AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

ਹੁਸ਼ਿਆਰਪੁਰ-ਦਸੂਹਾ ਮਾਰਗ ‘ਤੇ ਸਕੂਲ ਬੱਸ ਪਲਟੀ, ਵੱਡੇ ਨੁਕਸਾਨ ਤੋਂ ਰਿਹਾ ਬਚਾਅ

ਹਾਦਸੇ ਦੀ ਜਾਣਕਾਰੀ ਮਿਲਣ ਤੋਂ ਬਾਅਦ ਸਕੂਲ ਪ੍ਰਬੰਧਕਾਂ ਤੋਂ ਇਲਾਵਾ ਪੁਲਿਸ ਵੀ ਮੌਕੇ ਤੇ ਪਹੁੰਚ ਗਈ। ਪੁਲਿਸ ਵੱਲੋਂ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਸੀ। ਮੁੱਢਲੀ ਜਾਣਕਾਰੀ ਮੁਤਾਬਕ ਹਾਦਸੇ 'ਚ ਵੱਡੇ ਨੁਕਸਾਨ ਹੋਣ ਤੋਂ ਬਚਾਅ ਰਿਹਾ। 2-3 ਬੱਚਿਆਂ ਨੂੰ ਮਾਮੂਲੀ ਸੱਟਾਂ ਲੱਗਣ ਦੀ ਗੱਲ ਸਾਹਮਣੇ ਆ ਰਹੀ ਹੈ।

ਹੁਸ਼ਿਆਰਪੁਰ-ਦਸੂਹਾ ਮਾਰਗ 'ਤੇ ਸਕੂਲ ਬੱਸ ਪਲਟੀ, ਵੱਡੇ ਨੁਕਸਾਨ ਤੋਂ ਰਿਹਾ ਬਚਾਅ
sukhvinder-singh
| Updated On: 01 Oct 2026 09:11 AM IST
Share

ਹੁਸ਼ਿਆਰਪੁਰ-ਦਸੂਹਾ ਮਾਰਗ ਤੇ ਪਿੰਡ ਭੀਖੋਵਾਲ ਨੇੜੇ ਪੈਂਦੇ ਪਿੰਡ ਮੁਰਾਦਪੁਰ ਕੋਲ ਇੱਕ ਨਿੱਜੀ ਸਕੂਲ ਦੀ ਬੱਸ ਪਲਟਣ ਦਾ ਮਾਮਲਾ ਸਾਹਮਣੇ ਆਇਆ ਹੈ। ਹਾਦਸੇ ਸਮੇਂ ਬੱਸ ਵਿੱਚ ਕਰੀਬ 50 ਬੱਚੇ ਸਵਾਰ ਸਨ। ਹਾਦਸੇ ਵਿੱਚ 2-3 ਬੱਚਿਆਂ ਨੂੰ ਮਾਮੂਲੀ ਸੱਟਾਂ ਲੱਗਣ ਦੀ ਜਾਣਕਾਰੀ ਹੈ, ਜਦਕਿ ਕਿਸੇ ਵੀ ਬੱਚੇ ਨੂੰ ਗੰਭੀਰ ਸੱਟ ਲੱਗਣ ਦੀ ਸੂਚਨਾ ਨਹੀਂ ਹੈ।

ਸਕੂਟਰੀ ਸਵਾਰ ਨੂੰ ਬਚਾਉਂਦੇ ਸਮੇਂ ਵਾਪਰਿਆ ਹਾਦਸਾ

ਜਾਣਕਾਰੀ ਅਨੁਸਾਰ ਨਿੱਜੀ ਸਕੂਲ ਦੀ ਬੱਸ ਬੱਚਿਆਂ ਨੂੰ ਲੈ ਕੇ ਜਾ ਰਹੀ ਸੀ। ਜਦੋਂ ਬੱਸ ਪਿੰਡ ਮੁਰਾਦਪੁਰ ਨੇੜੇ ਪਹੁੰਚੀ ਤਾਂ ਸੜਕ ਤੇ ਇੱਕ ਸਕੂਟਰੀ ਸਵਾਰ ਨੂੰ ਬਚਾਉਣ ਦੀ ਕੋਸ਼ਿਸ਼ ਦੌਰਾਨ ਡਰਾਈਵਰ ਨੇ ਬੱਸ ਨੂੰ ਸੜਕ ਦੇ ਕਿਨਾਰੇ ਵੱਲ ਮੋੜ ਦਿੱਤਾ। ਇਸ ਦੌਰਾਨ ਬੱਸ ਖੇਤ ‘ਚ ਪਲਟ ਗਈ।

ਬੱਸ ਦੇ ਪਲਟਦੇ ਹੀ ਅੰਦਰ ਬੈਠੇ ਬੱਚਿਆਂ ‘ਚ ਚੀਕ-ਪੁਕਾਰ ਮਚ ਗਈ। ਘਟਨਾ ਦੀ ਸੂਚਨਾ ਮਿਲਦੇ ਹੀ ਪਿੰਡ ਵਾਸੀ ਤੇ ਰਾਹਗੀਰ ਮਦਦ ਲਈ ਮੌਕੇ ਤੇ ਪਹੁੰਚ ਗਏ। ਉਨ੍ਹਾਂ ਨੇ ਬੱਸ ‘ਚੋਂ ਬੱਚਿਆਂ ਨੂੰ ਬਾਹਰ ਕੱਢਣ ਵਿੱਚ ਮਦਦ ਕੀਤੀ।

ਪੁਲਿਸ ਤੇ ਸਕੂਲ ਪ੍ਰਬੰਧਕ ਮੌਕੇ ਤੇ ਪਹੁੰਚੇ

ਹਾਦਸੇ ਦੀ ਜਾਣਕਾਰੀ ਮਿਲਣ ਤੋਂ ਬਾਅਦ ਸਕੂਲ ਪ੍ਰਬੰਧਕਾਂ ਤੋਂ ਇਲਾਵਾ ਪੁਲਿਸ ਵੀ ਮੌਕੇ ਤੇ ਪਹੁੰਚ ਗਈ। ਪੁਲਿਸ ਵੱਲੋਂ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਸੀ। ਮੁੱਢਲੀ ਜਾਣਕਾਰੀ ਮੁਤਾਬਕ ਹਾਦਸੇ ‘ਚ ਵੱਡੇ ਨੁਕਸਾਨ ਹੋਣ ਤੋਂ ਬਚਾਅ ਰਿਹਾ। 2-3 ਬੱਚਿਆਂ ਨੂੰ ਮਾਮੂਲੀ ਸੱਟਾਂ ਲੱਗਣ ਦੀ ਗੱਲ ਸਾਹਮਣੇ ਆ ਰਹੀ ਹੈ। ਪੁਲਿਸ ਵੱਲੋਂ ਘਟਨਾ ਸਬੰਧੀ ਅਗਲੀ ਜਾਂਚ ਜਾਰੀ ਹੈ।

Follow Us
ਪਾਕਿਸਤਾਨ ਵਿੱਚ ਭਗਤ ਸਿੰਘ ਦੀ ਵਾਪਸੀ? ਸਰਕਾਰ-ARMY ਦੇ ਬਦਲੇ ਸੁਰ, ਕਿਉਂ ਮੱਚਿਆ ਹੰਗਾਮਾ?
ਪਾਕਿਸਤਾਨ ਵਿੱਚ ਭਗਤ ਸਿੰਘ ਦੀ ਵਾਪਸੀ? ਸਰਕਾਰ-ARMY ਦੇ ਬਦਲੇ ਸੁਰ, ਕਿਉਂ ਮੱਚਿਆ ਹੰਗਾਮਾ?...
ਇੰਡੀਆ ਗੱਠਜੋੜ ਦਾ ਵੱਡਾ ਫੈਸਲਾ, 2 ਅਕਤੂਬਰ ਤੋਂ ਦੇਸ਼ ਭਰ ਵਿੱਚ ਹੋਣਗੇ ਪ੍ਰਦਰਸ਼ਨ, 6 ਨੂੰ EC ਦਫ਼ਤਰ ਦਾ ਘਿਰਾਓ
ਇੰਡੀਆ ਗੱਠਜੋੜ ਦਾ ਵੱਡਾ ਫੈਸਲਾ, 2 ਅਕਤੂਬਰ ਤੋਂ ਦੇਸ਼ ਭਰ ਵਿੱਚ ਹੋਣਗੇ ਪ੍ਰਦਰਸ਼ਨ, 6 ਨੂੰ EC ਦਫ਼ਤਰ ਦਾ ਘਿਰਾਓ...
LPU ਹਿੰਸਾ ਮਾਮਲੇ ਦੀ ਹਾਈ ਕੋਰਟ 'ਚ ਸੁਣਵਾਈ, ਕੀ ਬੋਲੇ ਜੱਜ...? ਜਾਣੋ...
LPU ਹਿੰਸਾ ਮਾਮਲੇ ਦੀ ਹਾਈ ਕੋਰਟ 'ਚ ਸੁਣਵਾਈ, ਕੀ ਬੋਲੇ ਜੱਜ...? ਜਾਣੋ......
ਚਿੱਟੇ ਦਾ ਨਾਂ SAD-BJP ਦੀ ਸਰਕਾਰ ਦੌਰਾਨ ਸਾਹਮਣੇ ਆਇਆ....ਅਮਿਤ ਸ਼ਾਹ ਦੇ ਚਿੱਟਾ ਮੁਕਤ ਪੰਜਾਬ 'ਤੇ AAP ਦਾ ਤਿੱਖਾ ਤੰਜ
ਚਿੱਟੇ ਦਾ ਨਾਂ SAD-BJP ਦੀ ਸਰਕਾਰ ਦੌਰਾਨ ਸਾਹਮਣੇ ਆਇਆ....ਅਮਿਤ ਸ਼ਾਹ ਦੇ ਚਿੱਟਾ ਮੁਕਤ ਪੰਜਾਬ 'ਤੇ AAP ਦਾ ਤਿੱਖਾ ਤੰਜ...
ਚਾਵਲਾ ਰੇਪ ਕੇਸ 'ਚ ਰੂਪ ਕੌਰ ਸੰਧੂ ਨੇ ਵੱਡੇ ਖੁਲਾਸਿਆਂ ਦਾ ਕੀਤਾ ਦਾਅਵਾ, ਜਾਣੋ ਹੁਣ ਤੱਕ ਦਾ ਅਪਡੇਟ
ਚਾਵਲਾ ਰੇਪ ਕੇਸ 'ਚ ਰੂਪ ਕੌਰ ਸੰਧੂ ਨੇ ਵੱਡੇ ਖੁਲਾਸਿਆਂ ਦਾ ਕੀਤਾ ਦਾਅਵਾ, ਜਾਣੋ ਹੁਣ ਤੱਕ ਦਾ ਅਪਡੇਟ...
LPU Student Protest: ਲਵਲੀ ਪ੍ਰੋਫੇਸ਼ਨਲ ਯੂਨੀਵਰਸਿਟੀ ਵਿੱਚ ਹਿੰਸਾ, ਇਲਜ਼ਾਮ-ਤਰਾਸ਼ੀਆਂ ਤੇ ਸਿਆਸੀ ਵਿਵਾਦ
LPU Student Protest: ਲਵਲੀ ਪ੍ਰੋਫੇਸ਼ਨਲ ਯੂਨੀਵਰਸਿਟੀ ਵਿੱਚ ਹਿੰਸਾ, ਇਲਜ਼ਾਮ-ਤਰਾਸ਼ੀਆਂ ਤੇ  ਸਿਆਸੀ ਵਿਵਾਦ...
Goldy Brar ਅਮਰੀਕਾ ਦੀ ਮੋਸਟ ਵਾਂਟੇਡ ਲਿਸਟ 'ਚ ਸ਼ਾਮਲ, FBI ਨੇ ਕੀਤਾ 10 ਕਰੋੜ ਦੇ ਇਨਾਮ ਦਾ ਐਲਾਨ
Goldy Brar ਅਮਰੀਕਾ ਦੀ ਮੋਸਟ ਵਾਂਟੇਡ ਲਿਸਟ 'ਚ ਸ਼ਾਮਲ, FBI ਨੇ ਕੀਤਾ 10 ਕਰੋੜ ਦੇ ਇਨਾਮ ਦਾ ਐਲਾਨ...
LPU Protest: ਬਖ਼ਸ਼ੇ ਨਹੀਂ ਜਾਣਗੇ ਦੋਸ਼ੀ...LPU ਪਹੁੰਚੇ DGP ਗੌਰਵ ਯਾਦਵ ਨੇ ਲਿਆ ਹਾਲਾਤ ਦਾ ਜਾਇਜ਼ਾ
LPU Protest: ਬਖ਼ਸ਼ੇ ਨਹੀਂ ਜਾਣਗੇ ਦੋਸ਼ੀ...LPU ਪਹੁੰਚੇ DGP ਗੌਰਵ ਯਾਦਵ ਨੇ ਲਿਆ ਹਾਲਾਤ ਦਾ ਜਾਇਜ਼ਾ...
LPU 'ਚ 10 ਦਿਨਾਂ ਲਈ ਕਲਾਸਾਂ ਰੱਦ, ਮਿਡ-ਟਰਮ ਪ੍ਰੀਖਿਆਵਾਂ ਵੀ ਟਲੀਆਂ, ਵਿਦਿਆਰਥੀਆਂ ਦਾ ਵੱਡਾ ਖੁਲਾਸਾ!
LPU 'ਚ 10 ਦਿਨਾਂ ਲਈ ਕਲਾਸਾਂ ਰੱਦ, ਮਿਡ-ਟਰਮ ਪ੍ਰੀਖਿਆਵਾਂ ਵੀ ਟਲੀਆਂ, ਵਿਦਿਆਰਥੀਆਂ ਦਾ ਵੱਡਾ ਖੁਲਾਸਾ!...