ਚਿੱਟਾ ਲਾਉਂਦੇ ਹੋਏ ਪੰਜਾਬ ਪੁਲਿਸ ਮੁਲਾਜ਼ਮ ਦਾ Video Viral, ਕੀਤਾ ਗਿਆ ਲਾਈਨ ਹਾਜ਼ਰ
Punjab Police: ਉਕਤ ਪੁਲਿਸ ਮੁਲਾਜ਼ਮ ਵੱਲੋਂ ਨਸ਼ੀਲੇ ਪਦਾਰਥਾਂ ਦਾ ਸੇਵਨ ਕਰਨ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਜਿਸ 'ਚ ਪੁਲਿਸ ਮੁਲਾਜ਼ਮ ਚਿੱਟਾ ਲਾਉਂਦਾ ਹੋਇਆ ਨਜ਼ਰ ਆ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਵੀਡੀਓ ਵਾਇਰਲ ਹੋਣ ਤੋਂ ਬਾਅਦ, ਪੁਲਿਸ ਮੁਲਾਜ਼ਮ ਖ਼ਿਲਾਫ਼ ਵਿਭਾਗੀ ਕਾਰਵਾਈ ਵੀ ਕੀਤੀ ਗਈ ਹੈ।
ਪੰਜਾਬ ਵਿੱਚ ਪੁਲਿਸ ਵੱਲੋਂ ਨਸ਼ਾ ਤਸਕਰਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ। ਪਰ ਦੂਜੇ ਪਾਸੇ, ਕੁਝ ਪੁਲਿਸ ਮੁਲਾਜ਼ਮ ਖੁਦ ਨਸ਼ਿਆਂ ‘ਚ ਸ਼ਾਮਲ ਪਾਏ ਜਾਂਦੇ ਹਨ। ਹਾਲ ਹੀ ‘ਚ, ਪੁਲਿਸ ਨੇ ਬਠਿੰਡਾ ਦੀ ਇੱਕ ਸੀਨੀਅਰ ਮਹਿਲਾ ਕਾਂਸਟੇਬਲ ਖ਼ਿਲਾਫ਼ ਕਾਰਵਾਈ ਕੀਤੀ ਤੇ ਥਾਰ ਤੋਂ ਹੈਰੋਇਨ ਬਰਾਮਦ ਕੀਤੀ। ਹੁਣ ਇੱਕ ਹੋਰ ਪੁਲਿਸ ਮੁਲਾਜ਼ਮ ਦੇ ਨਸ਼ਿਆਂ ‘ਚ ਸ਼ਾਮਲ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ।
ਦਰਅਸਲ, ਉਕਤ ਪੁਲਿਸ ਮੁਲਾਜ਼ਮ ਵੱਲੋਂ ਨਸ਼ੀਲੇ ਪਦਾਰਥਾਂ ਦਾ ਸੇਵਨ ਕਰਨ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਜਿਸ ‘ਚ ਪੁਲਿਸ ਮੁਲਾਜ਼ਮ ਚਿੱਟਾ ਲਾਉਂਦਾ ਹੋਇਆ ਨਜ਼ਰ ਆ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਵੀਡੀਓ ਵਾਇਰਲ ਹੋਣ ਤੋਂ ਬਾਅਦ, ਪੁਲਿਸ ਮੁਲਾਜ਼ਮ ਖ਼ਿਲਾਫ਼ ਵਿਭਾਗੀ ਕਾਰਵਾਈ ਵੀ ਕੀਤੀ ਗਈ ਹੈ। ਹੁਸ਼ਿਆਰਪੁਰ ਪੁਲਿਸ ਨੇ ਇਸ ਮਾਮਲੇ ‘ਚ ਕਾਰਵਾਈ ਕਰਦਿਆਂ ਕਰਮਚਾਰੀ ਨੂੰ ਲਾਈਨ ਹਾਜ਼ਰ ਕਰ ਦਿੱਤਾ ਹੈ। ਕਿਹਾ ਜਾ ਰਿਹਾ ਹੈ ਕਿ ਇਹ ਕਰਮਚਾਰੀ ਇੱਕ ਨੇਤਾ ਦੀ ਸੁਰੱਖਿਆ ‘ਚ ਤਾਇਨਾਤ ਸੀ।
ਪੁਲਿਸ ਮੁਲਾਜ਼ਮ ਦੀ ਵਾਇਰਲ ਵੀਡੀਓ
ਪੰਜਾਬ ਪੁਲਿਸ ਦੀ ਵਰਦੀ ਪਹਿਨੇ ਇੱਕ ਵਿਅਕਤੀ ਨੂੰ ਐਲੂਮੀਨੀਅਮ ਫੋਇਲ ਪੇਪਰ ‘ਤੇ ਕੁਝ ਲਗਾਉਂਦੇ, ਉਸ ਦੇ ਹੇਠਾਂ ਲਾਈਟਰ ਜਲਾਉਂਦੇ ਤੇ ਰੋਲਡ ਪੇਪਰ ਦੀ ਮਦਦ ਨਾਲ ਆਪਣੇ ਮੂੰਹ ‘ਚੋਂ ਧੂੰਆਂ ਕੱਢਦੇ ਦੇਖਿਆ ਜਾ ਰਿਹਾ ਹੈ। ਆਮ ਤੌਰ ‘ਤੇ ਚਿੱਟਾ ਪੀਣ ਵਾਲੇ ਲੋਕ ਅਜਿਹਾ ਕਰਦੇ ਹਨ। ਕਰਮਚਾਰੀ ਵਰਦੀ ਪਾ ਕੇ ਬੈੱਡ ‘ਤੇ ਬੈਠਾ ਹੁੰਦਾ ਹੈ। ਵੀਡੀਓ ਬਣਾਉਣ ਵਾਲਾ ਵਿਅਕਤੀ ਉਸ ਦੇ ਇੱਕ ਪਾਸੇ ਖੜ੍ਹਾ ਹੈ ਤੇ ਵੀਡੀਓ ਬਣਾ ਰਿਹਾ ਹੈ। ਉਹ ਵਿਅਕਤੀ ਦੋ ਵਾਰ ਫੋਇਲ ਪੇਪਰ ਦੀ ਵਰਤੋਂ ਕਰਦਾ ਹੈ। ਇਸ ਤੋਂ ਬਾਅਦ ਉਹ ਬੀੜੀ ਪੀਣ ਲੱਗ ਪੈਂਦਾ ਹੈ। ਸੂਤਰਾਂ ਅਨੁਸਾਰ, ਇਹ ਇੱਕ ਪੁਲਿਸ ਕਰਮਚਾਰੀ ਹੈ ਜੋ ਇੱਕ ਨੇਤਾ ਦਾ ਗੰਨਮੈਨ ਹੈ। ਪੁਲਿਸ ਸੂਤਰਾਂ ਅਨੁਸਾਰ, ਵੀਡੀਓ ਵਾਇਰਲ ਹੋਣ ਤੋਂ ਬਾਅਦ, ਉਕਤ ਕਰਮਚਾਰੀ ਨੂੰ ਲਾਈਨ ਹਾਜ਼ਰ ਕਰ ਦਿੱਤਾ ਗਿਆ ਹੈ।