ਪੰਜਾਬਚੋਣਾਂ 2025ਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

ਇਹ ਹਨ ਦੇਸ਼ ਦੇ ਸਭ ਤੋਂ ਅਮੀਰ IPS, ਜਾਇਦਾਦ CM ਤੋਂ ਵੀ ਜ਼ਿਆਦਾ, ਜਾਣੋ ਕਿੱਥੋਂ ਕੀਤੀ ਹੈ ਪੜ੍ਹਾਈ

Richest IPS officer in India: 2004 ਬੈਚ ਦੇ ਆਈਪੀਐਸ ਅਧਿਕਾਰੀ ਗੁਰਪ੍ਰੀਤ ਸਿੰਘ ਭੁੱਲਰ ਦੇਸ਼ ਦੇ ਸਭ ਤੋਂ ਅਮੀਰ ਆਈਪੀਐਸ ਅਧਿਕਾਰੀ ਹਨ। ਉਨ੍ਹਾਂ ਕੋਲ 152 ਕਰੋੜ ਰੁਪਏ ਦੀ ਜਾਇਦਾਦ ਹੈ। ਉਨ੍ਹਾਂ ਦੇ ਦਾਦਾ ਜੀ ਵੀ ਆਈਪੀਐਸ ਅਧਿਕਾਰੀ ਸਨ। ਆਓ ਜਾਣਦੇ ਹਾਂ ਉਨ੍ਹਾਂ ਬਾਰੇ।

ਇਹ ਹਨ ਦੇਸ਼ ਦੇ ਸਭ ਤੋਂ ਅਮੀਰ IPS, ਜਾਇਦਾਦ CM ਤੋਂ ਵੀ ਜ਼ਿਆਦਾ, ਜਾਣੋ ਕਿੱਥੋਂ ਕੀਤੀ ਹੈ ਪੜ੍ਹਾਈ
ਗੁਰਪ੍ਰੀਤ ਸਿੰਘ ਭੁੱਲਰ, IPS (Instagram)
Follow Us
tv9-punjabi
| Published: 09 Apr 2024 17:21 PM

Richest IPS officer in India: ਆਈਪੀਐਸ ਗੁਰਪ੍ਰੀਤ ਸਿੰਘ ਭੁੱਲਰ ਦੇਸ਼ ਦੇ ਸਭ ਤੋਂ ਅਮੀਰ ਆਈਪੀਐਸ ਅਫਸਰਾਂ ਵਿੱਚੋਂ ਇੱਕ ਹਨ। ਉਹ ਪੰਜਾਬ ਕੇਡਰ ਦੇ ਆਈਪੀਐਸ ਹਨ। ਉਹ 2016 ਵਿੱਚ ਉਸ ਸਮੇਂ ਸੁਰਖੀਆਂ ਵਿੱਚ ਆਏ ਜਦੋਂ ਉਨ੍ਹਾਂ ਨੇ ਆਪਣੀ ਰੀਅਲ ਅਸਟੇਟ ਹੋਲਡਿੰਗਜ਼ ਦਾ ਐਲਾਨ ਕੀਤਾ। ਉਸ ਸਮੇਂ ਉਹ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸੁਖਬੀਰ ਸਿੰਘ ਬਾਦਲ ਨਾਲੋਂ ਬਹੁਤ ਅਮੀਰ ਸਨ। ਆਓ ਜਾਣਦੇ ਹਾਂ ਕਿ ਉਨ੍ਹਾਂ ਨੇ ਕਿੱਥੋਂ ਪੜ੍ਹਾਈ ਕੀਤੀ ਹੈ ਅਤੇ ਉਹ ਕਿਹੜੇ ਬੈਚ ਦੇ ਆਈਪੀਐੱਸ ਅਫ਼ਸਰ ਹਨ।

ਆਈਪੀਐਸ ਗੁਰਪ੍ਰੀਤ ਸਿੰਘ ਭੁੱਲਰ ਨੇ ਆਈਜੀ ਦੇ ਅਹੁਦੇ ‘ਤੇ ਪਦਉੱਨਤ ਹੋਣ ਤੋਂ ਪਹਿਲਾਂ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਵਜੋਂ ਵੀ ਸੇਵਾਵਾਂ ਨਿਭਾਈਆਂ। ਉਨ੍ਹਾਂ ਦਾ ਸਭ ਤੋਂ ਲੰਬਾ ਕਾਰਜਕਾਲ ਮੋਹਾਲੀ ਦੇ ਐੱਸਐੱਸਪੀ ਤੇ ਤੌਰ ਤੇ ਰਿਹਾ। ਉਹ 2009 ਤੋਂ 2013 ਅਤੇ 2015 ਤੋਂ ਅਗਸਤ 2016 ਤੱਕ ਮੁਹਾਲੀ ਦੇ ਐਸਐਸਪੀ ਰਹੇ।

ਬੀਏ ਆਨਰਸ ਦੀ ਡਿਗਰੀ, ਦਾਦਾ ਵੀ ਸਨ ਆਈਪੀਐਸ

ਗੁਰਪ੍ਰੀਤ ਸਿੰਘ ਭੁੱਲਰ 2004 ਬੈਚ ਦੇ ਆਈਪੀਐਸ ਅਧਿਕਾਰੀ ਹਨ। ਉਨ੍ਹਾਂ ਨੇ ਬੀਏ ਆਨਰਜ਼ ਦੀ ਡਿਗਰੀ ਹਾਸਲ ਕੀਤੀ ਹੈ। ਉਨ੍ਹਾਂ ਦੇ ਦਾਦਾ ਗੁਰਦਿਆਲ ਸਿੰਘ ਭੁੱਲਰ ਵੀ ਆਈਪੀਐਸ ਅਧਿਕਾਰੀ ਸਨ ਅਤੇ ਆਪਣੀਆਂ ਸੇਵਾਵਾਂ ਦੌਰਾਨ ਜਲੰਧਰ ਵਿੱਚ ਤਾਇਨਾਤ ਸਨ। ਗੁਰਦਿਆਲ ਸਿੰਘ ਭੁੱਲਰ 1957 ਤੋਂ 1960 ਦਰਮਿਆਨ ਜਲੰਧਰ ਦੇ ਐੱਸਐੱਸਪੀ ਸਨ।

ਕਿੰਨੀ ਹੈ ਜਾਇਦਾਦ ?

ਆਈਪੀਐਸ ਗੁਰਪ੍ਰੀਤ ਸਿੰਘ ਭੁੱਲਰ ਨੇ 2016 ਵਿੱਚ 152 ਕਰੋੜ ਰੁਪਏ ਦੀ ਜਾਇਦਾਦ ਦਾ ਐਲਾਨ ਕੀਤਾ ਸੀ। ਆਪਣੀ ਜਾਇਦਾਦ ਦੇ ਘੋਸ਼ਣਾ ਵਿੱਚ, ਉਨ੍ਹਾਂ ਨੇ ਅੱਠ ਮਕਾਨ, ਚਾਰ ਖੇਤੀਬਾੜੀ ਅਤੇ ਤਿੰਨ ਵਪਾਰਕ ਪਲਾਟਾਂ ਦਾ ਜ਼ਿਕਰ ਕੀਤਾ ਸੀ। ਉਨ੍ਹਾਂ ਕੋਲ 85 ਲੱਖ ਰੁਪਏ ਦੀ ਵਪਾਰਕ ਜਾਇਦਾਦ ਅਤੇ ਸੈਨਿਕ ਫਾਰਮ, ਦਿੱਲੀ ਵਿੱਚ 1500 ਵਰਗ ਗਜ਼ ਦਾ ਖਾਲੀ ਪਲਾਟ ਵੀ ਹੈ।

ਉਨ੍ਹਾਂ ਨੇ ਇਹ ਵੀ ਦੱਸਿਆ ਕਿ ਮੁਹਾਲੀ ਦੇ ਇੱਕ ਪਿੰਡ ਵਿੱਚ ਉਨ੍ਹਾਂ ਦੀ 45 ਕਰੋੜ ਰੁਪਏ ਦੀ ਜ਼ਮੀਨ ਵੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਉਹ ਜ਼ਿਆਦਾਤਰ ਜੱਦੀ ਜਾਇਦਾਦ ਦੇ ਮਾਲਕ ਹਨ। ਉਸ ਸਮੇਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਸਿੰਘ ਦੀ ਕੁੱਲ ਜਾਇਦਾਦ 48 ਕਰੋੜ ਰੁਪਏ ਅਤੇ ਬਾਦਲ ਦੀ ਕੁੱਲ ਜਾਇਦਾਦ 102 ਕਰੋੜ ਰੁਪਏ ਸੀ।

ਵਿਰਾਸਤ ਵਿੱਚ ਮਿਲੀ ਜਾਇਦਾਦ

ਦਸਤਾਵੇਜ਼ਾਂ ਅਨੁਸਾਰ ਉਨ੍ਹਾਂ ਦੀ ਸਭ ਤੋਂ ਮਹਿੰਗੀ ਜਾਇਦਾਦ 45 ਕਰੋੜ ਰੁਪਏ ਦੇ ਕਰੀਬ ਦੱਸੀ ਗਈ ਹੈ, ਜੋ ਮੋਹਾਲੀ ਦੇ ਇੱਕ ਪਿੰਡ ਵਿੱਚ ਵਾਹੀਯੋਗ ਜ਼ਮੀਨ ਦੇ ਰੂਪ ਵਿੱਚ ਹੈ। ਆਪਣੀ ਅਚੱਲ ਜਾਇਦਾਦ ਰਿਟਰਨ (IPRs) ਵਿੱਚ ਉਹਨਾਂ ਨੇ ਜ਼ਿਕਰ ਕੀਤਾ ਹੈ ਕਿ ਉਹਨਾਂ ਨੂੰ ਇਹਨਾਂ ਵਿੱਚੋਂ ਬਹੁਤੀਆਂ ਜਾਇਦਾਦਾਂ ਵਿਰਾਸਤ ਵਿੱਚ ਮਿਲੀਆਂ ਹਨ ਅਤੇ ਬਹੁਤ ਸਾਰੇ ਮਾਮਲਿਆਂ ਵਿੱਚ ਸਰੋਤ ਵਜੋਂ ਦਾਦਾ-ਦਾਦੀ ਦੀਆਂ ਜੱਦੀ ਜਾਇਦਾਦਾਂ ਦਾ ਜ਼ਿਕਰ ਕੀਤਾ ਹੈ।

ਚੋਣ ਲੜਨ ਦੇ ਫੈਸਲੇ 'ਤੇ ਬੋਲੇ ਵਰਿੰਦਰ ਸਿੰਘ ਘੁਮਣ, ਕਿਹਾ- ਹੁਣ ਨੌਜਵਾਨਾਂ ਦਾ ਅੱਗੇ ਆਉਣ ਦਾ ਸਮਾਂ
ਚੋਣ ਲੜਨ ਦੇ ਫੈਸਲੇ 'ਤੇ ਬੋਲੇ ਵਰਿੰਦਰ ਸਿੰਘ ਘੁਮਣ, ਕਿਹਾ- ਹੁਣ ਨੌਜਵਾਨਾਂ ਦਾ ਅੱਗੇ ਆਉਣ ਦਾ ਸਮਾਂ...
ਪੰਜਾਬ ਵਿੱਚ ਕੋਰੋਨਾ ਨਾਲ 69 ਸਾਲਾ ਬਜ਼ੁਰਗ ਔਰਤ ਦੀ ਮੌਤ
ਪੰਜਾਬ ਵਿੱਚ ਕੋਰੋਨਾ ਨਾਲ 69 ਸਾਲਾ ਬਜ਼ੁਰਗ ਔਰਤ ਦੀ ਮੌਤ...
ਆਸ਼ੂ ਨੂੰ ਸੰਮਨ, Amrinder Singh Raja Warring ਦਾ 'ਆਪ' ਨੂੰ ਅਲਟੀਮੇਟਮ
ਆਸ਼ੂ ਨੂੰ ਸੰਮਨ, Amrinder Singh Raja Warring ਦਾ 'ਆਪ' ਨੂੰ ਅਲਟੀਮੇਟਮ...
ਆਪ੍ਰੇਸ਼ਨ ਬਲੂ ਸਟਾਰ ਦੀ 41ਵੀਂ ਬਰਸੀ, ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਸਿੱਖ ਕੌਮ ਨੂੰ ਅਰਦਾਸ 'ਚ ਦਿੱਤਾ ਸੰਦੇਸ਼
ਆਪ੍ਰੇਸ਼ਨ ਬਲੂ ਸਟਾਰ ਦੀ 41ਵੀਂ ਬਰਸੀ, ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਸਿੱਖ ਕੌਮ ਨੂੰ ਅਰਦਾਸ 'ਚ ਦਿੱਤਾ ਸੰਦੇਸ਼...
Congress ਦੇ ਸਟਾਰ ਪ੍ਰਚਾਰਕਾਂ ਵਿੱਚੋਂ Navjot Singh Sidhu ਦਾ ਨਾਮ ਗਾਇਬ, ਕੀ ਹੈ ਕਾਰਨ?
Congress ਦੇ ਸਟਾਰ ਪ੍ਰਚਾਰਕਾਂ ਵਿੱਚੋਂ Navjot Singh Sidhu ਦਾ ਨਾਮ ਗਾਇਬ, ਕੀ ਹੈ ਕਾਰਨ?...
ਸਾਕਾ ਨੀਲਾ ਤਾਰਾ ਦੀ ਬਰਸੀ ਦੇ ਮੱਦੇਨਜ਼ਰ ਅੰਮ੍ਰਿਤਸਰ 'ਚ ਸੁਰੱਖਿਆ ਦੇ ਪੁਖ਼ਤਾ ਇੰਤਜ਼ਾਮ, Police ਨੇ ਕੱਢਿਆ ਫਲੈਗ ਮਾਰਚ
ਸਾਕਾ ਨੀਲਾ ਤਾਰਾ ਦੀ ਬਰਸੀ ਦੇ ਮੱਦੇਨਜ਼ਰ ਅੰਮ੍ਰਿਤਸਰ 'ਚ ਸੁਰੱਖਿਆ ਦੇ ਪੁਖ਼ਤਾ ਇੰਤਜ਼ਾਮ, Police ਨੇ ਕੱਢਿਆ ਫਲੈਗ ਮਾਰਚ...
ਅੰਮ੍ਰਿਤਸਰ ਨੂੰ ਐਲਾਨਿਆ ਜਾਵੇ No War Zone, ਸਿੱਖ ਧਰਮ ਦੀ ਵੱਸਦੀ ਹੈ ਆਤਮਾ...ਐਮਪੀ ਰੰਧਾਵਾ ਦਾ PM ਨੂੰ ਪੱਤਰ
ਅੰਮ੍ਰਿਤਸਰ ਨੂੰ ਐਲਾਨਿਆ ਜਾਵੇ No War Zone, ਸਿੱਖ ਧਰਮ ਦੀ ਵੱਸਦੀ ਹੈ ਆਤਮਾ...ਐਮਪੀ ਰੰਧਾਵਾ ਦਾ PM ਨੂੰ ਪੱਤਰ...
ਪੰਜਾਬ ਵਿੱਚ ਇੱਕ ਹੋਰ ਯੂਟਿਊਬਰ ਗ੍ਰਿਫ਼ਤਾਰ, ਡੀਜੀਪੀ ਗੌਰਵ ਯਾਦਵ ਨੇ ਜਸਬੀਰ ਦੀ ਅਪਰਾਧ ਕੁੰਡਲੀ ਦਾ ਕੀਤਾ ਖੁਲਾਸਾ!
ਪੰਜਾਬ ਵਿੱਚ ਇੱਕ ਹੋਰ ਯੂਟਿਊਬਰ ਗ੍ਰਿਫ਼ਤਾਰ, ਡੀਜੀਪੀ ਗੌਰਵ ਯਾਦਵ ਨੇ ਜਸਬੀਰ ਦੀ ਅਪਰਾਧ ਕੁੰਡਲੀ ਦਾ ਕੀਤਾ ਖੁਲਾਸਾ!...
ਰਾਜਾ ਵੜਿੰਗ ਨੇ ਸੁਨੀਲ ਜਾਖੜ ਨੂੰ ਦਿੱਤੀ ਚੁਣੌਤੀ, ਸੁਣੋ ਕੀ ਕਿਹਾ?
ਰਾਜਾ ਵੜਿੰਗ ਨੇ ਸੁਨੀਲ ਜਾਖੜ ਨੂੰ ਦਿੱਤੀ ਚੁਣੌਤੀ, ਸੁਣੋ ਕੀ ਕਿਹਾ?...