AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

International Yoga Day: ਫਿਰੋਜ਼ਪੁਰ ਦੇ ਕੈਂਟ ਬੋਰਡ ਸਟੇਡੀਅਮ ਵਿਖੇ ਮਨਾਇਆ ਗਿਆ ਯੋਗ ਦਿਵਸ, ਵਿਧਾਇਕਾਂ ਤੇ ਅਧਿਕਾਰੀਆਂ ਨੇ ਕੀਤੀ ਸ਼ਿਰਕਤ

International Yoga Day: ਡਾਇਰੈਕਟੋਰੇਟ ਆਫ਼ ਆਯੁਰਵੈਦਾ, ਪੰਜਾਬ ਵੱਲੋਂ ਆਯੂਸ਼ ਮੰਤਰਾਲਾ ਅਤੇ ਜ਼ਿਲ੍ਹਾ ਪ੍ਰਸ਼ਾਸਨ ਫਿਰੋਜ਼ਪੁਰ ਦੇ ਵਿਸ਼ੇਸ਼ ਸਹਿਯੋਗ ਨਾਲ 12ਵੇਂ ਅੰਤਰਰਾਸ਼ਟਰੀ ਯੋਗ ਦਿਵਸ ਦੇ ਮੌਕੇ 'ਤੇ ਇੱਕ ਵਿਸ਼ਾਲ ਜ਼ਿਲ੍ਹਾ ਪੱਧਰੀ ਸਮਾਗਮ ਦਾ ਆਯੋਜਨ ਕੀਤਾ ਗਿਆ। ਇਹ ਸ਼ਾਨਦਾਰ ਯੋਗ ਕੈਂਪ ਫਿਰੋਜ਼ਪੁਰ ਛਾਉਣੀ ਦੇ ਕੈਂਟ ਬੋਰਡ ਸਟੇਡੀਅਮ ਵਿਖੇ ਕਰਵਾਇਆ ਗਿਆ, ਜਿਸ ਵਿੱਚ ਵੱਡੀ ਗਿਣਤੀ ਵਿੱਚ ਸਥਾਨਕ ਨਿਵਾਸੀਆਂ, ਅਧਿਕਾਰੀਆਂ ਅਤੇ ਪਤਵੰਤਿਆਂ ਨੇ ਹਿੱਸਾ ਲਿਆ।

International Yoga Day: ਫਿਰੋਜ਼ਪੁਰ ਦੇ ਕੈਂਟ ਬੋਰਡ ਸਟੇਡੀਅਮ ਵਿਖੇ ਮਨਾਇਆ ਗਿਆ ਯੋਗ ਦਿਵਸ, ਵਿਧਾਇਕਾਂ ਤੇ ਅਧਿਕਾਰੀਆਂ ਨੇ ਕੀਤੀ ਸ਼ਿਰਕਤ
sunny-chopra-ferozepur
| Updated On: 21 Jun 2026 17:54 PM IST
Share

ਡਾਇਰੈਕਟੋਰੇਟ ਆਫ਼ ਆਯੁਰਵੈਦਾ, ਪੰਜਾਬ ਵੱਲੋਂ ਆਯੂਸ਼ ਮੰਤਰਾਲਾ ਅਤੇ ਜ਼ਿਲ੍ਹਾ ਪ੍ਰਸ਼ਾਸਨ ਫਿਰੋਜ਼ਪੁਰ ਦੇ ਵਿਸ਼ੇਸ਼ ਸਹਿਯੋਗ ਨਾਲ 12ਵੇਂ ਅੰਤਰਰਾਸ਼ਟਰੀ ਯੋਗ ਦਿਵਸ ਦੇ ਮੌਕੇ ‘ਤੇ ਇੱਕ ਵਿਸ਼ਾਲ ਜ਼ਿਲ੍ਹਾ ਪੱਧਰੀ ਸਮਾਗਮ ਦਾ ਆਯੋਜਨ ਕੀਤਾ ਗਿਆ। ਇਹ ਸ਼ਾਨਦਾਰ ਯੋਗ ਕੈਂਪ ਫਿਰੋਜ਼ਪੁਰ ਛਾਉਣੀ ਦੇ ਕੈਂਟ ਬੋਰਡ ਸਟੇਡੀਅਮ ਵਿਖੇ ਕਰਵਾਇਆ ਗਿਆ, ਜਿਸ ਵਿੱਚ ਵੱਡੀ ਗਿਣਤੀ ਵਿੱਚ ਸਥਾਨਕ ਨਿਵਾਸੀਆਂ, ਅਧਿਕਾਰੀਆਂ ਅਤੇ ਪਤਵੰਤਿਆਂ ਨੇ ਹਿੱਸਾ ਲਿਆ।

ਇਸ ਸਾਲ ਮਨਾਏ ਗਏ ਅੰਤਰਰਾਸ਼ਟਰੀ ਯੋਗ ਦਿਵਸ ਦਾ ਮੁੱਖ ਥੀਮ “ਸਿਹਤਮੰਦ ਉਮਰ ਲਈ ਯੋਗ” ਰੱਖਿਆ ਗਿਆ ਸੀ, ਜਿਸ ਦਾ ਉਦੇਸ਼ ਵਧਦੀ ਉਮਰ ਦੇ ਨਾਲ ਸਰੀਰਕ ਅਤੇ ਮਾਨਸਿਕ ਤੰਦਰੁਸਤੀ ਨੂੰ ਬਰਕਰਾਰ ਰੱਖਣਾ ਹੈ। ਇਸ ਜ਼ਿਲ੍ਹਾ ਪੱਧਰੀ ਸਮਾਗਮ ਦੌਰਾਨ ਹਲਕਾ ਗੁਰੂਹਰਸਹਾਏ ਦੇ ਵਿਧਾਇਕ ਫੌਜਾ ਸਿੰਘ ਸਰਾਰੀ, ਫਿਰੋਜ਼ਪੁਰ ਸ਼ਹਿਰੀ ਦੇ ਵਿਧਾਇਕ ਸਰਦਾਰ ਰਣਬੀਰ ਸਿੰਘ ਭੁੱਲਰ ਦੇ ਧਰਮ ਪਤਨੀ ਡਾ. ਅਮਨਦੀਪ ਕੌਰ ਗੋਸਲ, ਸਹਾਇਕ ਕਮਿਸ਼ਨਰ ਹਿਮਾਂਸ਼ੂ (ਆਈ.ਏ.ਐਸ.) ਅਤੇ ਐਸ.ਡੀ.ਐਮ. ਫਿਰੋਜ਼ਪੁਰ ਅਭਿਸ਼ੇਕ ਸ਼ਰਮਾ ਨੇ ਮੁੱਖ ਮਹਿਮਾਨ ਵਜੋਂ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ ਅਤੇ ਯੋਗ ਆਸਣ ਕੀਤੇ।

ਰੋਜ਼ਾਨਾ ਜ਼ਿੰਦਗੀ ਵਿੱਚ ਯੋਗ ਦੀ ਮਹੱਤਤਾ ਅਤੇ ਲੋੜ

ਸਮਾਗਮ ਦੌਰਾਨ ਇਕੱਠ ਨੂੰ ਸੰਬੋਧਨ ਕਰਦਿਆਂ ਐਸ.ਡੀ.ਐਮ. ਫਿਰਜ਼ਪੁਰ ਅਭਿਸ਼ੇਕ ਸ਼ਰਮਾ ਨੇ ਆਖਿਆ ਕਿ ਮੌਜੂਦਾ ਦੌਰ ਵਿੱਚ ਯੋਗ ਕਰਨਾ ਸਾਡੇ ਸਾਰਿਆਂ ਲਈ ਬਹੁਤ ਜ਼ਿਆਦਾ ਅਹਿਮ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਜਿਹੜਾ ਵਿਅਕਤੀ ਨਿਯਮਿਤ ਰੂਪ ਵਿੱਚ ਯੋਗ ਅਭਿਆਸ ਕਰਦਾ ਹੈ, ਉਹ ਹਮੇਸ਼ਾ ਇੱਕ ਤੰਦਰੁਸਤ ਸਰੀਰ ਅਤੇ ਨਿਰੋਏ ਦਿਮਾਗ ਦਾ ਮਾਲਕ ਬਣਦਾ ਹੈ। ਉਨ੍ਹਾਂ ਸਮੂਹ ਹਾਜ਼ਰੀਨ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਹਰੇਕ ਨਾਗਰਿਕ ਨੂੰ ਯੋਗ ਨੂੰ ਕਿਸੇ ਇੱਕ ਦਿਨ ਦੇ ਪ੍ਰੋਗਰਾਮ ਤੱਕ ਸੀਮਤ ਰੱਖਣ ਦੀ ਬਜਾਏ ਆਪਣੀ ਰੋਜ਼ਮਰਾ ਦੀ ਜ਼ਿੰਦਗੀ ਦਾ ਇੱਕ ਅਟੁੱਟ ਹਿੱਸਾ ਬਣਾਉਣਾ ਚਾਹੀਦਾ ਹੈ।

ਮਸ਼ੀਨੀ ਯੁੱਗ ਵਿੱਚ ਬਿਮਾਰੀਆਂ ਤੋਂ ਮੁਕਤੀ ਦਾ ਸਾਧਨ

ਐਸ.ਡੀ.ਐਮ. ਨੇ ਅੱਗੇ ਗੱਲਬਾਤ ਕਰਦਿਆਂ ਕਿਹਾ ਕਿ ਅੱਜਕਲ ਦੇ ਇਸ ਤੇਜ਼-ਤਰਾਰ ਅਤੇ ਮਸ਼ੀਨੀ ਯੁੱਗ ਵਿੱਚ ਮਨੁੱਖੀ ਜ਼ਿੰਦਗੀ ਬਹੁਤ ਜ਼ਿਆਦਾ ਤਣਾਅਪੂਰਨ ਹੋ ਚੁੱਕੀ ਹੈ। ਅਜਿਹੀ ਸਥਿਤੀ ਵਿੱਚ, ਯੋਗ ਹੀ ਇੱਕ ਅਜਿਹਾ ਮਾਧਿਅਮ ਹੈ ਜੋ ਇਨਸਾਨ ਨੂੰ ਕਈ ਤਰ੍ਹਾਂ ਦੀਆਂ ਗੰਭੀਰ ਮਾਨਸਿਕ ਅਤੇ ਸਰੀਰਕ ਬੀਮਾਰੀਆਂ ਤੋਂ ਸਦਾ ਲਈ ਛੁਟਕਾਰਾ ਪਾਉਣ ਵਿੱਚ ਸਭ ਤੋਂ ਵੱਧ ਸਹਾਈ ਸਿੱਧ ਹੋ ਸਕਦਾ ਹੈ।

ਇਸ ਮੌਕੇ ਹਾਜ਼ਰ ਹੋਰਨਾਂ ਪ੍ਰਮੁੱਖ ਸ਼ਖਸੀਅਤਾਂ ਨੇ ਵੀ ਲੋਕਾਂ ਨੂੰ ਆਯੁਰਵੇਦ ਅਤੇ ਯੋਗ ਪ੍ਰਣਾਲੀ ਨਾਲ ਜੁੜਨ ਦਾ ਸੱਦਾ ਦਿੱਤਾ। ਪ੍ਰਸ਼ਾਸਨ ਵੱਲੋਂ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ ਅਤੇ ਯੋਗ ਟ੍ਰੇਨਰਾਂ ਦੀ ਦੇਖਰੇਖ ਹੇਠ ਸਾਰਿਆਂ ਨੇ ਵੱਖ-ਵੱਖ ਆਸਣਾਂ ਦਾ ਅਭਿਆਸ ਕਰਕੇ ਸਿਹਤਮੰਦ ਜੀਵਨ ਸ਼ੈਲੀ ਅਪਣਾਉਣ ਦਾ ਪ੍ਰਣ ਲਿਆ।

Follow Us
ਖੱਟਰ ਨੇ ਕਿਸਾਨਾਂ ਦੀਆਂ ਮੰਗਾਂ ਤੇ' ਜਤਾਈ ਸਹਿਮਤੀ, ਕਿਸਾਨਾਂ ਦਾ ਦਾਅਵਾ - ਪਹਿਲੀ ਵਾਰ ਸਰਕਾਰ ਦਾ ਪਾਜੇਟਿਵ ਰਿਸਪਾਂਸ
ਖੱਟਰ ਨੇ ਕਿਸਾਨਾਂ ਦੀਆਂ ਮੰਗਾਂ ਤੇ' ਜਤਾਈ ਸਹਿਮਤੀ, ਕਿਸਾਨਾਂ ਦਾ ਦਾਅਵਾ - ਪਹਿਲੀ ਵਾਰ ਸਰਕਾਰ ਦਾ ਪਾਜੇਟਿਵ ਰਿਸਪਾਂਸ...
AI Toothbrush: ਕੀ 47,000 ਦਾ AI ਟੁੱਥਬ੍ਰਸ਼ ਬਦਲ ਦੇਵੇਗਾ ਸਵੇਰ ਦੀ ਰੁਟੀਨ ?
AI Toothbrush: ਕੀ 47,000 ਦਾ AI ਟੁੱਥਬ੍ਰਸ਼ ਬਦਲ ਦੇਵੇਗਾ ਸਵੇਰ ਦੀ ਰੁਟੀਨ ?...
ਬਹਿਬਲ ਕਲਾਂ ਗੋਲੀ ਕਾਂਡ: SIT ਦੇ ਸਾਹਮਣੇ ਪੇਸ਼ ਹੋਏ ਵਿਜੇ ਸਾਂਪਲਾ
ਬਹਿਬਲ ਕਲਾਂ ਗੋਲੀ ਕਾਂਡ: SIT ਦੇ ਸਾਹਮਣੇ ਪੇਸ਼ ਹੋਏ ਵਿਜੇ ਸਾਂਪਲਾ...
ਜਿਤੇਂਦਰ ਮਿਸ਼ਰਾ ਨੇ ਸਾਂਭਿਆ ਰਾਮ ਮੰਦਰ ਟ੍ਰਸਟ ਦੇ ਪਹਿਲੇ ਸੀਈਓ ਦਾ ਅਹੁਦਾ
ਜਿਤੇਂਦਰ ਮਿਸ਼ਰਾ ਨੇ ਸਾਂਭਿਆ ਰਾਮ ਮੰਦਰ ਟ੍ਰਸਟ ਦੇ ਪਹਿਲੇ ਸੀਈਓ ਦਾ ਅਹੁਦਾ...
Fact Check: ਨੇਪਾਲ ਹੜ੍ਹ 'ਚ ਮਿਲੇ 17 ਕਰੋੜ ਸਾਲ ਪੁਰਾਣੇ ਸ਼ਾਲੀਗ੍ਰਾਮ ਦਾ ਕੀ ਹੈ ਸੱਚ? TV9 ਦੀ ਪੜਤਾਲ
Fact Check: ਨੇਪਾਲ ਹੜ੍ਹ 'ਚ ਮਿਲੇ 17 ਕਰੋੜ ਸਾਲ ਪੁਰਾਣੇ ਸ਼ਾਲੀਗ੍ਰਾਮ ਦਾ ਕੀ ਹੈ ਸੱਚ? TV9 ਦੀ ਪੜਤਾਲ...
Mohali Firing: ਮੁਹਾਲੀ 'ਚ ਸੈਲੂਨ ਦੇ ਬਾਹਰ ਫਾਈਰਿੰਗ, ਮੁਲਜ਼ਮ ਫਰਾਰ
Mohali Firing: ਮੁਹਾਲੀ 'ਚ ਸੈਲੂਨ ਦੇ ਬਾਹਰ ਫਾਈਰਿੰਗ, ਮੁਲਜ਼ਮ ਫਰਾਰ...
ਏਅਰ ਮਾਰਸ਼ਲ ਜਿਤੇਂਦਰ ਮਿਸ਼ਰਾ ਨੂੰ ਸੌਂਪੀ ਗਈ ਰਾਮ ਮੰਦਰ ਦੇ CEO ਦੀ ਕਮਾਨ
ਏਅਰ ਮਾਰਸ਼ਲ ਜਿਤੇਂਦਰ ਮਿਸ਼ਰਾ ਨੂੰ ਸੌਂਪੀ ਗਈ ਰਾਮ ਮੰਦਰ ਦੇ CEO ਦੀ ਕਮਾਨ...
ਜਾਣਾ ਸੀ ਸ਼ਾਰਜਾਹ..ਭੇਜ ਦਿੱਤਾ ਓਮਾਨ... ਵਾਪਸ ਆਈ ਲਾਸ਼...ਕੈਨੇਡਾ ਫਰਾਡ ਨਾਲ ਵੀ ਜੁੜੇ ਤਾਰ...ਪੀੜਤਾਂ ਦਾ ਪ੍ਰਦਰਸ਼ਨ
ਜਾਣਾ ਸੀ ਸ਼ਾਰਜਾਹ..ਭੇਜ ਦਿੱਤਾ ਓਮਾਨ... ਵਾਪਸ ਆਈ ਲਾਸ਼...ਕੈਨੇਡਾ ਫਰਾਡ ਨਾਲ ਵੀ ਜੁੜੇ ਤਾਰ...ਪੀੜਤਾਂ ਦਾ ਪ੍ਰਦਰਸ਼ਨ...
Farmer Protest: ਮੁਹਾਲੀ-ਚੰਡੀਗੜ੍ਹ ਬਾਰਡਰ 'ਤੇ ਕਿਸਾਨਾਂ ਦਾ ਪੱਕਾ ਮੋਰਚਾ, ਕਿਹੋ ਜਿਹੇ ਹਨ ਹਾਲਾਤ?... ਵੇਖੋ VIDEO
Farmer Protest: ਮੁਹਾਲੀ-ਚੰਡੀਗੜ੍ਹ ਬਾਰਡਰ 'ਤੇ ਕਿਸਾਨਾਂ ਦਾ ਪੱਕਾ ਮੋਰਚਾ, ਕਿਹੋ ਜਿਹੇ ਹਨ ਹਾਲਾਤ?... ਵੇਖੋ VIDEO...