ਸੁੰਦਰ ਸ਼ਾਮ ਅਰੋੜਾ ਦੇ ਘਰ ED ਦੀ ਰੇਡ ਦੂਜੇ ਦਿਨ ਵੀ ਜਾਰੀ, ਅਧਿਕਾਰਤ ਬਿਆਨ ਦੀ ਉਡੀਕ
2 ਨਵੰਬਰ ਦੀ ਸਵੇਰ ਕਰੀਬ 5 ਵਜੇ ED ਦੀਆਂ ਟੀਮਾਂ ਤਿੰਨ ਤੋਂ ਚਾਰ ਗੱਡੀਆਂ 'ਚ ਸੁੰਦਰ ਸ਼ਾਮ ਅਰੋੜਾ ਦੇ ਹੁਸ਼ਿਆਰਪੁਰ ਸਥਿਤ ਘਰ ਪਹੁੰਚੀਆਂ ਸਨ। ਅਧਿਕਾਰੀਆਂ ਦੇ ਨਾਲ ਕੇਂਦਰੀ ਰਿਜ਼ਰਵ ਪੁਲਿਸ ਬਲ (CRPF) ਦੇ ਜਵਾਨ ਵੀ ਮੌਜੂਦ ਸਨ। ਜਾਂਚ ਦੀ ਕਾਰਵਾਈ ਬਿਨਾਂ ਕਿਸੇ ਰੁਕਾਵਟ ਦੇ ਚਲਾਉਣ ਤੇ ਸੁਰੱਖਿਆ ਦੇ ਮੱਦੇਨਜ਼ਰ ਘਰ ਦੇ ਬਾਹਰ CRPF ਦੇ ਜਵਾਨ ਤਾਇਨਾਤ ਕੀਤੇ ਗਏ ਹਨ।
- Sukhvinder Singh
- Updated on: Nov 3, 2026
- 9:28 am
ਹੁਸ਼ਿਆਰਪੁਰ: ਸਾਬਕਾ ਮੰਤਰੀ ਸੁੰਦਰ ਸ਼ਾਮ ਅਰੋੜਾ ਦੇ ਘਰ ED ਦੀ ਰੇਡ, CRPF ਦੇ ਜਵਾਨ ਤਾਇਨਾਤ
ਜਾਣਕਾਰੀ ਮੁਤਾਕ, ਅੱਜ ਸਵੇਰੇ ਕਰੀਬ 5:50 ਵਜੇ ਕੇਂਦਰੀ ਏਜੰਸੀਆਂ ਦੀ ਟੀਮ ਸੀਆਰਪੀਐਫ ਦੇ ਜਵਾਨਾਂ ਨਾਲ ਸਾਬਕਾ ਮੰਤਰੀ ਸੁੰਦਰ ਸ਼ਾਮ ਅਰੋੜਾ ਦੇ ਘਰ ਪਹੁੰਚੀ। ਟੀਮ ਵੱਲੋਂ ਘਰ ਦਾ ਮੁੱਖ ਗੇਟ ਅੰਦਰੋਂ ਬੰਦ ਕਰ ਦਿੱਤਾ ਗਿਆ ਹੈ ਤੇ ਅਧਿਕਾਰੀਆਂ ਵੱਲੋਂ ਅੰਦਰ ਲਗਾਤਾਰ ਪੁੱਛਗਿੱਛ ਕੀਤੀ ਜਾ ਰਹੀ ਹੈ।
- Sukhvinder Singh
- Updated on: Nov 2, 2026
- 1:10 pm
ਹੁਸ਼ਿਆਰਪੁਰ ‘ਚ ਪਿਓ ਨੇ ਆਪਣੀ ਧੀ ਦਾ ਕੀਤਾ ਕਤਲ, ਕਿਰਪਾਨ ਨਾਲ ਹਮਲਾ ਕਰ ਹੋਇਆ ਫ਼ਰਾਰ; ਮਾਂ ਦੇ ਬਿਆਨਾਂ ‘ਤੇ ਕੇਸ ਦਰਜ
ਹੁਸ਼ਿਆਰਪੁਰ ਦੇ ਕਸਬਾ ਹਰਿਆਣਾ ਦੇ ਪਿੰਡ ਧੂਤ ਕਲਾਂ ਵਿੱਚ ਅੱਜ ਵੀਰਵਾਰ ਸਵੇਰੇ ਪਿਓ ਨੇ ਆਪਣੀ ਹੀ 17 ਸਾਲਾ ਧੀ ਦਾ ਕਿਰਪਾਨ ਨਾਲ ਬੇਰਹਿਮੀ ਨਾਲ ਕਤਲ ਕਰ ਦਿੱਤਾ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜ਼ਮ ਪਿਤਾ ਮੌਕੇ ਤੋਂ ਫ਼ਰਾਰ ਹੋਣ ਵਿੱਚ ਕਾਮਯਾਬ ਰਿਹਾ। ਮ੍ਰਿਤਕ ਲੜਕੀ 12ਵੀਂ ਜਮਾਤ ਦੀ ਵਿਦਿਆਰਥਣ ਸੀ।
- Sukhvinder Singh
- Updated on: Oct 29, 2026
- 3:35 pm
ਹੁਸ਼ਿਆਰਪੁਰ ਜੇਲ੍ਹ ਚ ਬੰਦ ਗੈਂਗਸਟਰ ਭੁਵਨੇਸ਼ ਚੋਪੜਾ ਦੀ ਸ਼ੱਕੀ ਹਾਲਾਤ ਚ ਮੌਤ, ਪੋਸਟਮਾਰਟਮ ਤੋਂ ਬਾਅਦ ਹੋਵੇਗਾ ਖੁਲਾਸਾ
ਸਿਵਲ ਹਸਪਤਾਲ ਦੇ ਡਾਕਟਰ ਅਨੁਸਾਰ, ਜਦੋਂ ਭੁਵਨੇਸ਼ ਚੋਪੜਾ ਨੂੰ ਹਸਪਤਾਲ ਲਿਆਂਦਾ ਗਿਆ ਤਾਂ ਉਹ ਪਹਿਲਾਂ ਹੀ ਦਮ ਤੋੜ ਚੁੱਕਾ ਸੀ। ਫਿਲਹਾਲ ਉਸ ਦੀ ਮੌਤ ਦੇ ਅਸਲ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ। ਪੋਸਟਮਾਰਟਮ ਤੇ ਜਾਂਚ ਤੋਂ ਬਾਅਦ ਹੀ ਮੌਤ ਦੇ ਕਾਰਨਾਂ ਬਾਰੇ ਸਥਿਤੀ ਸਪੱਸ਼ਟ ਹੋ ਸਕੇਗੀ।
- Sukhvinder Singh
- Updated on: Oct 28, 2026
- 2:13 pm
ਹੁਸ਼ਿਆਰਪੁਰ ਦੇ ਪਿੰਡ ਵਿੱਛੋਹੀ ਵਿੱਚ ਤੇਂਦੂਏ ਦੀ ਦਸਤਕ ਨਾਲ ਦਹਿਸ਼ਤ, ਟਾਰਚ ਦੀ ਰੌਸ਼ਨੀ ਤੇ ਰੌਲਾ ਪਾ ਕੇ ਲੋਕਾਂ ਨੇ ਭਜਾਇਆ
ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਵਿੱਛੋਹੀ ਵਿੱਚ ਸੋਮਵਾਰ ਦੇਰ ਰਾਤ ਤੇਂਦੂਆ ਦਿਖਾਈ ਦੇਣ ਕਾਰਨ ਪਿੰਡ ਵਾਸੀਆਂ ਵਿੱਚ ਦਹਿਸ਼ਤ ਫੈਲ ਗਈ। ਪਿੰਡ ਵਾਸੀਆਂ ਮੁਤਾਬਕ, ਰਾਤ ਸਮੇਂ ਕੁਝ ਲੋਕ ਖੇਤਾਂ ਦੇ ਨੇੜੇ ਮੌਜੂਦ ਸਨ। ਇਸੇ ਦੌਰਾਨ ਉਨ੍ਹਾਂ ਨੂੰ ਝਾੜੀਆਂ ਕੋਲ ਤੇਂਦੂਆ ਦਿਖਾਈ ਦਿੱਤਾ। ਲੋਕਾਂ ਨੇ ਤੁਰੰਤ ਟਾਰਚ ਦੀ ਰੌਸ਼ਨੀ ਪਾਈ ਅਤੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। ਇਸ ਕਾਰਨ ਤੇਂਦੂਆ ਖੇਤਾਂ ਵੱਲ ਭੱਜ ਗਿਆ ਅਤੇ ਹਨੇਰੇ ਵਿੱਚ ਗਾਇਬ ਹੋ ਗਿਆ।
- Sukhvinder Singh
- Updated on: Oct 27, 2026
- 4:02 pm
ਏਸ਼ੀਅਨ ਹਾਕੀ ਚੈਂਪੀਅਨਸ਼ਿਪ ਟਰਾਫ਼ੀ ਦਾ ਹੁਸ਼ਿਆਰਪੁਰ ਪੁੱਜਣ ‘ਤੇ ਸ਼ਾਨਦਾਰ ਸਵਾਗਤ, ਰੇਲਵੇ ਮੰਡੀ ਗਰਾਊਂਡ ‘ਚ ਖੇਡਿਆ ਗਿਆ ਫ਼ਰੈਂਡਲੀ ਮੈਚ
ਪੰਜਾਬ ਵਿੱਚ 'ਹੀਰੋ ਪੁਰਸ਼ ਏਸ਼ੀਅਨ ਹਾਕੀ ਚੈਂਪੀਅਨਸ਼ਿਪ ਟਰਾਫ਼ੀ-2026' ਦਾ ਟਰਾਫ਼ੀ ਟੂਰ ਸ਼ੁੱਕਰਵਾਰ ਸ਼ਾਮ ਹੁਸ਼ਿਆਰਪੁਰ ਪਹੁੰਚਿਆ। ਸ਼ਹਿਰ ਦੇ ਇਤਿਹਾਸਕ ਰੇਲਵੇ ਮੰਡੀ ਗਰਾਊਂਡ ਵਿਖੇ ਇਸ ਵੱਕਾਰੀ ਟਰਾਫ਼ੀ ਦਾ ਖੇਡ ਪ੍ਰੇਮੀਆਂ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸ਼ਾਨਦਾਰ ਤੇ ਨਿੱਘਾ ਸਵਾਗਤ ਕੀਤਾ ਗਿਆ।
- Sukhvinder Singh
- Updated on: Oct 24, 2026
- 4:55 pm
ਹੁਸ਼ਿਆਰਪੁਰ ‘ਚ ਗੈਰ-ਕਾਨੂੰਨੀ ਮਾਈਨਿੰਗ ਦੀ CBI ਜਾਂਚ ਸ਼ੁਰੂ, ਹਾਈ ਕੋਰਟ ਦੇ ਹੁਕਮਾਂ ‘ਤੇ ਦਸੂਹਾ ਪਹੁੰਚੀ ਟੀਮ
ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਸਖ਼ਤ ਹੁਕਮਾਂ ਹੇਠ ਇਹ ਕਾਰਵਾਈ ਕੀਤੀ ਜਾ ਰਹੀ ਹੈ। ਇਹ ਜ਼ਿਕਰਯੋਗ ਹੈ ਕਿ ਕੁਝ ਸਮਾਂ ਪਹਿਲਾਂ, ਕੰਢੀ ਖੇਤਰਾਂ, ਖਾਸ ਕਰਕੇ ਅਮਰੋਹ, ਤਲਵਾੜਾ ਅਤੇ ਮੁਕੇਰੀਆਂ ਵਿੱਚ ਵੱਡੇ ਪੱਧਰ 'ਤੇ ਗੈਰ-ਕਾਨੂੰਨੀ ਖੁਦਾਈ ਦੀਆਂ ਸ਼ਿਕਾਇਤਾਂ ਦਾ ਨੋਟਿਸ ਲੈਂਦੇ ਹੋਏ, ਇੱਕ ਮਾਣਯੋਗ ਹਾਈ ਕੋਰਟ ਦੇ ਜੱਜ ਨੇ ਨਿੱਜੀ ਤੌਰ 'ਤੇ ਇਨ੍ਹਾਂ ਖੇਤਰਾਂ ਦਾ ਦੌਰਾ ਕੀਤਾ ਅਤੇ ਜ਼ਮੀਨੀ ਸਥਿਤੀ ਦਾ ਮੁਆਇਨਾ ਕੀਤਾ।
- Sukhvinder Singh
- Updated on: Oct 14, 2026
- 9:06 pm
CM ਮਾਨ ਵੱਲੋਂ 154 ਨਵੇਂ ਆਮ ਆਦਮੀ ਕਲੀਨਿਕਾਂ ਦਾ ਉਦਘਾਟਨ, 1,244 ਹੋਈ ਕੁੱਲ ਗਿਣਤੀ
ਕਲੀਨਿਕਾਂ ਦੇ ਉਦਘਾਟਨ ਤੋਂ ਬਾਅਦ ਚੱਬੇਵਾਲ ਵਿਖੇ ਸੰਬੋਧਨ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਆਮ ਆਦਮੀ ਕਲੀਨਿਕਾਂ ਰਾਹੀਂ ਲੋਕਾਂ ਨੂੰ ਉਨ੍ਹਾਂ ਦੇ ਨੇੜੇ ਹੀ ਸਿਹਤ ਸੇਵਾਵਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਸਰਕਾਰ ਦੇ ਅੰਕੜਿਆਂ ਮੁਤਾਬਕ ਹੁਣ ਤੱਕ ਇਨ੍ਹਾਂ ਕਲੀਨਿਕਾਂ 'ਚ ਸਾਢੇ 6 ਕਰੋੜ ਤੋਂ ਵੱਧ ਓਪੀਡੀ ਦਰਜ ਕੀਤੀ ਜਾ ਚੁੱਕੀ ਹੈ, ਜਦਕਿ ਕਰੀਬ 2 ਕਰੋੜ ਲੋਕ ਇੱਥੋਂ ਦਵਾਈਆਂ ਲੈ ਚੁੱਕੇ ਹਨ।
- Sukhvinder Singh
- Updated on: Oct 14, 2026
- 3:17 pm
ਪੰਜਾਬ ‘ਚ ਅਚਾਨਕ ਬਦਲਿਆ ਮੌਸਮ ਦਾ ਮਿਜ਼ਾਜ, ਝੋਨੇ ਦੀ ਕਟਾਈ ਦੇ ਸੀਜ਼ਨ ‘ਚ ਕਿਸਾਨਾਂ ਦੀ ਵਧੀ ਚਿੰਤਾ; ਆਉਣ ਵਾਲੇ ਦਿਨਾਂ ‘ਚ ਵੀ ਬਾਰਿਸ਼ ਦੀ ਸੰਭਾਵਨਾ
ਅਚਾਨਕ ਬਦਲੇ ਮੌਸਮ ਕਾਰਨ ਮੰਡੀਆਂ 'ਚ ਪਹੁੰਚੀ ਝੋਨੇ ਦੀ ਫਸਲ ਦੇ ਪ੍ਰਭਾਵਿਤ ਹੋਣ ਦਾ ਖਦਸ਼ਾ ਹੈ। ਇਸ ਨਾਲ ਕਿਸਾਨਾਂ ਦੀਆਂ ਚਿੰਤਾਵਾਂ ਹੋਰ ਵਧ ਗਈਆਂ ਹਨ ਤੇ ਉਨ੍ਹਾਂ ਨੂੰ ਫਸਲ ਦੀ ਕਟਾਈ ਤੇ ਸੰਭਾਲ ਨੂੰ ਲੈ ਕੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
- Sukhvinder Singh
- Updated on: Oct 7, 2026
- 1:34 pm
ਏਸ਼ੀਆਈ ਖੇਡਾਂ ਦੇ ਮੈਡਲਿਸਟ ਗੁਰਿੰਦਰਵੀਰ ਸਿੰਘ ਦਾ ਪਿੰਡ ਪੱਤੀਆਲ ਪਹੁੰਚਣ ਤੇ ਭਰਵਾਂ ਸਵਾਗਤ, ਪੰਚਾਇਤ ਨੇ ਕੀਤਾ ਵਿਸ਼ੇਸ਼ ਸਨਮਾਨ
ਏਸ਼ੀਆਈ ਖੇਡਾਂ ਦੇ ਮਿਕਸਡ ਰਿਲੇਅ ਮੁਕਾਬਲੇ ਵਿੱਚ ਕਾਂਸੀ ਦਾ ਤਗ਼ਮਾ ਜਿੱਤ ਕੇ ਦੇਸ਼ ਅਤੇ ਸੂਬੇ ਦਾ ਨਾਂ ਰੌਸ਼ਨ ਕਰਨ ਵਾਲੇ ਅੰਤਰਰਾਸ਼ਟਰੀ ਅਥਲੀਟ ਗੁਰਿੰਦਰਵੀਰ ਸਿੰਘ ਦਾ ਆਪਣੇ ਜੱਦੀ ਪਿੰਡ ਪੱਤੀਆਲ ਪਹੁੰਚਣ ਤੇ ਪਿੰਡ ਵਾਸੀਆਂ ਅਤੇ ਖੇਡ ਪ੍ਰੇਮੀਆਂ ਵੱਲੋਂ ਬੇਹੱਦ ਨਿੱਘਾ ਤੇ ਸ਼ਾਨਦਾਰ ਸਵਾਗਤ ਕੀਤਾ ਗਿਆ।
- Sukhvinder Singh
- Updated on: Oct 3, 2026
- 8:25 am
ਹੁਸ਼ਿਆਰਪੁਰ-ਦਸੂਹਾ ਮਾਰਗ ‘ਤੇ ਸਕੂਲ ਬੱਸ ਪਲਟੀ, ਵੱਡੇ ਨੁਕਸਾਨ ਤੋਂ ਰਿਹਾ ਬਚਾਅ
ਹਾਦਸੇ ਦੀ ਜਾਣਕਾਰੀ ਮਿਲਣ ਤੋਂ ਬਾਅਦ ਸਕੂਲ ਪ੍ਰਬੰਧਕਾਂ ਤੋਂ ਇਲਾਵਾ ਪੁਲਿਸ ਵੀ ਮੌਕੇ ਤੇ ਪਹੁੰਚ ਗਈ। ਪੁਲਿਸ ਵੱਲੋਂ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਸੀ। ਮੁੱਢਲੀ ਜਾਣਕਾਰੀ ਮੁਤਾਬਕ ਹਾਦਸੇ 'ਚ ਵੱਡੇ ਨੁਕਸਾਨ ਹੋਣ ਤੋਂ ਬਚਾਅ ਰਿਹਾ। 2-3 ਬੱਚਿਆਂ ਨੂੰ ਮਾਮੂਲੀ ਸੱਟਾਂ ਲੱਗਣ ਦੀ ਗੱਲ ਸਾਹਮਣੇ ਆ ਰਹੀ ਹੈ।
- Sukhvinder Singh
- Updated on: Oct 1, 2026
- 9:11 am
ਹੁਸ਼ਿਆਰਪੁਰ ਦੇ ਪਿੰਡ ਬਹ ਮਾਵਾ ਦੇ ਨੀਰਜ ਨੇ ਏਸ਼ੀਅਨ ਗੇਮਜ਼ ‘ਚ ਜਿੱਤਿਆ ਸਿਲਵਰ, ਪਰਿਵਾਰ ਤੇ ਪਿੰਡ ‘ਚ ਖੁਸ਼ੀ ਦੀ ਲਹਿਰ
ਨੀਰਜ ਦੇ ਪਿਤਾ ਰਿਟਾਇਰਡ ਕੈਪਟਨ ਰਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪੁੱਤਰ ਨੂੰ ਬਚਪਨ ਤੋਂ ਹੀ ਸ਼ੂਟਿੰਗ ਦਾ ਸ਼ੌਕ ਸੀ। ਨੀਰਜ ਨੇ 12ਵੀਂ ਦੀ ਪੜ੍ਹਾਈ ਸਰਵਹਿਤਕਾਰੀ ਵਿਦਿਆ ਮੰਦਰ ਸਕੂਲ, ਤਲਵਾੜਾ ਤੋਂ ਕੀਤੀ ਤੇ ਇਸ ਦੇ ਨਾਲ ਹੀ ਐਨਸੀਸੀ 'ਚ ਵੀ ਹਿੱਸਾ ਲਿਆ। ਉਸ ਦੇ ਸ਼ੌਕ ਨੂੰ ਦੇਖਦੇ ਹੋਏ ਉਨ੍ਹਾਂ ਨੇ ਜਲੰਧਰ ਤੋਂ ਨੀਰਜ ਲਈ ਰਾਈਫਲ ਖਰੀਦ ਕੇ ਦਿੱਤੀ। ਇਸ ਤੋਂ ਬਾਅਦ ਨੀਰਜ ਨੇ ਆਪਣਾ ਟੀਚਾ ਨਿਰਧਾਰਤ ਕਰਕੇ ਅਭਿਆਸ ਸ਼ੁਰੂ ਕਰ ਦਿੱਤਾ।
- Sukhvinder Singh
- Updated on: Sep 30, 2026
- 2:35 pm