ਸਿੱਖ ਦੰਗਿਆਂ ਦੇ ਖਿਲਾਫ ਲੜਾਈ ਨੂੰ ਮਿਲੇਗੀ ਹੋਰ ਤਾਕਤ- ਐਚ ਐਸ ਫੂਲਕਾ, ਪੰਜਾਬ ਬੀਜੇਪੀ ‘ਚ ਹੋਏ ਸ਼ਾਮਲ

Published: 

01 Apr 2026 15:50 PM IST

HS Phoolka joins BJP: ਐਚ ਐਸ ਫੂਲਕਾ ਨੇ ਕਿਹਾ ਕਿ "ਪੰਜਾਬ ਵਿੱਚ ਹਾਲਾਤ ਬਹੁਤ ਮਾੜੇ ਹਨ। ਫਿਰੌਤੀ ਦੀਆਂ ਕਾਲਾਂ ਆ ਰਹੀਆਂ ਹਨ, ਕਾਨੂੰਨ ਵਿਵਸਥਾ ਵਿਗੜ ਗਈ ਹੈ ਅਤੇ ਨਸ਼ੀਲੇ ਪਦਾਰਥਾਂ ਦਾ ਖ਼ਤਰਾ ਹੈ। ਪੰਜਾਬ ਦੀ ਜ਼ਮੀਨ 13-14 ਸਾਲਾਂ ਵਿੱਚ ਬੰਜਰ ਹੋ ਜਾਵੇਗੀ, ਪਰ ਸਰਕਾਰ ਨੂੰ ਕੋਈ ਪਰਵਾਹ ਨਹੀਂ ਹੈ।

ਸਿੱਖ ਦੰਗਿਆਂ ਦੇ ਖਿਲਾਫ ਲੜਾਈ ਨੂੰ ਮਿਲੇਗੀ ਹੋਰ ਤਾਕਤ- ਐਚ ਐਸ ਫੂਲਕਾ, ਪੰਜਾਬ ਬੀਜੇਪੀ ਚ ਹੋਏ ਸ਼ਾਮਲ

(Photo Credit: PTI)

ਸੀਨੀਅਰ ਵਕੀਲ ਐਚ.ਐਸ. ਫੂਲਕਾ, ਜੋ ਪਿਛਲੇ 40 ਸਾਲਾਂ ਤੋਂ 1984 ਦੇ ਦੰਗਿਆਂ ਦੇ ਪੀੜਤਾਂ ਲਈ ਲੜ ਰਹੇ ਹਨ, ਬੁੱਧਵਾਰ ਨੂੰ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ, ਦਿੱਲੀ ਦੇ ਮੰਤਰੀ ਮਨਜਿੰਦਰ ਸਿੰਘ ਸਿਰਸਾ, ਪਾਰਟੀ ਦੇ ਰਾਸ਼ਟਰੀ ਜਨਰਲ ਸਕੱਤਰ ਤਰੁਣ ਚੁੱਘ ਅਤੇ ਹੋਰਾਂ ਦੀ ਮੌਜੂਦਗੀ ਵਿੱਚ ਭਾਜਪਾ ਵਿੱਚ ਸ਼ਾਮਲ ਹੋਏ।

ਭਾਜਪਾ ਵਿੱਚ ਸ਼ਾਮਲ ਹੋਣ ਤੋਂ ਬਾਅਦ, ਸੀਨੀਅਰ ਵਕੀਲ ਹਰਵਿੰਦਰ ਸਿੰਘ ਫੂਲਕਾ ਨੇ ਕਿਹਾ, “ਮੈਂ ਪਿਛਲੇ 40 ਸਾਲਾਂ ਤੋਂ 1984 ਦੇ ਦੰਗਿਆਂ ਦੇ ਪੀੜਤਾਂ ਲਈ ਲੜ ਰਿਹਾ ਹਾਂ ਅਤੇ ਭਾਜਪਾ ਨੇ ਉਦੋਂ ਤੋਂ ਹੀ ਮੇਰਾ ਸਮਰਥਨ ਕੀਤਾ ਹੈ। ਮੈਂ ਉਨ੍ਹਾਂ ਨਾਲ ਮਿਲ ਕੇ ਆਪਣੀਆਂ ਲੜਾਈਆਂ ਲੜੀਆਂ ਹਨ। ਮੈਂ ਭਾਜਪਾ ਲਈ ਬਹੁਤ ਸਾਰਾ ਕਾਨੂੰਨੀ ਕੰਮ ਵੀ ਕੀਤਾ ਹੈ। ਮੈਂ 2014 ਤੋਂ 2017 ਤੱਕ ਤਿੰਨ ਸਾਲ ਆਮ ਆਦਮੀ ਪਾਰਟੀ ਵਿੱਚ ਸੀ, ਪਰ ਮੇਰਾ ਸ਼ੁਰੂ ਤੋਂ ਹੀ ਭਾਜਪਾ ਨਾਲ ਨੇੜਲਾ ਰਿਸ਼ਤਾ ਰਿਹਾ ਹੈ।”

ਭਾਜਪਾ ਤੋਂ ਵਧੀਆ ਕੋਈ ਪਾਰਟੀ ਨਹੀਂ ਹੈ: ਐੱਚਐੱਸ ਫੂਲਕਾ

ਇਸ ਦੌਰਾਨ ਐਚ ਐਸ ਫੂਲਕਾ ਨੇ ਕਿਹਾ ਮੈਂ ਪੰਜਾਬ ਲਈ ਰਾਜਨੀਤੀ ਵਿੱਚ ਵਾਪਸ ਆ ਰਿਹਾ ਹਾਂ। ਭਾਜਪਾ ਤੋਂ ਵਧੀਆ ਕੋਈ ਪਾਰਟੀ ਨਹੀਂ ਹੈ।” ਵਕੀਲ ਐਚ.ਐਸ. ਫੂਲਕਾ ਨੇ 1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਪੀੜਤਾਂ ਦੀ ਨੁਮਾਇੰਦਗੀ ਕੀਤੀ। ਉਹ 2014 ਵਿੱਚ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਸਨ ਪਰ ਪੰਜ ਸਾਲ ਬਾਅਦ 2019 ਵਿੱਚ ਪਾਰਟੀ ਛੱਡ ਦਿੱਤੀ। ਫੂਲਕਾ ਨੇ 2014 ਦੀਆਂ ਲੋਕ ਸਭਾ ਚੋਣਾਂ ਪੰਜਾਬ ਦੇ ਲੁਧਿਆਣਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਵਜੋਂ ਲੜੀਆਂ ਸਨ। ਉਹ ਕਾਂਗਰਸ ਦੇ ਰਵਨੀਤ ਸਿੰਘ ਬਿੱਟੂ ਤੋਂ ਹਾਰ ਗਏ ਸਨ।

Loading...
Unable to load recommendations.
Follow Us
Related Stories
ਅੱਜ ਅਕਾਲੀ ਦਲ-ਭਾਜਪਾ ਦੀ ਸਾਂਝੀ ਪ੍ਰੈੱਸ ਕਾਨਫਰੰਸ, ਨਿਤਿਨ ਨਬੀਨ, ਅਮਿਤ ਸ਼ਾਹ ਤੇ ਸੁਖਬੀਰ ਬਾਦਲ ਕਰਨਗੇ ਸੰਬੋਧਨ; ਗਠਜੋੜ ‘ਤੇ ਲੱਗੇਗੀ ਮੋਹਰ!
ਪ੍ਰਕਾਸ਼ ਪੁਰਬ ‘ਤੇ PM ਮੋਦੀ ਦਾ ਵਧਾਈ ਸੰਦੇਸ਼, ਕਿਹਾ-ਗੁਰੂ ਸਾਹਿਬ ਦੀਆਂ ਸਿੱਖਿਆਵਾਂ ਅੱਜ ਵੀ ਮਨੁੱਖਤਾ ਦਾ ਕਰ ਰਹੀਆਂ ਮਾਰਗਦਰਸ਼ਨ
ਜਲੰਧਰ ‘ਚ ਦਿਨਦਿਹਾੜੇ ਚੋਰੀ ਹੋਈ ਬਾਈਕ, ਮਾਸਟਰ ਤਾਰਾ ਸਿੰਘ ਨਗਰ ਦੀ ਘਟਨਾ ਸੀਸੀਟੀਵੀ ‘ਚ ਕੈਦ
ਸ੍ਰੀ ਗੁਰੂ ਨਾਨਕ ਦੇਵ ਜੀ ਦੇ 557ਵੇਂ ਪ੍ਰਕਾਸ਼ ਪੁਰਬ ਮੌਕੇ ਪਵਿੱਤਰ ਨਗਰੀ ਵਿਖੇ ਲੱਗੀਆਂ ਰੌਣਕਾਂ, ਸੰਗਤ ਦਾ ਉਮੜਿਆ ਸੈਲਾਬ
ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ, CM ਮਾਨ ਤੇ ਸਪੀਕਰ ਸੰਧਵਾਂ ਵੱਲੋਂ ਪੰਜਾਬ ਵਾਸੀਆਂ ਨੂੰ ਵਧਾਈ ਸੰਦੇਸ਼
ਅੰਮ੍ਰਿਤਪਾਲ ਸਿੰਘ ਦੀ ਦਾਦੀ ਚਰਨ ਕੌਰ ਦਾ ਭੋਗ ਸਮਾਗਮ ਸੰਪੰਨ, ਸੰਗਤ ਦਾ ਉਮੜਿਆ ਵੱਡਾ ਇਕੱਠ; ਰਾਜਾ ਵੜਿੰਗ ਵੀ ਪਹੁੰਚੇ