ਹੁਣ ਹੋਣਗੇ ਵੱਡੇ ਖੁਲਾਸੇ! ਪੁਲਿਸ ਨੂੰ ਮਿਲਿਆ ਜੱਗੂ ਭਗਵਾਨਪੁਰੀਆ ਦਾ ਰਿਮਾਂਡ, ਗੋਰਾ ਬਰਿਆਰ ਕਤਲ ਕੇਸ ਦੀ ਹੋਵੇਗੀ ਜਾਂਚ
Jaggu Bhagwanpuria: ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਬਟਾਲਾ ਦੇ ਐਸਪੀ ਗੁਰਪ੍ਰਤਾਪ ਸਿੰਘ ਸਹੋਤਾ ਨੇ ਦੱਸਿਆ ਕਿ ਬਟਾਲਾ ਜ਼ਿਲ੍ਹੇ 'ਚ ਐਫਆਈਆਰ ਨੰਬਰ 89 ਦਰਜ ਹੈ। ਜਿਸ 'ਚ ਇੱਕ ਵਿਅਕਰੀ ਗੋਰਾ ਬਰਿਆਰ ਦੀ ਮੌਤ ਹੋ ਗਈ ਸੀ ਤੇ ਇੱਕ ਹੋਰ ਗੈਂਗਸਟਰ ਸੀ, ਜਿਸ 'ਤੇ ਗੋਲੀ ਚੱਲੀ ਸੀ। ਉਸ ਮਾਮਲੇ 'ਚ ਜੱਗੂ ਭਗਵਾਨਪੁਰੀਆ ਨਾਮਜ਼ਦ ਸੀ। ਉਸ ਨੂੰ ਸਿਲਚਰ ਜੇਲ੍ਹ ਤੋਂ ਇੱਥੇ ਲਿਆ ਕੇ ਬਟਾਲਾ ਕੋਰਟ 'ਚ ਪੇਸ਼ ਕੀਤਾ ਗਿਆ ਹੈ ਤੇ ਉਸ ਦਾ 3 ਦਿਨਾਂ ਦਾ ਰਿਮਾਂਡ ਹਾਸਲ ਕੀਤਾ ਗਿਆ ਹੈ।
ਗੈਂਗਸਟਰ ਜੱਗੂ ਭਗਵਾਨਪੁਰੀਆ ਨੂੰ ਅੱਜ ਭਾਰੀ ਸੁਰੱਖਿਆ ਵਿਚਕਾਰ ਬਟਾਲਾ ਕੋਰਟ ‘ਚ ਪੇਸ਼ ਕੀਤਾ ਗਿਆ। ਪੇਸ਼ੀ ਤੋਂ ਬਾਅਦ ਕੋਰਟ ਨੇ ਜੱਗੂ ਨੂੰ 3 ਦਿਨਾਂ ਦੇ ਪੁਲਿਸ ਰਿਮਾਂਡ ‘ਤੇ ਭੇਜ ਦਿੱਤਾ ਹੈ। ਬਟਾਲਾ ਪੁਲਿਸ ਗੈਂਗਸਟਰ ਨੂੰ ਦੇਰ ਰਾਤ ਅਸਮ ਦੀ ਸਿਲਚਰ ਜੇਲ੍ਹ ਤੋਂ ਅੰਮ੍ਰਿਤਸਰ ਏਅਪੋਰਟ ਲੈ ਕੇ ਪਹੁੰਚੀ ਸੀ। ਪੁਲਿਸ ਉਸ ਨੂੰ ਗੋਰਾ ਬਰਿਆਰ ਕਤਲ ਮਾਮਲੇ ‘ਚ ਪ੍ਰੋਡਕਸ਼ਨ ਵਾਰੰਟ ‘ਤੇ ਲੈ ਕੇ ਆਈ ਸੀ ਤੇ ਹੁਣ ਉਸ ਦਾ ਰਿਮਾਂਡ ਹਾਸਲ ਕੀਤਾ ਹੈ।
ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਬਟਾਲਾ ਦੇ ਐਸਪੀ ਗੁਰਪ੍ਰਤਾਪ ਸਿੰਘ ਸਹੋਤਾ ਨੇ ਦੱਸਿਆ ਕਿ ਬਟਾਲਾ ਜ਼ਿਲ੍ਹੇ ‘ਚ ਐਫਆਈਆਰ ਨੰਬਰ 89 ਦਰਜ ਹੈ। ਜਿਸ ‘ਚ ਇੱਕ ਵਿਅਕਤੀ ਗੋਰਾ ਬਰਿਆਰ ਦੀ ਮੌਤ ਹੋ ਗਈ ਸੀ ਤੇ ਇੱਕ ਹੋਰ ਗੈਂਗਸਟਰ ਸੀ, ਜਿਸ ‘ਤੇ ਗੋਲੀ ਚੱਲੀ ਸੀ। ਉਸ ਮਾਮਲੇ ‘ਚ ਜੱਗੂ ਭਗਵਾਨਪੁਰੀਆ ਨਾਮਜ਼ਦ ਸੀ। ਉਸ ਨੂੰ ਸਿਲਚਰ ਜੇਲ੍ਹ ਤੋਂ ਇੱਥੇ ਲਿਆ ਕੇ ਬਟਾਲਾ ਕੋਰਟ ‘ਚ ਪੇਸ਼ ਕੀਤਾ ਗਿਆ ਹੈ ਤੇ ਉਸ ਦਾ 3 ਦਿਨਾਂ ਦਾ ਰਿਮਾਂਡ ਹਾਸਲ ਕੀਤਾ ਗਿਆ ਹੈ।
ਕੌਣ ਹੈ ਗੋਰਾ ਬਰਿਆਰ?
ਗੁਰਪ੍ਰੀਤ ਸਿੰਘ ਗੋਰਾ ਉਰਫ਼ ਗੋਰਾ ਬਰਿਆਰ, ਗੁਰਦਾਸਪੁਰ ਦੇ ਬਰਿਆਰ ਪਿੰਡ ਦਾ ਰਹਿਣਾ ਵਾਲ ਸੀ। ਗੋਰਾ ਬਰਿਆਰ ਦਾ 26 ਮਈ ਨੂੰ ਕਤਲ ਕਰ ਦਿੱਤਾ ਗਿਆ ਸੀ, ਇਸ ਘਟਨਾ ‘ਚ ਬਿੱਲਾ ਮੰਡਿਆਲਾ ‘ਤੇ ਵੀ ਗੋਲੀਬਾਰੀ ਕੀਤੀ ਗਈ, ਹਾਲਾਂਕਿ ਉਹ ਬੱਚ ਨਿਕਲਿਆ ਸੀ। ਇਸ ਮਾਮਲੇ ‘ਚ ਐਂਟੀ ਗੈਂਗਸਟਰ ਟਾਸਕ ਫੋਰਸ ਨੇ ਨੈਲਸਨ ਮਸੀਹ ਨੂੰ ਕਾਬੂ ਕੀਤਾ ਸੀ। ਇਸ ਤੋਂ ਬਾਅਦ ਜਾਣਕਾਰੀ ਆਈ ਸੀ ਕਿ ਉਹ ਜੱਗੂ ਭਗਵਾਨਪੁਰੀਆ ਗੈਂਗ ਲਈ ਕੰਮ ਕਰਦਾ ਸੀ।
ਜਾਣਕਾਰੀ ਮੁਤਾਬਕ ਗੋਰਾ ਬਰਿਆਰ ਦਾ ਬੰਬੀਹਾ ਗੈਂਗ ਨਾਲ ਕੋਈ ਸਿੱਧਾ ਸਬੰਧ ਨਹੀਂ ਸੀ, ਪਰ ਇਸ ਮਾਮਲੇ ‘ਚ ਬੰਬੀਹਾ ਗੈਂਗ ਨੇ ਐਲਾਨ ਕੀਤਾ ਸੀ ਕਿ ਜੋ ਵੀ ਇਸ ਕਤਲ ਦੇ ਪਿੱਛੇ ਹੈ, ਉਸ ਨੂੰ ਬਖਸ਼ਿਆ ਨਹੀਂ ਜਾਵੇਗਾ।
ਜੱਗੂ ਭਗਵਾਨਪੁਰੀਆ ਦੀ ਮਾਂ ਦਾ ਕਤਲ, ਦਿੱਤੀ ਸੀ ਸਫ਼ਾਈ
26 ਜੂਨ ਦੀ ਰਾਤ ਨੂੰ, ਦੋ ਬਾਈਕ ਸਵਾਰ ਹਮਲਾਵਰਾਂ ਨੇ ਬਟਾਲਾ ਦੇ ਅਰਬਨ ਅਸਟੇਟ ਖੇਤਰ ਵਿਖੇ ਜੱਗੂ ਦੀ ਮਾਂ ਹਰਜੀਤ ਕੌਰ (52) ਤੇ ਉਸ ਦੇ ਨਜ਼ਦੀਕੀ ਕਰਨਵੀਰ ਸਿੰਘ (29) ਤੇ ਗੋਲੀਆਂ ਚਲਾ ਦਿੱਤੀਆਂ। ਇਹ ਘਟਨਾ ਰਾਤ 9:07 ਵਜੇ ਦੇ ਕਰੀਬ ਵਾਪਰੀ ਸੀ। ਕਰਨਵੀਰ ਦੀ ਮੌਕੇ ਤੇ ਹੀ ਮੌਤ ਹੋ ਗਈ। ਹਰਜੀਤ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਵੀ ਮ੍ਰਿਤਕ ਐਲਾਨ ਦਿੱਤਾ।
ਇਹ ਵੀ ਪੜ੍ਹੋ
ਪੁਲਿਸ ਨੇ ਇਸ ਘਟਨਾ ਨੂੰ ਅੰਦਰੂਨੀ ਗੈਂਗ ਵਾਰ ਨਾਲ ਜੋੜਿਆ ਤੇ ਜਾਂਚ ਸ਼ੁਰੂ ਕਰ ਦਿੱਤੀ। ਘਨਸ਼ਿਆਮਪੁਰੀਆ ਗੈਂਗ ਤੇ ਬੰਬੀਹਾ ਗੈਂਗ ਨਾਲ ਜੁੜੇ ਤਿੰਨ ਵਿਅਕਤੀਆਂ, ਡੋਨੀ ਬਲ, ਪ੍ਰਭੂ ਦਾਸੂਵਾਲ ਤੇ ਕੌਸ਼ਲ ਚੌਧਰੀ ਨੇ ਸੋਸ਼ਲ ਮੀਡੀਆ ਤੇ ਹਮਲੇ ਦੀ ਜ਼ਿੰਮੇਵਾਰੀ ਲੈਂਦੇ ਹੋਏ ਪੋਸਟ ਕੀਤੀ ਸੀ ਤੇ ਦਾਅਵਾ ਕੀਤਾ ਕਿ ਇਹ ਉਨ੍ਹਾਂ ਦੇ ਸਾਥੀ ਗੋਰੇ ਬਰਿਆਰ ਦੇ ਕਤਲ ਦਾ ਬਦਲਾ ਸੀ।
ਦੱਸ ਦੇਈਏ ਕਿ ਇਸ ਤੋਂ ਬਾਅਦ ਬੰਬੀਹਾ ਗੈਂਗ ਦੀ ਇੱਕ ਪੋਸਟ ਵਾਇਰਲ ਹੋਈ ਸੀ, ਜਿਸ ‘ਚ ਕਿਹਾ ਗਿਆ ਸੀ ਕਿ ਮਾਤਾ ਜੀ (ਜੱਗੂ ਭਗਵਾਨਪੁਰੀਆ ਦੀ ਮਾਂ) ਨਾਲ ਗਲਤ ਹੋਇਆ, ਸਾਰਿਆਂ ਦੀਆਂ ਮਾਵਾਂ ਸਾਂਝੀਆਂ ਹੁੰਦੀਆ ਹਨ। ਗੈਂਗ ਨੇ ਕਿਹਾ ਸੀ ਕਿ ਉਹ ਕਰਨਵੀਰ ਨੂੰ ਨਿਸ਼ਾਨਾ ਬਣਾਉਣ ਲਈ ਆਏ ਸਨ।
ਜੱਗੂ ਭਗਵਾਨਪੁਰੀਆ ਦੇ ਸਾਥੀ ਦਾ ਦਿਨ-ਦਿਹਾੜੇ ਕਤਲ
5 ਜੁਲਾਈ ਨੂੰ, ਅਣਪਛਾਤੇ ਹਮਲਾਵਰਾਂ ਨੇ ਅੰਮ੍ਰਿਤਸਰ ਦੇ ਚੰਨਣਕੇ ਪਿੰਡ ਚ ਦੁਪਹਿਰ ਵੇਲੇ ਜੱਗੂ ਭਗਵਾਨਪੁਰੀਆ ਗੈਂਗ ਦੇ ਮੈਂਬਰ ਜੁਗਰਾਜ ਸਿੰਘ ਉਰਫ਼ ਤੋਤਾ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ। ਜੁਗਰਾਜ ਸਿੱਧੂ ਮੂਸੇਵਾਲਾ ਕਤਲ ਕਾਂਡ ਚ ਸ਼ਾਮਲ ਇੱਕ ਬਦਨਾਮ ਗੈਂਗਸਟਰ ਜਗਰੂਪ ਸਿੰਘ ਰੂਪਾ ਦਾ ਭਰਾ ਸੀ।
ਹਮਲਾਵਰਾਂ ਨੇ ਜੁਗਰਾਜ ਤੇ ਗੋਲੀਬਾਰੀ ਕੀਤੀ, ਜਿਸ ਨਾਲ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ। ਘਟਨਾ ਤੋਂ ਤੁਰੰਤ ਬਾਅਦ, ਗੋਪੀ ਘਨਸ਼ਿਆਮਪੁਰੀਆ ਗੈਂਗ ਨੇ ਸੋਸ਼ਲ ਮੀਡੀਆ ਤੇ ਹਮਲੇ ਦੀ ਜ਼ਿੰਮੇਵਾਰੀ ਲਈ। ਦੱਸਿਆ ਜਾ ਰਿਹਾ ਹੈ ਕਿ ਘਣਸ਼ਿਆਮਪੁਰੀਆ ਗੈਂਗ ਇਸ ਸਮੇਂ ਬੰਬੀਹਾ ਗੈਂਗ ਦੇ ਸਹਿਯੋਗ ਨਾਲ ਸਰਗਰਮ ਹੈ ਤੇ ਜੱਗੂ ਭਗਵਾਨਪੁਰੀਆ ਗੈਂਗ ਨਾਲ ਜੁੜੇ ਲੋਕਾਂ ਨੂੰ ਲਗਾਤਾਰ ਨਿਸ਼ਾਨਾ ਬਣਾ ਰਿਹਾ ਹੈ।


