਗਰ ਅੱਗ ਹਾਦਸੇ ਦਾ ਦਿਲ ਦਹਿਲਾ ਦੇਣ ਵਾਲਾ ਵੀਡੀਓ
ਤੈਅ ਹੱਦ ਤੋਂ ਵੱਧ ਵਧਾਈ ਫੀਸ ਤਾਂ ਪ੍ਰਾਈਵੇਟ ਸਕੂਲਾਂ ਦੀ ਖੈਰ ਨਹੀਂ, ਪੰਜਾਬ ਸਰਕਾਰ ਨੇ ਕੱਸਿਆ ਸ਼ਿੰਕਜਾ
ਤੈਅ ਹੱਦ ਤੋਂ ਵੱਧ ਵਧਾਈ ਫੀਸ ਤਾਂ ਪ੍ਰਾਈਵੇਟ ਸਕੂਲਾਂ ਦੀ ਖੈਰ ਨਹੀਂ, ਪੰਜਾਬ ਸਰਕਾਰ ਨੇ ਕੱਸਿਆ ਸ਼ਿੰਕਜਾ...